ਹੈਦਰਾਬਾਦ: ਵਟਸਐਪ ਦਾ ਇਸਤੇਮਾਲ ਕਰੋੜਾਂ ਯੂਜ਼ਰਸ ਕਰਦੇ ਹਨ। ਇਸ ਲਈ ਕੰਪਨੀ ਲਗਾਤਾਰ ਇਸ ਐਪ ਨੂੰ ਅਪਡੇਟ ਕਰਦੀ ਰਹਿੰਦੀ ਹੈ। ਹੁਣ ਵਟਸਐਪ ਯੂਜ਼ਰਸ ਲਈ ਇੱਕ ਹੋਰ ਨਵਾਂ ਫੀਚਰ ਪੇਸ਼ ਕਰਨ ਜਾ ਰਿਹਾ ਹੈ। ਇਸ ਫੀਚਰ ਦੇ ਆਉਣ ਤੋਂ ਬਾਅਦ ਤੁਸੀਂ ਸਟੇਟਸ ਅਪਡੇਟ ਕਰਨ 'ਤੇ ਫੋਟੋ ਅਤੇ ਵੀਡੀਓਜ਼ ਨੂੰ HD ਕਵਾਇਲੀਟੀ 'ਚ ਸ਼ੇਅਰ ਕਰ ਸਕੋਗੇ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਕਈ ਲੋਕਾਂ ਨੂੰ ਵਟਸਐਪ ਸ਼ੇਅਰ ਕਰਦੇ ਸਮੇਂ ਫੋਟੋ ਦੀ ਕਵਾਇਲੀਟੀ ਖਰਾਬ ਹੋ ਜਾਣ ਨਾਲ ਜੁੜੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਸੀ, ਜਿਸ ਕਰਕੇ ਯੂਜ਼ਰਸ ਨੇ ਕੰਪਨੀ ਨੂੰ ਇਸ ਸਮੱਸਿਆ ਨੂੰ ਹੱਲ ਕਰਨ ਦੀ ਬੇਨਤੀ ਕੀਤੀ ਸੀ। ਇਸ ਤੋਂ ਬਾਅਦ ਹੁਣ ਕੰਪਨੀ ਯੂਜ਼ਰਸ ਲਈ ਇੱਕ ਨਵਾਂ ਫੀਚਰ ਪੇਸ਼ ਕਰਨ ਦੀ ਤਿਆਰੀ 'ਚ ਹੈ।
-
📝 WhatsApp beta for Android 2.23.26.3: what's new?
— WABetaInfo (@WABetaInfo) December 6, 2023 " class="align-text-top noRightClick twitterSection" data="
WhatsApp is working on a feature to send high-quality photos and videos to status, and it will be available in a future update of the app!
🔗 https://t.co/DTKqC5ZMse pic.twitter.com/JM9U00jbdC
">📝 WhatsApp beta for Android 2.23.26.3: what's new?
— WABetaInfo (@WABetaInfo) December 6, 2023
WhatsApp is working on a feature to send high-quality photos and videos to status, and it will be available in a future update of the app!
🔗 https://t.co/DTKqC5ZMse pic.twitter.com/JM9U00jbdC📝 WhatsApp beta for Android 2.23.26.3: what's new?
— WABetaInfo (@WABetaInfo) December 6, 2023
WhatsApp is working on a feature to send high-quality photos and videos to status, and it will be available in a future update of the app!
