ਹੈਦਰਾਬਾਦ: OnePlus ਆਪਣੇ ਗ੍ਰਾਹਕਾਂ ਲਈ OnePlus 12 ਅਤੇ OnePlus 12R ਸਮਾਰਟਫੋਨ ਨੂੰ ਲਾਂਚ ਕਰਨ ਦੀ ਤਿਆਰੀ 'ਚ ਹੈ। ਇਸ ਸਮਾਰਟਫੋਨ ਨੂੰ 23 ਜਨਵਰੀ ਵਾਲੇ ਦਿਨ ਲਾਂਚ ਕੀਤਾ ਜਾਵੇਗਾ। ਅਧਿਕਾਰਿਤ ਲਾਂਚ ਤੋਂ ਪਹਿਲਾ ਇਨ੍ਹਾਂ ਫੋਨਾਂ ਦੀ US ਕੀਮਤ ਸਾਹਮਣੇ ਆ ਗਈ ਹੈ ਅਤੇ ਭਾਰਤ 'ਚ ਵੀ ਇਨ੍ਹਾਂ ਡਿਵਾਈਸਾਂ ਦੀ ਕੀਮਤ ਨਾਲ ਜੁੜੇ ਸੰਕੇਤ ਮਿਲ ਰਹੇ ਹਨ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ OnePlus 12 ਨੂੰ ਚੀਨੀ ਬਾਜ਼ਾਰ 'ਚ ਪਹਿਲਾ ਹੀ ਲਾਂਚ ਕਰ ਦਿੱਤਾ ਗਿਆ ਹੈ।
-
Meet the family: #OnePlus12 and #OnePlus12R, launching on Jan 23
— OnePlus India (@OnePlus_IN) January 5, 2024 " class="align-text-top noRightClick twitterSection" data="
">Meet the family: #OnePlus12 and #OnePlus12R, launching on Jan 23
— OnePlus India (@OnePlus_IN) January 5, 2024Meet the family: #OnePlus12 and #OnePlus12R, launching on Jan 23
— OnePlus India (@OnePlus_IN) January 5, 2024
OnePlus 12 ਸਮਾਰਟਫੋਨ ਦੇ ਫੀਚਰਸ: OnePlus 12 ਸਮਾਰਟਫੋਨ 'ਚ 6.82 ਇੰਚ ਦੀ LTPO OLED ਡਿਸਪਲੇ ਦਿੱਤੀ ਗਈ ਹੈ, ਜੋ ਕਿ 120Hz ਰਿਫ੍ਰੈਸ਼ ਦਰ, 4500nits ਦੀ ਪੀਕ ਬ੍ਰਾਈਟਨੈੱਸ ਨੂੰ ਸਪੋਰਟ ਕਰੇਗੀ। ਪ੍ਰੋਸੈਸਰ ਦੇ ਤੌਰ 'ਤੇ ਫੋਨ 'ਚ Qualcomm Snapdragon 8 Gen 3 ਚਿਪਸੈੱਟ ਮਿਲ ਸਕਦੀ ਹੈ। ਜੇਕਰ ਕੈਮਰੇ ਬਾਰੇ ਗੱਲ ਕੀਤੀ ਜਾਵੇ, ਤਾਂ OnePlus 12 ਸਮਾਰਟਫੋਨ 'ਚ 50MP ਦਾ ਪ੍ਰਾਈਮਰੀ ਸੈਂਸਰ OIS ਦੇ ਨਾਲ ਮਿਲਦਾ ਹੈ ਅਤੇ ਟ੍ਰਿਪਲ ਕੈਮਰਾ ਸੈਟਅੱਪ ਦਿੱਤਾ ਗਿਆ ਹੈ। ਇਸਦੇ ਨਾਲ ਹੀ ਇਨ੍ਹਾਂ ਫੋਨਾਂ 'ਚ 24GB ਤੱਕ LPDDR5X ਰੈਮ ਦਾ ਸਪੋਰਟ ਮਿਲੇਗਾ। OnePlus 12 ਸਮਾਰਟਫੋਨ 'ਚ 5,400mAh ਦੀ ਬੈਟਰੀ ਮਿਲਦੀ ਹੈ, ਜੋ ਕਿ 100 ਵਾਟ ਦੀ SuperVOOC ਚਾਰਜਿੰਗ ਨੂੰ ਸਪੋਰਟ ਕਰੇਗੀ।
-
Smoothness at your fingerprints
— OnePlus India (@OnePlus_IN) January 4, 2024 " class="align-text-top noRightClick twitterSection" data="
The #OnePlus12R's LTPO 4.0 display adapts its refresh rate to your gestures so you can game for longer.
