ਨਵੀਂ ਦਿੱਲੀ: ਸ਼ਿਓਮੀ ਨੇ ਭਾਰਤ ’ਚ, ਆਪਣੇ ਨਵੇਂ ਲੈਪਟਾਪ ਐਮਆਈ ਨੋਟਬੁੱਕ 14 (ਆਈਸੀ) ਨੂੰ ਭਾਰਤੀ ਬਾਜ਼ਾਰ ’ਚ ਲਾਂਚ ਕੀਤਾ ਹੈ। ਇਹ ਲੈਪਟਾਪ ਸਿਲਵਰ ਰੰਗ ’ਚ ਹੋਵੇਗਾ ਅਤੇ ਇਸ ਦੀ ਸ਼ੁਰੂਆਤੀ ਕੀਮਤ 43,999 ਰੁਪਏ ਹੋਵੇਗੀ। ਕੰਪਨੀ ਨੇ ਟਵੀਟ ਕਰਕੇ ਇਸ ਬਾਰੇ ਕੁਝ ਜਾਣਕਾਰੀ ਦਿੱਤੀ ਹੈ।
MI ਇੰਡੀਆ ਦੇ ਮੁੱਖ ਬਿਜ਼ਨਸ ਅਧਿਕਾਰੀ, ਰਘੂ ਰੈੱਡੀ ਨੇ ਕਿਹਾ, 'MI ਨੋਟਬੁੱਕ ਸੀਰੀਜ਼ ਨੂੰ ਪ੍ਰਸ਼ੰਸਕ ਅਤੇ ਗਾਹਕ ਸਵੀਕਾਰ ਤੇ ਉਤਸ਼ਾਹਿਤ ਕਰਦੇ ਹਨ। MI ਨੋਟਬੁੱਕ 14 (ਆਈਸੀ) ਨਵਾਂ ਕੀਰਤੀਮਾਨ ਸਥਾਪਿਤ ਕਰੇਗਾ। ਅਸੀਂ ਇਸ ’ਚ ਸ਼ਕਤੀਸ਼ਾਲੀ ਮਸ਼ੀਨ ਅਤੇ ਫੀਚਰ ਦਾ ਵਿਸਥਾਰ ਕੀਤਾ ਹੈ, ਜੋ ਵਿਦਿਆਰਥੀਆਂ ਅਤੇ ਕੰਮ ਕਰਨ ਵਾਲੇ ਪ੍ਰੋਫ਼ੈਸ਼ਨਲਾਂ ਦੀਆ ਜ਼ਰੂਰਤਾਂ ਨੂੰ ਪੂਰਾ ਕਰੇਗਾ।
MI ਨੋਟਬੁੱਕ 14 (ਆਈਸੀ) ਦੇ ਫ਼ੀਚਰਜ਼
- ਇਸ ਨੋਟਬੁੱਕ ’ਚ 16:9 ਆਸਪੈਕਟ ਰੇਸ਼ੋ ਦਾ ਨਾਲ 14 ਇੰਚ ਦਾ ਫੁੱਲ ਐੱਚਡੀ (1920X1080) ਐਂਟੀ ਗਲੇਅਰ ਡਿਸਪਲੇਅ ਹੈ। 81.2 ਪ੍ਰਤੀਸ਼ਤ ਸਕ੍ਰੀਨ-ਟੂ-ਬਾਡੀ ਰੇਸ਼ੋ ਅਤੇ 178 ਡਿਗਰੀ ਵਾਇਡ ਵਿਊਇੰਗ ਐਂਗਲ ਸਕ੍ਰੀਨ ਹੈ।
- ਇਸ ਨੋਟਬੁੱਕ ’ਚ ਯੂਐੱਚਡੀ ਗ੍ਰਾਫ਼ਿਕਜ਼ 620 ਦੇ ਨਾਲ 1.6 ਗੀਗਾਹਾਰਟਜ਼ ਇੰਟਲ ਕੋਰ ਆਈ5-10210ਯੂ ਕੁਆਡਕੋਰ ਪ੍ਰੋਸੈਸਰ ਹੈ।
