ਮੁੰਬਈ: ਕੋਵਿਡ-19 ਕਾਰਨ ਸਾਡੇ ਦੇਸ਼ ਵਿੱਚ ਇੱਕ ਖ਼ਤਰਨਾਕ ਸਥਿਤੀ ਬਣੀ ਹੋਈ ਹੈ, ਪੂਰੇ ਵਿਸ਼ਵ ਵਿੱਚ ਕੋਰੋਨਾ ਕਾਰਨ ਹਜ਼ਾਰਾ ਲੋਕਾਂ ਦੀ ਜਾਨ ਚੱਲੀ ਗਈ ਹੈ ਤੇ ਭਾਰਤ ਵਿੱਚ ਵੀ ਕੁਝ ਮੌਤ ਹੋਈਆ ਹਨ ਤੇ ਹਜ਼ਾਰਾ ਲੋਕਾਂ ਪ੍ਰਭਾਵਿਤ ਵੀ ਹਨ।
- " class="align-text-top noRightClick twitterSection" data="
">
ਪੂਰਾ ਦੇਸ਼ ਲੌਕਡਾਊਨ ਵਿੱਚ ਫੱਸ ਗਿਆ ਹੈ ਤੇ ਸਾਰੇ ਕੰਮ ਠੱਪ ਹੋ ਕੇ ਰਹਿ ਗਏ ਹਨ। ਹਾਲਾਂਕਿ, ਅਸੀਂ ਆਪਣੇ ਘਰਾਂ ਵਿੱਚ ਬੰਦ ਹਾਂ, ਪਰ ਡਾਕਟਰ, ਨਰਸਾਂ, ਪੁਲਿਸ, ਸਫ਼ਾਈ ਕਰਮੀ, ਕਰਿਆਨੇ ਦੀ ਦੁਕਾਨ ਵਾਲੇ ਇਹ ਕੁਝ ਅਜਿਹੇ ਨਾਂਅ ਹਨ ਜੋ ਹਾਲੇ ਵੀ ਪੂਰੀ ਦ੍ਰਿੜਤਾ ਨਾਲ ਕੰਮ ਕਰ ਰਹੇ ਹਨ।
ਸੁਪਰਸਟਾਰ ਅਕਸ਼ੇ ਕੁਮਾਰ ਨੇ ਆਪਣੇ ਇੰਸਟਾਗ੍ਰਾਮ ਉੱਤੇ ਇੱਕ ਤਸਵੀਰ ਨੂੰ ਸਾਂਝਾ ਕੀਤਾ, ਜਿਸ ਵਿੱਚ ਉਹ ਇੱਕ ਕਾਗਜ਼ ਲੈ ਕੇ ਖੜ੍ਹੇ ਹੋਏ ਹਨ। ਉਸ ਕਾਗਜ਼ ਉੱਤੇ ਲਿਖਿਆ ਹੋਇਆ ਹੈ, "#Dil Se Thank you।"
- " class="align-text-top noRightClick twitterSection" data="
">
ਇਸ ਦੇ ਰਾਹੀ ਉਨ੍ਹਾਂ ਨੇ ਲੋਕਾਂ ਦਾ ਦਿਲੋਂ ਧੰਨਵਾਦ ਕੀਤਾ ਹੈ। ਇਸ ਤੋਂ ਇਲਾਵਾ ਅਦਾਕਾਰ ਮਨੀਸ਼ ਪੌਲ ਨੇ ਅਕਸ਼ੇ ਕੁਮਾਰ ਦੀ ਤਰ੍ਹਾਂ ਕਾਗਜ਼ 'ਤੇ ਇਹੀਂ ਲਿਖਿਆ ਹੋਇਆ ਹੈ।
ਦੱਸ ਦੇਈਏ ਕਿ ਕੋਰੋਨਾ ਵਾਇਰਸ ਕਾਰਨ ਹੁਣ ਤੱਕ ਭਾਰਤ ਵਿੱਚ ਕਈ ਲੋਕਾਂ ਦੀ ਮੌਤ ਹੋ ਗਈ ਹੈ ਤੇ ਕਈ ਲੋਕ ਇਸ ਭਿਆਨਕ ਬਿਮਾਰੀ ਤੋਂ ਪੀੜ੍ਹਤ ਹਨ।