ETV Bharat / science-and-technology

WhatsApp New Update: ਅੱਜ ਤੋਂ ਇਨ੍ਹਾਂ ਸਮਾਰਟਫੋਨਾਂ 'ਚ ਨਹੀਂ ਚਲੇਗਾ ਵਟਸਐਪ, ਜਾਣੋ ਲਿਸਟ 'ਚ ਕਿਹੜੇ ਸਮਾਰਟਫੋਨ ਨੇ ਸ਼ਾਮਲ

WhatsApp latest news: ਵਟਸਐਪ ਦਾ ਇਸਤੇਮਾਲ ਕਰੋੜਾਂ ਯੂਜ਼ਰਸ ਕਰਦੇ ਹਨ। ਪਰ ਵਟਸਐਪ ਦੀ ਸੁਵਿਧਾ ਅੱਜ ਤੋਂ ਕਈ ਲੋਕਾਂ ਲਈ ਬੰਦ ਹੋਣ ਜਾ ਰਹੀ ਹੈ। ਕੰਪਨੀ ਨੇ ਪਹਿਲਾ ਹੀ ਜਾਣਕਾਰੀ ਦਿੱਤੀ ਸੀ ਕਿ 24 ਅਕਤੂਬਰ ਤੋਂ ਕੁਝ ਸਮਾਰਟਫੋਨਾਂ 'ਤੇ ਵਟਸਐਪ ਕੰਮ ਕਰਨਾ ਬੰਦ ਕਰ ਦੇਵੇਗਾ।

author img

By ETV Bharat Punjabi Team

Published : Oct 24, 2023, 10:23 AM IST

WhatsApp New Update
WhatsApp New Update

ਹੈਦਰਾਬਾਦ: ਵਟਸਐਪ ਦੀ ਸੁਵਿਧਾ ਅੱਜ ਕਈ ਲੋਕਾਂ ਲਈ ਬੰਦ ਹੋਣ ਜਾ ਰਹੀ ਹੈ। ਕੰਪਨੀ ਨੇ ਪਹਿਲਾ ਜਾਣਕਾਰੀ ਦਿੱਤੀ ਸੀ ਕਿ 24 ਅਕਤੂਬਰ ਨੂੰ ਕੁਝ ਸਮਾਰਟਫੋਨਾਂ 'ਤੇ ਵਟਸਐਪ ਬੰਦ ਹੋ ਜਾਵੇਗਾ, ਤਾਂ ਅੱਜ 24 ਤਰੀਕ ਆ ਗਈ ਹੈ। ਦਰਅਸਲ, ਵਟਸਐਪ ਦੀ ਸੁਵਿਧਾ ਸਿਰਫ਼ ਉਨ੍ਹਾਂ ਸਮਾਰਟਫੋਨ ਯੂਜ਼ਰਸ ਲਈ ਬੰਦ ਹੋਣ ਜਾ ਰਹੀ ਹੈ, ਜੋ ਪੁਰਾਣੇ ਮੋਬਾਈਲ ਆਪਰੇਟਿੰਗ ਸਿਸਟਮ ਦਾ ਇਸਤੇਮਾਲ ਕਰ ਰਹੇ ਹਨ।

ਵਟਸਐਪ ਦੀ ਸੁਵਿਧਾ ਇਨ੍ਹਾਂ ਯੂਜ਼ਰਸ ਨੂੰ ਮਿਲੇਗੀ: ਵਟਸਐਪ ਦੀ ਅਧਿਕਾਰਤ ਜਾਣਕਾਰੀ ਅਨੁਸਾਰ, ਕੰਪਨੀ ਐਂਡਰਾਈਡ ਆਪਰੇਟਿੰਗ ਸਿਸਟਮ 4.1 ਅਤੇ ਇਸਦੇ ਨਵੇਂ ਵਰਜ਼ਨ ਲਈ ਉਪਲਬਧ ਸੀ। ਹਾਲਾਂਕਿ, ਅੱਜ ਤੋਂ ਐਂਡਰਾਈਡ ਆਪਰੇਟਿੰਗ ਸਿਸਟਮ 5.0 ਅਤੇ ਇਸਦੇ ਨਵੇਂ ਵਰਜ਼ਨ ਲਈ ਉਪਲਬਧ ਰਹੇਗਾ। ਇਸੇ ਤਰ੍ਹਾਂ ਆਈਫੋਨ ਸਿਸਟਮ 12 ਅਤੇ ਇਸਦੇ ਨਵੇਂ ਵਰਜ਼ਨ ਲਈ ਉਪਲਬਧ ਰਹੇਗਾ। ਇਸਦੇ ਨਾਲ ਹੀ JioPhone ਅਤੇ JioPhone 2 'ਚ KaiOS 2.5.0 ਅਤੇ ਇਸਦੇ ਨਵੇਂ ਵਰਜ਼ਨ ਲਈ ਵਟਸਐਪ ਦੀ ਸੁਵਿਧਾ ਉਪਲਬਧ ਰਹੇਗੀ।

