ਚੰਡੀਗੜ੍ਹ: ਬਾਲੀਵੁੱਡ (Bollywood) ਦੇ ਮੈਗਾਸਟਾਰ ਅਮਿਤਾਭ ਬੱਚਨ (AMITABH BACHCHAN) ਕਈ ਸਾਰੇ ਵਿਗਿਆਪਨਾਂ (ADVERTISEMENT) ਵਿਚ ਨਜ਼ਰ ਆਉਂਦੇ ਹਨ। ਉਨ੍ਹਾਂ ਦੀ ਕਾਫੀ ਜ਼ਿਆਦਾ ਫੈਨ ਫਾਲੋਇੰਗ ਹੈ, ਜਿਸ ਦੇ ਚੱਲਦੇ ਉਨ੍ਹਾਂ ਨੂੰ ਟ੍ਰੋਲ ਕੀਤਾ ਜਾ ਸਕਦਾ ਹੈ। ਸੋਸ਼ਲ ਮੀਡੀਆ 'ਤੇ ਐਕਟਿਵ ਰਹਿਣ ਵਾਲੇ ਅਮਿਤਾਭ ਬੱਚਨ ਨੇ ਹਾਲ ਹੀ ਵਿਚ ਆਪਣੇ ਫੇਸਬੁੱਕ ਅਕਾਉਂਟ ਤੋਂ ਇਕ ਪੋਸਟ ਕੀਤਾ ਸੀ। ਇਕ ਘੜੀ ਖਰੀਦ ਕੇ ਹੱਥ ਵਿਚ ਕੀ ਬੰਨ੍ਹ ਲਈ, ਸਮਾਂ ਪਿੱਛੇ ਹੀ ਪੈ ਗਿਆ ਮੇਰੇ।'
ਉਨ੍ਹਾਂ ਦੀ ਇਸ ਪੋਸਟ 'ਤੇ ਕਈ ਯੂਜ਼ਰਸ (Users) ਕੁਮੈਂਟ ਕਰ ਰਹੇ ਹਨ। ਅਮਿਤਾਭ ਬੱਚਨ ਦੀ ਪੋਸਟ 'ਤੇ ਇਕ ਯੂਜ਼ਰ ਨੇ ਲਿਖਿਆ, ਨਮਸਕਾਰ ਸਰ, ਸਿਰਫ ਇਕ ਗੱਲ ਪੁੱਛਣੀ ਹੈ। ਤੁਹਾਡੇ ਤੋਂ ਕਿ ਕੀ ਲੋ ਹੈ ਤੁਹਾਨੂੰ ਵੀ ਕਮਲਾ ਪਸੰਦ ਪਾਨ ਮਸਾਲੇ ਦਾ ਵਿਗਿਆਪਨ ਕਰਨਾ ਪਿਆ, ਫਿਰ ਕੀ ਫਰਕ ਹੈ ਤੁਹਾਡੇ ਵਿਚ ਅਤੇ ਇਨ੍ਹਾਂ ਵਿਚ?
