ਹੈਦਰਾਬਾਦ: ਵਟਸਐਪ ਦਾ ਇਸਤੇਮਾਲ ਕਰੋੜਾਂ ਯੂਜ਼ਰਸ ਕਰਦੇ ਹਨ। ਇਸ ਲਈ ਕੰਪਨੀ ਲਗਾਤਾਰ ਨਵੇਂ ਫੀਚਰ ਨੂੰ ਪੇਸ਼ ਕਰਦੀ ਰਹਿੰਦੀ ਹੈ। ਹੁਣ ਕੰਪਨੀ ਇੱਕ ਹੋਰ ਨਵਾਂ ਫੀਚਰ ਲਾਂਚ ਕਰਨ ਦੀ ਤਿਆਰੀ 'ਚ ਹੈ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਵਟਸਐਪ ਨੂੰ ਐਂਡਰਾਈਡ, ਆਈਫੋਨ ਅਤੇ ਵੈੱਬ ਵਰਜ਼ਨ 'ਚ ਚਲਾਇਆ ਜਾ ਸਕਦਾ ਹੈ। ਹਾਲ ਹੀ ਵਿੱਚ, ਵਟਸਐਪ ਨੇ ਆਈਫੋਨ ਯੂਜ਼ਰਸ ਲਈ ਨਵੇਂ ਫੀਚਰ ਦੀ ਟੈਸਟਿੰਗ ਸ਼ੁਰੂ ਕੀਤੀ ਹੈ। ਇਸ ਫੀਚਰ ਦੀ ਮਦਦ ਨਾਲ ਤੁਸੀਂ ਅਸਲੀ ਗੁਣਵੱਤਾ ਦੀ ਮੀਡੀਆ ਫਾਈਲਸ ਭੇਜ ਸਕੋਗੇ।
-
📝 WhatsApp for iOS 23.24.73: what's new?
— WABetaInfo (@WABetaInfo) December 4, 2023 " class="align-text-top noRightClick twitterSection" data="
WhatsApp is widely rolling out a feature to send original quality media as a file!https://t.co/rUobAf3Mwd pic.twitter.com/lOb7zJEuTX
">📝 WhatsApp for iOS 23.24.73: what's new?
— WABetaInfo (@WABetaInfo) December 4, 2023
WhatsApp is widely rolling out a feature to send original quality media as a file!https://t.co/rUobAf3Mwd pic.twitter.com/lOb7zJEuTX📝 WhatsApp for iOS 23.24.73: what's new?
— WABetaInfo (@WABetaInfo) December 4, 2023
WhatsApp is widely rolling out a feature to send original quality media as a file!https://t.co/rUobAf3Mwd pic.twitter.com/lOb7zJEuTX
WABetaInfo ਦੀ ਰਿਪੋਰਟ ਅਨੁਸਾਰ, ਇਸ ਫੀਚਰ ਦੀ ਮਦਦ ਨਾਲ ਤੁਸੀਂ ਫੋਟੋ ਅਤੇ ਵੀਡੀਓ ਨੂੰ ਅਸਲੀ ਗੁਣਵੱਤਾ 'ਚ ਦੂਜੇ ਆਈਫੋਨ ਯੂਜ਼ਰਸ ਨੂੰ ਭੇਜ ਸਕੋਗੇ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਅਜੇ ਤੱਕ ਆਈਫੋਨ ਤੋਂ ਆਈਫੋਨ 'ਤੇ ਭੇਜੀਆ ਜਾਣ ਵਾਲੀਆਂ ਇਹ ਫਾਈਲਾਂ ਗੁਣਵੱਤਾ ਦੇ ਮਾਮਲੇ 'ਚ ਅਸਲੀ ਫਾਈਲ ਤੋਂ ਘਟ ਹੁੰਦੀਆਂ ਹਨ, ਪਰ ਵਟਸਐਪ ਦੇ ਇਸ ਨਵੇਂ ਫੀਚਰ ਦੇ ਆਉਣ ਤੋਂ ਬਾਅਦ ਆਈਫੋਨ ਯੂਜ਼ਰਸ ਵੀਡੀਓ ਅਤੇ ਫੋਟੋ ਨੂੰ ਅਸਲੀ ਗੁਣਵੱਤਾ 'ਚ ਭੇਜ ਸਕਣਗੇ।
