ਹੈਦਰਾਬਾਦ: ਗੂਗਲ ਦੀ ਪਿਕਸਲ 8 ਸੀਰੀਜ਼ ਜਲਦ ਲਾਂਚ ਹੋਵੇਗੀ। ਇਸ ਸੀਰੀਜ਼ ਦੇ ਲਾਂਚ ਹੋਣ ਤੋਂ ਪਹਿਲਾ ਹੀ ਕੰਪਨੀ ਨੇ ਗੂਗਲ ਪਿਕਸਲ 7a 'ਤੇ ਆਫ਼ਰ ਕੀਤੇ ਜਾਣ ਵਾਲੇ ਡਿਸਕਾਊਂਟ ਦਾ ਖੁਲਾਸਾ ਕਰ ਦਿੱਤਾ ਹੈ। ਇਸ ਸਮਾਰਟਫੋਨ ਨੂੰ ਸੇਲ ਦੌਰਾਨ ਤੁਸੀਂ 32 ਹਜ਼ਾਰ ਰੁਪਏ ਤੋਂ ਘਟ ਕੀਮਤ 'ਚ ਖਰੀਦ ਸਕਦੇ ਹੋ।
Flipkart Big Billion Days ਸੇਲ ਦੀ ਤਰੀਕ: ਆਨਲਾਈਨ ਖਰੀਦਦਾਰੀ ਕਰਨ ਵਾਲੇ ਯੂਜ਼ਰਸ ਲਈ Flipkart Big Billion Days ਸੇਲ ਸ਼ੁਰੂ ਹੋਣ ਜਾ ਰਹੀ ਹੈ। ਇਸ ਸੇਲ ਦੌਰਾਨ ਯੂਜ਼ਰਸ ਕਈ ਸਮਾਰਟਫੋਨਾਂ ਨੂੰ ਘਟ ਕੀਮਤ 'ਚ ਖਰੀਦ ਸਕਣਗੇ। ਇਹ ਸੇਲ 8 ਅਕਤੂਬਰ ਤੋਂ ਸ਼ੁਰੂ ਹੋ ਰਹੀ ਹੈ ਅਤੇ 15 ਅਕਤੂਬਰ ਤੱਕ ਚਲੇਗੀ। ਇਸ ਸੇਲ ਦੌਰਾਨ ਮਿਲਣ ਵਾਲੇ ਕਈ ਸਮਾਰਟਫੋਨਾਂ ਦੇ ਸੇਲ ਪ੍ਰਾਈਸ ਸਾਹਮਣੇ ਆ ਗਏ ਹਨ।
ਗੂਗਲ ਪਿਕਸਲ 7a ਘਟ ਕੀਮਤ 'ਚ ਖਰੀਦਣ ਦਾ ਮੌਕਾ: ਗੂਗਲ ਪਿਕਸਲ 7a ਨੂੰ ਫਲਿੱਪਕਾਰਟ ਦੀ ਆਉਣ ਵਾਲੀ ਸੇਲ 'ਚ ਯੂਜ਼ਰਸ 31,499 ਰੁਪਏ 'ਚ ਖਰੀਦ ਸਕਣਗੇ। ਇਸ ਸਮਾਰਟਫੋਨ ਦੀ ਅਸਲ ਕੀਮਤ 43,999 ਰੁਪਏ ਹੈ। ਪਰ ਇਸ ਸੇਲ ਦੌਰਾਨ ਤੁਸੀਂ ਗੂਗਲ ਪਿਕਸਲ 7a ਸਮਾਰਟਫੋਨ ਨੂੰ ਘਟ ਕੀਮਤ 'ਚ ਖਰੀਦ ਸਕੋਗੇ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਇਸ ਸਮਾਰਟਫੋਨ ਨੂੰ 11 ਮਈ ਨੂੰ ਲਾਂਚ ਕੀਤਾ ਗਿਆ ਸੀ।
ਗੂਗਲ ਪਿਕਸਲ 7a ਸਮਾਰਟਫੋਨ ਦੇ ਫੀਚਰ: ਗੂਗਲ ਪਿਕਸਲ 7a ਸਮਾਰਟਫੋਨ ਨੂੰ ਕੰਪਨੀ ਨੇ ਗੂਗਲ Tensor G2 ਚਿਪਸੈੱਟ ਦੇ ਨਾਲ ਪੇਸ਼ ਕੀਤਾ ਹੈ। ਇਸ ਫੋਨ 'ਚ 6.1 ਇੰਚ ਦੀ ਫੁੱਲ HD+OLED ਡਿਸਪਲੇ ਦਿੱਤੀ ਗਈ ਹੈ। ਗੂਗਲ ਪਿਕਸਲ 7a ਸਮਾਰਟਫੋਨ 'ਚ 8GB ਰੈਮ ਅਤੇ 128Gb ਸਟੋਰੇਜ ਦਿੱਤੀ ਗਈ ਹੈ। ਕੈਮਰੇ ਦੀ ਗੱਲ ਕੀਤੀ ਜਾਵੇ, ਤਾਂ ਇਸ ਸਮਾਰਟਫੋਨ 'ਚ ਦੋਹਰਾ ਕੈਮਰਾ ਸੈਟਅੱਪ ਦਿੱਤਾ ਗਿਆਹੈ। ਇਸ 'ਚ 64 ਮੈਗਾਪਿਕਸਲ ਪ੍ਰਾਈਮਰੀ ਕੈਮਰਾ ਅਤੇ 13 ਮੈਗਾਪਿਕਸਲ ਵਾਈਡ ਐਂਗਲ ਸੈਕੰਡਰੀ ਕੈਮਰਾ ਮਿਲਦਾ ਹੈ। ਸੈਲਫ਼ੀ ਲਈ ਫੋਨ 'ਚ 13 ਮੈਗਾਪਿਕਸਲ ਦਾ ਕੈਮਰਾ ਦਿੱਤਾ ਗਿਆ ਹੈ। ਇਸ ਸਮਾਰਟਫੋਨ 'ਚ 4,385mAh ਦੀ ਬੈਟਰੀ ਦਿੱਤੀ ਗਈ ਹੈ।