ETV Bharat / science-and-technology

X Audio-Video Call: X 'ਤੇ ਸਿਰਫ ਪ੍ਰੀਮੀਅਮ ਯੂਜ਼ਰਸ ਹੀ ਕਰ ਸਕਣਗੇ ਆਡੀਓ ਅਤੇ ਵੀਡੀਓ ਕਾਲ, ਇੱਕ-ਦੂਜੇ ਨੂੰ ਨੰਬਰ ਦੇਣ ਦੀ ਵੀ ਨਹੀਂ ਪਵੇਗੀ ਲੋੜ

author img

By ETV Bharat Punjabi Team

Published : Sep 26, 2023, 1:10 PM IST

Updated : Sep 26, 2023, 4:02 PM IST

X Audio-Video Call: X 'ਤੇ ਵੀਡੀਓ ਅਤੇ ਆਡੀਓ ਕਾਲ ਸਿਰਫ਼ ਪ੍ਰੀਮੀਅਮ ਯੂਜ਼ਰਸ ਹੀ ਕਰ ਸਕਣਗੇ। ਕੰਪਨੀ ਨੇ ਕਿਹਾ ਹੈ ਕਿ ਇਸ ਸੁਵਿਧਾ ਦਾ ਇਸਤੇਮਾਲ ਹਰ ਕੋਈ ਨਹੀਂ ਕਰ ਸਕੇਗਾ। ਜਿਨ੍ਹਾਂ ਕੋਲ ਪੇਡ ਸਬਸਕ੍ਰਿਪਸ਼ਨ ਹੈ, ਸਿਰਫ਼ ਉਹ ਲੋਕ ਹੀ ਆਡੀਓ ਅਤੇ ਵੀਡੀਓ ਕਾਲ ਕਰ ਸਕਣਗੇ।

X Audio-Video Call
X Audio-Video Call

ਹੈਦਰਾਬਾਦ: X 'ਤੇ ਹੁਣ ਯੂਜ਼ਰਸ ਆਡੀਓ ਅਤੇ ਵੀਡੀਓ ਕਾਲ ਕਰ ਸਕਣਗੇ। ਪਰ ਕੰਪਨੀ ਨੇ ਇਹ ਸਾਫ਼ ਕਰ ਦਿੱਤਾ ਹੈ ਕਿ ਇਸ ਸੁਵਿਧਾ ਦਾ ਇਸਤੇਮਾਲ ਹਰ ਕੋਈ ਨਹੀਂ ਕਰ ਸਕਦਾ, ਸਿਰਫ਼ ਪ੍ਰੀਮੀਅਮ ਯੂਜ਼ਰਸ ਹੀ ਇਸਦਾ ਇਸਤੇਮਾਲ ਕਰ ਸਕਣਗੇ। ਜਿਨ੍ਹਾਂ ਲੋਕਾਂ ਕੋਲ ਪੇਡ ਸਬਸਕ੍ਰਿਪਸ਼ਨ ਹੈ ਸਿਰਫ਼ ਉਹ ਲੋਕ ਹੀ ਆਡੀਓ ਅਤੇ ਵੀਡੀਓ ਕਾਲ ਕਰ ਸਕਣਗੇ। ਇਸ ਲਈ ਉਨ੍ਹਾਂ ਨੂੰ ਕਿਸੇ ਫੋਨ ਨੰਬਰ ਦੀ ਵੀ ਜ਼ਰੂਰਤ ਨਹੀਂ ਹੋਵੇਗੀ। ਇਸ ਗੱਲ ਦੀ ਜਾਣਕਾਰੀ ਐਲੋਨ ਮਸਕ ਨੇ ਦਿੱਤੀ ਹੈ। ਇਹ ਸੁਵਿਧਾ X ਦੇ iOS, ਐਂਡਰਾਈਡ, MAC ਅਤੇ PC 'ਤੇ ਸਾਰੇ ਯੂਜ਼ਰਸ ਨੂੰ ਮਿਲੇਗੀ।

