ਹੈਦਰਾਬਾਦ: ਚੀਨੀ ਸਮਾਰਟਫੋਨ ਨਿਰਮਾਤਾ ਕੰਪਨੀ Xiaomi ਨੇ ਗ੍ਰਾਹਕਾਂ ਲਈ ਟੈਬਲੇਟ Redmi Pad 'ਤੇ ਡਿਸਕਊਂਟ ਦਿੱਤੇ ਜਾਣ ਦਾ ਐਲਾਨ ਕੀਤਾ ਹੈ। ਇਸ ਡਿਵਾਈਸ ਨੂੰ ਪਿਛਲੇ ਸਾਲ 14,999 ਰੁਪਏ ਦੀ ਸ਼ੁਰੂਆਤੀ ਕੀਮਤ 'ਤੇ ਭਾਰਤ 'ਚ ਲਾਂਚ ਕੀਤਾ ਗਿਆ ਸੀ। ਹੁਣ ਤੁਸੀਂ ਇਸ ਟੈਬਲੇਟ ਨੂੰ ਘਟ ਕੀਮਤ 'ਚ ਖਰੀਦ ਸਕੋਗੇ। Redmi Pad 'ਚ ਕਈ ਸ਼ਾਨਦਾਰ ਫੀਚਰਸ ਵੀ ਮਿਲਦੇ ਹਨ।
-
Don't miss out on the ultimate #RedmiPad deal! Grab yours today at the all-time low price on mi.com- starting at Rs. 12,999!
— Redmi India (@RedmiIndia) December 7, 2023 " class="align-text-top noRightClick twitterSection" data="
Hurry, don't let this deal slip away: https://t.co/hTNfkg2ff3 pic.twitter.com/l43U9HNu1m
">Don't miss out on the ultimate #RedmiPad deal! Grab yours today at the all-time low price on mi.com- starting at Rs. 12,999!
— Redmi India (@RedmiIndia) December 7, 2023
Hurry, don't let this deal slip away: https://t.co/hTNfkg2ff3 pic.twitter.com/l43U9HNu1mDon't miss out on the ultimate #RedmiPad deal! Grab yours today at the all-time low price on mi.com- starting at Rs. 12,999!
— Redmi India (@RedmiIndia) December 7, 2023
Hurry, don't let this deal slip away: https://t.co/hTNfkg2ff3 pic.twitter.com/l43U9HNu1m
