ਹੈਦਰਾਬਾਦ: Realme ਨੇ ਆਪਣੇ ਗ੍ਰਾਹਕਾਂ ਲਈ ਹਾਲ ਹੀ ਵਿੱਚ Realme C67 5G ਸਮਾਰਟਫੋਨ ਨੂੰ ਲਾਂਚ ਕੀਤਾ ਸੀ। ਹੁਣ ਇਸ ਸਮਾਰਟਫੋਨ ਦੀ ਪਹਿਲੀ ਸੇਲ ਸ਼ੁਰੂ ਹੋ ਚੁੱਕੀ ਹੈ। ਇਹ ਫੋਨ Sunny Oasis ਅਤੇ Dark Purple ਕਲਰ ਆਪਸ਼ਨਾਂ 'ਚ ਖਰੀਦਣ ਲਈ ਉਪਲਬਧ ਹੈ। Realme C67 5G ਸਮਾਰਟਫੋਨ 'ਚ ਕਈ ਸ਼ਾਨਦਾਰ ਫੀਚਰਸ ਮਿਲਦੇ ਹਨ।
-
🚨The moment you've been waiting for is here!
— realme (@realmeIndia) December 20, 2023 " class="align-text-top noRightClick twitterSection" data="
The #realmeC67 5G sale is now live. Hurry, seize the opportunity and join the league of champions. 🌟 #5GChargingChampion
Buy now: https://t.co/AM2AGLCdJX pic.twitter.com/qgiU7q936k
">🚨The moment you've been waiting for is here!
— realme (@realmeIndia) December 20, 2023
The #realmeC67 5G sale is now live. Hurry, seize the opportunity and join the league of champions. 🌟 #5GChargingChampion
Buy now: https://t.co/AM2AGLCdJX pic.twitter.com/qgiU7q936k🚨The moment you've been waiting for is here!
— realme (@realmeIndia) December 20, 2023
The #realmeC67 5G sale is now live. Hurry, seize the opportunity and join the league of champions. 🌟 #5GChargingChampion
Buy now: https://t.co/AM2AGLCdJX pic.twitter.com/qgiU7q936k
