ਹੈਦਰਾਬਾਦ: ਸਮਾਰਟਫੋਨ ਕੰਪਨੀ Motorola 1 ਸਤੰਬਰ ਨੂੰ ਭਾਰਤ 'ਚ Moto G84 5G ਸਮਾਰਟਫੋਨ ਲਾਂਚ ਕਰੇਗੀ। ਕੰਪਨੀ ਨੇ ਦਾਅਵਾ ਕੀਤਾ ਹੈ ਕਿ 14 5G ਬੈਂਡ ਦੀ ਮਦਦ ਨਾਲ ਫੋਨ 'ਚ ਸੂਪਰਫਾਸਟ ਇੰਟਰਨੈੱਟ ਸਪੀਡ ਮਿਲੇਗੀ। Motorola ਨੇ ਲਾਂਚਿੰਗ ਤੋਂ ਪਹਿਲਾ ਹੀ ਫੋਨ ਦੇ ਸਾਰੇ ਫੀਚਰਸ ਦਾ ਖੁਲਾਸਾ ਕਰ ਦਿੱਤਾ ਹੈ। ਮੀਡੀਆ ਰਿਪੋਰਟਸ ਅਨੁਸਾਰ, Moto G84 5G ਨੂੰ ਕੰਪਨੀ 22,000 ਰੁਪਏ ਦੀ ਸ਼ੁਰੂਆਤੀ ਕੀਮਤ 'ਤੇ ਲਾਂਚ ਕਰ ਸਕਦੀ ਹੈ।
-
Dive into the immersive world of Dolby Atmos® with Moto Spatial Sound in the #motog84 5G. Experience sound that envelops you from all directions. Launching 1st September on @flipkart, https://t.co/azcEfy2uaW and at leading retail stores.
— Motorola India (@motorolaindia) August 27, 2023 " class="align-text-top noRightClick twitterSection" data="
">Dive into the immersive world of Dolby Atmos® with Moto Spatial Sound in the #motog84 5G. Experience sound that envelops you from all directions. Launching 1st September on @flipkart, https://t.co/azcEfy2uaW and at leading retail stores.
— Motorola India (@motorolaindia) August 27, 2023Dive into the immersive world of Dolby Atmos® with Moto Spatial Sound in the #motog84 5G. Experience sound that envelops you from all directions. Launching 1st September on @flipkart, https://t.co/azcEfy2uaW and at leading retail stores.
— Motorola India (@motorolaindia) August 27, 2023
Moto G84 5G ਦੇ ਫੀਚਰਸ: Moto G84 5G ਵਿੱਚ 120Hz ਰਿਫ੍ਰੈਸ਼ ਦਰ ਦੇ ਨਾਲ 6.55 ਇੰਚ ਦਾ FHD+ ਡਿਸਪਲੇ ਦਿੱਤਾ ਗਿਆ ਹੈ। ਜਿਸ 'ਚ 24Hz ਟਚ ਸੈਪਲਿੰਗ ਦਰ ਅਤੇ 1300 nids ਦਾ ਪੀਕ ਬ੍ਰਾਈਟਨੈੱਸ ਮਿਲੇਗਾ। ਕੈਮਰੇ ਦੀ ਗੱਲ ਕਰੀਏ, ਤਾਂ ਫੋਟੋਗ੍ਰਾਫ਼ੀ ਲਈ ਫੋਨ 'ਚ ਦੋਹਰਾ ਕੈਮਰਾ ਸੈਟਅੱਪ ਦਿੱਤਾ ਗਿਆ ਹੈ। ਇਸ ਵਿੱਚ 50MP ਦਾ ਪ੍ਰਾਈਮਰੀ ਕੈਮਰਾ ਅਤੇ 8MP ਦਾ ਅਲਟਰਾ ਵਾਈਡ ਐਂਗਲ ਕੈਮਰਾ ਸ਼ਾਮਲ ਹੈ। ਦੂਜੇ ਪਾਸੇ, ਸੈਲਫ਼ੀ ਅਤੇ ਵੀਡੀਓ ਕਾਲਿੰਗ ਲਈ ਪੰਚ ਹੋਲ ਡਿਜ਼ਾਈਨ ਦੇ ਨਾਲ 16Mp ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। ਪਾਵਰ ਬੈਕਅੱਪ ਲਈ ਫੋਨ 'ਚ 30W ਟਰਬੋਪਾਵਰ ਫਾਸਟ ਚਾਰਜਿੰਗ ਸਪੋਰਟ ਦੇ ਨਾਲ 5000mAh ਦੀ ਬੈਟਰੀ ਦਿੱਤੀ ਹੈ। ਕਨੈਕਟੀਵਿਟੀ ਲਈ ਫੋਨ 'ਚ 14 5G ਬੈਂਡ, 4G LTE, 3G, 2G, ਬਲੂਟੁੱਥ 5.1, NFC, WiFi, GPS ਅਤੇ ਚਾਰਜਿੰਗ ਲਈ USB ਟਾਈਪ C ਪੋਰਟ ਦਿੱਤਾ ਗਿਆ ਹੈ।
- Redmi Note 13 Pro ਅਤੇ Redmi Note 13 Pro + ਸਮਾਰਟਫੋਨ ਜਲਦ ਹੋਣਗੇ ਲਾਂਚ, ਮਿਲਣਗੇ ਇਹ ਸ਼ਾਨਦਾਰ ਫੀਚਰਸ
- Twitter As X: LinkedIn ਨੂੰ ਟੱਕਰ ਦੇਣ ਲਈ X ਨੇ ਕੰਪਨੀਆਂ ਨੂੰ ਦਿੱਤਾ ਇਹ ਫੀਚਰ, ਵਰਤੋ ਕਰਨ ਲਈ ਕਰਨਾ ਹੋਵੇਗਾ ਇੰਨੇ ਰੁਪਇਆਂ ਦਾ ਭੁਗਤਾਨ
- RIL AGM 2023: ਕੱਲ Jio ਲਾਂਚ ਕਰੇਗਾ ਆਪਣਾ ਨਵਾਂ ਸਮਾਰਟਫੋਨ, ਜਾਣੋ ਇਸਦੀ ਕੀਮਤ
- Twitter As X: ਐਲੋਨ ਮਸਕ ਨੇ X 'ਤੇ ਵੈਰੀਫਾਈਡ ਯੂਜ਼ਰਸ ਨੂੰ ਦਿੱਤੀ AirPlay ਦੀ ਸੁਵਿਧਾ, ਟੀਵੀ 'ਤੇ ਦੇਖ ਸਕੋਗੇ ਲੰਬੇ ਵੀਡੀਓਜ਼
- WhatsApp ਕਰ ਰਿਹਾ ਨਵੇਂ ਫੀਚਰ 'ਤੇ ਕੰਮ, ਹੁਣ ਚੈਟਾਂ ਨੂੰ ਰਿਸਟੋਰ ਕਰਨਾ ਹੋਵੇਗਾ ਹੋਰ ਵੀ ਆਸਾਨ
ਕੱਲ ਲਾਂਚ ਹੋਣਗੇ ਇਹ 2 ਨਵੇਂ ਸਮਾਰਟਫੋਨਸ: Realme ਚੀਨ ਵਿੱਚ Realme GT 5 28 ਅਗਸਤ ਨੂੰ ਪੇਸ਼ ਕਰਨ ਜਾ ਰਿਹਾ ਹੈ। ਇਸ ਹੈਂਡਸੈੱਟ ਨੂੰ Realme GT 3 ਦੀ ਸਫ਼ਲਤਾ ਦੇ ਤੌਰ 'ਤੇ ਪੇਸ਼ ਕੀਤਾ ਜਾਵੇਗਾ। ਟਿਪਸਟਰ ਮੁਕੁਲ ਸ਼ਰਮਾ ਨੇ ਨਵੇਂ ਸਮਾਰਟਫੋਨ Realme GT 5 ਦੇ ਡਿਜ਼ਾਈਨ ਅਤੇ ਫੀਚਰਸ ਦੀ ਜਾਣਕਾਰੀ ਸ਼ੇਅਰ ਕੀਤੀ ਹੈ। ਮੁਕੁਲ ਅਨੁਸਾਰ, ਇਸ ਡਿਵਾਈਸ ਦਾ ਬੈਕ ਪੈਨਲ ਮਿਰੇਕਲ ਗਲਾਸ ਤੋਂ ਤਿਆਰ ਕੀਤਾ ਗਿਆ ਹੈ। ਇਸਦੇ ਨਾਲ ਹੀ ਚੀਨੀ ਸਮਾਰਟਫੋਨ ਨਿਰਮਾਤਾ ਕੰਪਨੀ Vivo 28 ਅਗਸਤ ਨੂੰ Vivo V29e ਸਮਾਰਟਫੋਨ ਵੀ ਲਾਂਚ ਕਰਨ ਵਾਲੀ ਹੈ। ਕੰਪਨੀ ਨੇ ਸਮਾਰਟਫੋਨ ਦੇ ਕੁਝ ਫੀਚਰਸ ਲਾਂਚ ਤੋਂ ਪਹਿਲਾ ਹੀ ਟੀਜ਼ ਕਰ ਦਿੱਤੇ ਹਨ। ਫੋਨ 'ਚ ਪਤਲੇ ਡਿਜ਼ਾਈਨ ਦੇ ਨਾਲ ਕਵਰਡ ਡਿਸਪਲੇ ਦੇਖਣ ਨੂੰ ਮਿਲੇਗੀ। ਇਸ ਵਿੱਚ ਲੋਕਾਂ ਨੂੰ ਕਲਰ ਚੇਜ਼ਿੰਗ ਬੈਕ ਪੈਨਲ ਮਿਲੇਗਾ। UV ਕਿਰਨਾਂ ਦੇ ਸੰਪਰਕ ਵਿੱਚ ਆਉਦੇ ਹੀ ਫੋਨ ਬਲੈਕ ਕਲਰ 'ਚ ਬਦਲ ਜਾਵੇਗਾ। ਇਸ ਤੋਂ ਪਹਿਲਾ ਵੀ Vivo ਆਪਣੇ ਸਮਾਰਟਫੋਨ ਵਿੱਚ ਇਸ ਤਰ੍ਹਾਂ ਦੀ ਤਕਨਾਲੋਜੀ ਲਿਆ ਚੁੱਕਾ ਹੈ।