ਇਸ ਤਰ੍ਹਾਂ ਇਸਤੇਮਾਲ ਕਰ ਸਕੋਗੇ ਨਵਾਂ ਫੀਚਰ: ਵਟਸਐਪ ਦੇ ਇਸ ਨਵੇਂ ਫੀਚਰ 'ਚ ਤੁਸੀਂ ਫੋਟੋ ਅਤੇ ਵੀਡੀਓ ਨੂੰ ਦਸਤਾਵੇਜ਼ ਰਾਹੀ ਸ਼ੇਅਰ ਕਰ ਸਕੋਗੇ, ਜਿਸ 'ਚ ਫੋਟੋ ਅਤੇ ਵੀਡੀਓ ਦੀ ਗੁਣਵੱਤਾ 'ਤੇ ਕੋਈ ਅਸਰ ਨਹੀਂ ਪਵੇਗਾ। ਇਸ ਫੀਚਰ ਨੂੰ ਇਸਤੇਮਾਲ ਕਰਨ ਲਈ ਸਭ ਤੋਂ ਪਹਿਲਾ ਤੁਹਾਨੂੰ ਆਪਣਾ ਵਟਸਐਪ ਅਕਾਊਂਟ ਓਪਨ ਕਰਨਾ ਹੋਵੇਗਾ। ਇਸ ਤੋਂ ਬਾਅਦ ਚੈਟ ਸ਼ੇਅਰ ਸੀਟ 'ਤੇ ਟੈਪ ਕਰਕੇ ਦਸਤਾਵੇਜ਼ ਨੂੰ ਚੁਣਨਾ ਹੋਵੇਗਾ। ਇੱਥੋ ਤੁਸੀਂ ਫੋਟੋ ਅਤੇ ਵੀਡੀਓ ਨੂੰ ਚੁਣ ਕੇ ਅਸਲੀ ਗੁਣਵੱਤਾ 'ਚ ਭੇਜ ਸਕੋਗੇ।
ਵਟਸਐਪ ਨੇ ਪੇਸ਼ ਕੀਤਾ 'Secret code' ਫੀਚਰ: ਇਸ ਤੋਂ ਇਲਾਵਾ, ਵਟਸਐਪ ਆਪਣੇ ਯੂਜ਼ਰਸ ਲਈ ਹੋਰ ਵੀ ਕਈ ਨਵੇਂ ਫੀਚਰ ਪੇਸ਼ ਕਰ ਰਿਹਾ ਹੈ। ਹਾਲ ਹੀ ਵਿੱਚ ਵਟਸਐਪ ਨੇ 'Secret code' ਫੀਚਰ ਵੀ ਪੇਸ਼ ਕੀਤਾ ਹੈ। ਇਸ ਫੀਚਰ ਦੀ ਮਦਦ ਨਾਲ ਯੂਜ਼ਰਸ ਆਪਣੀ ਪ੍ਰਾਈਵੇਟ ਚੈਟ ਨੂੰ ਲੌਕ ਲਗਾ ਸਕਣਗੇ। Secret ਕੋਡ ਫੀਚਰ ਮੈਸੇਜਿੰਗ ਐਪ ਦੇ ਮੌਜ਼ੂਦਾ ਚੈਟ ਲੌਕ ਟੂਲ 'ਤੇ ਹੀ ਕੰਮ ਕਰੇਗਾ, ਜਿਸਦੀ ਮਦਦ ਨਾਲ ਯੂਜ਼ਰਸ ਕਿਸੇ ਪ੍ਰਾਈਵੇਟ ਚੈਟ ਨੂੰ ਪਾਸਵਰਡ ਦੇ ਨਾਲ ਪ੍ਰੋਟੈਕਟ ਕਰ ਸਕਣਗੇ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਚੈਟ ਲੌਕ ਫੋਲਡਰ ਚੈਟ ਲਿਸਟ ਤੋਂ ਅਲੱਗ ਹੋਵੇਗਾ, ਜੋ ਪੂਰੀ ਤਰ੍ਹਾਂ ਨਾਲ Hidden ਹੋਵੇਗਾ। ਇਨ੍ਹਾਂ ਚੈਟਾਂ ਨੂੰ ਦੇਖਣ ਲਈ ਯੂਜ਼ਰਸ ਨੂੰ ਸਰਚ ਬਾਰ 'ਚ Secret ਕੋਡ ਭਰਨਾ ਹੋਵੇਗਾ। ਵਟਸਐਪ ਦੇ ਇਸ ਫੀਚਰ ਨਾਲ ਤਰੁੰਤ ਚੈਟ ਲੌਕ ਹੋ ਜਾਵੇਗੀ। ਜਦੋ ਯੂਜ਼ਰਸ ਕਿਸੇ ਚੈਟ ਨੂੰ ਦੇਰ ਤੱਕ ਪ੍ਰੈਂਸ ਕਰਦੇ ਹਨ, ਤਾਂ ਉਨ੍ਹਾਂ ਨੂੰ ਚੈਟ ਲੌਕ ਕਰਨ ਦਾ ਆਪਸ਼ਨ ਮਿਲੇਗਾ। ਇਸ ਲਈ ਸੈਟਿੰਗ 'ਚ ਜਾ ਕੇ ਤੁਹਾਨੂੰ ਚੈਟ ਲੌਕ ਕਰਨ ਦਾ ਆਪਸ਼ਨ ਲੱਭਣ ਦੀ ਲੋੜ ਨਹੀਂ ਪਵੇਗੀ।