ETV Bharat / science-and-technology

Dementia: ਹਵਾ ਪ੍ਰਦੂਸ਼ਣ ਨਾਲ ਵੱਧ ਸਕਦੈ ਡਿਮੈਂਸ਼ੀਆ ਦੀ ਬਿਮਾਰੀ ਦਾ ਖ਼ਤਰਾ, ਅਧਿਐਨ 'ਚ ਹੋਇਆ ਖੁਲਾਸਾ - ਦਿਮਾਗੀ ਕਮਜ਼ੋਰੀ

ਇੱਕ ਅਧਿਐਨ ਦੇ ਅਨੁਸਾਰ, ਹਵਾ ਪ੍ਰਦੂਸ਼ਣ ਨੂੰ ਲੋਕਾਂ ਵਿੱਚ ਦਿਮਾਗੀ ਕਮਜ਼ੋਰੀ ਨਾਲ ਜੋੜਿਆ ਗਿਆ ਹੈ। ਇਸ ਅਧਿਐਨ ਦੇ ਨਤੀਜੇ ਅਲਜ਼ਾਈਮਰ ਰੋਗ ਦੇ ਜਰਨਲ ਵਿੱਚ ਪ੍ਰਕਾਸ਼ਿਤ ਕੀਤੇ ਗਏ ਹਨ।

Dementia
Dementia
author img

By

Published : May 8, 2023, 10:19 AM IST

ਵਾਸ਼ਿੰਗਟਨ [ਅਮਰੀਕਾ]: ਜਰਨਲ ਲੈਂਸੇਟ ਦੁਆਰਾ ਤਿੰਨ ਸਾਲ ਪਹਿਲਾਂ ਸ਼ੁਰੂ ਕੀਤੇ ਗਏ ਇੱਕ ਵਿਸ਼ਵਵਿਆਪੀ ਅਧਿਐਨ ਵਿੱਚ ਪਾਇਆ ਗਿਆ ਹੈ ਕਿ ਬਾਰੀਕ ਕਣਾਂ ਦੇ ਹਵਾ ਪ੍ਰਦੂਸ਼ਕਾਂ ਦੇ ਸੰਪਰਕ ਵਿੱਚ ਆਉਣ ਨਾਲ ਡਿਮੈਂਸ਼ੀਆ ਦੇ ਵਿਕਾਸ ਦਾ ਖਤਰਾ ਵੱਧ ਸਕਦਾ ਹੈ ।

ਉਮਰ ਦੇ ਨਾਲ-ਨਾਲ ਡਿਮੈਂਸ਼ੀਆ ਵਰਗੀਆਂ ਸਥਿਤੀਆਂ ਵਧੇਰੇ ਆਮ ਹੁੰਦੀਆ ਜਾ ਰਹੀਆ: ਆਵਾਜਾਈ ਕਾਰਨ ਹੋਣ ਵਾਲਾ ਹਵਾ ਪ੍ਰਦੂਸ਼ਣ ਖਤਰਨਾਕ ਕਣਾਂ ਨੂੰ ਛੱਡਦਾ ਹੈ ਜਿਸਨੂੰ ਕਣ ਪਦਾਰਥ ਕਿਹਾ ਜਾਂਦਾ ਹੈ। ਇਹ ਡਿਮੈਂਸ਼ੀਆ ਦੇ ਵਧੇ ਹੋਏ ਖਤਰੇ ਨਾਲ ਜੁੜਿਆ ਹੋ ਸਕਦਾ ਹੈ। ਖੋਜਕਾਰਾਂ ਨੇ ਵਿਸ਼ੇਸ਼ ਤੌਰ 'ਤੇ ਪੀਐਮ 2.5 ਦੇ ਕਣਾਂ ਨੂੰ ਦੇਖਿਆ, ਜੋ ਕਿ 2.5 ਮਾਈਕਰੋਨ ਤੋਂ ਘੱਟ ਵਾਲੇ ਹਵਾ ਦੇ ਪ੍ਰਦੂਸ਼ਕ ਕਣ ਹਨ। ਅਧਿਐਨ ਦੇ ਲੇਖਕ ਨੇ ਕਿਹਾ ਕਿ ਲੋਕਾਂ ਦੀ ਉਮਰ ਦੇ ਨਾਲ-ਨਾਲ ਡਿਮੈਂਸ਼ੀਆ ਵਰਗੀਆਂ ਸਥਿਤੀਆਂ ਵਧੇਰੇ ਆਮ ਹੁੰਦੀਆਂ ਜਾ ਰਹੀਆਂ ਹਨ। ਇਸ ਲਈ ਇਸ ਬਿਮਾਰੀ ਦੇ ਰੋਕਥਾਮ ਲਈ ਖਤਰਨਾਕ ਕਾਰਕਾਂ ਨੂੰ ਲੱਭਣਾ ਅਤੇ ਸਮਝਣਾ ਬਿਮਾਰੀ ਦੇ ਵਿਕਾਸ ਨੂੰ ਘਟਾਉਣ ਦੀ ਕੁੰਜੀ ਹੈ। ਵਿਸ਼ਵ ਸਿਹਤ ਸੰਗਠਨ (WHO) ਦੇ ਅਨੁਸਾਰ, ਦੁਨੀਆ ਦੀ 90 ਪ੍ਰਤੀਸ਼ਤ ਤੋਂ ਵੱਧ ਆਬਾਦੀ ਅਜਿਹੇ ਖੇਤਰਾਂ ਵਿੱਚ ਰਹਿ ਰਹੀ ਹੈ ਜਿੱਥੇ ਹਵਾ ਪ੍ਰਦੂਸ਼ਣ ਦੇ ਨਿਰਧਾਰਤ ਪੱਧਰ ਤੋਂ ਵੱਧ ਪ੍ਰਦੂਸ਼ਣ ਹੈ।

