ਮੁੰਬਈ: ਕੋਰੋਨਾ ਵਾਇਰਸ ਕਾਰਨ ਚੱਲ ਰਹੇ ਲੌਕਡਾਊਨ ਵਿੱਚ ਰੋਜ਼ਾਨਾ ਵਰਕਰਸ ਨੂੰ ਸਭ ਤੋਂ ਜ਼ਿਆਦਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਜਿਹੇ ਵਿੱਚ ਸਰਕਾਰ ਉਨ੍ਹਾਂ ਦੀ ਮਦਦ ਕਰਨ ਦੀ ਪੂਰੀ ਕੋਸ਼ਿਸ਼ ਕਰ ਰਹੀ ਹੈ।
ਬਾਲੀਵੁੱਡ ਸਿਤਾਰੇ ਵੀ ਜ਼ਰੂਰਤਮੰਦਾਂ ਦੀ ਮਦਦ ਲਈ ਅੱਗੇ ਆ ਰਹੇ ਹਨ। ਹਾਲ ਹੀ ਵਿੱਚ ਅਕਸ਼ੇ ਕੁਮਾਰ ਨੇ ਪੀਐਮ ਕੇਅਰਜ਼ ਫੰਡ ਨੂੰ 25 ਕਰੋੜ ਰੁਪਏ ਦਿੱਤੇ ਹਨ, ਜਿਸ ਤੋਂ ਬਾਅਦ ਉਹ ਕਾਫ਼ੀ ਸੁਰਖੀਆਂ ਵਿੱਚ ਵੀ ਆਏ ਸੀ। ਹੁਣ ਉਹ ਮੁੰਬਈ ਦੇ ਥੀਏਟਰ ਕਲਾਕਾਰਾਂ ਦੀ ਮਦਦ ਲਈ ਅੱਗੇ ਆਏ ਹਨ।
ਲੌਕਡਾਊਨ ਦੌਰਾਨ ਜ਼ਿਆਦਾਤਰ ਇੰਡਸਟਰੀਆਂ ਵਿੱਚ ਕੰਮ ਬੰਦ ਹੋ ਗਿਆ ਹੈ। ਇਸ ਨਾਲ ਮਨੋਰੰਜਨ ਜਗਤ ਵੀ ਕਾਫ਼ੀ ਪ੍ਰਭਾਵਿਤ ਹੋਈ ਹੈ। ਰਿਪੋਰਟਾਂ ਮੁਤਾਬਕ ਕੁਝ ਦਿਨ ਪਹਿਲਾਂ ਅਕਸ਼ੇ ਕੁਮਾਰ ਨੇ ਇੱਕ ਥੀਏਟਰ ਮਾਲਕ ਨੂੰ ਫੋਨ ਕਰਕੇ ਉਨ੍ਹਾਂ ਦੀ ਮਦਦ ਕਰਨ ਦੀ ਗੱਲ ਕੀਤੀ ਸੀ।
ਮਾਲਕ ਨੇ ਅਕਸ਼ੇ ਦੇ ਇਸ ਆਫ਼ਰ ਦੀ ਕਾਫ਼ੀ ਤਾਰੀਫ਼ ਵੀ ਕੀਤੀ ਤੇ ਦੱਸਿਆ ਕਿ ਕਲਾਕਾਰਾਂ ਦੀ ਇਸ ਮਹੀਨੇ ਦੀ ਤਨਖ਼ਾਹ ਲਈ ਫੰਡ ਇੱਕਠਾ ਹੋ ਗਿਆ ਹੈ।
ਦੱਸ ਦੇਈਏ ਕਿ ਅਕਸ਼ੇ ਕੁਮਾਰ ਦੀ ਫ਼ਿਲਮ 'ਸੁਰਿਆਵੰਸ਼ੀ' ਮਾਰਚ ਵਿੱਚ ਰਿਲੀਜ਼ ਹੋਣੀ ਸੀ ਪਰ ਲੌਕਡਾਊਨ ਕਾਰਨ ਫ਼ਿਲਮ ਨੂੰ ਰੋਕਣਾ ਪਿਆ। ਉਮੀਦ ਜਤਾਈ ਜਾ ਰਹੀ ਹੈ ਕਿ ਲੌਕਡਾਊਨ ਤੋਂ ਬਾਅਦ ਫ਼ਿਲਮ ਰਿਲੀਜ਼ ਹੋਵੇਗੀ।