ETV Bharat / science-and-technology

Twitter New CEO: ਟਵਿੱਟਰ ਨੂੰ ਮਿਲਿਆ ਨਵਾਂ ਸੀਈਓ, ਐਲੋਨ ਮਸਕ ਨੇ ਕੀਤਾ ਵੱਡਾ ਐਲਾਨ

ਪਿਛਲੇ ਸਾਲ ਅਕਤੂਬਰ 'ਚ ਟਵਿਟਰ ਨੂੰ ਮਸਕ ਨੇ ਖਰੀਦ ਲਿਆ ਸੀ। ਹੁਣ ਐਲੋਨ ਮਸਕ ਜਲਦ ਹੀ ਟਵਿਟਰ ਦੇ ਸੀਈਓ ਦਾ ਅਹੁਦਾ ਛੱਡ ਦੇਣਗੇ। ਉਨ੍ਹਾਂ ਨੇ ਨਵੇਂ ਸੀ.ਈ.ਓ ਦਾ ਐਲਾਨ ਕਰ ਦਿੱਤਾ ਹੈ। ਦੱਸ ਦਇਏ ਕਿ ਆਪਣੇ ਅਹੁਦੇ ਤੋਂ ਅਸਤੀਫ਼ਾ ਦੇਣ ਸੰਬੰਧੀ ਉਨ੍ਹਾਂ ਨੇ ਦਸੰਬਰ 'ਚ ਟਵਿੱਟਰ 'ਤੇ ਇਕ ਪੋਲ ਕੀਤੀ ਸੀ ਕਿ ਕੀ ਉਨ੍ਹਾਂ ਨੂੰ ਟਵਿਟਰ ਦੇ ਮੁਖੀ ਦਾ ਅਹੁਦਾ ਛੱਡ ਦੇਣਾ ਚਾਹੀਦਾ ਹੈ? ਇਸ ਪੋਲ ਵਿੱਚ 57.5% ਨੇ ਅਹੁਦਾ ਛੱਡਣ ਦੇ ਪੱਖ ਵਿੱਚ ਵੋਟ ਕੀਤਾ ਸੀ।

Twitter New CEO
Twitter New CEO
author img

By

Published : May 12, 2023, 11:43 AM IST

ਹੈਦਰਾਬਾਦ: ਟਵਿਟਰ ਦੇ ਮਾਲਕ ਐਲੋਨ ਮਸਕ ਨੇ ਅੱਜ ਇੱਕ ਵੱਡਾ ਐਲਾਨ ਕੀਤਾ ਹੈ। ਮਸਕ ਨੇ ਟਵੀਟ ਕੀਤਾ ਕਿ ਉਹ ਜਲਦ ਹੀ ਟਵਿੱਟਰ ਦੇ ਸੀਈਓ ਦਾ ਅਹੁਦਾ ਛੱਡਣ ਜਾ ਰਹੇ ਹਨ ਅਤੇ ਉਨ੍ਹਾਂ ਨੇ ਨਵਾਂ ਸੀਈਓ ਵੀ ਲੱਭ ਲਿਆ ਹੈ। ਵਾਲ ਸਟ੍ਰੀਟ ਜਰਨਲ ਦੇ ਅਨੁਸਾਰ, NBC ਯੂਨੀਵਰਸਲ ਵਿਗਿਆਪਨ ਮੁਖੀ ਲਿੰਡਾ ਯਾਕਾਰਿਨੋ ਨੂੰ ਟਵਿੱਟਰ ਦੀ ਸੀਈਓ ਦਾ ਅਹੁਦਾ ਦਿੱਤਾ ਜਾ ਸਕਦਾ ਹੈ।

  • Excited to announce that I’ve hired a new CEO for X/Twitter. She will be starting in ~6 weeks!

    My role will transition to being exec chair & CTO, overseeing product, software & sysops.

    — Elon Musk (@elonmusk) May 11, 2023 " class="align-text-top noRightClick twitterSection" data=" ">

