ਹੈਦਰਾਬਾਦ: ਵਟਸਐਪ ਦਾ ਇਸਤੇਮਾਲ ਕਰੋੜਾਂ ਯੂਜ਼ਰਸ ਕਰਦੇ ਹਨ। ਇਸ ਲਈ ਕੰਪਨੀ ਲਗਾਤਾਰ ਐਪ 'ਚ ਨਵੇਂ ਫੀਚਰ ਪੇਸ਼ ਕਰਦੀ ਰਹਿੰਦੀ ਹੈ। ਹੁਣ ਕੰਪਨੀ ਯੂਜ਼ਰਸ ਲਈ ਇੱਕ ਹੋਰ ਫੀਚਰ ਲੈ ਕੇ ਆ ਰਹੀ ਹੈ। ਇਹ ਫੀਚਰ ਵਟਸਐਪ 'ਤੇ ਵੀਡੀਓ ਕਾਲ ਦੌਰਾਨ ਇਸਤੇਮਾਲ ਕੀਤਾ ਜਾ ਸਕੇਗਾ। ਹੁਣ ਤੁਸੀਂ ਵੀਡੀਓ ਕਾਲ 'ਤੇ ਗੱਲ ਕਰਦੇ ਸਮੇਂ ਮਿਊਜ਼ਿਕ ਸੁਣ ਸਕੋਗੇ। WaBetaInfo ਦੀ ਇੱਕ ਨਵੀਂ ਰਿਪੋਰਟ ਸਾਹਮਣੇ ਆਈ ਹੈ। ਇਸ ਰਿਪੋਰਟ 'ਚ ਵਟਸਐਪ ਦੇ ਨਵੇਂ ਫੀਚਰ ਬਾਰੇ ਜਾਣਕਾਰੀ ਦਿੱਤੀ ਗਈ ਹੈ। ਰਿਪੋਰਟ ਅਨੁਸਾਰ, ਵਟਸਐਪ ਦਾ ਇਹ ਫੀਚਰ ਅਜੇ ਵਿਕਾਸਸ਼ੀਲ ਪੜਾਅ 'ਚ ਹੈ। ਮੈਟਾ ਇਸ ਫੀਚਰ ਦੀ ਜਲਦ ਹੀ ਟੈਸਟਿੰਗ ਕਰੇਗਾ ਅਤੇ ਉਸ ਤੋਂ ਬਾਅਦ ਇਸ ਫੀਚਰ ਨੂੰ ਲਾਂਚ ਕੀਤਾ ਜਾਵੇਗਾ।
-
📝 WhatsApp beta for iOS 23.25.10.72: what's new?
— WABetaInfo (@WABetaInfo) December 6, 2023 " class="align-text-top noRightClick twitterSection" data="
WhatsApp is working on a feature to share music audio during a video call, and it will be available in a future update!https://t.co/ZHMdf5RG7U pic.twitter.com/95dsVUbqOV
">📝 WhatsApp beta for iOS 23.25.10.72: what's new?
— WABetaInfo (@WABetaInfo) December 6, 2023
WhatsApp is working on a feature to share music audio during a video call, and it will be available in a future update!https://t.co/ZHMdf5RG7U pic.twitter.com/95dsVUbqOV📝 WhatsApp beta for iOS 23.25.10.72: what's new?
— WABetaInfo (@WABetaInfo) December 6, 2023
WhatsApp is working on a feature to share music audio during a video call, and it will be available in a future update!https://t.co/ZHMdf5RG7U pic.twitter.com/95dsVUbqOV
