ਮੁੰਬਈ: ਬਾਲੀਵੁੱਡ ਅਦਾਕਾਰ ਅਕਸ਼ੇ ਕੁਮਾਰ ਤੇ ਕਿਆਰਾ ਅਡਵਾਨੀ ਫ਼ਿਲਮ 'ਲਕਸ਼ਮੀ ਬੰਬ' ਦਾ ਨਾਂਅ ਬਦਲ ਕੇ 'ਲਕਸ਼ਮੀ' ਕਰ ਦਿੱਤਾ ਹੈ। ਨਾਂਅ ਬਦਲਣ ਤੋਂ ਬਾਅਦ ਫ਼ਿਲਮ ਨਿਰਮਾਤਾਵਾਂ ਨੇ ਫ਼ਿਲਮ ਦੇ ਨਵੇਂ ਨਾਂਅ ਦੇ ਨਾਲ ਫ਼ਿਲਮ ਦਾ ਨਵਾਂ ਪੋਸਟਰ ਜਾਰੀ ਕੀਤਾ ਹੈ।
ਪੋਸਟਰ ਵਿੱਚ ਅਕਸ਼ੇ ਕੁਮਾਰ ਦੇ ਨਾਲ ਕਿਆਰਾ ਅਡਵਾਨੀ ਨਜ਼ਰ ਆ ਰਹੀ ਹੈ। ਇਸ ਨੂੰ ਸਾਂਝਾ ਕਰਦੇ ਹੋਏ ਅਕਸ਼ੇ ਕੁਮਾਰ ਨੇ ਕੈਪਸ਼ਨ ਵਿੱਚ ਲਿਖਿਆ, ਹੁਣ ਹਰ ਘਰ ਵਿੱਚ ਆਏਗੀ ਲਕਸ਼ਮੀ... ਪਰਿਵਾਰਾਂ ਦੇ ਨਾਲ ਤਿਆਰ ਰਹੋ 9 ਨਵੰਬਰ ਨੂੰ... ਦੀਵਾਲੀ ਹੋਵੇਗੀ ਲਕਸ਼ਮੀ ਵਾਲੀ..
ਫ਼ਿਲਮ ਆਲੋਚਕ ਅਤੇ ਟਰੇਡ ਐਨਾਲਿਸਟ ਤਰਨ ਆਦਰਸ਼ ਨੇ ਵੀ ਆਪਣੇ ਟਵਿੱਟਰ ਹੈਂਡਲ 'ਤੇ ਨਵੇਂ ਪੋਸਟਰ ਨੂੰ ਸਾਂਝਾ ਕਰਦਿਆਂ ਫ਼ਿਲਮ ਦੀ ਰਿਲੀਜ਼ ਡੇਟ ਬਾਰੇ ਜਾਣਕਾਰੀ ਸਾਂਝੀ ਕੀਤੀ।
-
AKSHAY - KIARA... #Laxmii premieres 9 Nov 2020 on #DisneyPlusHotstarVIP in #India.
— taran adarsh (@taran_adarsh) October 31, 2020 " class="align-text-top noRightClick twitterSection" data="
⭐ Will release in *cinemas* in *select* #Overseas markets *simultaneously*.#AkshayKumar #KiaraAdvani pic.twitter.com/A2VVySmJ0Y
">AKSHAY - KIARA... #Laxmii premieres 9 Nov 2020 on #DisneyPlusHotstarVIP in #India.
— taran adarsh (@taran_adarsh) October 31, 2020
⭐ Will release in *cinemas* in *select* #Overseas markets *simultaneously*.#AkshayKumar #KiaraAdvani pic.twitter.com/A2VVySmJ0YAKSHAY - KIARA... #Laxmii premieres 9 Nov 2020 on #DisneyPlusHotstarVIP in #India.
