ETV Bharat / science-and-technology

Twitter Blue Tick: ਮਸਕ ਨੇ ਕੀਤਾ ਐਲਾਨ, ਇਸ ਦਿਨ ਤੋਂ ਵੈਰੀਫਾਈਡ ਅਕਾਊਂਟ ਤੋਂ ਹਟੇਗਾ ਬਲੂ ਟਿਕ - 420 ਕਾਰਨ ਪਹਿਲਾ ਵੀ ਫ਼ਸ ਚੁੱਕੇ ਮਸਕ

ਐਲਨ ਮਸਕ ਨੇ ਹਾਲ ਹੀ ਵਿੱਚ ਐਲਾਨ ਕੀਤਾ ਸੀ ਕਿ ਵੈਰੀਫਾਈਡ ਅਕਾਊਟਾਂ ਤੋਂ ਬਲੂ ਟਿਕ ਹਟਾ ਦਿੱਤੀ ਜਾਵੇਗੀ। ਹਾਲਾਂਕਿ ਉਨ੍ਹਾਂ ਵੱਲੋਂ ਬਲੂ ਟਿਕ ਹਟਾਉਣ ਦੀ ਕੋਈ ਤਰੀਕ ਦਾ ਐਲਾਨ ਨਹੀਂ ਕੀਤਾ ਗਿਆ ਸੀ। ਹੁਣ ਐਲਨ ਮਸਕ ਨੇ ਐਲਾਨ ਕੀਤਾ ਹੈ ਕਿ 20 ਅਪ੍ਰੈਲ ਤੋਂ ਬਾਅਦ ਕਿਸੇ ਨੂੰ ਵੀ ਬਿਨਾਂ ਭੁਗਤਾਨ ਕੀਤੇ ਬਲੂ ਟਿਕ ਨਹੀਂ ਮਿਲੇਗੀ।

Twitter Blue Tick
Twitter Blue Tick
author img

By

Published : Apr 12, 2023, 9:50 AM IST

ਵਾਸ਼ਿੰਗਟਨ (ਅਮਰੀਕਾ): ਐਲੋਨ ਮਸਕ ਨੇ ਮੰਗਲਵਾਰ ਨੂੰ ਟਵਿੱਟਰ ਅਕਾਊਂਟ ਦੇ ਵੈਰੀਫਿਕੇਸ਼ਨ ਲਈ ਇਸਤੇਮਾਲ ਹੋਣ ਵਾਲੇ ਬਲੂ ਟਿਕ ਨੂੰ ਲੈ ਕੇ ਨਵਾਂ ਐਲਾਨ ਕੀਤਾ ਹੈ। ਮਸਕ ਨੇ ਕਿਹਾ ਕਿ ਹੁਣ ਵਿਰਾਸਤੀ ਬਲੂ ਟਿਕ ਨੂੰ ਖਤਮ ਕਰਨ ਦੀ ਤਰੀਕ ਤੈਅ ਕਰ ਲਈ ਗਈ ਹੈ। ਇਸ ਤੋਂ ਬਾਅਦ ਯੂਜ਼ਰ ਨੂੰ ਟਵਿਟਰ ਵੈਰੀਫਿਕੇਸ਼ਨ ਟਿਕ ਦੇ ਤੌਰ 'ਤੇ ਬਲੂ ਟਿਕ ਲਈ ਭੁਗਤਾਨ ਕਰਨਾ ਹੋਵੇਗਾ। ਜਿਸ ਦਾ ਐਲਾਨ ਪਹਿਲਾ ਹੀ ਕੀਤਾ ਜਾ ਚੁੱਕਾ ਹੈ। ਮਸਕ ਨੇ ਕਿਹਾ ਕਿ 20 ਅਪ੍ਰੈਲ ਤੋਂ ਬਾਅਦ ਕਿਸੇ ਨੂੰ ਵੀ ਬਿਨਾਂ ਭੁਗਤਾਨ ਕੀਤੇ ਬਲੂ ਟਿਕ ਨਹੀਂ ਮਿਲੇਗਾ। ਸਿਰਫ਼ ਉਨ੍ਹਾਂ ਯੂਜ਼ਰਾਂ ਨੂੰ ਬਲੂ ਟਿਕ ਮਿਲੇਗਾ ਜੋ ਟਵਿੱਟਰ ਬਲੂ ਦੇ ਸਬਸਕ੍ਰਾਇਬਰ ਹਨ।