ਪ੍ਰੀਮੀਅਮ ਯੂਜ਼ਰਸ ਨੂੰ ਮਿਲੇਗੀ X 'ਤੇ ਵੀਡੀਓ ਅਤੇ ਆਡੀਓ ਕਾਲ ਕਰਨ ਦੀ ਸੁਵਿਧਾ: X 'ਤੇ ਆਡੀਓ ਅਤੇ ਵੀਡੀਓ ਕਾਲ ਦੀ ਸੁਵਿਧਾ ਸਿਰਫ਼ ਪ੍ਰੀਮੀਅਮ, ਸਬਸਕ੍ਰਿਪਸ਼ਨ ਯੂਜ਼ਰਸ ਨੂੰ ਮਿਲੇਗੀ। X ਦੀ ਸੀਈਓ ਲਿੰਡਾ ਨੇ ਪਿਛਲੇ ਮਹੀਨੇ ਕਿਹਾ ਸੀ ਕਿ ਸੋਸ਼ਲ ਮੀਡੀਆ ਪਲੇਟਫਾਮ X 'ਤੇ ਵੀਡੀਓ ਕਾਲ ਫੀਚਰ ਆਵੇਗਾ। ਤੁਸੀਂ ਪਲੇਟਫਾਰਮ 'ਤੇ ਆਪਣਾ ਨੰਬਰ ਬਿਨ੍ਹਾਂ ਕਿਸੇ ਨੂੰ ਦਿੱਤੇ ਹੋਏ ਵੀਡੀਓ ਕਾਲ ਕਰ ਸਕੋਗੇ।

  • 🎥 | Former CEO Linda Yaccarino Spills the Beans on Ditching Twitter Name

    ———————————

    🗣️The “X” app:

    ✅ Offers video calls without sharing phone numbers

    ✅ Enables money transfers between users#X #Twitter #ElonMusk #LindaYaccarino pic.twitter.com/OReASeDmMp

    — MoneyDubai (@MoneyDubai_ae) August 11, 2023 " class="align-text-top noRightClick twitterSection" data="

🎥 | Former CEO Linda Yaccarino Spills the Beans on Ditching Twitter Name

———————————

🗣️The “X” app:

✅ Offers video calls without sharing phone numbers

✅ Enables money transfers between users#X #Twitter #ElonMusk #LindaYaccarino pic.twitter.com/OReASeDmMp

— MoneyDubai (@MoneyDubai_ae) August 11, 2023 ">

X 'ਤੇ ਵੀਡੀਓ ਕਾਲ ਕਰਨ ਲਈ ਦੇਣੇ ਪੈਣਗੇ ਪੈਸੇ: ਤਕਨੀਕੀ ਦਿੱਗਜ ਨਿਵੇਸ਼ਕ ਕ੍ਰਿਸ ਮੇਸੀਨਾ ਨੇ ਕਿਹਾ, "ਇਸ ਸੁਵਿਧਾ ਲਈ ਭੁਗਤਾਨ ਕਰਨਾ ਹੋਵੇਗਾ, ਕਿਉਕਿ ਸਕਾਈਪ ਖਤਮ ਹੋ ਚੁੱਕਾ ਹੈ।" X ਦਾ ਉਦੇਸ਼ WeChat ਦੀ ਤਰ੍ਹਾਂ ਸਾਰਾ ਕੁਝ ਇੱਕ ਹੀ ਐਪ 'ਚ ਦੇਣਾ ਹੈ।