Redmi India ਨੇ ਦਿੱਤੀ Redmi Pad 'ਤੇ ਮਿਲ ਰਹੇ ਡਿਸਕਾਊਂਟ ਦੀ ਜਾਣਕਾਰੀ: Redmi India ਨੇ ਆਪਣੇ ਅਧਿਕਾਰਿਤ X ਅਕਾਊਂਟ 'ਤੇ ਪੋਸਟ ਸ਼ੇਅਰ ਕਰਕੇ Redmi Pad 'ਤੇ ਮਿਲ ਰਹੇ ਡਿਸਕਾਊਂਟ ਦੀ ਜਾਣਕਾਰੀ ਦਿੱਤੀ ਹੈ। ਕੰਪਨੀ ਨੇ Redmi Pad ਦੀ ਕੀਮਤ 'ਚ ਕਟੌਤੀ ਕੀਤੇ ਜਾਣ ਦੀ ਪੁਸ਼ਟੀ ਕੀਤੀ ਹੈ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ Redmi Pad ਨੂੰ 3GB+64GB, 4GB+128GB ਅਤੇ 6GB+128GB ਮਾਡਲਾਂ 'ਚ ਪੇਸ਼ ਕੀਤਾ ਗਿਆ ਹੈ। ਹੁਣ ਕੰਪਨੀ ਨੇ ਇਨ੍ਹਾਂ ਸਾਰੇ ਮਾਡਲਾਂ ਦੀ ਕੀਮਤ 'ਚ ਕਟੌਤੀ ਕਰ ਦਿੱਤੀ ਹੈ।
Redmi Pad ਦੀ ਕੀਮਤ: Xiaomi ਨੇ Redmi Pad ਨੂੰ 14,999 ਰੁਪਏ ਦੀ ਸ਼ੁਰੂਆਤੀ ਕੀਮਤ 'ਤੇ ਲਾਂਚ ਕੀਤਾ ਸੀ। ਹੁਣ ਆਫ਼ਰਸ ਤੋਂ ਬਾਅਦ ਤੁਸੀਂ Redmi Pad ਨੂੰ ਸਿਰਫ਼ 12,999 ਰੁਪਏ ਦੀ ਸ਼ੁਰੂਆਤੀ ਕੀਮਤ 'ਤੇ ਖਰੀਦ ਸਕੋਗੇ। ਕੰਪਨੀ ਨੇ ਇਸ ਟੈਬਲੇਟ ਨੂੰ 13,999 ਰੁਪਏ ਦੇ ਨਾਲ ਲਿਸਟ ਕੀਤਾ ਹੈ। ਜੇਕਰ ਤੁਸੀਂ ਇਸ ਡਿਵਾਈਸ ਨੂੰ 12,999 ਰੁਪਏ 'ਚ ਖਰੀਦਣਾ ਚਾਹੁੰਦੇ ਹੋ, ਤਾਂ ਤੁਸੀਂ ਬੈਂਕ ਆਫ਼ਰਸ ਦਾ ਇਸਤੇਮਾਲ ਕਰ ਸਕਦੇ ਹੋ। ਤੁਸੀਂ ਇਸ ਟੈਬਲੇਟ 'ਤੇ HDFC ਬੈਂਕ ਕ੍ਰੇਡਿਟ ਕਾਰਡ ਅਤੇ EMI, ICICI ਬੈਂਕ ਨੈੱਟ ਬੈਂਕਿੰਗ ਦੇ ਰਾਹੀ 1,500 ਰੁਪਏ ਤੱਕ ਦੀ ਛੋਟ ਪਾ ਸਕਦੇ ਹੋ। ਇਸ ਤੋਂ ਇਲਾਵਾ, Redmi Pad 'ਤੇ ਐਕਸਚੇਜ਼ ਬੋਨਸ ਵੀ ਮਿਲ ਰਿਹਾ ਹੈ। ਇਸ ਰਾਹੀ ਤੁਹਾਨੂੰ 1,000 ਰੁਪਏ ਤੱਕ ਦਾ ਵਾਧੂ ਡਿਸਕਾਊਂਟ ਮਿਲ ਸਕਦਾ ਹੈ।
Redmi Pad ਦੇ ਫੀਚਰਸ: Redmi Pad 'ਚ 10.61 ਇੰਚ ਦੀ ਡਿਸਪਲੇ ਮਿਲ ਰਹੀ ਹੈ, ਜੋ ਕਿ 90Hz ਸਕ੍ਰੀਨ ਰਿਫ੍ਰੈਸ਼ ਦਰ ਨੂੰ ਸਪੋਰਟ ਕਰਦੀ ਹੈ। ਪ੍ਰੋਸੈਸਰ ਦੇ ਤੌਰ 'ਤੇ ਫੋਨ 'ਚ ਮੀਡੀਆਟੇਕ Helio G99 ਚਿਪਸੈੱਟ ਦਿੱਤੀ ਗਈ ਹੈ। ਇਸ ਟੈਬਲੇਟ 'ਚ 3GB ਰੈਮ+64GB ਸਟੋਰੇਜ, 4GB ਰੈਮ+128GB ਸਟੋਰੇਜ ਅਤੇ 6GB ਰੈਮ+128GB ਸਟੋਰੇਜ ਮਿਲਦੀ ਹੈ। Redmi Pad 'ਚ 8,000mAh ਦੀ ਬੈਟਰੀ ਦਿੱਤੀ ਗਈ ਹੈ, ਜੋ ਕਿ 18 ਵਾਟ ਦੀ ਫਾਸਟ ਚਾਰਜਿੰਗ ਨੂੰ ਸਪੋਰਟ ਕਰਦੀ ਹੈ।