🔗 https://t.co/DTKqC5ZMse pic.twitter.com/JM9U00jbdC
HD ਕਵਾਇਲੀਟੀ 'ਚ ਸ਼ੇਅਰ ਕਰ ਸਕੋਗੇ ਵਟਸਐਪ ਸਟੇਟਸ: ਵਟਸਐਪ 'ਤੇ ਨਜ਼ਰ ਰੱਖਣ ਵਾਲੀ ਵੈੱਬਸਾਈਟ Wabetainfo ਦੀ ਇੱਕ ਨਵੀਂ ਰਿਪੋਰਟ ਸਾਹਮਣੇ ਆਈ ਹੈ। ਇਸ ਰਿਪੋਰਟ ਅਨੁਸਾਰ, ਵਟਸਐਪ ਯੂਜ਼ਰਸ ਨੂੰ ਇੱਕ ਸੁਵਿਧਾ ਮਿਲਣ ਜਾ ਰਹੀ ਹੈ। ਯੂਜ਼ਰਸ ਨੂੰ ਇੱਕ ਨਵਾਂ ਆਪਸ਼ਨ ਮਿਲੇਗਾ, ਜਿਸ ਰਾਹੀ ਵਟਸਐਪ ਸਟੇਟਸ ਸ਼ੇਅਰ ਕਰਦੇ ਸਮੇਂ ਫੋਟੋ ਅਤੇ ਵੀਡੀਓਜ਼ ਦੀ ਕਵਾਇਲੀਟੀ ਨੂੰ HD ਰੱਖਿਆ ਜਾ ਸਕੇਗਾ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਵਟਸਐਪ 'ਚ ਐਡ ਲੋਕਾਂ ਨੂੰ ਫੋਟੋ ਅਤੇ ਵੀਡੀਓ ਇੱਕ-ਦੂਜੇ ਨਾਲ HD ਕਵਾਇਲੀਟੀ 'ਚ ਸ਼ੇਅਰ ਕਰਨ ਦੀ ਸੁਵਿਧਾ ਪਹਿਲਾ ਹੀ ਮਿਲ ਚੁੱਕੀ ਹੈ, ਹੁਣ ਇਹ ਸੁਵਿਧਾ ਸਟੇਟਸ ਅਪਡੇਟ ਕਰਨ ਵਾਲੇ ਯੂਜ਼ਰਸ ਲਈ ਪੇਸ਼ ਕੀਤੀ ਜਾ ਰਹੀ ਹੈ।
HD ਕਵਾਇਲੀਟੀ 'ਚ ਤਸਵੀਰਾਂ ਅਤੇ ਵੀਡੀਓਜ਼ ਇਸ ਤਰ੍ਹਾਂ ਕਰੋ ਸ਼ੇਅਰ: ਵਟਸਐਪ 'ਤੇ ਸਟੇਟਸ ਲਗਾਉਣ ਦੌਰਾਨ ਫੋਟੋ ਅਤੇ ਵੀਡੀਓਜ਼ ਦੀ ਕਵਾਇਲੀਟੀ HD ਰੱਖਣ ਲਈ HD ਆਪਸ਼ਨ 'ਤੇ ਟੈਪ ਕਰਨਾ ਹੋਵੇਗਾ। ਇਹ ਆਪਸ਼ਨ ਸਟੇਟਸ ਸਕ੍ਰੀਨ 'ਤੇ ਉੱਪਰ ਵੱਲ ਨਜ਼ਰ ਆਵੇਗਾ। ਜਦੋ ਇਸ ਆਪਸ਼ਨ 'ਤੇ ਟੈਪ ਕਰਕੇ ਸਟੇਟਸ ਅਪਡੇਟ ਕੀਤਾ ਜਾਵੇਗਾ, ਤਾਂ ਫੋਟੋ ਅਤੇ ਵੀਡੀਓਜ਼ ਨੂੰ HD ਕਵਾਇਲੀਟੀ 'ਚ ਦੇਖਿਆ ਜਾ ਸਕੇਗਾ।
ਕਦੋ ਮਿਲੇਗਾ ਵਟਸਐਪ ਦਾ ਨਵਾਂ ਫੀਚਰ?: ਵਟਸਐਪ ਦੇ ਇਸ ਫੀਚਰ 'ਤੇ ਫਿਲਹਾਲ ਕੰਮ ਚਲ ਰਿਹਾ ਹੈ। ਇਹ ਨਵਾਂ ਅਪਡੇਟ ਵਟਸਐਪ ਦੇ ਐਂਡਰਾਈਡ ਬੀਟਾ ਅਪਡੇਟ ਵਰਜ਼ਨ 2.23.26.3 'ਚ ਦੇਖਿਆ ਗਿਆ ਹੈ। ਇਸ ਫੀਚਰ ਨੂੰ ਬੀਟਾ ਟੈਸਟਰ ਇਸਤੇਮਾਲ ਕਰ ਸਕਦੇ ਹਨ। ਇਸ ਫੀਚਰ ਨੂੰ ਆਉਣ ਵਾਲੇ ਦਿਨਾਂ 'ਚ ਹੋਰਨਾਂ ਯੂਜ਼ਰਸ ਲਈ ਵੀ ਪੇਸ਼ ਕੀਤਾ ਜਾ ਸਕਦਾ ਹੈ।