ਖੋਜਕਾਰਾਂ ਨੇ 17 ਅਧਿਐਨਾਂ ਦੀ ਕੀਤੀ ਸਮੀਖਿਆ: ਮੈਟਾ-ਵਿਸ਼ਲੇਸ਼ਣ ਲਈ ਖੋਜਕਾਰਾਂ ਨੇ 17 ਅਧਿਐਨਾਂ ਦੀ ਸਮੀਖਿਆ ਕੀਤੀ। ਜਿਸ ਵਿੱਚ ਭਾਗ ਲੈਣ ਵਾਲਿਆਂ ਦੀ ਉਮਰ 40 ਤੋਂ ਵੱਧ ਸੀ। ਸਾਰੇ ਅਧਿਐਨਾਂ ਵਿੱਚ 91 ਮਿਲੀਅਨ ਤੋਂ ਵੱਧ ਲੋਕ ਸਨ। ਇਨ੍ਹਾਂ ਵਿੱਚੋਂ 55 ਲੱਖ ਜਾਂ 6 ਫ਼ੀਸਦੀ ਲੋਕ ਦਿਮਾਗੀ ਕਮਜ਼ੋਰੀ ਨਾਲ ਪੀੜਤ ਸਨ। ਅਧਿਐਨ ਵਿੱਚ ਉਮਰ, ਲਿੰਗ, ਸਿਗਰਟਨੋਸ਼ੀ ਅਤੇ ਸਿੱਖਿਆ ਸਮੇਤ ਕਈ ਕਾਰਕਾਂ ਨੂੰ ਸ਼ਾਮਲ ਕੀਤਾ ਗਿਆ ਹੈ ਜੋ ਕਿਸੇ ਵਿਅਕਤੀ ਦੇ ਦਿਮਾਗੀ ਕਮਜ਼ੋਰੀ ਦੇ ਜੋਖਮ ਨੂੰ ਪ੍ਰਭਾਵਿਤ ਕਰਦੇ ਹਨ।

  1. Colorectal Cancer: ਜਾਣੋ ਕੀ ਹੈ ਕੋਲੋਰੈਕਟਲ ਕੈਂਸਰ ਅਤੇ ਇਸ ਬਾਰੇ ਅਧਿਐਨ 'ਚ ਕੀ ਹੋਇਆ ਖੁਲਾਸਾ
  2. Dengue Virus: ਭਾਰਤ ਵਿੱਚ ਕਿਵੇਂ ਵਿਕਸਿਤ ਹੋਇਆ ਡੇਂਗੂ ਵਾਇਰਸ, ਅਧਿਐਨ 'ਚ ਹੋਇਆ ਖੁਲਾਸਾ
  3. WhatsApp New Feature: ਯੂਜ਼ਰਸ ਲਈ ਹੁਣ ਵਟਸਐਪ ਲੈਕੇ ਆਇਆ ਨਵਾਂ ਪੋਲ ਫੀਚਰ, ਜਾਣੋਂ ਕੀ ਹੈ ਖ਼ਾਸ ?

