ETV Bharat / science-and-technology

ਹੁਣ ਨਹੀ ਨਜ਼ਰ ਆਉਣਗੀਆਂ ਝੂਠੀਆਂ ਖਬਰਾਂ, YouTube ਲੈ ਕੇ ਆ ਰਿਹਾ 'News Story' ਫੀਚਰ

YouTube News Page: YouTube ਇੱਕ ਨਵਾਂ ਫੀਚਰ ਐਪ 'ਚ ਦੇਣ ਵਾਲਾ ਹੈ। ਇਸ ਫੀਚਰ ਦੀ ਮਦਦ ਨਾਲ ਤੁਹਾਨੂੰ ਝੂਠੀਆਂ ਖਬਰਾਂ ਅਤੇ ਗਲਤ ਥੰਬਨੇਲ ਨਜ਼ਰ ਨਹੀਂ ਆਉਣਗੇ।

YouTube News Page
YouTube News Page
author img

By ETV Bharat Punjabi Team

Published : Oct 19, 2023, 10:44 AM IST

ਹੈਦਰਾਬਾਦ: ਅੱਜ ਦੇ ਸਮੇਂ ਜ਼ਿਆਦਾਤਰ ਲੋਕ Youtube ਰਾਹੀ ਖਬਰਾਂ ਦੇਖਦੇ ਹਨ। ਵਰਤਮਾਨ ਸਮੇਂ 'ਚ ਕਈ ਵਾਰ Youtube 'ਤੇ ਝੂਠੀਆਂ ਖਬਰਾਂ ਅਤੇ ਗਲਤ ਥੰਬਨੇਲ ਲਗਾ ਕੇ ਅਲੱਗ-ਅਲੱਗ ਤਰ੍ਹਾਂ ਦੀਆਂ ਖਬਰਾਂ ਦੱਸੀਆਂ ਜਾਂਦੀਆਂ ਹਨ। ਇਸ ਸਮੱਸਿਆਂ ਨੂੰ ਖਤਮ ਕਰਨ ਲਈ 'News Story' ਨਾਮ ਦਾ ਫੀਚਰ ਕੰਪਨੀ ਦੇਣ ਵਾਲੀ ਹੈ। ਫਿਲਹਾਲ ਇਹ ਫੀਚਰ ਮੋਬਾਈਲ ਐਪ 'ਤੇ ਦਿੱਤਾ ਜਾ ਰਿਹਾ ਹੈ, ਜੋ ਜਲਦ ਹੀ ਡੈਸਕਟਾਪ ਅਤੇ ਟੀਵੀ 'ਤੇ ਵੀ ਆਵੇਗਾ। Youtube ਦਾ 'News Story' ਫੀਚਰ ਗੂਗਲ ਦੇ 'News Feed' ਦੀ ਤਰ੍ਹਾਂ ਕੰਮ ਕਰੇਗਾ। ਇੱਥੇ ਕੰਪਨੀ ਇੱਕ ਖਬਰ ਦੇਖਣ 'ਤੇ ਉਸ ਨਾਲ ਜੁੜੀਆਂ ਹੋਰ ਖਬਰਾਂ ਤੁਹਾਡੇ ਸਾਹਮਣੇ ਲਿਆਵੇਗੀ, ਜੋ ਕਿ ਸਹੀ ਖਬਰਾਂ ਹੋਣਗੀਆਂ।

YouTube ਦੇ 'News Story' ਫੀਚਰ ਦਾ ਫਾਇਦਾ: Youtube ਦੇ News Story ਫੀਚਰ ਨਾਲ ਜਦੋ ਤੁਸੀਂ ਕੋਈ ਇੱਕ ਖਬਰ ਦੇਖੋਗੇ, ਤਾਂ ਤੁਹਾਨੂੰ ਤਰੁੰਤ ਉਸ ਨਾਲ ਜੁੜੀਆਂ ਅਲੱਗ-ਅਲੱਗ ਚੈਨਲਾਂ ਦੀਆਂ ਖਬਰਾਂ ਨਜ਼ਰ ਆਉਣ ਲੱਗਣਗੀਆਂ, ਜੋ ਕਿ ਸਹੀ ਖਬਰਾਂ ਹੋਣਗੀਆਂ। ਇਸਦੇ ਨਾਲ ਹੀ ਲਾਈਵ ਸਟ੍ਰੀਮ, Podcast, ਸ਼ਾਰਟ ਵੀਡੀਓ ਆਦਿ ਵੀ ਫੀਡ 'ਚ ਉਸ ਖਬਰ ਨਾਲ ਜੁੜੇ ਆਉਣ ਲੱਗਣਗੇ। ਇਸ ਰਾਹੀ ਤੁਸੀਂ ਉਸ ਵਿਸ਼ੇ 'ਤੇ ਜ਼ਿਆਦਾ ਅਤੇ ਸਹੀ ਜਾਣਕਾਰੀ ਹਾਸਲ ਕਰ ਸਕੋਗੇ।

40 ਦੇਸ਼ਾਂ 'ਚ ਲਾਂਚ ਹੋ ਰਿਹਾ Youtube ਦਾ 'News Story' ਫੀਚਰ: ਫਿਲਹਾਲ Youtube ਇਸ ਫੀਚਰ ਨੂੰ 40 ਦੇਸ਼ਾਂ 'ਚ ਲਾਂਚ ਕਰਨ ਵਾਲਾ ਹੈ ਅਤੇ ਜਲਦ ਹੀ ਆਉਣ ਵਾਲੇ ਸਮੇਂ 'ਚ ਇਸ ਫੀਚਰ ਨੂੰ ਮੋਬਾਈਲ ਤੋਂ ਇਲਾਵਾ ਡੈਸਕਟਾਪ ਅਤੇ ਟੀਵੀ 'ਤੇ ਵੀ ਲਾਂਚ ਕੀਤਾ ਜਾਵੇਗਾ।

ETV Bharat Logo

Copyright © 2024 Ushodaya Enterprises Pvt. Ltd., All Rights Reserved.