ਹੈਦਰਾਬਾਦ: ਸੈਮਸੰਗ ਆਪਣੀ ਨਵੀਂ ਸੀਰੀਜ਼ Samsung Galaxy S24 ਨੂੰ ਲਾਂਚ ਕਰਨ ਦੀ ਤਿਆਰੀ 'ਚ ਹੈ। ਇਸ ਸੀਰੀਜ਼ 'ਚ Samsung Galaxy S24 , Samsung Galaxy S24 ਪਲੱਸ ਅਤੇ Samsung Galaxy S24 ਅਲਟ੍ਰਾ ਸਮਾਰਟਫੋਨ ਸ਼ਾਮਲ ਹਨ। ਇਨ੍ਹਾਂ ਸਮਾਰਟਫੋਨਾਂ ਨੂੰ 17 ਜਨਵਰੀ 2024 'ਚ ਲਾਂਚ ਕੀਤੇ ਜਾਣ ਦੀ ਜਾਣਕਾਰੀ ਸਾਹਮਣੇ ਆਈ ਹੈ। Samsung Galaxy S24 ਸੀਰੀਜ਼ ਨੂੰ ਰੈਗੂਲੇਟਰੀ ਲਿਸਟਿੰਗ 'ਤੇ ਦੇਖਿਆ ਗਿਆ ਹੈ, ਜਿਸ ਰਾਹੀ ਇਸ ਡਿਵਾਈਸ 'ਚ ਸਨੈਪਡ੍ਰੈਗਨ 8 ਜੇਨ 3 ਪ੍ਰੋਸੈਸਰ ਮਿਲਣ ਦੀ ਜਾਣਕਾਰੀ ਸਾਹਮਣੇ ਆਈ ਹੈ।
Samsung Galaxy S24 ਸੀਰੀਜ਼ ਦੀ ਲਿਸਟਿੰਗ: ਜਾਣਕਾਰੀ ਲ਼ਈ ਤੁਹਾਨੂੰ ਦੱਸ ਦਈਏ ਕਿ Samsung Galaxy S24 ਸੀਰੀਜ਼ ਨੂੰ ਕਈ ਰੈਗੂਲੇਟਰੀ ਲਿਸਟਿੰਗ 'ਤੇ ਦੇਖਿਆ ਗਿਆ ਹੈ, ਜਿਸ ਰਾਹੀ ਇਸ ਸੀਰੀਜ਼ ਦੇ ਫੀਚਰਸ ਦੀ ਜਾਣਕਾਰੀ ਸਾਹਮਣੇ ਆਈ ਹੈ। ਇਸ ਲਿਸਟਿੰਗ ਤੋਂ ਪਤਾ ਲੱਗਾ ਸੀ ਕਿ Samsung Galaxy S24 ਸੀਰੀਜ਼ ਦੇ Samsung Galaxy S24 ਅਲਟ੍ਰਾ ਅਤੇ Samsung Galaxy S24 ਪਲੱਸ ਸਮਾਰਟਫੋਨ 'ਚ ਸਨੈਪਡ੍ਰੈਗਨ 8 ਜੇਨ 3 SoC ਪ੍ਰੋਸੈਸਰ ਮਿਲ ਸਕਦਾ ਹੈ। ਹੁਣ Samsung Galaxy S24 ਪਲੱਸ ਅਤੇ Samsung Galaxy S24 ਅਲਟ੍ਰਾ ਦੇ ਅਮਰੀਕੀ ਵਰਜ਼ਨ ਨੂੰ ਅਲੱਗ ਮਾਡਲ ਨੰਬਰ ਦੇ ਨਾਲ Geekbench ਸਾਈਟ 'ਤੇ ਦੇਖਿਆ ਗਿਆ ਹੈ, ਜਿਸ ਰਾਹੀ ਇਸ ਸੀਰੀਜ਼ ਦੇ ਕਈ ਫੀਚਰਸ ਬਾਰੇ ਜਾਣਕਾਰੀ ਸਾਹਮਣੇ ਆਈ ਹੈ। Geekbench ਲਿਸਟਿੰਗ 'ਚ ਦੋ ਸਮਾਰਟਫੋਨਾਂ ਨੂੰ ਲਿਸਟ ਕੀਤਾ ਗਿਆ ਹੈ। ਇਨ੍ਹਾਂ 'ਚ Samsung Galaxy S24 ਪਲੱਸ ਅਤੇ Samsung Galaxy S24 ਅਲਟ੍ਰਾ ਸਮਾਰਟਫੋਨ ਸ਼ਾਮਲ ਹਨ। ਇਨ੍ਹਾਂ ਦੋਨੋ ਡਿਵਾਈਸਾਂ ਨੂੰ SM-S926U ਅਤੇ SM-S928B ਮਾਡਲ ਨੰਬਰ ਦੇ ਨਾਲ Geekbench ਵੈੱਬਸਾਈਟ 'ਤੇ ਦੇਖਿਆ ਗਿਆ ਹੈ।
Samsung Galaxy S24 ਸੀਰੀਜ਼ ਦੇ ਫੀਚਰਸ: ਲੀਕਸ ਅਨੁਸਾਰ, Samsung Galaxy S24 ਸੀਰੀਜ਼ 'ਚ 6.8 ਇੰਚ ਦੀ QHD+Dynamic Amoled LTPO ਡਿਸਪਲੇ ਦਿੱਤੀ ਗਈ ਹੈ, ਜੋ ਕਿ 120Hz ਦੇ ਰਿਫ੍ਰੈਸ਼ ਦਰ ਨੂੰ ਸਪੋਰਟ ਕਰੇਗੀ। ਇਸ ਸਮਾਰਟਫੋਨ 'ਚ ਸਨੈਪਡ੍ਰੈਗਨ 8 ਜੇਨ 3 ਚਿਪਸੈੱਟ ਦਿੱਤੀ ਜਾਵੇਗੀ। ਜੇਕਰ ਕੈਮਰੇ ਦੀ ਗੱਲ ਕੀਤੀ ਜਾਵੇ, ਤਾਂ Samsung Galaxy S24 ਸੀਰੀਜ਼ 'ਚ 200MP ਦਾ ਪ੍ਰਾਈਮਰੀ ਸੈਂਸਰ, 12MP ਦਾ ਸੈਕੰਡਰੀ ਸੈਂਸਰ ਅਤੇ 50MP ਅਤੇ 10MP ਦੇ ਅਲੱਗ ਸੈਂਸਰ ਦਿੱਤੇ ਜਾਣਗੇ। ਸੈਲਫ਼ੀ ਲਈ ਫੋਨ 'ਚ 12MP ਦਾ ਫਰੰਟ ਕੈਮਰਾ ਮਿਲੇਗਾ। ਇਸ ਸੀਰੀਜ਼ 'ਚ 5,000mAh ਦੀ ਬੈਟਰੀ ਮਿਲੇਗੀ, ਜੋ 45 ਵਾਟ ਦੀ ਚਾਰਜਿੰਗ ਨੂੰ ਸਪੋਰਟ ਕਰੇਗੀ। ਹੁਣ ਇਸ ਸੀਰੀਜ਼ ਨੂੰ Geekbench ਵੈੱਬਸਾਈਟ 'ਤੇ ਵੀ ਲਿਸਟ ਕੀਤਾ ਗਿਆ ਹੈ। ਇਸ ਲਿਸਟਿੰਗ ਰਾਹੀ Samsung Galaxy S24 ਸੀਰੀਜ਼ ਦੇ ਕਈ ਫੀਚਰਸ ਸਾਹਮਣੇ ਆਏ ਹਨ। Geekbench ਲਿਸਟਿੰਗ ਅਨੁਸਾਰ, Samsung Galaxy S24 ਪੱਲਸ 'ਚ 8GB ਰੈਮ ਮਿਲ ਸਕਦੀ ਹੈ, ਜਦਕਿ Samsung Galaxy S24 ਅਲਟ੍ਰਾ 'ਚ 12GB ਰੈਮ ਮਿਲਣ ਦੀ ਗੱਲ ਸਾਹਮਣੇ ਆਈ ਹੈ।