ਮੁੰਬਈ: ਆਯੁਸ਼ਮਾਨ ਖੁਰਾਨਾ ਦੀ ਫ਼ਿਲਮ 'ਸ਼ੁਭ ਮੰਗਲ ਜ਼ਿਆਦਾ ਸਾਵਧਾਨ' ਹਾਲ ਹੀ ਵਿੱਚ ਰਿਲੀਜ਼ ਹੋਈ ਹੈ, ਜਿਸ ਨੇ ਪਹਿਲੇ ਹੀ ਦਿਨ ਬਾਕਸ ਆਫਿਸ 'ਤੇ ਕਾਫ਼ੀ ਚੰਗਾ ਪ੍ਰਦਰਸ਼ਨ ਕੀਤਾ ਹੈ। ਫ਼ਿਲਮ ਨੇ ਪਹਿਲੇ ਹੀ ਦਿਨ 9.55 ਕਰੋੜ ਰੁਪਏ ਦੀ ਕਲੈਕਸ਼ਨ ਕੀਤੀ ਹੈ। ਇਸ ਦੀ ਜਾਣਕਾਰੀ ਫ਼ਿਲਮ ਆਲੋਚਕ ਤਰਨ ਆਦਰਸ਼ ਨੇ ਆਪਣੇ ਟਵਿੱਟਰ ਹੈਂਡਲ ਰਾਹੀ ਸਾਂਝੀ ਕੀਤੀ ਹੈ।
ਆਯੁਸ਼ਮਾਨ ਖੁਰਾਨਾ ਦੀਆਂ ਟਾਪ ਉਪਨਰਸ ਫ਼ਿਲਮਾਂ
ਬਾਲਾ - 10.15 ਕਰੋੜ ਰੁਪਏ
ਡ੍ਰੀਮ ਗਰਲ - 10.05 ਕਰੋੜ
ਸ਼ੁਭ ਮੰਗਲ ਜ਼ਿਆਦਾ ਸਾਵਧਾਨ - 9.55 ਕਰੋੜ ਰੁਪਏ
ਬਧਾਈ ਹੋ - 7.35 ਕਰੋੜ (ਵੀਰਵਾਰ)
ਆਰਟੀਕਲ 15 - ਰੁਪਏ 5.02 ਕਰੋੜ
ਸ਼ੁਭ ਮੰਗਲ ਸਾਵਧਾਨ - 2.71 ਕਰੋੜ
ਅੰਧਾਧੁਨ - 2.70 ਕਰੋੜ ਰੁਪਏ
ਬਰੇਲੀ ਕੀ ਬਰਫੀ - 2.42 ਕਰੋੜ
ਫ਼ਿਲਮ 'ਚ ਆਯੁਸ਼ਮਾਨ ਖੁਰਾਨਾ ਅਤੇ ਜਿਤੇਂਦਰ ਕੁਮਾਰ ਦੋਵੇਂ ਮੁੱਖ ਭੂਮਿਕਾਵਾਂ ਵਿੱਚ ਨਜ਼ਰ ਆ ਰਹੇ ਹਨ। ਇਸ ਫ਼ਿਲਮ ਵਿੱਚ ਨੀਨਾ ਗੁਪਤਾ, ਮਨੂਰੀਸ਼ੀ ਚੱਡਾ ਅਤੇ ਗਜਰਾਜ ਰਾਓ ਵੀ ਅਹਿਮ ਭੂਮਿਕਾਵਾਂ ਵਿੱਚ ਨਜ਼ਰ ਆ ਰਹੇ ਹਨ। 'ਸ਼ੁਭ ਮੰਗਲ ਸਾਵਧਾਨ' ਫ਼ਿਲਮ ਦੀ ਦੂਜੀ ਕਿਸ਼ਤ ਹੈ। ਇਸ ਦਾ ਨਿਰਦੇਸ਼ਨ ਹਿਤੇਸ਼ ਕੇਵਲਿਆ ਅਤੇ ਭੂਸ਼ਣ ਕੁਮਾਰ ਵੱਲੋਂ ਕੀਤਾ ਗਿਆ ਹੈ।