ਵਟਸਐਪ 'ਤੇ ਵੀਡੀਓ ਕਾਲ ਰਾਹੀ ਮੀਟਿੰਗ ਕਰਦੇ ਸਮੇਂ ਨਹੀਂ ਹੋਵੋਗੇ ਬੋਰ: ਵਟਸਐਪ 'ਤੇ ਮਿਊਜ਼ਿਕ ਸ਼ੇਅਰ ਫੀਚਰ ਆਉਣ ਤੋਂ ਬਾਅਦ ਤੁਹਾਨੂੰ ਵੀਡੀਓ ਕਾਲ ਦੀ ਵਾਈਸ ਦੇ ਨਾਲ ਮਿਊਜ਼ਿਕ ਵੀ ਸੁਣਾਈ ਦੇਵੇਗਾ। ਇਸ ਤਰ੍ਹਾਂ ਤੁਸੀਂ ਵੀਡੀਓ ਕਾਲ ਰਾਹੀ ਮੀਟਿੰਗ ਕਰਦੇ ਸਮੇਂ ਬੋਰ ਨਹੀਂ ਹੋਵੋਗੇ। ਇਸ ਤੋਂ ਇਲਾਵਾ, ਜੇਕਰ ਤੁਸੀਂ ਕਿਸੇ ਨਾਲ ਸਕ੍ਰੀਨ ਸ਼ੇਅਰ ਕਰਦੇ ਹੋ, ਤਾਂ ਉਸ ਸਮੇਂ ਵੀ ਤੁਹਾਨੂੰ ਮਿਊਜ਼ਿਕ ਸੁਣਾਈ ਦੇਵੇਗਾ। ਜਦੋ ਯੂਜ਼ਰਸ ਇਸ ਫੀਚਰ ਨੂੰ ਇਨੇਬਲ ਕਰਨਗੇ, ਤਾਂ ਹੋਰਨਾਂ ਲੋਕਾਂ ਨਾਲ ਵੀ ਆਡੀਓ ਨੂੰ ਸ਼ੇਅਰ ਕਰ ਸਕਣਗੇ।
ਇਸ ਤਰ੍ਹਾਂ ਕੰਮ ਕਰੇਗਾ ਮਿਊਜ਼ਿਕ ਸ਼ੇਅਰ ਫੀਚਰ: ਜਦੋ ਤੁਸੀ ਵੀਡੀਓ ਕਾਲ ਸ਼ੁਰੂ ਕਰਦੇ ਹੋ, ਤਾਂ ਸਕ੍ਰੀਨ ਦੇ ਥੱਲੇ ਤੁਹਾਨੂੰ ਫਲਿੱਪ ਕੈਮਰੇ ਦਾ ਆਪਸ਼ਨ ਮਿਲੇਗਾ। ਜਦੋ ਤੁਸੀਂ ਇਸ ਸੁਵਿਧਾ ਨੂੰ ਐਕਟਿਵ ਕਰੋਗੇ, ਤਾਂ ਵੀਡੀਓ ਕਾਲ 'ਚ ਸ਼ਾਮਲ ਯੂਜ਼ਰਸ ਆਡੀਓ ਅਤੇ ਮਿਊਜ਼ਿਕ ਸੁਣ ਸਕਣਗੇ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਮਿਊਜ਼ਿਕ ਸ਼ੇਅਰ ਫੀਚਰ ਉਸ ਸਮੇਂ ਕੰਮ ਨਹੀਂ ਕਰੇਗਾ, ਜਦੋ ਤੁਸੀਂ ਵਟਸਐਪ 'ਤੇ ਵਾਈਸ ਕਾਲ ਕਰੋਗੇ।
ਵਟਸਐਪ 'ਚ ਆਡੀਓ ਮੈਸੇਜ ਲਈ ਆਇਆ 'View Once' ਫੀਚਰ: ਹਾਲ ਹੀ ਵਿੱਚ ਵਟਸਐਪ ਨੇ ਫੋਟੋ ਅਤੇ ਵੀਡੀਓ ਲਈ 'View Once' ਫੀਚਰ ਪੇਸ਼ ਕੀਤਾ ਸੀ। ਹੁਣ ਇਹ ਫੀਚਰ ਆਡੀਓ ਮੈਸੇਜ ਲਈ ਵੀ ਪੇਸ਼ ਕਰ ਦਿੱਤਾ ਗਿਆ ਹੈ। ਇਸ ਫੀਚਰ ਨੂੰ ਵਿਸ਼ਵ ਪੱਧਰ 'ਤੇ ਰੋਲਆਊਟ ਕੀਤਾ ਗਿਆ ਹੈ। ਇਸ ਫੀਚਰ ਦੀ ਮਦਦ ਨਾਲ ਤੁਸੀਂ ਭੇਜੇ ਗਏ ਮੈਸੇਜ ਨੂੰ ਸਿਰਫ਼ ਇੱਕ ਵਾਰ ਹੀ ਸੁਣ ਸਕੋਗੇ ਅਤੇ ਸੁਣਨ ਤੋਂ ਬਾਅਦ ਮੈਸੇਜ ਗਾਈਬ ਹੋ ਜਾਵੇਗਾ। ਇਸ ਫੀਚਰ ਦੀ ਵਰਤੋ ਕਰਕੇ ਤੁਸੀਂ ਕਿਸੇ ਵਿਅਕਤੀ ਨੂੰ ਕੋਈ ਪਰਸਨਲ ਮੈਸੇਜ ਭੇਜ ਸਕਦੇ ਹੋ। ਜਿਵੇ ਕਿ ਤੁਸੀਂ ਆਪਣੇ ਬੈਂਕ ਦੀ ਜਾਣਕਾਰੀ ਜਾਂ ਕ੍ਰੇਡਿਟ ਕਾਰਡ ਦੀ ਜਾਣਕਾਰੀ ਕਿਸੇ ਨਾਲ ਸ਼ੇਅਰ ਕਰਨੀ ਹੈ, ਤਾਂ 'View Once' ਫੀਚਰ ਦੀ ਵਰਤੋ ਕਰਕੇ ਇਹ ਜਾਣਕਾਰੀ ਦੂਜੇ ਯੂਜ਼ਰਸ ਨੂੰ ਭੇਜ ਸਕਦੇ ਹੋ। 'View Once' ਫੀਚਰ ਨੂੰ 'One Time' ਆਈਕਨ ਦੇ ਨਾਲ ਮਾਰਕ ਕੀਤਾ ਜਾਂਦਾ ਹੈ। ਇਸ ਫੀਚਰ ਦੀ ਮਦਦ ਨਾਲ ਤੁਹਾਡੇ ਪਰਸਨਲ ਮੈਸੇਜ ਸੁਰੱਖਿਅਤ ਰਹਿਣਗੇ।