ਡਿਮੇਨਸ਼ੀਆ ਦਾ ਖ਼ਤਰਾ 3 ਫ਼ੀਸਦੀ ਵੱਧ ਜਾਂਦਾ: ਖੋਜਕਾਰਾਂ ਨੇ ਡਿਮੇਨਸ਼ੀਆ ਵਾਲੇ ਅਤੇ ਬਿਨਾਂ ਡਿਮੇਨਸ਼ੀਆ ਵਾਲੇ ਦੋਵਾਂ ਲੋਕਾਂ ਵਿੱਚ ਹਵਾ ਪ੍ਰਦੂਸ਼ਣ ਦੇ ਐਕਸਪੋਜਰ ਦੀਆਂ ਦਰਾਂ ਦੀ ਤੁਲਨਾ ਕੀਤੀ ਅਤੇ ਪਾਇਆ ਕਿ ਜਿਨ੍ਹਾਂ ਲੋਕਾਂ ਨੂੰ ਡਿਮੈਂਸ਼ੀਆ ਨਹੀਂ ਹੋਇਆ ਸੀ, ਉਨ੍ਹਾਂ ਵਿੱਚ ਡਿਮੇਨਸ਼ੀਆ ਵਾਲੇ ਲੋਕਾਂ ਦੇ ਮੁਕਾਬਲੇ ਬਾਰੀਕ ਕਣਾਂ ਵਾਲੇ ਹਵਾ ਪ੍ਰਦੂਸ਼ਕਾਂ ਦਾ ਰੋਜ਼ਾਨਾ ਐਕਸਪੋਜਰ ਘੱਟ ਸੀ। ਖੋਜਕਾਰਾਂ ਨੇ ਪਾਇਆ ਕਿ ਸੂਖਮ ਕਣਾਂ ਦੇ ਸੰਪਰਕ ਵਿੱਚ ਆਉਣ ਨਾਲ ਡਿਮੇਨਸ਼ੀਆ ਦਾ ਖ਼ਤਰਾ 3 ਫ਼ੀਸਦੀ ਵੱਧ ਜਾਂਦਾ ਹੈ।

ਦਿਮਾਗੀ ਕਮਜ਼ੋਰੀ ਦੇ ਖਤਰੇ ਨੂੰ ਸਮਝ ਕੇ ਲੋਕ ਜੋਖਮ ਨੂੰ ਘਟਾਉਣ ਲਈ ਚੁੱਕ ਸਕਦੇ ਇਹ ਕਦਮ: ਹਵਾ ਪ੍ਰਦੂਸ਼ਣ ਦੇ ਸੰਪਰਕ ਕਾਰਨ ਹੋਣ ਵਾਲੀ ਦਿਮਾਗੀ ਕਮਜ਼ੋਰੀ ਦੇ ਖਤਰੇ ਨੂੰ ਸਮਝ ਕੇ ਲੋਕ ਇਸ ਖਤਰੇ ਨੂੰ ਘਟਾਉਣ ਲਈ ਕਦਮ ਚੁੱਕ ਸਕਦੇ ਹਨ, ਜਿਵੇਂ ਕਿ ਟਿਕਾਊ ਊਰਜਾ ਦੀ ਵਰਤੋਂ, ਪ੍ਰਦੂਸ਼ਣ ਦੇ ਘੱਟ ਪੱਧਰ ਵਾਲੇ ਖੇਤਰਾਂ ਵਿੱਚ ਰਹਿਣਾ ਅਤੇ ਰਿਹਾਇਸ਼ੀ ਖੇਤਰਾਂ ਵਿੱਚ ਘੱਟ ਪ੍ਰਦੂਸ਼ਣ ਵਾਲੀ ਆਵਾਜਾਈ ਦੀ ਵਰਤੋਂ ਕਰਨ ਦੀ ਵਕਾਲਤ ਕਰਨਾ ਆਦਿ।

ETV Bharat Logo

Copyright © 2024 Ushodaya Enterprises Pvt. Ltd., All Rights Reserved.