Realme C67 5G ਸਮਾਰਟਫੋਨ ਦੇ ਫੀਚਰਸ: Realme C67 5G ਸਮਾਰਟਫੋਨ 'ਚ 6.72 ਇੰਚ ਦੀ ਫੁੱਲ HD+ਅਲਟ੍ਰਾ ਸਮੂਦ ਡਿਸਪਲੇ ਮਿਲਦੀ ਹੈ, ਜੋ ਕਿ 680nits ਦੀ ਬ੍ਰਾਈਟਨੈੱਸ ਨੂੰ ਸਪੋਰਟ ਕਰਦੀ ਹੈ। ਪ੍ਰੋਸੈਸਰ ਦੇ ਤੌਰ 'ਤੇ ਫੋਨ 'ਚ ਮੀਡੀਆਟੇਕ Dimensity 6100 ਪਲੱਸ ਚਿਪਸੈੱਟ ਦਿੱਤੀ ਗਈ ਹੈ। ਇਸ ਸਮਾਰਟਫੋਨ ਨੂੰ 4GB ਰੈਮ+128GB ਸਟੋਰੇਜ ਅਤੇ 6GB ਰੈਮ+128GB ਸਟੋਰੇਜ ਆਪਸ਼ਨਾਂ ਦੇ ਨਾਲ ਲਾਂਚ ਕੀਤਾ ਗਿਆ ਹੈ। Realme C67 5G ਸਮਾਰਟਫੋਨ 'ਚ 5,000mAh ਦੀ ਬੈਟਰੀ ਮਿਲਦੀ ਹੈ, ਜੋ ਕਿ 33 ਵਾਟ ਦੀ ਫਾਸਟ ਚਾਰਜਿੰਗ ਨੂੰ ਸਪੋਰਟ ਕਰਦੀ ਹੈ। ਜੇਕਰ ਕੈਮਰੇ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਫੋਨ 'ਚ 50MP+2MP ਅਤੇ 8MP ਦਾ ਫਰੰਟ ਕੈਮਰਾ ਦਿੱਤਾ ਗਿਆ ਹੈ।
Realme C67 5G ਸਮਾਰਟਫੋਨ 'ਤੇ ਮਿਲ ਰਹੇ ਨੇ ਆਫ਼ਰਸ: Realme C67 5G ਸਮਾਰਟਫੋਨ ਦੀ ਸੇਲ ਅੱਜ ਦੁਪਹਿਰ 12 ਵਜੇ ਤੋਂ ਸ਼ੁਰੂ ਹੋ ਚੁੱਕੀ ਹੈ। ਇਸ ਫੋਨ ਦੀ ਖਰੀਦਦਾਰੀ ਤੁਸੀਂ ਫਲਿੱਪਕਾਰਟ ਅਤੇ Realme ਦੀ ਵੈੱਬਸਾਈਟ ਤੋਂ ਕਰ ਸਕਦੇ ਹੋ। Realme C67 5G ਸਮਾਰਟਫੋਨ ਦੇ 4GB ਰੈਮ+128GB ਸਟੋਰੇਜ ਵਾਲੇ ਮਾਡਲ ਨੂੰ ਕੰਪਨੀ ਨੇ 13,999 ਰੁਪਏ ਦੀ ਸ਼ੁਰੂਆਤੀ ਕੀਮਤ 'ਤੇ ਲਾਂਚ ਕੀਤਾ ਸੀ, ਜਦਕਿ 6GB ਰੈਮ+128GB ਸਟੋਰੇਜ ਦੀ ਕੀਮਤ 14,999 ਰੁਪਏ ਹੈ। ਅੱਜ ਇਸ ਸਮਾਰਟਫੋਨ ਦੀ ਪਹਿਲੀ ਸੇਲ ਦੌਰਾਨ ਤੁਸੀਂ ਫੋਨ ਨੂੰ 1500 ਰੁਪਏ ਘਟ 'ਚ ਖਰੀਦ ਸਕਦੇ ਹੋ। Realme C67 5G ਸਮਾਰਟਫੋਨ ਦੀ ਪਹਿਲੀ ਸੇਲ 'ਚ ਤੁਸੀਂ ਇਸ ਫੋਨ ਨੂੰ 12,499 ਰੁਪਏ ਦੀ ਸ਼ੁਰੂਆਤੀ ਕੀਮਤ 'ਤੇ ਖਰੀਦ ਸਕਦੇ ਹੋ। ਫੋਨ ਦੀ ਪਹਿਲੀ ਸੇਲ 'ਚ ਗ੍ਰਾਹਕ HDFC ਬੈਂਕ ਕ੍ਰੇਡਿਟ ਕਾਰਡ, ਡੇਬਿਟ ਕਾਰਡ ਅਤੇ ICICI ਬੈਂਕ ਕ੍ਰੇਡਿਟ ਅਤੇ ਡੇਬਿਟ ਕਾਰਡ ਦੇ ਨਾਲ ਖਰੀਦਦਾਰੀ ਕਰਨ 'ਤੇ 1,000 ਰੁਪਏ ਦਾ ਡਿਸਕਾਊਂਟ ਪਾ ਸਕਦੇ ਹੋ। ਇਸ ਤੋਂ ਇਲਾਵਾ, 500 ਰੁਪਏ ਦਾ ਕੂਪਨ ਡਿਸਕਾਊਂਟ ਵੀ ਆਫ਼ਰ ਕੀਤਾ ਜਾ ਰਿਹਾ ਹੈ। Realme C67 5G ਸਮਾਰਟਫੋਨ 'ਤੇ ਐਕਸਚੇਜ਼ ਬੋਨਸ ਵੀ ਦਿੱਤਾ ਜਾ ਰਿਹਾ ਹੈ।