ਹੈਦਰਾਬਾਦ: OnePlus ਜਲਦ ਹੀ ਆਪਣੇ ਗ੍ਰਾਹਕਾਂ ਲਈ OnePlus Nord N30 SE ਸਮਾਰਟਫੋਨ ਨੂੰ ਲਾਂਚ ਕਰ ਸਕਦਾ ਹੈ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਕੁਝ ਮਹੀਨੇ ਪਹਿਲਾ OnePlus Nord N30 ਸਮਾਰਟਫੋਨ ਨੂੰ ਅਮਰੀਕਾ ਅਤੇ ਕਨੈਡਾ 'ਚ ਲਾਂਚ ਕੀਤਾ ਗਿਆ ਸੀ ਅਤੇ ਹੁਣ ਕੰਪਨੀ Nord ਸੀਰੀਜ਼ ਲਾਈਨਅੱਪ 'ਚ ਇੱਕ ਨਵਾਂ ਸਮਾਰਟਫੋਨ OnePlus Nord N30 SE ਨੂੰ ਲਾਂਚ ਕਰਨ ਜਾ ਰਹੀ ਹੈ। ਇਸ ਫੋਨ ਦੇ ਮਾਡਲ ਨੰਬਰ CPH2605 ਨੂੰ Geekbench 'ਤੇ ਦੇਖਿਆ ਗਿਆ ਹੈ, ਜਿਸ ਤੋਂ ਪਤਾ ਲੱਗਦਾ ਹੈ ਕਿ ਕੰਪਨੀ ਜਲਦ ਹੀ ਇਸ ਸਮਾਰਟਫੋਨ ਨੂੰ ਲਾਂਚ ਕਰ ਸਕਦੀ ਹੈ।
-
OnePlus Nord N30 SE (CPH2605) is listed on the GeekBench benchmark.
— Raj Kumar (@technomania0211) January 17, 2024 " class="align-text-top noRightClick twitterSection" data="
- MediaTek Dimensity 6020 SoC
- Mali G57 GPU
- 4GB RAM
- Android 13#OnePlus #OnePlusNordN30SE pic.twitter.com/H7Ois8TFNM
">OnePlus Nord N30 SE (CPH2605) is listed on the GeekBench benchmark.
— Raj Kumar (@technomania0211) January 17, 2024
- MediaTek Dimensity 6020 SoC
- Mali G57 GPU
- 4GB RAM
- Android 13#OnePlus #OnePlusNordN30SE pic.twitter.com/H7Ois8TFNMOnePlus Nord N30 SE (CPH2605) is listed on the GeekBench benchmark.
— Raj Kumar (@technomania0211) January 17, 2024
- MediaTek Dimensity 6020 SoC
- Mali G57 GPU
- 4GB RAM
- Android 13#OnePlus #OnePlusNordN30SE pic.twitter.com/H7Ois8TFNM
