ਹੈਦਰਾਬਾਦ: Vivo ਨੇ ਆਪਣੇ ਗ੍ਰਾਹਕਾਂ ਲਈ Vivo X100 ਸੀਰੀਜ਼ ਨੂੰ ਲਾਂਚ ਕਰ ਦਿੱਤਾ ਹੈ। ਇਸ ਸੀਰੀਜ਼ ਨੂੰ ਭਾਰਤ 'ਚ ਲਾਂਚ ਕੀਤਾ ਗਿਆ ਹੈ। Vivo X100 ਸੀਰੀਜ਼ 'ਚ Vivo X100 ਅਤੇ Vivo X100 ਪ੍ਰੋ ਸਮਾਰਟਫੋਨ ਸ਼ਾਮਲ ਹਨ। ਇਸ ਸੀਰੀਜ਼ 'ਚ ਕਈ ਸ਼ਾਨਦਾਰ ਫੀਚਰਸ ਦਿੱਤੇ ਗਏ ਹਨ।
-
Introducing the all-new #vivoX100Series, where cutting-edge technology meets path-breaking innovation to deliver the #NextLevelOfImaging. Powered with multiple professional focal lengths, every shot you take will tell a unique and compelling story.
— vivo India (@Vivo_India) January 4, 2024 " class="align-text-top noRightClick twitterSection" data="
Click the link below to… pic.twitter.com/D7g9IiK9iD
">Introducing the all-new #vivoX100Series, where cutting-edge technology meets path-breaking innovation to deliver the #NextLevelOfImaging. Powered with multiple professional focal lengths, every shot you take will tell a unique and compelling story.
— vivo India (@Vivo_India) January 4, 2024
Click the link below to… pic.twitter.com/D7g9IiK9iDIntroducing the all-new #vivoX100Series, where cutting-edge technology meets path-breaking innovation to deliver the #NextLevelOfImaging. Powered with multiple professional focal lengths, every shot you take will tell a unique and compelling story.
— vivo India (@Vivo_India) January 4, 2024
Click the link below to… pic.twitter.com/D7g9IiK9iD
Vivo X100 ਸੀਰੀਜ਼ ਦੀ ਕੀਮਤ: Vivo X100 ਦੇ 12GB ਰੈਮ ਅਤੇ 256GB ਸਟੋਰੇਜ ਵਾਲੇ ਮਾਡਲ ਦੀ ਕੀਮਤ 63,999 ਰੁਪਏ ਹੈ, ਜਦਕਿ 16GB ਰੈਮ ਅਤੇ 512GB ਸਟੋਰੇਜ ਦੀ ਕੀਮਤ 69,999 ਰੁਪਏ ਰੱਖੀ ਗਈ ਹੈ, ਜਦਕਿ Vivo X100 ਪ੍ਰੋ ਸਮਾਰਟਫੋਨ ਦੇ 16GB ਰੈਮ ਅਤੇ 512GB ਸਟੋਰੇਜ ਦੀ ਕੀਮਤ 89,999 ਰੁਪਏ ਹੈ। ਇਸ ਸੀਰੀਜ਼ ਦੀ ਪ੍ਰੀ-ਬੁੱਕਿੰਗ ਅੱਜ ਤੋਂ ਸ਼ੁਰੂ ਹੋ ਗਈ ਹੈ ਅਤੇ 11 ਜਨਵਰੀ ਨੂੰ ਪਹਿਲੀ ਸੇਲ ਸ਼ੁਰੂ ਹੋਵੇਗੀ। ਗ੍ਰਾਹਕ ਬੈਂਕ ਆਫ਼ਰਸ ਅਤੇ ਹੋਰ ਐਕਸਚੇਜ਼ ਬੋਨਸ ਦੀ ਮਦਦ ਨਾਲ 10 ਫੀਸਦੀ ਤੱਕ ਦਾ ਡਿਸਕਾਊਂਟ ਪਾ ਸਕਦੇ ਹਨ।