— taran adarsh (@taran_adarsh) October 31, 2020
⭐ Will release in *cinemas* in *select* #Overseas markets *simultaneously*.#AkshayKumar #KiaraAdvani pic.twitter.com/A2VVySmJ0Y
ਦੱਸ ਦੇਈਏ ਕਿ ਲੰਘੇ ਕੁਝ ਸਮੇਂ ਤੋਂ ਅਕਸ਼ੇ ਕੁਮਾਰ ਦੀ ਫ਼ਿਲਮ ਲਕਸ਼ਮੀ ਬੰਬ ਵਿਵਾਦਾਂ ਵਿੱਚ ਬਣੀ ਹੋਈ ਸੀ। ਫ਼ਿਲਮ ਦਾ ਟ੍ਰੇਲਰ ਜਾਰੀ ਹੋਣ ਤੋਂ ਬਾਅਦ ਹੀ ਹਿੰਦੂਵਾਦੀ ਸੰਗਠਨ ਫ਼ਿਲਮ ਲਕਸ਼ਮੀ ਬੰਬ ਦੇ ਨਾਂਅ ਉੱਤੇ ਇਤਰਾਜ਼ ਜਤਾ ਰਹੇ ਸੀ। ਉੱਥੇ ਕਰਣੀ ਸੈਨਾ ਨੇ ਵੀ ਫ਼ਿਲਮ ਲਕਸ਼ਮੀ ਬੰਬ ਦੇ ਮੇਕਰਜ਼ ਉੱਤੇ ਹਿੰਦੂ ਦੇਵੀ ਦੇਵਤਿਆਂ ਦੀ ਬੇਇਜ਼ੱਤੀ ਕਰਨ ਦਾ ਇਲਜ਼ਾਮ ਲਗਾਇਆ ਸੀ।
ਸੋਸ਼ਲ ਮੀਡੀਆ ਉੱਤੇ ਇਸ ਫ਼ਿਲਮ ਦੇ ਨਾਲ-ਨਾਲ ਅਕਸ਼ੇ ਕੁਮਾਰ ਨੂੰ ਲੈ ਕੇ ਜੰਮ ਕੇ ਟ੍ਰੋਲ ਕੀਤਾ ਜਾਣ ਲੱਗ ਗਿਆ। ਲੋਕਾਂ ਨੇ ਫ਼ਿਲਮ ਲਕਸ਼ਮੀ ਬੰਬ ਦਾ ਬਾਈਕਾਟ ਕਰਨ ਦੀ ਧਮਕੀ ਦਿੱਤੀ ਸੀ ਤੇ ਕਰਣੀ ਸੈਨਾ ਨੇ ਫ਼ਿਲਮ ਲਕਸ਼ਮੀ ਬੋਬ ਦੇ ਮੈਕਰਜ਼ ਨੂੰ ਲੀਗਲ ਨੋਟਿਸ ਤੱਕ ਦੇ ਦਿੱਤਾ ਸੀ ਜਿਸ ਤੋਂ ਬਾਅਦ ਫ਼ਿਲਮ ਨਿਰਦੇਸ਼ਕ ਰਾਘਵ ਲਾਰੈਂਸ ਨੇ ਫ਼ਿਲਮ ਸਰਟੀਫਿਕੇਸ਼ਨ ਦਾ ਕੇਂਦਰੀ ਬੋਰਡ ਦੇ ਨਾਲ ਮੀਟਿੰਗ ਕਰਕੇ ਅਕਸ਼ੇ ਕੁਮਾਰ ਦੀ ਫ਼ਿਲਮ ਦਾ ਨਾਂਅ ਬਦਲ ਦਿੱਤਾ।
ਆਖਰਕਾਰ ਇਸ ਹੋਰਰ ਕਾਮੇਡੀ ਫ਼ਿਲਮ ਦਾ ਨਾਂਅ ਬਦਲ ਕੇ ਲਕਸ਼ਮੀ ਕਰ ਦਿੱਤਾ ਹੈ। ਇਹ ਫ਼ਿਲਮ ਤਮਿਲ ਹਿੱਟ ਫ਼ਿਲਮ ਕੰਚਨਾ ਦੀ ਹਿੰਦੀ ਰੀਮੇਕ ਹੈ।