ਐਲੋਨ ਮਸਕ ਨੇ ਕੀਤਾ ਟਵੀਟ: ਐਲੋਨ ਮਸਕ ਨੇ ਵੀਰਵਾਰ ਨੂੰ ਟਵੀਟ ਕੀਤਾ ਕਿ ਉਨ੍ਹਾਂ ਨੂੰ ਇਹ ਐਲਾਨ ਕਰਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਉਨ੍ਹਾਂ ਨੇ ਟਵਿੱਟਰ ਦੇ ਨਵੇਂ ਸੀਈਓ ਨੂੰ ਨਿਯੁਕਤ ਕੀਤਾ ਹੈ। ਉਹ ਛੇ ਹਫ਼ਤਿਆਂ ਵਿੱਚ ਆਪਣੀ ਜ਼ਿੰਮੇਵਾਰੀ ਸੰਭਾਲ ਲਵੇਗੀ। ਉਨ੍ਹਾਂ ਨੇ ਲਿਖਿਆ, ਮੈਂ ਸੀਈਓ ਦੇ ਅਹੁਦੇ ਤੋਂ ਅਸਤੀਫਾ ਦੇਣ ਜਾ ਰਿਹਾ ਹਾਂ। ਐਲੋਨ ਮਸਕ ਨੇ ਅਕਤੂਬਰ ਵਿੱਚ ਟਵਿੱਟਰ ਨੂੰ ਖਰੀਦਿਆ ਸੀ ਅਤੇ ਉਦੋਂ ਤੋਂ ਇਸ ਦੇ ਸੀਈਓ ਦੇ ਰੂਪ ਵਿੱਚ ਬਣੇ ਹੋਏ ਹਨ। ਉਨ੍ਹਾਂ ਨੇ ਕਿਹਾ ਕਿ ਟਵਿੱਟਰ ਦਾ ਕੋਈ ਸਥਾਈ ਸੀਈਓ ਨਹੀਂ ਹੈ। ਟੇਸਲਾ ਦੇ ਸੀਈਓ ਨੇ ਕਿਹਾ ਕਿ ਨਵੇਂ ਸੀਈਓ ਦੇ ਆਉਣ ਤੋਂ ਬਾਅਦ ਉਨ੍ਹਾਂ ਦੀ ਭੂਮਿਕਾ ਬਦਲ ਜਾਵੇਗੀ। ਦੱਸ ਦਈਏ ਕਿ ਮਸਕ ਨੇ ਅਦਾਲਤ ਨੂੰ ਸੂਚਿਤ ਕੀਤਾ ਸੀ ਕਿ ਉਹ ਕਿਸੇ ਕੰਪਨੀ ਦਾ ਸੀਈਓ ਨਹੀਂ ਬਣਨਾ ਚਾਹੁੰਦਾ।

ਟਵਿੱਟਰ ਦੀ ਨਵੀਂ CEO ਹੋ ਸਕਦੀ ਮਹਿਲਾ: ਆਪਣੇ ਟਵੀਟ ਵਿੱਚ ਮਸਕ ਨੇ ਦਾਅਵਾ ਕੀਤਾ ਹੈ ਕਿ ਟਵਿੱਟਰ ਦੀ ਨਵੀਂ ਸੀਈਓ ਇੱਕ ਮਹਿਲਾ ਹੈ। ਇਸਦੇ ਨਾਲ ਹੀ ਉਨ੍ਹਾਂ ਕਿਹਾ ਕਿ ਇਸ ਤੋਂ ਬਾਅਦ ਮੇਰੀ ਭੂਮਿਕਾ ਕਾਰਜਕਾਰੀ ਪ੍ਰਧਾਨ ਅਤੇ ਸੀਟੀਓ ਉਤਪਾਦ, ਸਾਫਟਵੇਅਰ ਦੀ ਨਿਗਰਾਨੀ ਕਰਨ ਦੀ ਹੋਵੇਗੀ।

  1. Google Bard Launch: ਇਨ੍ਹਾਂ ਭਾਸ਼ਾਵਾਂ ਵਿੱਚ ਉਪਲਬਧ ਹੋਵੇਗਾ Google Bard, ਭਾਰਤ ਸਮੇਤ 180 ਤੋਂ ਵੱਧ ਦੇਸ਼ਾਂ ਵਿੱਚ Bard AI ਲਾਂਚ
  2. Calls on Twitter: ਐਲੋਨ ਮਸਕ ਨੇ ਕੀਤਾ ਵੱਡਾ ਐਲਾਨ, ਜਲਦ ਹੀ ਟਵਿਟਰ 'ਤੇ ਕਰ ਸਕੋਗੇ ਚੈਟਿੰਗ ਅਤੇ ਵੀਡੀਓ ਕਾਲ
  3. Twitter: ਐਲੋਨ ਮਸਕ ਨੇ ਕੀਤਾ ਇੱਕ ਹੋਰ ਵੱਡਾ ਐਲਾਨ, ਹੁਣ ਇਨ੍ਹਾਂ ਟਵਿੱਟਰ ਯੂਜ਼ਰਸ ਦੇ ਅਕਾਊਂਟਸ ਕੀਤੇ ਜਾਣਗੇ ਡਿਲੀਟ

