ਹੈਦਰਾਬਾਦ: ਮੇਟਾ ਦੇ ਥ੍ਰੈਡਸ ਐਪ 'ਚ ਜਲਦ ਤੁਹਾਨੂੰ ਟ੍ਰੇਂਡਿਗ ਟਾਪਿਕ ਦਾ ਫੀਚਰ ਮਿਲ ਸਕਦਾ ਹੈ। ਇਸ ਗੱਲ ਦੀ ਜਾਣਕਾਰੀ ਮੇਟਾ ਦੇ ਕਰਮਚਾਰੀ ਨੇ ਗਲਤੀ ਨਾਲ ਇੰਟਰਨੈੱਟ 'ਤੇ ਤਸਵੀਰ ਸ਼ੇਅਰ ਕਰਕੇ ਦੇ ਦਿੱਤੀ ਸੀ। ਇਹ ਤਸਵੀਰ ਹੁਣ ਵਾਈਰਲ ਹੋ ਗਈ ਹੈ। ਜੁਲਾਈ 'ਚ ਐਪ ਦੇ ਲਾਂਚ ਹੋਣ ਤੋਂ ਬਾਅਦ ਲਗਾਤਾਰ ਯੂਜ਼ਰਸ ਐਪ 'ਚ ਟਵਿੱਟਰ ਦੀ ਤਰ੍ਹਾਂ ਟ੍ਰੇਂਡਿੰਗ ਟਾਪਿਕ ਦੀ ਮੰਗ ਕਰ ਰਹੇ ਸੀ। ਹੁਣ ਕੰਪਨੀ ਜਲਦ ਹੀ ਇਸ ਫੀਚਰ ਨੂੰ ਰੋਲਆਊਟ ਕਰ ਸਕਦੀ ਹੈ।
ਥ੍ਰੈਡਸ ਦਾ ਉਦੇਸ਼: ਹਾਲਾਂਕਿ ਕੁਝ ਸਮੇਂ ਪਹਿਲਾ ਇੰਸਟਾਗ੍ਰਾਮ ਦੇ ਸੀਈਓ ਨੇ ਦ ਵਰਜ਼ ਨਾਲ ਗੱਲਬਾਤ ਦੌਰਾਨ ਕਿਹਾ ਸੀ ਕਿ ਥ੍ਰੈਡਸ ਦਾ ਉਦੇਸ਼ ਟਵਿੱਟਰ ਦੇ ਨਾਲ ਮੁਕਾਬਲਾ ਕਰਨਾ ਨਹੀਂ ਹੈ ਅਤੇ ਨਾ ਹੀ ਇਹ ਪਲੇਟਫਾਰਮ ਖਬਰਾ ਅਤੇ ਰੀਜਨੀਤੀ ਲਈ ਹੈ। ਇਸਦੇ ਨਾਲ ਹੀ ਉਨ੍ਹਾਂ ਨੇ ਕਿਹਾ ਸੀ ਕਿ ਖਬਰਾ ਅਤੇ ਰੀਜਨੀਤੀ ਤੋਂ ਆਉਣ ਵਾਲੀ ਸ਼ਮੂਲੀਅਤ ਵਧੀਆਂ ਹੈ ਪਰ ਇਹ ਆਪਣੇ ਨਾਲ ਖਤਰਿਆਂ ਨੂੰ ਵੀ ਲੈ ਕੇ ਆਉਦੀ ਹੈ, ਜੋ ਕਿ ਪਲੇਟਫਾਰਮ ਲਈ ਸਹੀ ਨਹੀਂ ਹੈ। ਸੀਈਓ ਦੇ ਇਸ ਬਿਆਨ ਤੋਂ ਬਾਅਦ ਲੋਕਾਂ ਨੂੰ ਲੱਗਿਆ ਸੀ ਕਿ ਕੰਪਨੀ ਟ੍ਰੇਂਡਿੰਗ ਟਾਪਿਕ ਦਾ ਆਪਸ਼ਨ ਐਪ 'ਚ ਨਹੀਂ ਲਿਆਵੇਗੀ। ਹਾਲਾਂਕਿ ਹੁਣ ਨਵੇਂ ਟ੍ਰੇਂਡਿੰਗ ਟਾਪਿਕ ਨੂੰ ਸਭ ਤੋਂ ਪਹਿਲਾ App Developer ਵਿਲਿਅਮ ਮੈਕਸ ਨੇ ਇੱਕ ਮੇਟਾ ਕਰਮਚਾਰੀ ਦੁਆਰਾ ਲਏ ਗਏ ਸਕ੍ਰੀਨਸ਼ਾਰਟ ਰਾਹੀ ਦੇਖਿਆ ਹੈ।
ਥ੍ਰੈਡਸ ਨੂੰ ਬਿਹਤਰ ਬਣਾਉਣ ਲਈ ਕੰਪਨੀ ਕਰ ਰਹੀ ਕੰਮ: ਗਲਤੀ ਨਾਲ ਸ਼ੇਅਰ ਕੀਤੇ ਗਏ ਸਕ੍ਰੀਨਸ਼ਾਰਟ 'ਚ ਨੰਬਰ ਦੇ ਹਿਸਾਬ ਨਾਲ ਟ੍ਰੇਂਡਿੰਗ ਟਾਪਿਕ ਦਿਖਾਈ ਦੇ ਰਹੇ ਹਨ। ਦੱਸ ਦਈਏ ਕਿ ਥ੍ਰੈਡਸ ਨੇ ਪਿਛਲੇ ਮਹੀਨੇ ਹੀ ਇੱਕ ਅਪਡੇਟ 'ਚ Keyword Search ਸੁਵਿਧਾ ਨੂੰ ਲਾਂਚ ਕੀਤਾ ਸੀ। ਮੇਟਾ ਦੇ ਸੀਈਓ ਨੇ ਥ੍ਰੈਡਸ ਪ੍ਰੋਫਾਈਲ ਰਾਹੀ ਇਸ ਅਪਡੇਟ ਦਾ ਐਲਾਨ ਕਰਦੇ ਸਮੇਂ ਟ੍ਰੇਡਿੰਗ ਟਾਪਿਕ ਫੀਚਰ ਬਾਰੇ ਵੀ ਸੰਕੇਤ ਦਿੱਤੇ ਸੀ। ਉਨ੍ਹਾਂ ਨੇ ਲਿਖਿਆ ਸੀ," ਉਤਸ਼ਾਹਿਤ ਹੋ ਜਾਓ-ਸਰਚ ਥ੍ਰੈਡ 'ਤੇ ਆ ਰਿਹਾ। ਇਹ ਅੰਗ੍ਰੇਜ਼ੀ ਅਤੇ ਸਪੈਨੀਸ਼ ਭਾਸ਼ਾ 'ਚ ਆ ਰਿਹਾ ਹੈ। ਜਲਦ ਹੀ ਹੋਰ ਵੀ ਬਹੁਤ ਕੁਝ ਹੋਣ ਵਾਲਾ ਹੈ।"