ਮੁੰਬਈ: ਬਾਲੀਵੁੱਡ ਅਦਾਕਾਰ ਅਕਸ਼ੇ ਕੁਮਾਰ ਅਕਸਰ ਆਪਣੀਆਂ ਫ਼ਿਲਮਾ ਨੂੰ ਲੈ ਕੇ ਸੁਰਖ਼ੀਆਂ 'ਚ ਰਹਿੰਦੇ ਹਨ। ਕੁਝ ਸਮਾਂ ਪਹਿਲਾ ਅਕਸ਼ੇ ਕੁਮਾਰ ਦੇ ਕੋਲ ਕੈਨੇਡਾ ਦੀ ਨਾਗਰਿਕਤਾ ਹੋਣ ਕਾਰਨ ਉਨ੍ਹਾਂ ਦੀ ਅਲੋਚਨਾ ਕੀਤੀ ਗਈ ਸੀ। ਇਸ ਗੱਲ ਕਰਕੇ ਉਹ ਸੋਸ਼ਲ ਮੀਡੀਆ 'ਤੇ ਵੀ ਕਾਫ਼ੀ ਚਰਚਾ ਵਿੱਚ ਰਹੇ ਸਨ।
ਹੋਰ ਪੜ੍ਹੋ: ਗਿੱਪੀ ਗਰੇਵਾਲ ਤੋਂ ਫਿਰੌਤੀ ਮੰਗਣ ਦੇ ਮਾਮਲੇ 'ਚ ਸੁਖਪ੍ਰੀਤ ਬੁੱਢਾ ਨੂੰ ਪੁਲਿਸ ਰਿਮਾਂਡ 'ਤੇ ਭੇਜਿਆ
ਅਕਸ਼ੇ ਕੁਮਾਰ ਇੱਕ ਇਵੈਂਟ ਵਿੱਚ ਆਪਣੀ ਕੋ-ਸਟਾਰ ਕਰੀਨਾ ਕਪੂਰ ਨਾਲ ਪਹੁੰਚੇ ਸਨ। ਇਸ ਮੌਕੇ ਅਕਸ਼ੇ ਨੇ ਇਸ ਵਿਵਾਦ ਨੂੰ ਲੈ ਕੇ ਖੁੱਲ੍ਹ ਕੇ ਗੱਲ ਕੀਤੀ। ਅਕਸ਼ੇ ਤੋਂ ਇਸ ਇਵੈਂਟ ਦੌਰਾਨ ਪੁੱਛਿਆ ਗਿਆ ਕਿ, ਜਦ ਉਹ ਦੇਸ਼ ਭਗਤੀ ਅਤੇ ਭਾਰਤੀ ਆਰਮਡ ਫੋਰਸ ਦੇ ਬਾਰੇ ਗੱਲ ਕਰਦੇ ਹਨ ਤਾਂ ਬਹੁਤ ਸਾਰੇ ਲੋਕ ਇਹ ਕਹਿ ਕੇ ਉਨ੍ਹਾਂ ਨੂੰ ਟਾਰਗੇਟ ਕਰਦੇ ਹਨ, ਉਨ੍ਹਾਂ ਕੋਲ ਭਾਰਤੀ ਪਾਸਪੋਰਟ ਨਹੀਂ ਹੈ ਅਤੇ ਉਹ ਵੋਟ ਨਹੀਂ ਕਰਦੇ ਹਨ। ਇਸ 'ਤੇ ਉਨ੍ਹਾਂ ਨੂੰ ਕਿਹੋ ਜਿਹਾ ਲੱਗਦਾ ਹੈ?