X ਤੋਂ ਕਰ ਸਕੋਗੇ ਭੁਗਤਾਨ: ਐਲੋਨ ਮਸਕ ਲਗਾਤਾਰ X 'ਚ ਨਵੇਂ ਬਦਲਾਅ ਕਰ ਰਹੇ ਹਨ। ਉਹ ਇਸ ਪਲੇਟਫਾਰਮ ਰਾਹੀ ਲੋਕਾਂ ਨੂੰ ਹਰ ਸੁਵਿਧਾ ਦੇਣਾ ਚਾਹੁੰਦੇ ਹਨ। ਜਲਦ ਹੀ ਤੁਹਾਨੂੰ X ਰਾਹੀ Payment ਕਰਨ ਦੀ ਸੁਵਿਧਾ ਮਿਲੇਗੀ। ਇਸ ਅਪਡੇਟ ਦੇ ਆਉਣ ਤੋਂ ਬਾਅਦ ਤੁਸੀਂ ਗੂਗਲ ਪੇ ਅਤੇ ਫੋਨ ਪੇ ਦੀ ਤਰ੍ਹਾਂ X ਤੋਂ ਵੀ ਆਪਣੇ ਦੋਸਤਾਂ ਨੂੰ ਭੁਗਤਾਨ ਕਰ ਸਕੋਗੇ। ਇਸ ਗੱਲ ਦੀ ਜਾਣਕਾਰੀ X ਦੀ ਸੀਈਓ ਲਿੰਡਾ ਨੇ ਇੱਕ ਵੀਡੀਓ ਸ਼ੇਅਰ ਕਰਕੇ ਦਿੱਤੀ ਸੀ। ਉਨ੍ਹਾਂ ਨੇ ਟਵਿੱਟਰ 'ਤੇ ਇੱਕ ਵੀਡੀਓ ਸ਼ੇਅਰ ਕੀਤਾ ਸੀ, ਜਿਸ 'ਚ X 'ਤੇ ਆਉਣ ਵਾਲੇ ਅਪਡੇਟ ਬਾਰੇ ਦੱਸਿਆ ਗਿਆ ਸੀ।

ਹੈਦਰਾਬਾਦ: X 'ਤੇ ਹੁਣ ਯੂਜ਼ਰਸ ਆਡੀਓ ਅਤੇ ਵੀਡੀਓ ਕਾਲ ਕਰ ਸਕਣਗੇ। ਪਰ ਕੰਪਨੀ ਨੇ ਇਹ ਸਾਫ਼ ਕਰ ਦਿੱਤਾ ਹੈ ਕਿ ਇਸ ਸੁਵਿਧਾ ਦਾ ਇਸਤੇਮਾਲ ਹਰ ਕੋਈ ਨਹੀਂ ਕਰ ਸਕਦਾ, ਸਿਰਫ਼ ਪ੍ਰੀਮੀਅਮ ਯੂਜ਼ਰਸ ਹੀ ਇਸਦਾ ਇਸਤੇਮਾਲ ਕਰ ਸਕਣਗੇ। ਜਿਨ੍ਹਾਂ ਲੋਕਾਂ ਕੋਲ ਪੇਡ ਸਬਸਕ੍ਰਿਪਸ਼ਨ ਹੈ ਸਿਰਫ਼ ਉਹ ਲੋਕ ਹੀ ਆਡੀਓ ਅਤੇ ਵੀਡੀਓ ਕਾਲ ਕਰ ਸਕਣਗੇ। ਇਸ ਲਈ ਉਨ੍ਹਾਂ ਨੂੰ ਕਿਸੇ ਫੋਨ ਨੰਬਰ ਦੀ ਵੀ ਜ਼ਰੂਰਤ ਨਹੀਂ ਹੋਵੇਗੀ। ਇਸ ਗੱਲ ਦੀ ਜਾਣਕਾਰੀ ਐਲੋਨ ਮਸਕ ਨੇ ਦਿੱਤੀ ਹੈ। ਇਹ ਸੁਵਿਧਾ X ਦੇ iOS, ਐਂਡਰਾਈਡ, MAC ਅਤੇ PC 'ਤੇ ਸਾਰੇ ਯੂਜ਼ਰਸ ਨੂੰ ਮਿਲੇਗੀ।

