ਹੈਦਰਾਬਾਦ: ਵੀਵੋ ਜਲਦ ਹੀ ਆਪਣੇ ਯੂਜ਼ਰਸ ਲਈ Vivo S ਸੀਰੀਜ਼ ਨੂੰ ਲਾਂਚ ਕਰਨ ਵਾਲੀ ਹੈ। ਕੰਪਨੀ ਨੇ ਇਸ ਸੀਰੀਜ਼ ਦੀ ਲਾਂਚ ਡੇਟ ਬਾਰੇ ਪੁਸ਼ਟੀ ਕਰ ਦਿੱਤੀ ਹੈ। Vivo S ਸੀਰੀਜ਼ 14 ਦਸੰਬਰ ਨੂੰ ਦੁਪਹਿਰ 2 ਵਜੇ ਲਾਂਚ ਕੀਤੀ ਜਾਵੇਗੀ। ਇਸ ਸੀਰੀਜ਼ ਦੀ ਲਾਂਚ ਡੇਟ ਦੇ ਨਾਲ ਹੀ ਕੰਪਨੀ ਨੇ ਕੁਝ ਫੀਚਰਸ ਤੋਂ ਵੀ ਪਰਦਾ ਉਠਾ ਦਿੱਤਾ ਹੈ। Vivo S ਸੀਰੀਜ਼ 'ਚ Vivo S18e, Vivo S18 ਅਤੇ Vivo S18 Pro ਸਮਾਰਟਫੋਨ ਲਾਂਚ ਕੀਤੇ ਜਾਣਗੇ।
Vivo S18e ਸਮਾਰਟਫੋਨ ਦੇ ਫੀਚਰਸ: ਵੀਵੋ ਦੀ ਨਵੀਂ ਸੀਰੀਜ਼ 'ਚ Vivo S18e ਸਮਾਰਟਫੋਨ ਸ਼ਾਮਲ ਹੈ। ਇਸ ਸਮਾਰਟਫੋਨ 'ਚ ਕੰਪਨੀ ਫਲੈਟ ਡਿਸਪਲੇ ਆਫ਼ਰ ਕਰਨ ਵਾਲੀ ਹੈ। ਕੈਮਰੇ ਦੀ ਗੱਲ ਕੀਤੀ ਜਾਵੇ, ਤਾਂ ਇਸ ਫੋਨ 'ਚ LED ਫਲੈਸ਼ ਲਾਈਟ ਦੇ ਨਾਲ ਦੋਹਰਾ ਕੈਮਰਾ ਸੈਟਅੱਪ ਮਿਲੇਗਾ। Vivo S18e ਫੋਨ 'ਚ 4,800mAh ਦੀ ਬੈਟਰੀ ਮਿਲੇਗੀ, ਜੋ 80 ਵਾਟ ਦੀ ਫਾਸਟ ਚਾਰਜਿੰਗ ਨੂੰ ਸਪੋਰਟ ਕਰੇਗੀ। ਇਸ ਸਮਾਰਟਫੋਨ ਨੂੰ ਕੰਪਨੀ ਵ੍ਹਾਈਟ, ਪਰਪਲ ਅਤੇ ਬਲੈਕ ਕਲਰ ਆਪਸ਼ਨਾਂ 'ਚ ਪੇਸ਼ ਕਰੇਗੀ।
Vivo S18 ਸਮਾਰਟਫੋਨ ਦੇ ਫੀਚਰਸ: Vivo S ਸੀਰੀਜ਼ 'ਚ Vivo S18 ਸਮਾਰਟਫੋਨ ਵੀ ਲਾਂਚ ਕੀਤਾ ਜਾਵੇਗਾ। ਇਸ ਸਮਾਰਟਫੋਨ ਦੀ ਡਿਸਪਲੇ 120Hz ਦੇ ਰਿਫ੍ਰੈਸ਼ ਦਰ ਨੂੰ ਸਪੋਰਟ ਕਰੇਗੀ। ਇਸ ਸਮਾਰਟਫੋਨ 'ਚ ਪ੍ਰੋਸੈਸਰ ਦੇ ਤੌਰ 'ਤੇ ਸਨੈਪਡ੍ਰੈਗਨ 7 ਜੇਨ 3 ਚਿਪਸੈੱਟ ਮਿਲੇਗੀ। ਕੰਪਨੀ ਇਸ ਫੋਨ ਨੂੰ ਲਾਲ, ਬਲੈਕ, ਪਰਪਲ ਅਤੇ ਗ੍ਰੀਨ ਕਲਰ ਆਪਸ਼ਨਾਂ 'ਚ ਪੇਸ਼ ਕਰੇਗੀ। ਕੈਮਰੇ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਸਮਾਰਟਫੋਨ ਦੇ ਕੈਮਰੇ ਬਾਰੇ ਅਜੇ ਜਾਣਕਾਰੀ ਸਾਹਮਣੇ ਨਹੀਂ ਆਈ ਹੈ।
Vivo S18 ਪ੍ਰੋ ਸਮਾਰਟਫੋਨ ਦੇ ਫੀਚਰਸ: Vivo S18 ਪ੍ਰੋ ਸਮਾਰਟਫੋਨ ਨੂੰ 14 ਦਸੰਬਰ ਦੇ ਦਿਨ ਲਾਂਚ ਕੀਤਾ ਜਾਵੇਗਾ। ਇਸ ਸਮਾਰਟਫੋਨ 'ਚ ਮਿਲਣ ਵਾਲੀ ਡਿਸਪਲੇ 120Hz ਦੇ ਰਿਫ੍ਰੈਸ਼ ਦਰ ਨੂੰ ਸਪੋਰਟ ਕਰੇਗੀ। ਪ੍ਰੋਸੈਸਰ ਦੇ ਤੌਰ 'ਤੇ ਇਸ ਫੋਨ 'ਚ Dimensity 9200 ਪਲੱਸ ਚਿਪਸੈੱਟ ਦਿੱਤੀ ਗਈ ਹੈ। ਕੈਮਰੇ ਬਾਰੇ ਗੱਲ ਕੀਤੀ ਜਾਵੇ, ਤਾਂ Vivo S18 ਪ੍ਰੋ ਸਮਾਰਟਫੋਨ 'ਚ LED ਫਲੈਸ਼ ਦੇ ਨਾਲ 50MP ਫਰੰਟ ਕੈਮਰਾ ਮਿਲੇਗਾ। ਇਸਦੇ ਰਿਅਰ 'ਚ LED ਫਲੈਸ਼ ਦੇ ਨਾਲ ਤਿੰਨ ਕੈਮਰੇ ਮਿਲ ਸਕਦੇ ਹਨ। ਇਨ੍ਹਾਂ 'ਚ 50MP ਦਾ ਮੇਨ ਲੈਂਸ, 50MP ਦਾ ਅਲਟ੍ਰਾਵਾਈਡ ਐਂਗਲ ਲੈਂਸ ਅਤੇ 12MP ਦਾ ਪੋਰਟਰੇਟ ਲੈਂਸ ਸ਼ਾਮਲ ਹੈ। ਕੰਪਨੀ ਇਸ ਫੋਨ ਨੂੰ ਲਾਲ, ਬਲੈਕ, ਪਰਪਲ ਅਤੇ ਗ੍ਰੀਨ ਕਲਰ ਆਪਸ਼ਨਾਂ 'ਚ ਲਾਂਚ ਕਰੇਗੀ।
Conclusion: