ਮੁੰਬਈ: ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਰਿਸ਼ੀ ਕਪੂਰ ਨੇ ਆਪਣੀ ਮੌਤ ਤੋਂ ਬਾਅਦ ਵੀ ਇੱਕ ਰਿਕਾਰਡ ਬਣਾ ਦਿੱਤਾ। ਦੇਹਾਂਤ ਤੋਂ ਬਾਅਦ ਅਭਿਨੇਤਾ ਦੀ ਆਨਲਾਈਨ ਖੋਜ ਵਿੱਚ ਭਾਰਤ 'ਚ 7000 ਫੀਸਦ ਅਤੇ ਵਿਸ਼ਵ ਪੱਧਰ ਤੇ 6700 ਫੀਸਦ ਦਾ ਵਾਧਾ ਦਰਜ ਕੀਤਾ ਗਿਆ।
30 ਅਪ੍ਰੈਲ ਨੂੰ ਸੇਮਰਸ ਵੱਲੋਂ ਕੀਤੇ ਗਏ ਇੱਕ ਅਧਿਐਨ ਵਿੱਚ ਪਾਇਆ ਗਿਆ ਕਿ ਪ੍ਰਸ਼ੰਸਕਾਂ ਨੇ ਰਿਸ਼ੀ ਕਪੂਰ ਹੈਸ਼ਟੈਗ ਨਾਲ 6,214 ਟਵੀਟ ਕੀਤੇ। ਹੋਰ ਹੈਸ਼ਟੈਗ, ਜਿਨ੍ਹਾਂ ਵਿੱਚ ਰਿਸ਼ੀ ਕਪੂਰ, ਆਰਆਈਪੀ ਰਿਸ਼ੀ ਕਪੂਰ, ਆਰਆਈਪੀ ਰਿਸ਼ੀ ਕਪੂਰ ਜੀ ਅਤੇ ਆਰਆਈਪੀ ਲੈਜੈਂਡ ਸ਼ਾਮਲ ਰਹੇ। ਇਨ੍ਹਾਂ ਹੈਸ਼ਟੈਗ 'ਤੇ ਪ੍ਰਸ਼ੰਸਕਾਂ ਨੇ ਕ੍ਰਮਵਾਰ 1,040 ਵਾਰ, 995 ਵਾਰ, 564 ਵਾਰ ਅਤੇ 475 ਵਾਰ ਟਵੀਟ ਕੀਤੇ। ਰਿਸ਼ੀ ਕਪੂਰ ਦੇ ਦੇਹਾਂਤ ਦੇ ਦਿਨ ਕੁੱਲ 14,394 ਟਵੀਟ ਕੀਤੇ ਗਏ।
ਇਹ ਵੀ ਪੜ੍ਹੋ: ਰਿਸ਼ੀ ਕਪੂਰ ਆਖ਼ਰੀ ਵਾਰ ਇਸ ਫ਼ਿਲਮ 'ਚ ਆਉਣਗੇ ਨਜ਼ਰ, ਫ਼ਰਹਾਨ ਕਰਨਗੇ ਰਿਲੀਜ਼
ਅਧਿਐਨ ਵਿੱਚ ਅੱਗੇ ਪਾਇਆ ਗਿਆ ਕਿ ਬਹੁਤ ਹੈਰਾਨ ਕਰਨ ਵਾਲਾ ਇਮੋਜੀ ਸਭ ਤੋਂ ਵੱਧ ਵਰਤਿਆ ਗਿਆ ਹੈ। 2,988 ਵਿਅਕਤੀਆਂ ਨੇ ਇਸ ਦੀ ਵਰਤੋਂ ਕੀਤੀ। ਦੂਜਾ ਸਭ ਤੋਂ ਵੱਧ ਵਰਤਿਆ ਜਾਣ ਵਾਲਾ ਇਮੋਜੀ ਇੱਕ ਟੁੱਟਿਆ ਦਿਲ ਸੀ। ਤੀਜਾ ਅਕਸਰ ਵਰਤਿਆ ਜਾਂਦਾ ਇਮੋਜੀ ਇੱਕ ਰੋਣ ਵਾਲਾ ਚਿਹਰਾ ਸੀ। ਇਹ ਇਮੋਜੀ 961 ਵਾਰ ਵਰਤੀ ਗਈ ਸੀ।