ETV Bharat / science-and-technology

WhatsApp News: ਜਾਣੋ ਵਟਸਐਪ ਤੋਂ ਕਿਉਂ ਪਰੇਸ਼ਾਨ ਕਈ ਭਾਰਤੀ ਯੂਜ਼ਰਸ

ਵਟਸਐਪ ਯੂਜ਼ਰਸ ਟਵਿੱਟਰ 'ਤੇ ਆਪਣੇ ਦੁੱਖ ਬਿਆਨ ਕਰ ਰਹੇ ਹਨ। WhatsApp ਦੇ ਭਾਰਤ 'ਚ ਕਰੀਬ 500 ਮਿਲਿਅਨ ਯੂਜ਼ਰਸ ਹਨ। WhatsApp ਯੂਜ਼ਰਸ ਪਿਛਲੇ ਕੁਝ ਦਿਨਾਂ ਤੋਂ ਅੰਤਰਰਾਸ਼ਟਰੀ ਸਪੈਮ ਕਾਲਾਂ ਤੋਂ ਪਰੇਸ਼ਾਨ ਹਨ। ਵਟਸਐਪ 'ਤੇ ਬਹੁਤ ਸਪੈਮ ਕਾਲਾਂ ਆ ਰਹੀਆ ਹਨ। ਇਸ ਦੇ ਨਾਲ ਹੀ ਫਰਜ਼ੀ ਮੈਸੇਜ ਵੀ ਆ ਰਹੇ ਹਨ।

WhatsApp News
WhatsApp News
author img

By

Published : May 10, 2023, 3:24 PM IST

ਨਵੀਂ ਦਿੱਲੀ: ਭਾਰਤ ਦੇ ਲੱਖਾਂ WhatsApp ਯੂਜ਼ਰਸ ਪਿਛਲੇ ਕੁਝ ਦਿਨਾਂ ਤੋਂ ਅੰਤਰਰਾਸ਼ਟਰੀ ਸਪੈਮ ਕਾਲਾਂ ਤੋਂ ਪਰੇਸ਼ਾਨ ਹਨ। ਇਹ WhatsApp ਸਪੈਮ ਕਾਲਾਂ ਜ਼ਿਆਦਾਤਰ ਅਫਰੀਕੀ ਅਤੇ ਦੱਖਣ ਪੂਰਬੀ ਏਸ਼ੀਆਈ ਦੇਸ਼ਾਂ ਤੋਂ ਆਉਂਦੀਆਂ ਹਨ। ਇਸਦੇ ਨਾਲ ਹੀ ਜਾਅਲੀ ਮੈਸੇਜ ਵੀ ਆਉਂਦੇ ਹਨ। ਇਨ੍ਹਾਂ ਸਪੈਮ ਕਾਲਾਂ ਸੰਬੰਧੀ ਯੂਜ਼ਰਸ ਟਵਿੱਟਰ 'ਤੇ ਆਪਣੇ ਦੁੱਖ ਬਿਆਨ ਕਰ ਰਹੇ ਹਨ। ਮੈਟਾ-ਮਾਲਕੀਅਤ ਵਾਲੇ WhatsApp ਦੇ ਭਾਰਤ ਵਿੱਚ ਲਗਭਗ 500 ਮਿਲੀਅਨ ਯੂਜ਼ਰਸ ਹਨ।

ਲੋਕਾਂ ਨੇ ਸਪੈਮ ਕਾਲਾਂ ਤੋਂ ਪਰੇਸ਼ਾਨ ਹੋ ਕੇ ਆਪਣਾ ਦੁੱਖ ਕੀਤਾ ਬਿਆਨ: ਯੂਨਾਅਕੈਡਮੀ ਗਰੁੱਪ ਦੇ ਸੰਸਥਾਪਕ ਗੌਰਵ ਮੁੰਜਾਲ ਨੇ ਮੰਗਲਵਾਰ ਨੂੰ ਪੋਸਟ ਕੀਤਾ, WhatsApp ਦੇ ਨਾਲ ਕੀ ਹੋ ਰਿਹਾ ਹੈ? ਇੰਨੀਆਂ ਜ਼ਿਆਦਾ ਸਪੈਮ ਕਾਲਾਂ। ਇਕ ਸੌਰਭ ਮਾਥੁਰ ਨੇ ਟਵੀਟ ਕੀਤਾ, ਵਟਸਐਪ ਬਿਜ਼ਨਸ ਇਕ ਵੱਡੀ ਗਲਤੀ ਸੀ। ਬ੍ਰਾਇਨ ਐਕਟਨ ਸਹੀ ਸਾਬਤ ਹੋਏ। ਨਵੀਂ ਦਿੱਲੀ ਦੇ ਇੱਕ ਫ੍ਰੀਲਾਂਸ ਪੱਤਰਕਾਰ ਸ਼ਿਵਮ ਵਿਜ ਦੁਆਰਾ ਪੋਸਟ ਕੀਤਾ ਗਿਆ ਕਿ ਇੱਥੇ ਵੀ ਇਹੀ ਹਾਲ ਹੈ। ਇਹ ਇੱਕ ਮਹਾਂਮਾਰੀ ਵਾਂਗ ਲੱਗਦਾ ਹੈ। Atdatewhatsapp ਨੂੰ ਸਿਰਫ਼ ਸਾਨੂੰ ਸਾਡੇ ਕੰਟੇਕਟ ਵਾਲੇ ਲੋਕਾਂ ਦੀਆਂ ਕਾਲਾਂ ਪ੍ਰਾਪਤ ਕਰਨ ਦੀ ਇਜਾਜ਼ਤ ਦੇਣ ਦੀ ਲੋੜ ਹੈ। ਇੱਕ ਹੋਰ ਪ੍ਰਭਾਵਿਤ WhatsApp ਯੂਜ਼ਰ ਨੇ ਕਿਹਾ, ਮੈਨੂੰ ਸਵੇਰੇ 5 ਵਜੇ ਸਪੈਮ ਕਾਲਾਂ ਆਉਦੀਆਂ ਹਨ। ਦੂਜੇ ਨੇ ਲਿਖਿਆ, ਇਕ ਹੋਰ ਘੁਟਾਲਾ ਜੋ ਦੇਖਿਆ ਜਾ ਰਿਹਾ ਹੈ, ਉਹ ਹੈ ਵਟਸਐਪ ਮੈਸੇਜਾਂ ਰਾਹੀਂ ਨੌਕਰੀ ਦੇ ਆਫਰ ਪ੍ਰਾਪਤ ਕਰਨਾ।

