ਚੰਡੀਗੜ੍ਹ: ਭਾਰਤ ਵਿੱਚ ਹਰੀ ਕ੍ਰਾਂਤੀ ਦੇ ਜਨਮ ਦਾਤੇ ਐਮਐਸ ਸਵਮੀਨਾਥਨ ਦਾ ਜਨਮ 7 ਅਗਸਤ 1925 ਨੂੰ ਤਾਮਿਲਨਾਡੂ ਦੇ ਕੁਮਬਾਕੋਨਮ ਵਿੱਚ ਹੋਇਆ ਸੀ। ਸ਼ੁੱਕਰਵਾਰ ਨੂੰ ਉਨ੍ਹਾਂ ਨੇ ਆਪਣਾ 95ਵਾਂ ਜਮਨਦਿਨ ਮਨਾਇਆ। ਪ੍ਰਸਿੱਧ ਜੈਨੇਟਿਕ ਅਤੇ ਖੇਤੀ ਵਿਗਿਆਨੀ ਸਵਾਮੀਨਾਥਨ ਦਾ ਹਰੀ ਕ੍ਰਾਂਤੀ ਦੇ ਜ਼ਰੀਏ ਭਾਰਤੀ ਖੇਤੀ ਦੀ ਉੱਨਤੀ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ ਹੈ। ਉਨ੍ਹਾਂ ਦਾ ਪੂਰਾ ਨਾਂਅ ਮਨਕੋਂਬੂ ਸਮਬਾਸਿਵਾਨ ਸਵਾਮੀਨਾਥਨ ਹੈ।
ਸਵਾਮੀਨਾਥਨ ਦੇ ਪਿਤਾ ਐਮਏ ਸਮਬਾਸਿਵਾਨ ਇੱਕ ਸਰਜਨ ਸੀ। ਉਹ ਮਹਾਤਮਾ ਗਾਂਧੀ ਦੇ ਚੇਲੇ ਸੀ। ਉਨ੍ਹਾਂ ਨੇ ਸਵਦੇਸ਼ੀ ਅੰਦੋਲਨ ਅਤੇ ਤਾਮਿਲਨਾਡੂ ਦੇ ਮੰਦਰ ਪ੍ਰਵੇਸ਼ ਅੰਦੋਲਨ ਵਿੱਚ ਹਿੱਸਾ ਲਿਆ ਸੀ। ਸਵਾਮੀਨਾਥਨ ਜਵਾਨੀ ਵੇਲੇ ਤੋਂ ਹੀ ਪਿਤਾ ਤੋਂ ਪ੍ਰੇਰਿਤ ਸਨ।
ਆਪਣੇ ਪਿੰਡੇ ਦੇ ਇੱਕ ਸਥਾਨਕ ਸਕੂਲ ਤੋਂ ਪੜ੍ਹਾਈ ਕਰਨ ਤੋਂ ਬਾਅਦ ਉਨ੍ਹਾਂ ਨੇ ਮੈਡੀਕਲ ਸਕੂਲ ਵਿੱਚ ਦਾਖ਼ਲਾ ਲਿਆ ਪਰ 1943 ਦੇ ਬੰਗਾਲ ਅਕਾਲ ਨੇ ਉਨ੍ਹਾਂ ਦਾ ਮਨ ਬਦਲ ਦਿੱਤਾ ਜਿਸ ਵਿੱਚ 30 ਲੱਖ ਲੋਕਾਂ ਦੀ ਮੌਤ ਭੁੱਖ ਨਾਲ ਹੋਈ ਸੀ। ਇਸ ਅਕਾਲ ਦੇ ਕਾਰਨ ਸਵਾਮੀਨਾਥਨ ਨੇ ਖੇਤੀ ਖੋਜ ਦੇ ਕੰਮਾਂ ਵਿੱਚ ਮਨ ਲਾਇਆ। ਇਸ ਤੋਂ ਬਾਅਦ ਉਨ੍ਹਾਂ ਨੇ ਮਹਾਰਾਜ ਕਾਲਜ ਤ੍ਰਿਵੇਂਦਰਮ ਤੋਂ ਜੀਵ ਵਿਗਿਆਨ ਵਿੱਚ ਡਿਗਰੀ ਕੀਤੀ ਜਿਸ ਤੋਂ ਬਾਅਦ ਮਦਰਾਸ ਖੇਤੀ ਯੂਨੀਵਰਸਿਟੀ ਵਿੱਚ ਦਾਖ਼ਲਾ ਲਿਆ।
ਸਵਾਮੀਨਾਥਨ ਨੇ ਮਦਰਾਸ ਖੇਤੀ ਯੂਨੀਵਰਸਿਟੀ ਤੋਂ ਖੇਤੀ ਵਿਗਿਆਨ ਵਿੱਚ ਡਿਗਰੀ ਲਈ ਜਿਸ ਤੋਂ ਬਾਅਦ ਦਿੱਲੀ ਵਿੱਚ ਇੰਡੀਅਨ ਐਗਰੀਕਲਚਰਲ ਰਿਸਰਚ ਇੰਸਟੀਚਿਊਟ ਵਿੱਚ ਜਾ ਕੇ ਪੌਦੇ ਦੇ ਪ੍ਰਜਨਨ ਅਤੇ ਜੈਨੇਟਿਕਸ ਵਿੱਚ ਮਾਸਟਰ ਦੀ ਡਿਗਰੀ ਕੀਤੀ।
