ਹੈਦਰਾਬਾਦ: ਐਲੋਨ ਮਸਕ X 'ਤੇ ਸਪੈਮ ਨੂੰ ਖਤਮ ਕਰਨ ਲਈ ਪੇਡ ਵੈਰੀਫਿਕੇਸ਼ਨ ਸਿਸਟਮ ਨੂੰ ਲੈ ਕੇ ਆਏ ਹਨ। ਇਸਦੀ ਮਦਦ ਨਾਲ ਕੰਪਨੀ ਨੇ ਕਈ ਲੱਖ ਸਪੈਮ ਅਕਾਊਟਸ ਨੂੰ ਪਲੇਟਫਾਰਮ ਤੋਂ ਹਟਾਇਆ ਹੈ। ਹਾਲਾਂਕਿ ਅਜੇ ਤੱਕ ਵੀ ਅਜਿਹੇ ਅਕਾਊਟਸ X 'ਤੇ ਐਕਟਿਵ ਹਨ। IANS ਦੀ ਇੱਕ ਰਿਪੋਰਟ ਅਨੁਸਾਰ, ਜਲਦ ਮਸਕ X ਨੂੰ ਪੂਰੀ ਤਰ੍ਹਾਂ ਪੇਡ ਸੁਵਿਧਾ 'ਚ ਬਦਲ ਸਕਦੇ ਹਨ, ਤਾਂਕਿ ਸਪੈਮਾਂ ਨੂੰ ਖਤਮ ਕੀਤਾ ਜਾ ਸਕੇ। ਜਲਦ ਤੁਹਾਨੂੰ ਟਵਿੱਟਰ ਦਾ ਇਸਤੇਮਾਲ ਕਰਨ ਲਈ ਪੈਸੇ ਦੇਣੇ ਹੋਣਗੇ। ਇਹ ਅਪਡੇਟ ਫ੍ਰੀ 'ਚ ਟਵਿੱਟਰ ਦਾ ਇਸਤੇਮਾਲ ਕਰਨ ਵਾਲੇ ਯੂਜ਼ਰਸ ਲਈ ਹੈ। ਜਿਨ੍ਹਾਂ ਲੋਕਾਂ ਨੇ ਟਵਿੱਟਰ ਬਲੂ ਦਾ ਸਬਸਕ੍ਰਿਪਸ਼ਨ ਲਿਆ ਹੈ, ਉਨ੍ਹਾਂ ਲੋਕਾਂ ਨੂੰ ਕੋਈ ਭੁਗਤਾਨ ਨਹੀਂ ਕਰਨਾ ਹੋਵੇਗਾ।
X 'ਤੇ ਲੌਗਿਨ ਕਰਨ ਲਈ ਕਰਨਾ ਹੋਵੇਗਾ ਭੁਗਤਾਨ: ਫਿਲਹਾਲ ਇਹ ਜਾਣਕਾਰੀ ਸਾਹਮਣੇ ਨਹੀਂ ਆਈ ਹੈ ਕਿ ਮਸਕ ਟਵਿੱਟਰ ਨੂੰ ਲੌਗਿਨ ਕਰਨ ਲਈ ਕਿੰਨੇ ਪੈਸੇ ਲੈਣਗੇ। ਪਰ ਕਿਹਾ ਜਾ ਰਿਹਾ ਹੈ ਕਿ ਇਸਦਾ ਚਾਰਜ ਟਵਿੱਟਰ ਬਲੂ ਪ੍ਰੀਮਿਅਮ ਤੋਂ ਘਟ ਹੋਵੇਗਾ। ਫਿਲਹਾਲ ਕੰਪਨੀ ਭਾਰਤ 'ਚ ਬਲੂ ਟਿੱਕ ਲਈ ਮੋਬਾਈਲ 'ਤੇ 900 ਰੁਪਏ ਲੈਂਦੀ ਹੈ। ਮਸਕ ਇਹ ਅਪਡੇਟ ਇਸ ਲਈ ਲਿਆ ਰਹੇ ਹਨ, ਤਾਂਕਿ ਸਪੈਮ ਨੂੰ ਖਤਮ ਕੀਤਾ ਜਾ ਸਕੇ। ਇਸ ਨਾਲ ਕੰਪਨੀ ਤੁਹਾਨੂੰ ਬਲੂ ਟਿੱਕ ਨਹੀਂ ਦੇਵੇਗੀ। ਬਲੂ ਟਿੱਕ ਲਈ ਤੁਹਾਨੂੰ X ਪ੍ਰੀਮੀਅਮ ਦੀ ਸੁਵਿਧਾ ਲੈਣੀ ਹੋਵੇਗੀ।
ਟਵਿੱਟਰ 'ਤੇ ਐਕਟਿਵ ਯੂਜ਼ਰਸ: ਐਲੋਨ ਮਸਕ ਨੇ ਇੱਕ ਇੰਟਰਵਿਊ 'ਚ ਜਾਣਕਾਰੀ ਦਿੱਤੀ ਹੈ ਕਿ ਹੁਣ ਹਰ ਮਹੀਨੇ 550 ਮਿਲੀਅਨ ਤੋਂ ਜ਼ਿਆਦਾ ਯੂਜ਼ਰਸ ਟਵਿੱਟਰ 'ਤੇ ਐਕਟਿਵ ਹਨ ਅਤੇ ਹਰ ਦਿਨ 100 ਤੋਂ 200 ਮਿਲੀਅਨ ਦੇ ਵਿਚਕਾਰ ਲੋਕ ਪਲੇਟਫਾਰਮ 'ਤੇ ਪੋਸਟਾਂ ਅਪਲੋਡ ਕਰਦੇ ਹਨ। ਮਸਕ ਨੇ ਪਿਛਲੇ ਸਾਲ ਅਕਤੂਬਰ 'ਚ ਟਵਿੱਟਰ ਨੂੰ 44 ਬਿਲੀਅਨ ਡਾਲਰ 'ਚ ਖਰੀਦਿਆ ਸੀ। ਹਾਲਾਂਕਿ ਉਸ ਸਮੇਂ ਕੰਪਨੀ ਕੋਲ ਘਟ ਯੂਜ਼ਰਸ ਸੀ, ਪਰ ਮਸਕ ਵੱਲੋ ਲਿਆਂਦੇ ਗਏ ਨਵੇਂ ਅਪਡੇਟਾਂ ਕਾਰਨ ਕੰਪਨੀ ਦੇ ਯੂਜ਼ਰਸ ਦੀ ਗਿਣਤੀ 'ਚ ਵਾਧਾ ਹੋਇਆ ਹੈ।