  1. WhatsApp Edit Message Feature: WhatsApp ਵਿੱਚ ਮਿਲ ਰਹੀ ਮੈਸੇਜ ਐਡਿਟ ਕਰਨ ਦੀ ਸੁਵਿਧਾ, ਇਹ ਯੂਜ਼ਰਸ ਕਰ ਸਕਦੇ ਇਸ ਫ਼ੀਚਰ ਦੀ ਵਰਤੋ
  2. Calls on Twitter: ਐਲੋਨ ਮਸਕ ਨੇ ਕੀਤਾ ਵੱਡਾ ਐਲਾਨ, ਜਲਦ ਹੀ ਟਵਿਟਰ 'ਤੇ ਕਰ ਸਕੋਗੇ ਚੈਟਿੰਗ ਅਤੇ ਵੀਡੀਓ ਕਾਲ
  3. True Caller Identification Service: Truecaller ਵਟਸਐਪ ਲਈ ਲਾਂਚ ਕਰੇਗਾ ਇਹ ਨਵਾਂ ਫ਼ੀਚਰ, ਜਾਣੋ ਖ਼ਾਸੀਅਤ

ਜ਼ਿਆਦਾਤਰ ਸਪੈਮ ਕਾਲਾਂ ਇਨ੍ਹਾਂ ਦੇਸ਼ਾਂ ਤੋਂ ਆ ਰਹੀਆਂ: ਹਾਲਾਂਕਿ ਇਹ ਜਾਅਲੀ ਮੋਬਾਈਲ ਨੰਬਰ ਇੰਡੋਨੇਸ਼ੀਆ, ਵੀਅਤਨਾਮ, ਮਲੇਸ਼ੀਆ ਅਤੇ ਇਥੋਪੀਆ ਦੇ ਦੇਸ਼ ਦੇ ਕੋਡ ਦਿਖਾਉਂਦੇ ਹਨ। ਇਹ ਜ਼ਰੂਰੀ ਨਹੀਂ ਹੈ ਕਿ ਇਹ ਕਾਲਾਂ ਅਸਲ ਵਿੱਚ ਇਨ੍ਹਾਂ ਦੇਸ਼ਾਂ ਤੋਂ ਹੀ ਆ ਰਹੀਆਂ ਹੋਣ। ਇਹਨਾਂ ਵਿੱਚੋਂ ਜ਼ਿਆਦਾਤਰ ਕਾਲਾਂ plus251 (ਇਥੋਪੀਆ), plus62 (ਇੰਡੋਨੇਸ਼ੀਆ), plus254 (ਕੀਨੀਆ), plus84 (ਵੀਅਤਨਾਮ) ਅਤੇ ਹੋਰ ਦੇਸ਼ਾਂ ਤੋਂ ਆਉਂਦੀਆਂ ਹਨ। ਇੱਕ ਯੂਜ਼ਰ ਨੇ ਟਵੀਟ ਕੀਤਾ ਕਿ ਹਰ ਰੋਜ਼ ਮੈਨੂੰ ਦੁਨੀਆ ਦੇ ਵੱਖ-ਵੱਖ ਹਿੱਸਿਆਂ ਤੋਂ ਅਣਜਾਣ ਨੰਬਰਾਂ ਤੋਂ ਵਟਸਐਪ 'ਤੇ ਮਿਸ ਕਾਲਾਂ ਆਉਂਦੀਆਂ ਰਹਿੰਦੀਆਂ ਹਨ। ਇਹ ਬਹੁਤ ਬੁਰਾ ਹੈ, ਮੈਨੂੰ ਆਪਣਾ ਫ਼ੋਨ ਸਾਈਲੈਂਟ 'ਤੇ ਰੱਖਣਾ ਪੈਂਦਾ ਹੈ। ਵਟਸਐਪ ਨੇ ਅਜੇ ਤੱਕ ਆਪਣੇ ਪਲੇਟਫਾਰਮ 'ਤੇ ਵੱਧ ਰਹੀਆਂ ਫਰਜ਼ੀ ਸਪੈਮ ਕਾਲਾਂ 'ਤੇ ਕੋਈ ਪ੍ਰਤੀਕਿਰੀਆਂ ਨਹੀਂ ਦਿੱਤੀ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.