ਸਾਲ 2009 ਵਿੱਚ ਸ਼ੁਰੂ ਹੋਈ ਸੀ ਬਲੂ ਟਿਕ ਸੇਵਾ: ਟਵਿੱਟਰ ਨੇ ਪਹਿਲੀ ਵਾਰ 2009 ਵਿੱਚ ਬਲੂ ਟਿਕ ਸੇਵਾ ਦੀ ਸ਼ੁਰੂਆਤ ਕੀਤੀ ਸੀ ਤਾਂਕਿ ਯੂਜ਼ਰਸ ਨੂੰ ਮਸ਼ਹੂਰ ਹਸਤੀਆਂ, ਸਿਆਸਤਦਾਨਾਂ, ਕੰਪਨੀਆਂ ਅਤੇ ਬ੍ਰਾਂਡਾਂ, ਸਮਾਚਾਰ ਸੰਗਠਨਾਂ ਦੇ ਅਸਲੀ ਅਕਾਓਟਾਂ ਦੀ ਪਛਾਣ ਕਰਨ ਵਿੱਚ ਮਦਦ ਮਿਲ ਸਕੇ। ਕੰਪਨੀ ਪਹਿਲਾਂ ਵੈਰੀਫਿਕੇਸ਼ਨ ਲਈ ਕੋਈ ਵੀ ਚਾਰਜ ਨਹੀਂ ਲੈਂਦੀ ਸੀ।

  • Final date for removing legacy Blue checks is 4/20

    — Elon Musk (@elonmusk) April 11, 2023 " class="align-text-top noRightClick twitterSection" data=" ">

ਟਵਿਟਰ ਬਲੂ ਦੀ ਸਬਸਕ੍ਰਿਪਸ਼ਨ ਕੀਮਤ: ਦੱਸ ਦੇਈਏ ਕਿ ਟਵਿਟਰ ਬਲੂ ਦੀ ਸਬਸਕ੍ਰਿਪਸ਼ਨ ਕੀਮਤ ਹਰ ਖੇਤਰ ਲਈ ਵੱਖ-ਵੱਖ ਹੈ। ਟਵਿੱਟਰ ਦੇ ਅਨੁਸਾਰ, ਅਮਰੀਕਾ ਵਿੱਚ ਆਈਓਐਸ ਜਾਂ ਐਂਡਰਾਇਡ ਯੂਜ਼ਰ ਨੂੰ ਟਵਿੱਟਰ ਬਲੂ ਦੇ ਇੱਕ ਮਹੀਨੇ ਦੇ ਸਬਸਕ੍ਰਿਪਸ਼ਨ ਲਈ 11 ਅਮਰੀਕੀ ਡਾਲਰ ਅਤੇ ਇੱਕ ਸਾਲ ਦੇ ਸਬਸਕ੍ਰਿਪਸ਼ਨ ਲਈ 114.99 ਅਮਰੀਕੀ ਡਾਲਰ ਦਾ ਭੁਗਤਾਨ ਕਰਨਾ ਪਵੇਗਾ। ਦੂਜੇ ਪਾਸੇ, ਜੇਕਰ ਤੁਸੀਂ ਵੈੱਬ 'ਤੇ ਟਵਿੱਟਰ ਬਲੂ ਦਾ ਸਬਸਕ੍ਰਿਪਸ਼ਨ ਲੈਣਾ ਚਾਹੁੰਦੇ ਹੋ ਤਾਂ ਅਮਰੀਕਾ ਵਿੱਚ 8 ਡਾਲਰ ਪ੍ਰਤੀ ਮਹੀਨਾ ਅਤੇ 84 ਡਾਲਰ ਪ੍ਰਤੀ ਸਾਲ ਦਾ ਭੁਗਤਾਨ ਕਰਨਾ ਹੋਵੇਗਾ। ਪਹਿਲਾ ਟਵਿੱਟਰ ਨੇ ਘੋਸ਼ਣਾ ਕੀਤੀ ਸੀ ਕਿ ਉਹ 1 ਅਪ੍ਰੈਲ ਤੋਂ ਵਿਰਾਸਤੀ ਬਲੂ ਟਿਕ ਨੂੰ ਹਟਾਉਣ ਦੀ ਸ਼ੁਰੂਆਤ ਕਰੇਗਾ।