ਐਲੋਨ ਮਸਕ ਦੇ ਸੀਈਓ ਬਣਦੇ ਹੀ ਟਵਿੱਟਰ 'ਚ ਹੋ ਚੁੱਕੇ ਕਈ ਬਦਲਾਅ: ਐਲੋਨ ਮਸਕ ਨੇ ਟਵਿੱਟਰ ਦੇ ਸੀਈਓ ਬਣਦੇ ਹੀ ਪਹਿਲੇ ਦੋ ਹਫ਼ਤਿਆਂ ਵਿੱਚ ਟਵਿੱਟਰ ਵਿੱਚ ਕਈ ਬਦਲਾਅ ਕਰ ਦਿੱਤੇ ਸੀ। ਉਨ੍ਹਾਂ ਨੇ ਪਹਿਲਾਂ ਟਵਿੱਟਰ ਦੇ ਤਤਕਾਲੀ ਸੀਈਓ ਪਰਾਗ ਅਗਰਵਾਲ ਅਤੇ ਹੋਰ ਸੀਨੀਅਰ ਅਧਿਕਾਰੀਆਂ ਨੂੰ ਉਨ੍ਹਾਂ ਦੇ ਅਹੁਦਿਆਂ ਤੋਂ ਹਟਾ ਦਿੱਤਾ ਸੀ। ਫਿਰ ਨਵੰਬਰ ਵਿੱਚ ਟਵਿੱਟਰ ਦੇ ਲਗਭਗ ਅੱਧੇ ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ ਸੀ। ਐਲੋਨ ਮਸਕ ਨੇ ਪਿਛਲੇ ਮਹੀਨੇ ਦੇ ਅੰਤ 'ਚ ਟਵੀਟ ਕਰਕੇ ਯੂਜ਼ਰਸ ਨੂੰ ਵੱਡਾ ਸੰਕੇਤ ਦਿੱਤਾ ਸੀ। ਉਨ੍ਹਾਂ ਨੇ ਕਿਹਾ ਸੀ ਕਿ ਯੂਜ਼ਰਸ ਨੂੰ ਪ੍ਰਤੀ ਲੇਖ ਦੇ ਆਧਾਰ 'ਤੇ ਫੀਸ ਅਦਾ ਕਰਨੀ ਪਵੇਗੀ। ਉਨ੍ਹਾਂ ਨੇ ਕਿਹਾ ਸੀ ਕਿ ਜੇਕਰ ਯੂਜ਼ਰ ਮਾਸਿਕ ਸਬਸਕ੍ਰਿਪਸ਼ਨ ਲਈ ਸਾਈਨ ਅਪ ਨਹੀਂ ਕਰਦੇ ਹਨ ਤਾਂ ਉਨ੍ਹਾਂ ਨੂੰ ਆਰਟੀਕਲ ਪੜ੍ਹਨ ਲਈ ਜ਼ਿਆਦਾ ਪੈਸੇ ਦੇਣੇ ਪੈਣਗੇ। ਇਸ ਤੋਂ ਪਹਿਲਾਂ ਮਸਕ ਨੇ ਵੈਰੀਫਾਈਡ ਅਕਾਊਂਟ ਤੋਂ ਬਲੂ ਟਿੱਕ ਹਟਾਉਣ ਦਾ ਵੀ ਐਲਾਨ ਕੀਤਾ ਸੀ। ਮਸਕ ਨੇ ਕਿਹਾ ਸੀ ਕਿ ਜੋ ਯੂਜ਼ਰਸ ਬਲੂ ਟਿੱਕ ਲਈ ਭੁਗਤਾਨ ਨਹੀਂ ਕਰਦੇ ਹਨ, ਉਨ੍ਹਾਂ ਨੂੰ ਬਲੂ ਟਿੱਕ ਨਹੀਂ ਮਿਲੇਗਾ। ਐਲੋਨ ਮਸਕ ਨੇ 12 ਅਪ੍ਰੈਲ ਨੂੰ ਬਲੂ ਟਿੱਕ ਬਾਰੇ ਟਵੀਟ ਕੀਤਾ ਸੀ। ਇਸ ਵਿੱਚ ਉਨ੍ਹਾਂ ਦੱਸਿਆ ਸੀ ਕਿ 20 ਅਪ੍ਰੈਲ ਤੋਂ ਵੈਰੀਫਾਈਡ ਅਕਾਊਟਸ ਤੋਂ ਬਲੂ ਟਿੱਕ ਹਟਾ ਦਿੱਤਾ ਜਾਵੇਗਾ। ਮਸਕ ਨੇ ਪਹਿਲਾਂ ਹੀ ਐਲਾਨ ਕਰ ਦਿੱਤਾ ਸੀ ਕਿ ਜੇਕਰ ਬਲੂ ਟਿੱਕ ਦੀ ਲੋੜ ਹੈ, ਤਾਂ ਇਸ ਲਈ ਮਹੀਨਾਵਾਰ ਚਾਰਜ ਦੇਣਾ ਹੋਵੇਗਾ।

ETV Bharat Logo

Copyright © 2024 Ushodaya Enterprises Pvt. Ltd., All Rights Reserved.