">Smoothness at your fingerprints
— OnePlus India (@OnePlus_IN) January 4, 2024
The #OnePlus12R's LTPO 4.0 display adapts its refresh rate to your gestures so you can game for longer.Smoothness at your fingerprints
— OnePlus India (@OnePlus_IN) January 4, 2024
The #OnePlus12R's LTPO 4.0 display adapts its refresh rate to your gestures so you can game for longer.
OnePlus 12R ਸਮਾਰਟਫੋਨ ਦੇ ਫੀਚਰਸ: OnePlus 12R ਸਮਾਰਟਫੋਨ 'ਚ 6.78 ਇੰਚ LTPO 4.0 ਸਕ੍ਰੀਨ ਦਿੱਤੀ ਜਾ ਸਕਦੀ ਹੈ, ਜੋ ਕਿ 120Hz ਦੇ ਰਿਫ੍ਰੈਸ਼ ਦਰ ਨੂੰ ਸਪੋਰਟ ਕਰੇਗੀ। ਪ੍ਰੋਸੈਸਰ ਦੇ ਤੌਰ 'ਚ ਫੋਨ 'ਚ ਸਨੈਪਡ੍ਰੈਗਨ 8 ਜੇਨ 2 ਚਿਪਸੈੱਟ ਮਿਲ ਸਕਦੀ ਹੈ। ਜੇਕਰ ਕੈਮਰੇ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਫੋਨ 'ਚ ਟ੍ਰਿਪਲ ਰਿਅਰ ਕੈਮਰਾ ਸੈਟਅੱਪ ਮਿਲ ਸਕਦਾ ਹੈ, ਜਿਸ 'ਚ 50MP IMX890 ਪ੍ਰਾਈਮਰੀ ਸੈਂਸਰ, ਅਲਟ੍ਰਾ ਵਾਈਡ ਲੈਂਸ ਦੇ ਨਾਲ 8MP ਸੈਂਸਰ ਅਤੇ 2MP ਮੈਕਰੋ ਸ਼ੂਟਰ ਮਿਲੇਗਾ। ਸੈਲਫ਼ੀ ਲਈ ਫੋਨ 'ਚ 16MP ਦਾ ਫਰੰਟ ਕੈਮਰਾ ਮਿਲ ਸਕਦਾ ਹੈ। OnePlus 12R ਸਮਾਰਟਫੋਨ 'ਚ 5,500mAh ਦੀ ਬੈਟਰੀ ਮਿਲ ਸਕਦੀ ਹੈ, ਜੋ ਕਿ 100 ਵਾਈਰਡ ਦੀ ਫਾਸਟ ਚਾਰਜਿੰਗ ਨੂੰ ਸਪੋਰਟ ਕਰੇਗੀ।
-
Game harder for longer.
— OnePlus (@oneplus) January 2, 2024 " class="align-text-top noRightClick twitterSection" data="
The #OnePlus12R comes with our biggest battery ever!
">Game harder for longer.
— OnePlus (@oneplus) January 2, 2024
The #OnePlus12R comes with our biggest battery ever!Game harder for longer.
— OnePlus (@oneplus) January 2, 2024
The #OnePlus12R comes with our biggest battery ever!
OnePlus 12R ਸਮਾਰਟਫੋਨ ਦੀ ਕੀਮਤ: TechPlus ਦੀ ਰਿਪੋਰਟ ਅਨੁਸਾਰ, OnePlus 12R ਦੇ 8GB+128GB ਮਾਡਲ ਦੀ ਕੀਮਤ 35,000 ਰੁਪਏ ਤੋਂ ਸ਼ੁਰੂ ਹੋ ਸਕਦੀ ਹੈ, ਜਦਕਿ 16GB+256GB ਦੀ ਕੀਮਤ 35,000 ਰੁਪਏ ਹੋਵੇਗੀ।
OnePlus 12 ਸਮਾਰਟਫੋਨ ਦੀ ਕੀਮਤ: ਮਿਲੀ ਜਾਣਕਾਰੀ ਅਨੁਸਾਰ, OnePlus 12 ਸਮਾਰਟਫੋਨ ਦੇ 12GB+256GB ਸਟੋਰੇਜ ਵਾਲੇ ਮਾਡਲ ਦੀ ਕੀਮਤ 66,400 ਰੁਪਏ ਹੋ ਸਕਦੀ ਹੈ, ਜਦਕਿ 16GB ਰੈਮ ਅਤੇ 512GB ਸਟੋਰੇਜ ਦੀ ਕੀਮਤ 74,000 ਰੁਪਏ ਹੋ ਸਕਦੀ ਹੈ।