- ਇਸ ਵਿੱਚ 8 ਜੀਬੀ ਰੈਮ ਅਤੇ 512 ਜੀਬੀ ਐਸਐਸਡੀ ਸਟੋਰੇਜ਼ ਹੈ। ਇਸਦੇ ਨਾਲ ਹੀ, ਤੁਸੀਂ ਇਸ ਵਿੱਚ ਐਨਵੀਡਿਆ ਜੀ ਫੋਰਸ ਐਮਐਕਸ 250 ਗ੍ਰਾਫ਼ਿਕਸ ਵੀ ਜੋੜ ਸਕਦੇ ਹੋ।
- ਨੋਟਬੁੱਕ ਦਾ ਵਜ਼ਨ 1.5 ਕਿਲੋਗ੍ਰਾਮ ਹੈ, ਇਸ ਵਿੱਚ 720 ਪਿਕਸਲ ਐਚਡੀ ਵੈਬਕੈੱਮ ਹੈ। ਇਹ ਵਿੰਡੋ 10 ਹੋਮ ਐਡੀਸ਼ਨ ’ਤੇ ਚਲਦਾ ਹੈ।
- ਨੋਟਬੁੱਕ ’ਚ 2 ਯੂਐਸਬੀ-ਏ 3.1 ਜੈਨ 1ਪੋਰਟ, ਇੱਕ ਯੂਐਸਬੀ 2.0 ਪੋਰਟ, ਇੱਕ ਫੁੱਲ ਸਾਈਜ਼ ਦਾ ਐਚਡੀਐਮਆਈ ਪੋਰਟ, ਇੱਕ 3.5 ਐਮਐਮ ਹੈਡਫ਼ੋਨ ਜੈਕ ਅਤੇ ਚਾਰਜਿੰਗ ਪਿੰਨ ਹੈ।
- MI ਨੋਟਬੁੱਕ (ਆਈਸੀ) ’ਚ 65 ਵਾਟਜ਼ ਦੀ ਬੈਟਰੀ ਹੈ, ਜੋ ਕਿ 10 ਘੰਟਿਆਂ ਦਾ ਬੈਕਅੱਪ ਦਿੰਦੀ ਹੈ। ਇਸ ਦੀ ਬੈਟਰੀ 35 ਮਿੰਟ ’ਚ 50 ਪ੍ਰਤੀਸ਼ਤ ਤਕ ਚਾਰਜ ਹੋ ਜਾਂਦੀ ਹੈ।
MI 14 (ਆਈਸੀ) ਨੂੰ ਤੁਸੀਂ ਐਮਆਈ ਡਾਟ ਕਾਮ, ਐਮਆਈ ਹੋਮਜ਼, ਅਮੇਜ਼ਨ ਡਾਟ ਇੰਨ, ਫਲਿੱਪਕਾਰਟ ਅਤੇ ਇਸ ਦੇ ਰਿਟੇਲ ਪਾਰਟਨਰਜ਼ ਤੋਂ ਖ਼ਰੀਦ ਸਕੋਗੇ।
ਐਮਆਈ ਇੰਡੀਆ ਨੇ ਇਸ ਦੀ ਸੇਲ ਬਾਰੇ ’ਚ ਇੱਕ ਟਵੀਟ ਵੀ ਕੀਤਾ ਹੈ ਅਤੇ ਐਮਆਈ ਪ੍ਰਸ਼ੰਸਕਾਂ ਨੂੰ ਆਪਣੇ ਪਸੰਦੀਦਾ ਉਤਪਾਦ ਨੂੰ ਖ਼ਰੀਦਣ ਲਈ ਵੀ ਕਿਹਾ ਹੈ।