ਮੁੰਬਈ: ਮਿਊਜ਼ਿਕ ਕੰਪੋਜ਼ਰ ਅਨੂ ਮਲਿਕ ਇੱਕ ਵਾਰ ਫ਼ੇਰ ਰਿਐਲੇਟੀ ਸ਼ੋਅ ਇੰਡੀਅਨ ਆਈਡਲ ਤੋਂ ਬਾਹਰ ਹੋ ਗਏ ਹਨ। ਮਲਿਕ ਨੇ ਉਨ੍ਹਾਂ 'ਤੇ ਲੱਗੇ ਸੋਸ਼ਣ ਦੇ ਦੋਸ਼ਾਂ ਦੇ ਚੱਲਦੇ ਸ਼ੋਅ ਨੂੰ ਛੱਡ ਦਿੱਤਾ ਹੈ। ਚੈਨਲ ਨੇ ਇੱਕ ਮੀਡੀਆ ਏਜੰਸੀ ਦੇ ਨਾਲ ਗੱਲਬਾਤ ਕਰਦੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ। ਅਨੂ ਮਲਿਕ ਦੀ ਥਾਂ ਹੁਣ ਕਿਹੜਾ ਜੱਜ ਹੋਵੇਗਾ ਇਸ ਦੀ ਅਜੇ ਕੋਈ ਵੀ ਜਾਣਕਾਰੀ ਸਾਹਮਣੇ ਨਹੀਂ ਆਈ ਹੈ।
-
@NCWIndia has taken Suo-motu cognizance of a Twitter post shared by @sonamohapatra wherein it's alleged @SonyTV has ignored testimonies of multiple women against a person regarding sexual harassment and made him a Judge for a talent show for youngsters on National television pic.twitter.com/UvC7bx7tL9
— NCW (@NCWIndia) November 21, 2019 " class="align-text-top noRightClick twitterSection" data="
">@NCWIndia has taken Suo-motu cognizance of a Twitter post shared by @sonamohapatra wherein it's alleged @SonyTV has ignored testimonies of multiple women against a person regarding sexual harassment and made him a Judge for a talent show for youngsters on National television pic.twitter.com/UvC7bx7tL9
— NCW (@NCWIndia) November 21, 2019@NCWIndia has taken Suo-motu cognizance of a Twitter post shared by @sonamohapatra wherein it's alleged @SonyTV has ignored testimonies of multiple women against a person regarding sexual harassment and made him a Judge for a talent show for youngsters on National television pic.twitter.com/UvC7bx7tL9
— NCW (@NCWIndia) November 21, 2019
ਕਿਉਂ ਕਿਹਾ ਸ਼ੋਅ ਨੂੰ ਅਲਵੀਦਾ?
ਵੀਰਵਾਰ ਨੂੰ ਗਾਇਕਾ ਸੋਨਾ ਮੋਹਪਾਤਰਾ ਨੇ ਮਹਿਲਾ ਅਤੇ ਬਾਲ ਵਿਕਾਸ ਮੰਤਰੀ ਸਮ੍ਰਿਤੀ ਇਰਾਨੀ ਨੂੰ ਓਪਨ ਲੈਟਰ ਲਿੱਖ ਇਸ ਮਾਮਲੇ 'ਚ ਦਖ਼ਲ ਦੇਣ ਦੀ ਅਪੀਲ ਕੀਤੀ ਸੀ। ਇਸ ਤੋਂ ਬਾਅਦ ਰਾਸ਼ਟਰੀ ਮਹਿਲਾ ਕਮੀਸ਼ਨ ਨੇ ਇਸ ਮੁੱਦੇ ਨੂੰ ਗੰਭੀਰਤਾ ਦੇ ਨਾਲ ਲਿਆ ਅਤੇ ਸੋਨੀ ਟੀਵੀ ਤੋਂ ਪੂਰੇ ਮਾਮਲੇ ਦੀ ਸਫ਼ਾਈ ਮੰਗੀ। ਨੋਟਿਸ ਸੋਨੀ ਐਂਟਰਟੇਨਮੇਂਟ ਟੇਲੀਵੀਜ਼ਨ ਦੇ ਪ੍ਰੇਜ਼ੀਡੇਂਟ ਰੋਹਿਤ ਗੁਪਤਾ ਨੂੰ ਭੇਜ ਦਿੱਤਾ ਗਿਆ ਸੀ।