OnePlus Nord N30 SE ਦੇ ਫੀਚਰਸ: OnePlus Nord N30 SE ਸਮਾਰਟਫੋਨ ਨੂੰ TDRA ਸਰਟੀਫਿਕੇਸ਼ਨ ਵੈੱਬਸਾਈਟ 'ਤੇ ਦੇਖਿਆ ਗਿਆ ਸੀ ਅਤੇ ਹੁਣ Geekbench 'ਤੇ ਵੀ ਦੇਖਿਆ ਗਿਆ ਹੈ, ਜਿਸ ਰਾਹੀ ਇਸ ਫੋਨ ਦੇ ਕੁਝ ਫੀਚਰਸ ਬਾਰੇ ਜਾਣਕਾਰੀ ਸਾਹਮਣੇ ਆਈ ਹੈ। Geekbench ਲਿਸਟਿੰਗ ਅਨੁਸਾਰ, OnePlus Nord N30 SE 'ਚ 2+6 ਕੌਂਫਿਗਰੇਸ਼ਨ ਅਤੇ k6833v1_64_k419 ਮਦਰਬੋਰਡ ਦੇ ਨਾਲ ਔਕਟਾ-ਕੋਰ ਚਿੱਪਸੈੱਟ ਦਿੱਤੀ ਜਾ ਸਕਦੀ ਹੈ। ਇਸ ਫੋਨ 'ਚ ਦੋ ਪ੍ਰਦਰਸ਼ਨ ਕੋਰ 2.20GHz 'ਤੇ ਕਲੌਕ ਕੀਤੇ ਗਏ ਹਨ ਅਤੇ 6 ਕੁਸ਼ਲਤਾ ਕੋਰ 2.0GHz 'ਤੇ ਕਲੌਕ ਕੀਤੇ ਗਏ ਹਨ। ਇਸ ਤੋਂ ਪਤਾ ਲੱਗਦਾ ਹੈ ਕਿ OnePlus Nord N30 SE ਫੋਨ MediaTek Dimensity 6020 ਚਿਪਸੈੱਟ 'ਤੇ ਚੱਲੇਗਾ। ਤੁਹਾਨੂੰ ਦੱਸ ਦੇਈਏ ਕਿ MediaTek Dimensity 6020 ਚਿਪਸੈੱਟ 7nm ਪ੍ਰੋਸੈਸ 'ਤੇ ਬਣੀ ਹੈ ਅਤੇ ਇਸ ਚਿੱਪਸੈੱਟ ਦੇ ਨਾਲ ਗ੍ਰਾਫਿਕਸ ਲਈ Mali G57 GPU ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਪ੍ਰੋਸੈਸਰ ਦੀ ਵਰਤੋਂ Realme 11, Oppo A59 5G, Lava Blaze 2 5G ਸਮੇਤ ਕਈ ਹੋਰ ਸਮਾਰਟਫੋਨਾਂ 'ਚ ਕੀਤੀ ਗਈ ਹੈ। ਹੁਣ OnePlus ਵੀ ਇਸ ਪ੍ਰੋਸੈਸਰ ਦੇ ਨਾਲ ਆਪਣਾ ਅਗਲਾ ਸਮਾਰਟਫੋਨ ਲਾਂਚ ਕਰਨ ਜਾ ਰਿਹਾ ਹੈ।
ਗੀਕਬੈਂਚ ਲਿਸਟਿੰਗ ਅਨੁਸਾਰ, ਫੋਨ ਦੇ ਪ੍ਰੋਸੈਸਰ ਤੋਂ ਇਲਾਵਾ ਰੈਮ ਦਾ ਵੀ ਖੁਲਾਸਾ ਹੋਇਆ ਹੈ। ਇਸ ਫੋਨ 'ਚ 4GB ਮਿਲ ਸਕਦੀ ਹੈ। ਹਾਲਾਂਕਿ, ਫੋਨ ਦੇ ਟਾਪ ਵੇਰੀਐਂਟ 'ਚ 6GB ਜਾਂ 8GB ਰੈਮ ਵੀ ਹੋ ਸਕਦੀ ਹੈ। OnePlus ਦੇ ਇਸ ਆਉਣ ਵਾਲੇ ਸਮਾਰਟਫੋਨ ਨੂੰ TDRA ਵੈੱਬਸਾਈਟ 'ਤੇ ਵੀ ਦੇਖਿਆ ਗਿਆ ਸੀ, ਜਿਸ ਤੋਂ ਇਹ ਪੁਸ਼ਟੀ ਹੋਈ ਸੀ ਕਿ ਇਸ ਫੋਨ 'ਚ 4880mAh ਦੀ ਬੈਟਰੀ ਮਿਲੇਗੀ, ਜੋ ਕਿ 33W ਫਾਸਟ ਚਾਰਜਿੰਗ ਨੂੰ ਸਪੋਰਟ ਕਰੇਗੀ। ਹਾਲਾਂਕਿ, ਇਸ ਫੋਨ ਦੀ ਕੀਮਤ ਨੂੰ ਲੈ ਕੇ ਕੋਈ ਖੁਲਾਸਾ ਨਹੀਂ ਕੀਤਾ ਗਿਆ ਹੈ। ਪਰ ਇਸ ਦੇ ਫੀਚਰਸ ਨੂੰ ਦੇਖ ਕੇ ਲੱਗਦਾ ਹੈ ਕਿ ਇਹ OnePlus ਦਾ ਬਜਟ ਰੇਂਜ ਵਾਲਾ ਸਮਾਰਟਫੋਨ ਹੋ ਸਕਦਾ ਹੈ।