ਪ੍ਰੀਮੀਅਮ ਯੂਜ਼ਰਸ ਨੂੰ ਮਿਲੇਗੀ X 'ਤੇ ਵੀਡੀਓ ਅਤੇ ਆਡੀਓ ਕਾਲ ਕਰਨ ਦੀ ਸੁਵਿਧਾ: X 'ਤੇ ਆਡੀਓ ਅਤੇ ਵੀਡੀਓ ਕਾਲ ਦੀ ਸੁਵਿਧਾ ਸਿਰਫ਼ ਪ੍ਰੀਮੀਅਮ, ਸਬਸਕ੍ਰਿਪਸ਼ਨ ਯੂਜ਼ਰਸ ਨੂੰ ਮਿਲੇਗੀ। X ਦੀ ਸੀਈਓ ਲਿੰਡਾ ਨੇ ਪਿਛਲੇ ਮਹੀਨੇ ਕਿਹਾ ਸੀ ਕਿ ਸੋਸ਼ਲ ਮੀਡੀਆ ਪਲੇਟਫਾਮ X 'ਤੇ ਵੀਡੀਓ ਕਾਲ ਫੀਚਰ ਆਵੇਗਾ। ਤੁਸੀਂ ਪਲੇਟਫਾਰਮ 'ਤੇ ਆਪਣਾ ਨੰਬਰ ਬਿਨ੍ਹਾਂ ਕਿਸੇ ਨੂੰ ਦਿੱਤੇ ਹੋਏ ਵੀਡੀਓ ਕਾਲ ਕਰ ਸਕੋਗੇ।

X 'ਤੇ ਵੀਡੀਓ ਕਾਲ ਕਰਨ ਲਈ ਦੇਣੇ ਪੈਣਗੇ ਪੈਸੇ: ਤਕਨੀਕੀ ਦਿੱਗਜ ਨਿਵੇਸ਼ਕ ਕ੍ਰਿਸ ਮੇਸੀਨਾ ਨੇ ਕਿਹਾ, "ਇਸ ਸੁਵਿਧਾ ਲਈ ਭੁਗਤਾਨ ਕਰਨਾ ਹੋਵੇਗਾ, ਕਿਉਕਿ ਸਕਾਈਪ ਖਤਮ ਹੋ ਚੁੱਕਾ ਹੈ।" X ਦਾ ਉਦੇਸ਼ WeChat ਦੀ ਤਰ੍ਹਾਂ ਸਾਰਾ ਕੁਝ ਇੱਕ ਹੀ ਐਪ 'ਚ ਦੇਣਾ ਹੈ।

X ਤੋਂ ਕਰ ਸਕੋਗੇ ਭੁਗਤਾਨ: ਐਲੋਨ ਮਸਕ ਲਗਾਤਾਰ X 'ਚ ਨਵੇਂ ਬਦਲਾਅ ਕਰ ਰਹੇ ਹਨ। ਉਹ ਇਸ ਪਲੇਟਫਾਰਮ ਰਾਹੀ ਲੋਕਾਂ ਨੂੰ ਹਰ ਸੁਵਿਧਾ ਦੇਣਾ ਚਾਹੁੰਦੇ ਹਨ। ਜਲਦ ਹੀ ਤੁਹਾਨੂੰ X ਰਾਹੀ Payment ਕਰਨ ਦੀ ਸੁਵਿਧਾ ਮਿਲੇਗੀ। ਇਸ ਅਪਡੇਟ ਦੇ ਆਉਣ ਤੋਂ ਬਾਅਦ ਤੁਸੀਂ ਗੂਗਲ ਪੇ ਅਤੇ ਫੋਨ ਪੇ ਦੀ ਤਰ੍ਹਾਂ X ਤੋਂ ਵੀ ਆਪਣੇ ਦੋਸਤਾਂ ਨੂੰ ਭੁਗਤਾਨ ਕਰ ਸਕੋਗੇ। ਇਸ ਗੱਲ ਦੀ ਜਾਣਕਾਰੀ X ਦੀ ਸੀਈਓ ਲਿੰਡਾ ਨੇ ਇੱਕ ਵੀਡੀਓ ਸ਼ੇਅਰ ਕਰਕੇ ਦਿੱਤੀ ਸੀ। ਉਨ੍ਹਾਂ ਨੇ ਟਵਿੱਟਰ 'ਤੇ ਇੱਕ ਵੀਡੀਓ ਸ਼ੇਅਰ ਕੀਤਾ ਸੀ, ਜਿਸ 'ਚ X 'ਤੇ ਆਉਣ ਵਾਲੇ ਅਪਡੇਟ ਬਾਰੇ ਦੱਸਿਆ ਗਿਆ ਸੀ।

Last Updated : Sep 26, 2023, 4:02 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.