ਅਮਿਤਾਭ ਬੱਚਨ ਨੇ ਇੰਝ ਦਿੱਤਾ ਜਵਾਬ
ਅਮਿਤਾਭ ਬੱਚਨ ਨੇ ਯੂਜ਼ਰ ਦੇ ਸਵਾਲ 'ਤੇ ਜਵਾਬ ਦਿੰਦੇ ਹੋਏ ਲਿਖਿਆ, ਸ਼੍ਰੀਮਾਨ ਖਿਮਾ ਦਾ ਯਾਚਕ ਹਾਂ, ਕਿਸੇ ਵੀ ਕਾਰੋਬਾਰ ਵਿਚ ਜਦੋਂ ਕਿਸੇ ਦਾ ਭਲਾ ਹੋ ਰਿਹਾ ਹੈ ਤਾਂ ਇਹ ਨਹੀਂ ਸੋਚਣਾ ਚਾਹੀਦਾ ਕਿ ਅਸੀਂ ਉਸ ਦੇ ਨਾਲ ਕਿਉਂ ਜੁੜ ਰਹੇ ਹਾਂ। ਹਾਂ ਜੇਕਰ ਕਾਰੋਬਾਰ ਹੈ ਤਾਂ ਉਸ ਵਿਚ ਅਸੀਂ ਵੀ ਆਪਣੇ ਕਾਰੋਬਾਰ ਬਾਰੇ ਸੋਚਣਾ ਪੈਂਦਾ ਹੈ। ਹੁਣ ਤੁਹਾਨੂੰ ਇਹ ਲੱਗ ਰਿਹਾ ਹੈ ਕਿ ਮੈਨੂੰ ਇਹ ਨਹੀਂ ਕਰਨਾ ਚਾਹੀਦਾ ਸੀ।
ਪਰ ਇਸ ਨੂੰ ਕਰਨ ਨਾਲ ਹਾਂ ਮੈਨੂੰ ਵੀ ਰੁਪਏ ਮਿਲਦੇ ਹਨ, ਪਰ ਸਾਡੀ ਇੰਡਸਟਰੀ ਵਿਚ ਜੋ ਬਹੁਤ ਸਾਰੇ ਲੋਕ ਕੰਮ ਕਰ ਰਹੇ ਹਨ, ਜੋ ਕਿ ਮੁਲਾਜ਼ਮ ਹਨ, ਉਨ੍ਹਾਂ ਨੂੰ ਵੀ ਕੰਮ ਮਿਲਦਾ ਹੈ ਅਤੇ ਪੈਸਾ ਵੀ। ਸ਼੍ਰੀਮਾਨ ਮੰਦੀ ਸ਼ਬਦਾਵਲੀ ਤੁਹਾਡੇ ਮੂੰਹ ਤੋਂ ਚੰਗੀ ਨਹੀਂ ਲੱਗਦੀ ਅਤੇ ਨਾ ਹੀ ਸਾਡੀ ਇੰਡਸਟਰੀ ਦੇ ਹੋਰ ਕਲਾਕਾਰਾਂ ਨੂੰ ਵੀ ਸ਼ੋਭਿਤ ਕਰਦੀ ਹੈ। ਆਦਰ ਸਮੇਤ ਨਮਸਕਾਰ ਕਰਦਾ ਹਾਂ।
ਜ਼ਿਕਰਯੋਗ ਹੈ ਕਿ ਬਾਲੀਵੁੱਡ ਦੇ ਸਿਤਾਰਿਆਂ ਨੂੰ ਸ਼ਰਾਬ, ਤੰਬਾਕੂ ਅਤੇ ਪਾਨ ਮਸਾਲਾ ਦਾ ਵਿਗਿਆਪਨ ਕਰਦੇ ਹੋਏ ਦੇਖਿਆ ਜਾ ਸਕਦਾ ਹੈ। ਜਦੋਂ ਇਨ੍ਹਾਂ ਵਿਗਿਆਪਨਾਂ 'ਤੇ ਹੱਲਾ ਹੁੰਦਾ ਹੈ ਤਾਂ ਇਹ ਸਿਤਾਰੇ ਚੁੱਪੀ ਸਾਧ ਲੈਂਦੇ ਹਨ। ਇਕ ਵਾਰ ਪ੍ਰਿਯੰਕਾ ਚੋਪੜਾ ਨੇ ਕਿਹਾ ਸੀ ਕਿ ਉਨ੍ਹਾਂ ਨੂੰ ਜਿਸਦਾ ਵਿਗਿਆਪਨ ਕਰਨਾ ਹੋਵੇਗਾ ਤਾਂ ਕਰਣਗੇ। ਜੇਕਰ ਲੋਕਾਂ ਨੂੰ ਪ੍ਰੋਡਕਟ ਨਹੀਂ ਖਰੀਦਣਾ ਹੈ ਤਾਂ ਨਾ ਖਰੀਦਣ।
ਇਹ ਵੀ ਪੜ੍ਹੋ-ਦੀਪਿਕਾ ਪਾਦੁਕੋਣ ਨੂੰ ਹੋਇਆ ਦਿਲਜੀਤ ਦੋਸਾਂਝ ਦੇ ਇਸ ਗਾਣੇ ਦਾ ਹੈਂਗਓਵਰ, ਗਾਇਕ ਨੇ ਦਿੱਤਾ ਰਿਐਕਸ਼ਨ