Vivo X100 ਸਮਾਰਟਫੋਨ ਦੇ ਫੀਚਰਸ: Vivo X100 ਸਮਾਰਟਫੋਨ 'ਚ Vivo X100 ਪ੍ਰੋ ਦੇ ਬਰਾਬਰ ਹੀ ਡਿਸਪਲੇ ਅਤੇ ਪ੍ਰੋਸੈਸਰ ਦਿੱਤਾ ਗਿਆ ਹੈ। ਪ੍ਰੋਸੈਸਰ ਦੀ ਗੱਲ ਕੀਤੀ ਜਾਵੇ, ਤਾਂ ਇਸ ਸਮਾਰਟਫੋਨ 'ਚ 4nm ਮੀਡੀਆਟੇਕ Dimension 9300 ਚਿਪਸੈੱਟ ਦਿੱਤੀ ਗਈ ਹੈ। ਇਸ ਸਮਾਰਟਫੋਨ ਨੂੰ 16GB ਤੱਕ LPDDR5X ਰੈਮ, 512GB ਤੱਕ ਸਟੋਰੇਜ ਅਤੇ Vivo V2 ਚਿਪਸੈੱਟ ਦੇ ਨਾਲ ਪੇਸ਼ ਕੀਤਾ ਗਿਆ ਹੈ। ਜੇਕਰ ਕੈਮਰੇ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਫੋਨ 'ਚ ਟ੍ਰਿਪਲ ਰਿਅਰ ਕੈਮਰਾ ਸੈਟਅੱਪ ਦਿੱਤਾ ਗਿਆ ਹੈ, ਜਿਸ 'ਚ OIS ਦੇ ਨਾਲ 50MP ਦਾ ਪ੍ਰਾਈਮਰੀ Sony IMX920 VCS ਮੇਨ ਕੈਮਰਾ, 50MP ਦਾ ਅਲਟ੍ਰਾ ਵਾਈਡ ਐਂਗਲ ਕੈਮਰਾ ਅਤੇ 100x ਦੇ ਨਾਲ 64MP ਦਾ ਸੂਪਰ ਟੈਲੀਫੋਟੋ ਕੈਮਰਾ ਸ਼ਾਮਲ ਹੈ। ਸੈਲਫ਼ੀ ਲਈ ਫੋਨ 'ਚ 32MP ਦਾ ਕੈਮਰਾ ਦਿੱਤਾ ਗਿਆ ਹੈ। Vivo X100 ਸਮਾਰਟਫੋਨ 'ਚ 5,000mAh ਦੀ ਬੈਟਰੀ ਮਿਲਦੀ ਹੈ, ਜੋ ਕਿ 120 ਵਾਟ ਦੀ ਫਾਸਟ ਚਾਰਜਿੰਗ ਨੂੰ ਸਪੋਰਟ ਕਰਦੀ ਹੈ।
Vivo X100 ਪ੍ਰੋ ਸਮਾਰਟਫੋਨ ਦੇ ਫੀਚਰਸ: Vivo X100 ਪ੍ਰੋ ਸਮਾਰਟਫੋਨ 'ਚ 6.78 ਇੰਚ ਦੀ AMOLED 8T LTPO ਡਿਸਪਲੇ ਦਿੱਤੀ ਗਈ ਹੈ, ਜੋ ਕਿ 3000nits ਦੀ ਪੀਕ ਬ੍ਰਾਈਟਨੈੱਸ, 2160Hz ਡਿਮਿੰਗ ਅਤੇ 120Hz ਦੇ ਰਿਫ੍ਰੈਸ਼ ਦਰ ਨੂੰ ਸਪੋਰਟ ਕਰਦੀ ਹੈ। ਪ੍ਰੋਸੈਸਰ ਦੇ ਤੌਰ 'ਤੇ ਫੋਨ 'ਚ ਆਕਟਾ ਕੋਰ 4nm ਮੀਡੀਆਟੇਕ Dimension 9300 ਚਿਪਸੈੱਟ ਮਿਲਦੀ ਹੈ। ਇਸ ਸਮਾਰਟਫੋਨ ਨੂੰ 16GB ਤੱਕ LPDDR5X ਰੈਮ ਅਤੇ 512GB ਤੱਕ UFS4.0 ਸਟੋਰੇਜ ਦੇ ਨਾਲ ਪੇਸ਼ ਕੀਤਾ ਗਿਆ ਹੈ। ਜੇਕਰ ਕੈਮਰੇ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਫੋਨ 'ਚ ਟ੍ਰਿਪਲ ਰਿਅਰ ਕੈਮਰਾ ਸੈਟਅੱਪ ਦਿੱਤਾ ਗਿਆ ਹੈ, ਜਿਸ 'ਚ OIS ਸਪੋਰਟ ਦੇ ਨਾਲ 50MP Sony IMX989 1-ਇੰਚ ਟਾਈਪ ਸੈਂਸਰ, 50MP ਦਾ ਅਲਟ੍ਰਾ ਵਾਈਡ ਐਂਗਲ ਕੈਮਰਾ ਅਤੇ 50MP ਦਾ ਅਲਟ੍ਰਾ ਵਾਈਡ ਐਗਲ ਕੈਮਰਾ ਸ਼ਾਮਲ ਹੈ। ਸੈਲਫ਼ੀ ਅਤੇ ਵੀਡੀਓ ਕਾਲਿੰਗ ਲਈ ਫੋਨ 'ਚ 32MP ਦਾ ਕੈਮਰਾ ਦਿੱਤਾ ਗਿਆ ਹੈ। ਇਸ ਸਮਾਰਟਫੋਨ 'ਚ 5,400mAh ਦੀ ਬੈਟਰੀ ਦਿੱਤੀ ਗਈ ਹੈ, ਜੋ ਕਿ 100 ਵਾਟ ਵਾਈਰਡ ਫਾਸਟ ਚਾਰਜਿੰਗ ਅਤੇ 50 ਵਾਟ ਵਾਈਰਲੈਂਸ ਚਾਰਜਿੰਗ ਸਪੋਰਟ ਦੇ ਨਾਲ ਆਉਦੀ ਹੈ।