ਹੈਦਰਾਬਾਦ: ਐਲੋਨ ਮਸਕ ਦੇ ਟਵਿੱਟਰ ਨੂੰ ਖਰੀਦਣ ਤੋਂ ਬਾਅਦ ਇਸ 'ਚ ਕਈ ਬਦਲਾਅ ਕੀਤੇ ਜਾ ਚੁੱਕੇ ਹਨ। ਐਲੋਨ ਮਸਕ ਨੇ ਟਵਿੱਟਰ ਦਾ ਨਾਮ ਵੀ ਬਦਲ ਕੇ X ਰੱਖ ਦਿੱਤਾ ਹੈ। ਇਸ ਦੌਰਾਨ ਹੁਣ ਇੱਕ ਹੋਰ ਖਬਰ ਸਾਹਮਣੇ ਆ ਰਹੀ ਹੈ ਕਿ ਜਲਦ ਮਸਕ ਲੋਕਾਂ ਤੋਂ ਉਨ੍ਹਾਂ ਦੀ ਸਰਕਾਰੀ ਆਈਡੀ ਦੀ ਜਾਣਕਾਰੀ ਮੰਗਣਗੇ। ਤੁਹਾਡੀ ਇਹ ਜਾਣਕਾਰੀ ਮਸਕ ਆਪਣੇ ਸਰਵਰ 'ਚ ਸਟੋਰ ਕਰਕੇ ਰਖਣਗੇ।
X 'ਤੇ ਬਲੂ ਟਿੱਕ ਪਾਉਣ ਲਈ ਕਰਨਾ ਹੋਵੇਗਾ ਇਹ ਕੰਮ: X ਦੇ ਮਾਲਕ ਮਸਕ ਪਲੇਟਫਾਰਮ 'ਤੇ ਵੈਰੀਫਿਕੇਸ਼ਨ ਪ੍ਰੋਸੈਸ ਨੂੰ ਆਸਾਨ ਬਣਾਉਣ ਵਾਲੇ ਹਨ ਅਤੇ ਜਲਦ ਉਹ ਲੋਕਾਂ ਨੂੰ ਸਰਕਾਰੀ ਆਈਡੀ ਰਾਹੀ ਵੈਰੀਫਾਈ ਕਰਨ ਵਾਲੇ ਹਨ। ਹੁਣ ਤੁਹਾਨੂੰ X 'ਤੇ ਬਲੂ ਟਿੱਕ ਪਾਉਣ ਲਈ ਸਰਕਾਰ ਦੁਆਰਾ ਜਾਰੀ ਕੀਤੀ ਗਈ ਕੋਈ ਵੀ ਆਈਡੀ ਦੇਣੀ ਹੋਵੇਗੀ। ਇਸਦੇ ਨਾਲ ਹੀ ਇੱਕ ਸੈਲਫ਼ੀ ਵੀ ਅਪਲੋਡ ਕਰਨੀ ਹੋਵੇਗੀ। ਜਿਸ ਤੋਂ ਬਾਅਦ ਤੁਹਾਡਾ ਵੈਰੀਫਿਕੇਸ਼ਨ ਪੂਰਾ ਹੋਵੇਗਾ। ਇਸ ਪ੍ਰਕਿਰੀਆਂ ਨੂੰ ਪੂਰਾ ਹੋਣ 'ਚ 5 ਮਿੰਟ ਤੋਂ ਵੀ ਘਟ ਸਮਾਂ ਲੱਗੇਗਾ।
-
#X keeps working on the ID verification. You should upload a photo of your ID and take a live selfie. https://t.co/3bdGgzlnZh pic.twitter.com/F4ssglakHR
— Nima Owji (@nima_owji) August 16, 2023 " class="align-text-top noRightClick twitterSection" data="
">#X keeps working on the ID verification. You should upload a photo of your ID and take a live selfie. https://t.co/3bdGgzlnZh pic.twitter.com/F4ssglakHR
— Nima Owji (@nima_owji) August 16, 2023#X keeps working on the ID verification. You should upload a photo of your ID and take a live selfie. https://t.co/3bdGgzlnZh pic.twitter.com/F4ssglakHR