ਸਵਾਮੀਨਾਥਨ ਕੋਲ ਦੋ ਗ੍ਰੈਜੂਏਟ ਡਿਗਰੀਆਂ ਸਨ ਜਿਨ੍ਹਾਂ ਵਿੱਚੋਂ ਇੱਕ ਜੀਵ ਵਿਗਿਆਨ ਅਤੇ ਦੂਜੀ ਖੇਤੀਬਾੜੀ ਵਿਗਿਆਨ ਦੀ ਸੀ।
ਸਵਾਮੀਨਾਥਨ ਦੇ ਸਿਰ ਆਲੂ, ਚੌਲ, ਕਣਕ, ਜੂਟ ਆਦਿ ਤੇ ਖੋਜ ਕਰਨ ਸਿਹਰਾ ਬੱਝਦਾ ਹੈ।
ਸਵਾਮੀਨਾਥਨ ਨੇ ਇੰਡੀਅਨ ਐਗਰੀਕਲਚਰਲ ਰਿਸਰਚ ਇੰਸਟੀਚਿਊਟ (1972-1979) ਅਤੇ ਇੰਟਰਨੈਸ਼ਨਲ ਰਾਈਸ ਰਿਸਰਚ ਇੰਸਟੀਚਿਊਟ(1982-1988) ਵਿੱਚ ਡਾਇਰੈਕਟਰ ਜਨਰਲ ਦੇ ਵਜੋਂ ਕੰਮ ਕੀਤਾ।
1979 ਵਿੱਚ ਉਹ ਖੇਤੀ ਮੰਤਰਾਲੇ ਦੇ ਪ੍ਰਮੁੱਖ ਸਕੱਤਰ ਵੀ ਰਹੇ।
1988 ਵਿੱਚ ਸਵਾਮੀਨਾਥਨ ਕੁਦਰਤ ਅਤੇ ਕੁਦਰਤੀ ਸਰੋਤਾਂ ਦੀ ਸੰਭਾਲ ਲਈ ਅੰਤਰਰਾਸ਼ਟਰੀ ਯੂਨੀਅਨ ਦੇ ਪ੍ਰਧਾਨ ਬਣੇ।
ਸਵਾਮੀਨਾਥਨ ਨੂੰ ਇੰਡੀਅਨ ਐਗਰੀਕਲਚਰਲ ਰਿਸਚਰ ਇੰਸੀਚਿਊਟ ਦਾ 1972 ਵਿੱਚ ਡਾਇਰੈਕਟਰ ਜਨਰਲ ਬਣਾਇਆ ਗਿਆ। ਇਸ ਦੌਰਾਨ ਉਨ੍ਹਾਂ ਨੇ ਕਈ ਰਿਸਰਚ ਇੰਸੀਚਿਊਟ ਦੀ ਸਥਾਪਨਾ ਕੀਤੀ। 1979 ਵਿੱਚ ਖੇਤੀ ਵਿਭਾਗ ਦੇ ਪ੍ਰਮੁੱਖ ਸਕੱਤਰ ਰਹਿੰਦੇ ਹੋਏ ਵੀ ਉਨ੍ਹਾਂ ਨੇ ਜੰਗਲਾਂ ਦੇ ਸਰਵੇ ਵਿੱਚ ਵੱਡੇ ਕੰਮ ਕੀਤੇ।
ਉਨ੍ਹਾਂ ਨੂੰ ਦੁਨੀਆ ਦਾ ਪਹਿਲਾ ਵਿਸ਼ਵ ਫੂਡ ਐਵਾਰਡ ਦਿੱਤਾ ਗਿਆ। ਸੰਯੁਕਤ ਰਾਸ਼ਟਰ ਦੇ ਵਾਤਾਵਰਣ ਪ੍ਰੋਗਰਾਮ ਨੇ ਉਨ੍ਹਾਂ ਨੂੰ ਆਰਥਿਕ ਪਰਿਆਵਰਣ ਦਾ ਪਿਤਾ ਕਿਹਾ, ਅਤੇ ਭਾਰਤ ਸਰਕਾਰ ਨੇ ਉਸ ਨੂੰ ਪਦਮ ਵਿਭੂਸ਼ਣ ਨਾਲ ਸਨਮਾਨਤ ਕੀਤਾ ਜੋ ਕਿ ਭਾਰਤ ਦਾ ਦੂਜਾ ਸਰਬੋਤਮ ਪੁਰਸਕਾਰ ਹੈ। ਪੀਐਮ ਨਰਿੰਦਰ ਮੋਦੀ ਨੇ ਸਵਾਮੀਨਾਥਨ ਦੀਆਂ ਦੋ ਕਿਤਾਬਾਂ ਵੀ ਜਾਰੀ ਕੀਤੀਆਂ ਹਨ।
ਉਹ ਭਾਰਤੀ ਦਾਰਸ਼ਨਿਕ ਅਤੇ ਰਹੱਸਵਾਦੀ ਸ੍ਰੀ ਅਰਬਿੰਦੋ ਤੋਂ ਬਹੁਤ ਪ੍ਰਭਾਵਿਤ ਸੀ। 1997 ਵਿੱਚ ਔਰੋਵਿਲ ਵਿੱਚ ਬੋਲਦਿਆਂ, ਉਨ੍ਹਾਂ ਕਿਹਾ, ਮੇਰੀ ਪਹਿਲੀ ਅਰਬਿੰਦੋ ਆਸ਼ਰਮ ਦੀ ਫੇਰੀ 15 ਅਗਸਤ 1947 ਨੂੰ ਸੀ। ਇਹ ਭਾਰਤ ਦੀ ਆਜ਼ਾਦੀ ਦਾ ਦਿਨ ਸੀ।