ETV Bharat / science-and-technology

Oppo A38 ਸਮਾਰਟਫੋਨ ਹੋਇਆ ਲਾਂਚ, ਜਾਣੋ ਕੀਮਤ ਅਤੇ ਸ਼ਾਨਦਾਰ ਫੀਚਰਸ - Oppo A38 Specifications

Oppo ਨੇ ਭਾਰਤੀ ਬਾਜ਼ਾਰ 'ਚ Oppo A38 ਸਮਾਰਟਫੋਨ ਨੂੰ ਲਾਂਚ ਕਰ ਦਿੱਤਾ ਹੈ। ਇਸ ਫੋਨ ਦੀ ਕੀਮਤ 12,999 ਰੁਪਏ ਹੈ।

Oppo A38
Oppo A38
author img

By ETV Bharat Punjabi Team

Published : Sep 8, 2023, 1:25 PM IST

ਹੈਦਰਾਬਾਦ: Oppo ਨੇ ਭਾਰਤੀ ਬਾਜ਼ਾਰ 'ਚ Oppo A38 ਸਮਾਰਟਫੋਨ ਨੂੰ ਲਾਂਚ ਕਰ ਦਿੱਤਾ ਹੈ। ਨਵੇਂ ਫੋਨ 'ਚ 6.56 ਇੰਚ ਡਿਸਪਲੇ, ਦੋਹਰਾ ਕੈਮਰਾ ਸੈਟਅੱਪ, ਪ੍ਰੋਸੈਸਰ, ਰੈਮ ਅਤੇ ਤੇਜ਼ ਚਾਰਜ ਹੋਣ ਵਾਲੀ ਬੈਟਰੀ ਦਿੱਤੀ ਗਈ ਹੈ।

Oppo A38 ਸਮਾਰਟਫੋਨ ਦੀ ਕੀਮਤ: ਭਾਰਤ 'ਚ Oppo A38 ਸਮਾਰਟਫੋਨ ਦੀ ਕੀਮਤ 12,999 ਰੁਪਏ ਹੈ। ਕੰਪਨੀ ਨੇ ਫੋਨ ਨੂੰ ਇੱਕ Varient 'ਚ ਪੇਸ਼ ਕੀਤਾ ਹੈ। ਇਹ 4GB ਰੈਮ ਅਤੇ 128GB ਸਟੋਰੇਜ ਦੇ ਨਾਲ ਆਉਦਾ ਹੈ। ਇਸ ਫੋਨ ਨੂੰ ਭਾਰਤ 'ਚ ਫਲਿੱਪਕਾਰਟ ਰਾਹੀ ਗਲੋਇੰਗ ਬਲੈਕ ਅਤੇ ਗਲੋਇੰਗ ਗੋਲਡ ਕਲਰ 'ਚ ਖਰੀਦਿਆਂ ਜਾ ਸਕਦਾ ਹੈ।

Oppo A38 ਸਮਾਰਟਫੋਨ ਦੇ ਫੀਚਰਸ: Oppo A38 ਸਮਾਰਟਫੋਨ ਆਕਟਾ ਕੋਰ ਮੀਡੀਆਟੇਕ ਹੀਲੀਓ G70 ਪ੍ਰੋਸੈਸਰ ਨਾਲ ਲੈਂਸ ਹੈ ਅਤੇ 4GB ਰੈਮ ਅਤੇ 128Gb ਸਟੋਰੇਜ ਦੇ ਨਾਲ ਆਉਦਾ ਹੈ। Oppo A38 ਸਮਾਰਟਫੋਨ 'ਚ 6.56 ਇੰਚ ਦੀ ਡਿਸਪਲੇ ਹੈ। ਜਿਸ ਵਿੱਚ HD+Resolution ਅਤੇ 90Hz ਰਿਫ੍ਰੈਸ਼ ਦਰ ਦਾ ਸਪੋਰਟ ਮਿਲਦਾ ਹੈ। ਡਿਸਪਲੇ ਪੈਨਲ 720nits ਪੀਕ ਬ੍ਰਾਈਟਨੈਸ ਅਤੇ Water Drop Shape Notch ਦੇ ਨਾਲ ਆਉਦਾ ਹੈ, ਜਿਸ 'ਚ ਸੈਲਫ਼ੀ ਕੈਮਰਾ ਹੈ। ਕੈਮਰੇ ਦੀ ਗੱਲ ਕੀਤੀ ਜਾਵੇ, ਤਾਂ ਇਸ ਵਿੱਚ LED ਫਲੈਸ਼ ਦੇ ਨਾਲ ਦੋਹਰਾ ਰਿਅਰ ਕੈਮਰਾ ਸੈਟਅੱਪ ਦਿੱਤਾ ਗਿਆ ਹੈ, ਜਿਸ ਵਿੱਚ 50 ਮੈਗਾਪਿਕਸਲ ਪ੍ਰਾਈਮਰੀ ਕੈਮਰਾ ਅਤੇ 2 ਮੈਗਾਪਿਕਸਲ ਪੋਰਟਰੇਟ ਸੈਂਸਰ ਦਿੱਤਾ ਗਿਆ ਹੈ। ਸੈਲਫ਼ੀ ਅਤੇ ਵੀਡੀਓ ਕਾਲ ਲਈ ਫੋਨ ਦੇ ਫਰੰਟ 'ਚ 5 ਮੈਗਾਪਿਕਸਲ ਦਾ ਕੈਮਰਾ ਹੈ। ਇਸ ਤੋਂ ਇਲਾਵਾ Oppo A38 ਸਮਾਰਟਫੋਨ 'ਚ IPX4 ਰੇਟਿੰਗ, ਦੋਹਰਾ 4G VoLTE ਸਪੋਰਟ, ਮਾਈਕ੍ਰੋਐਸਡੀ ਕਾਰਡ ਸਪੋਰਟ, 3.5mm ਆਡੀਓ ਜੈਕ, USB ਟਾਈਪ ਸੀ ਪੋਰਟ ਅਤੇ 33 ਵਾਟ SuperVOOC ਫਾਸਟ ਚਾਰਜਿੰਗ ਦੇ ਨਾਲ 5,000mAh ਦੀ ਬੈਟਰੀ ਵੀ ਦਿੱਤੀ ਗਈ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.