ਸੋਨਾ ਮੋਹਪਾਤਰਾ ਦਾ ਖ਼ਤ
ਵੀਰਵਾਰ ਦੁਪਿਹਰ ਸੋਨਾ ਮੋਹਪਾਤਰਾ ਨੇ ਸਮ੍ਰਿਤੀ ਇਰਾਨੀ ਨੂੰ ਖ਼ਤ ਲਿੱਖਿਆ ਜਿਸ 'ਚ ਉਸ ਨੇ ਅਨੂ ਮਲਿਕ ਵਿਵਾਦ 'ਚ ਦਖ਼ਲ ਦੇਣ ਦੀ ਅਪੀਲ ਕੀਤੀ ਸੀ। ਇਸ ਖ਼ਤ ਵਿੱਚ ਉਨ੍ਹਾਂ ਨੇ ਸੋਨੀ ਟੀਵੀ ਦੀ ਕਾਰਗੁਜ਼ਾਰੀ 'ਤੇ ਸਵਾਲ ਖੜੇ ਕੀਤੇ ਸੀ। ਉਨ੍ਹਾਂ ਖ਼ਤ ਵਿੱਚ ਕਿਹਾ, "ਉਨ੍ਹਾਂ ਸੰਸਥਾਵਾਂ ਦਾ ਕੀ, ਜੋ ਇਹੋ ਜਿਹੇ ਲੋਕਾਂ ਨੂੰ ਕੰਮ ਦੇ ਰਹੇ ਹਨ।"
-
My open letter to the honourable minister for women & child development.👇🏾. @smritiirani ,I hugely admire you, your tenacity & commitment to work for the welfare of people in India & I request you to please read this.Many more women are writing in to me privately about this man🙏🏾 pic.twitter.com/Z8bU8RG528
— ShutUpSona (@sonamohapatra) November 21, 2019 " class="align-text-top noRightClick twitterSection" data="
">My open letter to the honourable minister for women & child development.👇🏾. @smritiirani ,I hugely admire you, your tenacity & commitment to work for the welfare of people in India & I request you to please read this.Many more women are writing in to me privately about this man🙏🏾 pic.twitter.com/Z8bU8RG528
— ShutUpSona (@sonamohapatra) November 21, 2019My open letter to the honourable minister for women & child development.👇🏾. @smritiirani ,I hugely admire you, your tenacity & commitment to work for the welfare of people in India & I request you to please read this.Many more women are writing in to me privately about this man🙏🏾 pic.twitter.com/Z8bU8RG528
— ShutUpSona (@sonamohapatra) November 21, 2019
2018 'ਚ ਸ਼ੋਅ ਤੋਂ ਕੱਢੇ ਗਏ ਸੀ ਅਨੂ ਮਲਿਕ
2018 'ਚ ਗਾਇਕਾ ਸੋਨਾ ਮੋਹਪਾਤਰਾ, ਨੇਹਾ ਭਸੀਨ ਅਤੇ ਸ਼ਵੈਤਾ ਪੰਡਿਤ ਸਮੇਤ ਕਈ ਔਰਤਾਂ ਨੇ ਅਨੂੰ ਮਲਿਕ 'ਤੇ ਸਰੀਰਕ ਸੋਸ਼ਨ ਦੇ ਦੋਸ਼ ਲਗਾਏ ਸੀ। ਇਸ ਤੋਂ ਬਾਅਦ ਉਨ੍ਹਾਂ ਨੂੰ ਸ਼ੋਅ ਤੋਂ ਕੱਢ ਦਿੱਤਾ ਸੀ। ਹਾਲਾਂਕਿ ਸ਼ੋਅ ਦੇ 11ਵੇਂ ਸੀਜ਼ਨ 'ਚ ਇੱਕ ਵਾਰ ਫ਼ੇਰ ਉਨ੍ਹਾਂ ਜੱਜ ਬਣਾ ਲਿਆ ਗਿਆ ਸੀ। ਇਸ ਗੱਲ ਦਾ ਵਿਰੋਧ ਸੋਨਾ, ਨੇਹਾ ਅਤੇ ਸ਼ਵੈਤਾ ਨੇ ਸੋਸ਼ਲ ਮੀਡੀਆ ਦੇ ਜ਼ਰੀਏ ਕੀਤਾ ਸੀ।