— Nima Owji (@nima_owji) August 16, 2023
Nima Owji ਨੇ ਦਿੱਤੀ X ਦੇ ਨਵੇਂ ਅਪਡੇਟ ਦੀ ਜਾਣਕਾਰੀ: ਇਸ ਗੱਲ ਦੀ ਜਾਣਕਾਰੀ X ਵੱਲੋ ਅਜੇ ਅਧਿਕਾਰਿਤ ਤੌਰ 'ਤੇ ਨਹੀਂ ਦਿੱਤੀ ਗਈ ਹੈ। ਪਰ Nima Owji ਨਾਮ ਦੇ ਇੱਕ ਟਵਿੱਟਰ ਅਕਾਊਟ ਵੱਲੋ ਇਹ ਜਾਣਕਾਰੀ ਸ਼ੇਅਰ ਕੀਤੀ ਗਈ ਹੈ। Nima Owji ਇੱਕ ਐਪ ਰਿਸਰਚਰ ਅਤੇ ਬਲਾਗਰ ਹਨ, ਜੋ ਅਲੱਗ-ਅਲੱਗ ਐਪਸ ਦੇ ਆਉਣ ਵਾਲੇ ਅਪਡੇਟ ਅਤੇ ਫੀਚਰਸ 'ਤੇ ਨਜ਼ਰ ਬਣਾਏ ਰੱਖਦੇ ਹਨ। ਉਨ੍ਹਾਂ ਨੇ X 'ਤੇ ਇੱਕ ਪੋਸਟ ਸ਼ੇਅਰ ਕੀਤੀ ਹੈ, ਜਿਸ ਵਿੱਚ ਕੰਪਨੀ ਦੇ ਨਵੇਂ ਅਪਡੇਟ ਬਾਰੇ ਜਾਣਕਾਰੀ ਦਿੱਤੀ ਹੈ। ਇਸਦੇ ਨਾਲ ਹੀ ਉਨ੍ਹਾਂ ਨੇ ਇੱਕ ਸਕ੍ਰੀਨਸ਼ਾਰਟ ਵੀ ਸ਼ੇਅਰ ਕੀਤਾ ਹੈ। ਇਸ ਤੋਂ ਪਹਿਲਾ ਮਾਰਚ ਮਹੀਨੇ 'ਚ X 'ਤੇ ਇਸ ਫੀਚਰ ਦੀ ਟੈਸਟਿੰਗ ਨੂੰ ਸਪੋਟ ਕੀਤਾ ਗਿਆ ਸੀ। ਮੰਨਿਆ ਜਾ ਰਿਹਾ ਹੈ ਕਿ ਮਸਕ ਜਲਦ ਹੀ ਇਸ ਅਪਡੇਟ ਨੂੰ ਲਾਈਵ ਕਰ ਸਕਦੇ ਹਨ ਅਤੇ ਵੈਰੀਫਿਕੇਸ਼ਨ ਪ੍ਰੀਕਿਰੀਆ ਨੂੰ ਪਹਿਲਾ ਨਾਲੋ ਆਸਾਨ ਬਣਾ ਸਕਦੇ ਹਨ।
- WhatsApp 'ਚ ਜਲਦ ਮਿਲੇਗਾ Caption Edit ਫੀਚਰ, ਟੈਕਸਟ ਮੈਸੇਜ ਦੇ ਨਾਲ-ਨਾਲ ਫੋਟੋ ਕੈਪਸ਼ਨ ਨੂੰ ਵੀ ਕਰ ਸਕੋਗੇ ਐਡਿਟ
- Chandrayaan-3: ਜਾਣੋ, ਚੰਦਰਯਾਨ-3 ਦੇ ਅਸਫ਼ਲਤਾ ਅਧਾਰਿਤ ਡਿਜ਼ਾਈਨ 'ਚ ਕੀ ਹੈ ਖਾਸ, ਕਿਉਂ ਹਾਰ ਨਹੀਂ ਮੰਨੇਗਾ 'ਵਿਕਰਮ'
- Indian youth on social media: ਸਰਵੇਖਣ ਵਿੱਚ ਖੁਲਾਸਾ, ਭਾਰਤ ਦੇ ਨੌਜਵਾਨ ਸੋਸ਼ਲ ਮੀਡੀਆ 'ਤੇ ਰੋਜ਼ਾਨਾ ਬਿਤਾਉਂਦੇ ਹਨ 4 ਤੋਂ 8 ਘੰਟੇ
ਵੈਰੀਫਿਕੇਸ਼ਨ ਦੇ ਇਸ ਤਰੀਕੇ ਨਾਲ ਮਿਲੇਗਾ ਇਹ ਫਾਇਦਾ: ਵੈਰੀਫਿਕੇਸ਼ਨ ਦੇ ਇਸ ਤਰੀਕੇ ਨਾਲ ਸਪੈਮ ਅਤੇ ਬੋਟ ਵਿੱਚ ਵੀ ਕਮੀ ਆਵੇਗੀ। ਵੈਸੇ ਤਾਂ ਵੈਰੀਫਿਕੇਸ਼ਨ ਨੂੰ ਪੇਡ ਕਰਨ ਤੋਂ ਬਾਅਦ ਪਲੇਟਫਾਰਮ 'ਤੇ ਬੋਟ ਕਾਫ਼ੀ ਹੱਦ ਤੱਕ ਘਟ ਗਏ ਹਨ ਅਤੇ ਇਸ ਅਪਡੇਟ ਨਾਲ ਹੋਰ ਵੀ ਘਟ ਹੋ ਜਾਣਗੇ।