ਮਸ਼ਹੂਰ ਹਸਤੀਆਂ ਨੇ ਟਵਿਟਰ ਬਲੂ ਦਾ ਸਬਸਕ੍ਰਿਪਸ਼ਨ ਲੈਣ ਤੋਂ ਕੀਤਾ ਇਨਕਾਰ: ਇਸ ਦੌਰਾਨ, ਅਮਰੀਕਾ ਦੇ ਕਈ ਮਸ਼ਹੂਰ ਹਸਤੀਆਂ ਨੇ ਟਵਿਟਰ ਬਲੂ ਦਾ ਸਬਸਕ੍ਰਿਪਸ਼ਨ ਲੈਣ ਤੋਂ ਇਨਕਾਰ ਕਰ ਦਿੱਤਾ ਹੈ। NBA ਸਟਾਰ ਲੇਬਰੋਨ ਜੇਮਜ਼ ਨੇ ਟਵੀਟ ਕੀਤਾ ਸੀ ਕਿ ਉਸਦਾ ਵਿਰਾਸਤੀ ਬਲੂ ਟਿਕ ਗਾਇਬ ਹੋ ਜਾਵੇਗਾ। ਕਿਉਂਕਿ ਉਹ ਟਵਿੱਟਰ ਬਲੂ ਦਾ ਸਬਸਕ੍ਰਿਪਸ਼ਨ ਨਹੀਂ ਲਵੇਗਾ। ਦੱਸ ਦੇਈਏ ਕਿ ਐਲੋਨ ਮਸਕ ਨੂੰ ਲੱਗਦਾ ਹੈ ਕਿ ਟਵਿਟਰ ਬਲੂ ਦਾ ਸਬਸਕ੍ਰਿਪਸ਼ਨ ਲਾਂਚ ਕਰਨ ਨਾਲ ਟਵਿਟਰ ਦੀ ਆਮਦਨ ਵਿੱਚ ਕਾਫੀ ਵਾਧਾ ਹੋਵੇਗਾ।

420 ਕਾਰਨ ਪਹਿਲਾ ਵੀ ਫ਼ਸ ਚੁੱਕੇ ਮਸਕ: ਐਲਨ ਮਸਕ ਨੇ ਇੱਕ ਟਵੀਟ ਕੀਤਾ ਹੈ ਜਿਸ ਵਿੱਚ ਉਸਨੇ ਟਵਿੱਟਰ ਬਲੂ ਟਿਕ ਹਟਾਉਣ ਦੀ ਤਰੀਕ ਦਾ ਐਲਾਨ ਕੀਤਾ ਹੈ। ਇਸ ਟਵੀਟ ਵਿੱਚ ਐਲਨ ਮਸਕ ਨੇ 4/20 ਦੀ ਤਰੀਕ ਦਾ ਐਲਾਨ ਕੀਤਾ ਹੈ। ਦੱਸ ਦਈਏ ਕਿ 4/20 ਦੇ ਕਾਰਨ ਐਲੋਨ ਮਸਕ ਪਹਿਲਾਂ ਵੀ ਫਸ ਚੁੱਕੇ ਹਨ। ਦਰਅਸਲ, 2018 ਵਿੱਚ ਐਲੋਨ ਮਸਕ ਨੇ ਟੇਸਲਾ ਨੂੰ 420 ਡਾਲਰ ਪ੍ਰਤੀ ਸ਼ੇਅਰ ਦੇ ਹਿਸਾਬ ਨਾਲ ਇੱਕ ਪ੍ਰਾਈਵੇਟ ਕੰਪਨੀ ਬਣਾਉਣ ਦਾ ਐਲਾਨ ਕੀਤਾ ਸੀ। ਹਾਲਾਂਕਿ ਉਹ ਅਜਿਹਾ ਨਹੀਂ ਕਰ ਸਕਿਆ। ਇਸ ਕਾਰਨ ਉਨ੍ਹਾਂ ਨੂੰ ਨਿਵੇਸ਼ਕਾਂ ਦੇ ਗੁੱਸੇ ਦਾ ਸਾਹਮਣਾ ਵੀ ਕਰਨਾ ਪਿਆ। ਇਸ ਦੇ ਨਾਲ ਹੀ ਉਨ੍ਹਾਂ 'ਤੇ ਝੂਠੇ ਟਵੀਟ ਕਰਨ ਦਾ ਮਾਮਲਾ ਵੀ ਦਰਜ ਕੀਤਾ ਗਿਆ ਸੀ। ਇਹ ਮਾਮਲਾ ਭੰਗ ਦੇ ਜਸ਼ਨ ਨਾਲ ਵੀ ਜੁੜਿਆ ਹੋਇਆ ਸੀ। ਹਾਲਾਂਕਿ ਇਸ ਮਾਮਲੇ 'ਚ ਮਸਕ ਨੂੰ ਬਰੀ ਕਰ ਦਿੱਤਾ ਗਿਆ ਸੀ।

ਇਹ ਵੀ ਪੜ੍ਹੋ: Urban New Smartwatch: ਅਰਬਨ ਨੇ 1.91 ਇੰਚ HD ਡਿਸਪਲੇ ਵਾਲੀ ਨਵੀਂ ਸਮਾਰਟਵਾਚ 'ਪ੍ਰੋ ਐਮ' ਕੀਤੀ ਲਾਂਚ

ETV Bharat Logo

Copyright © 2024 Ushodaya Enterprises Pvt. Ltd., All Rights Reserved.