ਹੈਦਰਾਬਾਦ: ਪੋਕੋ ਆਪਣੇ ਯੂਜ਼ਰਸ ਲਈ POCO X6 ਸੀਰੀਜ਼ ਨੂੰ ਲਾਂਚ ਕਰਨ ਦੀ ਤਿਆਰੀ 'ਚ ਹੈ। ਮਿਲੀ ਰਿਪੋਰਟ ਅਨੁਸਾਰ, ਇਸ ਸੀਰੀਜ਼ 'ਚ ਕੰਪਨੀ POCO X6 ਅਤੇ POCO X6 Pro ਸਮਾਰਟਫੋਨ ਨੂੰ ਪੇਸ਼ ਕਰ ਸਕਦੀ ਹੈ। ਦੋਨੋ ਫੋਨ ਪਹਿਲਾ ਹੀ ਬੀਆਈਐਸ ਅਤੇ ਆਈਐਮਡੀਏ ਵੈੱਬਸਾਈਟਾਂ 'ਤੇ ਦੇਖੇ ਜਾ ਚੁੱਕੇ ਹਨ। POCO X6 ਨੂੰ ਬੇਚਮਾਰਕਿੰਗ ਵੈੱਬਸਾਈਟ ਗੀਕਬੇਚ 'ਤੇ ਮਾਡਲ ਨੰਬਰ 23122PCD1G ਦੇ ਨਾਲ ਦੇਖਿਆ ਗਿਆ ਹੈ।
POCO X6 ਸੀਰੀਜ਼ ਦੇ ਫੀਚਰਸ: ਲਿਸਟਿੰਗ ਅਨੁਸਾਰ, POCO X6 ਸੀਰੀਜ਼ 'ਚ 6.67 ਇੰਚ FHD+AMOLED ਡਿਸਪਲੇ ਮਿਲਣ ਦੀ ਉਮੀਦ ਹੈ। ਇਸ ਸਮਾਰਟਫੋਨ 'ਚ ਪ੍ਰੋਸੈਸਰ ਦੇ ਤੌਰ 'ਤੇ ਸਨੈਪਡ੍ਰੈਗਨ 7s ਜੇਨ 2 SoC ਚਿਪਸੈੱਟ ਮਿਲੇਗੀ। ਇਸ ਸੀਰੀਜ਼ ਨੂੰ 16GB ਰੈਮ ਅਤੇ 512GB ਸਟੋਰੇਜ ਦੇ ਨਾਲ ਲਾਂਚ ਕੀਤਾ ਜਾ ਸਕਦਾ ਹੈ। ਜੇਕਰ ਕੈਮਰੇ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਫੋਨ 'ਚ OIS ਦੇ ਨਾਲ 200MP ਸੈਮਸੰਗ ISOCELL HP3 ਸੈਂਸਰ, 8MP ਅਲਟ੍ਰਾ ਵਾਈਡ ਐਂਗਲ ਲੈਸ ਅਤੇ 2MP ਮੈਕਰੋ ਸੈਂਸਰ ਮਿਲ ਸਕਦਾ ਹੈ। ਸੈਲਫ਼ੀ ਲਈ POCO X6 ਸੀਰੀਜ਼ 'ਚ 16MP ਦਾ ਫਰੰਟ ਕੈਮਰਾ ਦਿੱਤਾ ਜਾਵੇਗਾ। POCO X6 ਸੀਰੀਜ਼ 'ਚ 5,100mAh ਦੀ ਬੈਟਰੀ ਦਿੱਤੀ ਗਈ ਹੈ, ਜੋ ਕਿ 67 ਵਾਟ ਦੀ ਫਾਸਟ ਚਾਰਜਿੰਗ ਨੂੰ ਸਪੋਰਟ ਕਰੇਗੀ।
Samsung Galaxy A55 ਦੇ ਫੀਚਰਸ ਹੋਏ ਲੀਕ: ਇਸਦੇ ਨਾਲ ਹੀ, ਸੈਮਸੰਗ ਆਪਣਾ ਨਵਾਂ ਸਮਾਰਟਫੋਨ Samsung Galaxy A55 ਨੂੰ ਜਲਦ ਹੀ ਲਾਂਚ ਕਰੇਗਾ। ਇਸ ਫੋਨ ਦੀ ਲਾਂਚ ਡੇਟ ਨੂੰ ਲੈ ਕੇ ਅਜੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਇਸ ਦੌਰਾਨ ਹੁਣ ਇੱਕ ਹੋਰ ਲੀਕ ਸਾਹਮਣੇ ਆਇਆ ਹੈ। ਇਸ ਲੀਕ 'ਚ Samsung Galaxy A55 ਸਮਾਰਟਫੋਨ ਦੇ ਫੀਚਰ ਦੇ ਨਾਲ-ਨਾਲ ਇਸਦੇ 5K ਰੈਂਡਰ ਵੀ ਸ਼ੇਅਰ ਕੀਤੇ ਗਏ ਹਨ। Samsung Galaxy A55 ਸਮਾਰਟਫੋਨ ਦੇ ਕਈ ਫੀਚਰਸ ਲੀਕ ਹੋਏ ਹਨ। ਲੀਕ ਅਨੁਸਾਰ, Samsung Galaxy A55 ਸਮਾਰਟਫੋਨ 'ਚ 6.5 ਇੰਚ ਦੀ ਫਲੈਟ ਡਿਸਪਲੇ ਮਿਲ ਸਕਦੀ ਹੈ। ਇਸ ਡਿਸਪਲੇ 'ਚ ਤੁਹਾਨੂੰ Infinity-O ਸੈਂਟਰ ਫਰੰਟ ਕੈਮਰਾ ਦੇਖਣ ਨੂੰ ਮਿਲੇਗਾ। ਇਸ ਡਿਸਪਲੇ 'ਚ ਕੰਪਨੀ ਫੁੱਲ HD+Resolution ਅਤੇ 120Hz ਦੇ ਰਿਫ੍ਰੈਸ਼ ਦਰ ਨੂੰ ਸਪੋਰਟ ਕਰੇਗੀ। ਡਿਜ਼ਾਈਨ ਦੀ ਗੱਲ ਕਰੀਏ, ਤਾਂ ਇਹ ਫੋਨ ਫਲੈਟ ਫਰੇਮ ਵਾਲਾ ਹੋਵੇਗਾ। ਫੋਟੋਗ੍ਰਾਫ਼ੀ ਲਈ ਇਸ ਫੋਨ 'ਚ ਤੁਹਾਨੂੰ LED ਫਲੈਸ਼ ਦੇ ਨਾਲ ਤਿੰਨ ਕੈਮਰੇ ਦੇਖਣ ਨੂੰ ਮਿਲ ਸਕਦੇ ਹਨ, ਜਿਸ 'ਚ 50MP ਦਾ ਮੇਨ ਕੈਮਰਾ, ਰਿਅਰ 'ਚ 12MP ਦਾ ਅਲਟ੍ਰਾ ਵਾਈਡ ਐਂਗਲ ਲੈਂਸ ਅਤੇ 5MP ਦਾ ਮੈਕਰੋ ਸੈਂਸਰ ਸ਼ਾਮਲ ਹੈ। ਸੈਲਫ਼ੀ ਲਈ ਫੋਨ 'ਚ 32MP ਦਾ ਫਰੰਟ ਕੈਮਰਾ ਮਿਲ ਸਕਦਾ ਹੈ। ਇਸਦੇ ਨਾਲ ਹੀ ਤੁਹਾਨੂੰ ਸਪੀਕਰ ਦੇ ਨਾਲ ਟਾਈਪ-ਸੀ ਚਾਰਜਿੰਗ ਪੋਰਟ ਵੀ ਮਿਲੇਗਾ। ਇਸ ਫੋਨ ਨੂੰ ਲੈ ਕੇ ਪਹਿਲਾ ਵੀ ਕਈ ਲੀਕਸ ਸਾਹਮਣੇ ਆ ਚੁੱਕੇ ਹਨ। ਪਿਛਲੇ ਲੀਕ ਅਨੁਸਾਰ, Samsung Galaxy A55 ਸਮਾਰਟਫੋਨ ਨੂੰ 8GB ਰੈਮ+128GB ਸਟੋਰੇਜ ਅਤੇ 8GB ਰੈਮ+256GB ਸਟੋਰੇਜ 'ਚ ਪੇਸ਼ ਕੀਤਾ ਜਾ ਸਕਦਾ ਹੈ। ਪ੍ਰੋਸੈਸਰ ਦੇ ਤੌਰ 'ਤੇ ਫੋਨ 'ਚ Exynos 1480 ਚਿਪਸੈੱਟ ਆਫ਼ਰ ਕੀਤੀ ਜਾ ਸਕਦੀ ਹੈ। ਇਹ ਚਿਪਸੈੱਟ AMD GPU ਦੇ ਨਾਲ ਆ ਸਕਦੀ ਹੈ। ਇਸ ਫੋਨ 'ਚ 5,000mAh ਦੀ ਬੈਟਰੀ ਮਿਲ ਸਕਦੀ ਹੈ, ਜੋ ਕਿ 25 ਵਾਟ ਦੀ ਫਾਸਟ ਚਾਰਜਿੰਗ ਨੂੰ ਸਪੋਰਟ ਕਰੇਗੀ।