ਇਸ ਮੌਕੇ ਅਕਸ਼ੇ ਨੇ ਖ਼ੁਲਾਸਾ ਕੀਤਾ ਕਿ ਉਨ੍ਹਾਂ ਨੇ ਭਾਰਤੀ ਪਾਸਪੋਰਟ ਲਈ ਅਰਜ਼ੀ ਪਾਈ ਹੋਈ ਹੈ। ਨਾਲ ਹੀ ਉਨ੍ਹਾਂ ਕਿਹਾ, 'ਮੈਂ ਭਾਰਤੀ ਪਾਸਪੋਰਟ ਦੀ ਅਰਜ਼ੀ ਪਾਈ ਹੋਈ ਹੈ, ਮੈਂ ਇੱਕ ਭਾਰਤੀ ਹਾਂ ਅਤੇ ਮੈਨੂੰ ਇਸ ਗੱਲ 'ਤੇ ਦੁੱਖ ਹੈ ਕਿ ਮੈਨੂੰ ਹਮੇਸ਼ਾ ਇਹੀਂ ਸਾਬਤ ਕਰਨ ਲਈ ਕਿਹਾ ਜਾਂਦਾ ਹੈ। ਮੇਰੀ ਪਤਨੀ, ਮੇਰੇ ਬੱਚੇ ਭਾਰਤੀ ਹਨ। ਮੈਂ ਇੱਥੇ ਟੈਕਸ ਭਰਦਾ ਹਾਂ ਅਤੇ ਮੇਰੀ ਜ਼ਿੰਦਗੀ ਇਹੀਂ ਹੈ।'
ਹੋਰ ਪੜ੍ਹੋ: Inside Edge 2: ਦੇਖਣ ਨੂੰ ਮਿਲੇਗਾ 'ਭਾਈਸਾਹਿਬ' ਦਾ ਕਹਿਰ
ਇਸ ਤੋਂ ਇਲਾਵਾ ਅਕਸ਼ੇ ਨੇ ਦੱਸਿਆ ਕਿ ਉਨ੍ਹਾਂ ਦੀ ਸ਼ੁਰੂਆਤ ਵਿੱਚ 14 ਫ਼ਿਲਮਾਂ ਫਲੋਪ ਹੋਈਆਂ ਸਨ ਅਤੇ ਉਨ੍ਹਾਂ ਨੂੰ ਲੱਗਦਾ ਸੀ ਕਿ ਉਨ੍ਹਾਂ ਦਾ ਕਰੀਅਰ ਖ਼ਤਮ ਹੋ ਗਿਆ ਹੈ। ਇਸ ਤੋਂ ਬਾਅਦ ਅਕਸ਼ੇ ਦੇ ਇੱਕ ਦੋਸਤ ਨੇ ਉਨ੍ਹਾਂ ਨੂੰ ਕੈਨੇਡਾ ਆ ਕੇ ਕੰਮ ਕਰਨ ਲਈ ਕਿਹਾ, ਜੋ ਪਹਿਲਾ ਹੀ ਉੱਥੇ ਰਹਿੰਦਾ ਸੀ। ਇਸ ਦੇ ਬਾਅਦ ਅਕਸ਼ੇ ਨੇ ਕੈਨੇਡਾ ਦੇ ਲਈ ਪਾਸਪੋਰਟ ਲਈ ਅਰਜ਼ੀ ਪਾਈ। ਦੱਸ ਦੇਈਏ ਕਿ ਅਕਸ਼ੇ ਕੁਮਾਰ ਅਤੇ ਕਰੀਨਾ ਕਪੂਰ ਦੀ ਇਸ ਇਵੈਂਟ ਵਿੱਚ ਆਪਣੀ ਨਵੀਂ ਫ਼ਿਲਮ " ਗੁੱਡ ਨਿਊਜ਼" ਦੇ ਪ੍ਰੋਮੋਸ਼ਨ ਦੇ ਲਈ ਪਹੁੰਚੇ ਸਨ। ਇਹ ਫ਼ਿਲਮ 27 ਦਸੰਬਰ ਨੂੰ ਸਿਨੇਮਾ ਘਰਾਂ ਵਿੱਚ ਰਿਲੀਜ਼ ਹੋਵੇਗੀ।