ਇਨ੍ਹਾਂ ਸਮਾਰਟਫੋਨਾਂ 'ਚ ਅੱਜ ਤੋਂ ਨਹੀਂ ਚਲੇਗਾ ਵਟਸਐਪ: ਵਟਸਐਪ ਦੀ ਸੁਵਿਧਾ ਅੱਜ ਤੋਂ ਕੁਝ ਸਮਾਰਟਫੋਨਾਂ 'ਚ ਬੰਦ ਹੋਣ ਜਾ ਰਹੀ ਹੈ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਅੱਜ ਤੋਂ 25 ਸਮਾਰਟਫੋਨਾਂ 'ਚ ਵਟਸਐਪ ਦੀ ਸੁਵਿਧਾ ਨਹੀਂ ਮਿਲੇਗੀ। ਇਨ੍ਹਾਂ ਸਮਾਰਟਫੋਨਾਂ 'ਚ Samsung Galaxy S2, Nexus 7, iPhone 5, iPhone 5c, Archos 53 Platinum, Grand s Flex ZTE, Grand X Quad V987 ZTE, HTC Desire 500, Huawei Ascend D, Huawei Ascend D1, HTC One, Sony Xperia z, LG Optimus G Pro, Samsung Galaxy Nexus, HTC Sensation, Motorola Droid Razr, Sony Xperia S2, Motorola Xoom, Samsung Galaxy Tab 10.1, Asus Eee Pad Transformer, Acer Iconia Tab A5003, Samsung Galaxy S, HTC Desire HD, LG Optimus 2X, Sony Ericsson Xperia Arc3 ਸ਼ਾਮਲ ਹਨ।

ਇਸ ਤਰ੍ਹਾਂ ਚੈਕ ਕਰੋ ਆਪਣੇ ਫੋਨ ਦਾ ਐਂਡਰਾਈਡ ਆਪਰੇਟਿੰਗ ਸਿਸਟਮ: ਆਪਣੇ ਫੋਨ ਦਾ ਐਂਡਰਾਈਡ ਆਪਰੇਟਿੰਗ ਸਿਸਟਮ ਚੈੱਕ ਕਰਨ ਲਈ ਸਭ ਤੋਂ ਪਹਿਲਾ ਫੋਨ ਦੀ ਸੈਟਿੰਗਸ 'ਤੇ ਜਾਓ। ਹੁਣ ਸਕ੍ਰੋਲ ਡਾਊਨ ਕਰਕੇ 'About Phone' ਦੇ ਆਪਸ਼ਨ 'ਤੇ ਕਲਿੱਕ ਕਰੋ। ਇੱਥੇ ਆਪਰੇਟਿੰਗ ਸਿਸਟਮ ਦੀ ਜਾਣਕਾਰੀ 'Android Version' ਦੇ ਨਾਲ ਨਜ਼ਰ ਆਵੇਗੀ। ਜੇਕਰ ਤੁਹਾਡਾ Android Version 5.0 ਤੋਂ ਪੁਰਾਣਾ ਹੈ, ਤਾਂ ਤੁਹਾਡੇ ਲਈ ਵਟਸਐਪ ਦੀ ਸੁਵਿਧਾ ਬੰਦ ਹੋ ਰਹੀ ਹੈ

ETV Bharat Logo

Copyright © 2024 Ushodaya Enterprises Pvt. Ltd., All Rights Reserved.