ਹੈਦਰਾਬਾਦ: ਮੇਟਾ ਨੇ ਥ੍ਰੈਡਸ ਐਪ 'ਚ ਇੱਕ ਨਵਾਂ ਫੀਚਰ ਐਡ ਕੀਤਾ ਹੈ। ਕੰਪਨੀ ਨੇ ਯੂਜ਼ਰਸ ਨੂੰ Re-Post ਦਾ ਆਪਸ਼ਨ ਦਿੱਤਾ ਹੈ। ਇਸ ਫੀਚਰ ਦੀ ਮਦਦ ਨਾਲ ਜੋ ਵੀ ਪੋਸਟ ਤੁਸੀਂ ਪਲੇਟਫਾਰਮ 'ਤੇ ਰੀ-ਪੋਸਟ ਕਰੋਗੇ, ਉਹ ਤੁਹਾਨੂੰ ਇਸ ਟੈਬ ਦੇ ਅੰਦਰ ਦਿਖਾਈ ਦੇਵੇਗੀ। ਰੀ-ਪੋਸਟ ਆਪਸ਼ਨ ਤੁਹਾਨੂੰ ਤੁਹਾਡੀ ਪ੍ਰੋਫਾਈਲ ਦੇ ਅੰਦਰ ਦਿਖਾਈ ਦੇਵੇਗਾ। ਤੁਹਾਡੇ ਵੱਲੋ ਰੀ-ਪੋਸਟ ਕੀਤੀ ਗਈ ਪੋਸਟ Following ਟੈਬ ਦੇ ਅੰਦਰ ਵੀ ਨਜ਼ਰ ਆਵੇਗੀ।
ਮੇਟਾ ਥ੍ਰੇਡਸ ਦਾ ਯੂਜ਼ਰਬੇਸ ਵਧਾਉਣ ਲਈ ਐਪ ਨੂੰ ਕਰ ਰਿਹਾ ਅਪਡੇਟ: ਮੇਟਾ ਥ੍ਰੇਡਸ ਦਾ ਯੂਜ਼ਰਬੇਸ ਵਧਾਉਣ ਲਈ ਲਗਾਤਾਰ ਐਪ 'ਚ ਸੁਧਾਰ ਕਰ ਰਿਹਾ ਹੈ। ਹਾਲਾਂਕਿ ਇਸਦੇ ਬਾਵਜੂਦ ਵੀ ਯੂਜ਼ਰਸ ਥ੍ਰੈਡਸ 'ਤੇ ਐਕਟਿਵ ਨਹੀਂ ਹਨ। ਹਾਲ ਹੀ ਵਿੱਚ ਇੱਕ ਰਿਪੋਰਟ ਸਾਹਮਣੇ ਆਈ ਸੀ। ਜਿਸ ਵਿੱਚ ਦੱਸਿਆ ਗਿਆ ਸੀ ਕਿ ਲਾਂਚ ਦੇ ਇੱਕ ਮਹੀਨੇ ਬਾਅਦ ਐਪ ਦਾ ਯੂਜ਼ਰਬੇਸ 80 ਫੀਸਦੀ ਤੱਕ ਘਟ ਹੋ ਗਿਆ ਹੈ। ਰਿਪੋਰਟ ਅਨੁਸਾਰ, ਮੇਟਾ ਦੇ ਥ੍ਰੈਡਸ ਐਂਡਰਾਈਡ ਐਪ 'ਤੇ 7 ਜੁਲਾਈ ਨੂੰ ਟ੍ਰੈਫਿਕ 49.3 ਮਿਲੀਅਨ ਦੇਖਿਆ ਗਿਆ ਸੀ, ਜੋ ਹੁਣ ਘਟ ਕੇ ਸਿਰਫ਼ 10.3 ਮਿਲੀਅਨ ਰਹਿ ਗਿਆ ਹੈ।
ਥ੍ਰੈਡਸ ਦਾ ਵੈੱਬ ਵਰਜ਼ਨ: ਮੇਟਾ ਦੇ ਸੀਈਓ ਨੇ ਕੁਝ ਸਮੇਂ ਪਹਿਲਾ ਇਹ ਜਾਣਕਾਰੀ ਸ਼ੇਅਰ ਕੀਤੀ ਸੀ ਕਿ ਜਲਦ ਐਪ ਦਾ ਵੈੱਬ ਵਰਜ਼ਨ ਲੋਕਾਂ ਨੂੰ ਦੇਖਣ ਨੂੰ ਮਿਲੇਗਾ। ਉਨ੍ਹਾਂ ਨੇ ਕਿਹਾ ਕਿ ਇਸ ਨਾਲ ਐਪ ਦਾ ਯੂਜ਼ਰਬੇਸ ਵਧਣ ਦੀ ਉਮੀਦ ਹੈ।
- WhatsApp ਨੇ ਰੋਲਆਊਟ ਕੀਤਾ HD Quality ਫੀਚਰ, ਹੁਣ ਫੋਟੋ ਸ਼ੇਅਰਿੰਗ ਕਰਨਾ ਹੋਵੇਗਾ ਹੋਰ ਵੀ ਮਜ਼ੇਦਾਰ
- Vivo V29e: ਲਾਂਚ ਤੋਂ ਪਹਿਲਾ ਲੀਕ ਹੋਈ Vivo ਦੇ ਸਮਾਰਟਫੋਨ ਦੀ ਕੀਮਤ, ਮਿਲਣਗੇ ਇਹ ਸ਼ਾਨਦਾਰ ਫੀਚਰਸ
- IPhone 14 Price Cut: IPhone 15 ਦੇ ਆਉਣ ਤੋਂ ਪਹਿਲਾ ਹੀ ਸਸਤਾ ਹੋਇਆ IPhone 14, ਜਾਣੋ ਇਸਦੇ ਸ਼ਾਨਦਾਰ ਫੀਚਰਸ
ਵਟਸਐਪ ਦਾ HD ਫੋਟੋ ਸ਼ੇਅਰ ਫੀਚਰ: ਮੇਟਾ ਦੇ ਸੀਈਓ ਨੇ ਆਪਣੇ ਇੰਸਟਾਗ੍ਰਾਮ ਚੈਨਲ ਰਾਹੀ ਵਟਸਐਪ ਦੇ ਨਵੇਂ ਫੀਚਰ ਬਾਰੇ ਦੱਸਿਆ ਹੈ। ਉਨ੍ਹਾਂ ਨੇ ਕਿਹਾ ਕਿ ਕੰਪਨੀ HD ਫੋਟੋ ਸ਼ੇਅਰ ਫੀਚਰ ਨੂੰ ਲਾਈਵ ਕਰ ਰਹੀ ਹੈ। ਇਹ ਫੀਚਰ ਹੌਲੀ-ਹੌਲੀ ਸਾਰਿਆਂ ਨੂੰ ਮਿਲਣਾ ਸ਼ੁਰੂ ਹੋ ਜਾਵੇਗਾ। ਇਸ ਫੀਚਰ ਦੀ ਮਦਦ ਨਾਲ ਯੂਜ਼ਰਸ ਵਧੀਆਂ Quality ਦੀਆਂ ਤਸਵੀਰਾਂ ਭੇਜ ਸਕਣਗੇ।