ਹੈਦਰਾਬਾਦ: ਵਟਸਐਪ ਦਾ ਕਰੋੜਾਂ ਯੂਜ਼ਰਸ ਇਸਤੇਮਾਲ ਕਰਦੇ ਹਨ। ਇਸ ਲਈ ਕੰਪਨੀ ਲਗਾਤਾਰ ਇਸ ਐਪ ਨੂੰ ਅਪਡੇਟ ਕਰਦੀ ਰਹਿੰਦੀ ਹੈ। ਹਾਲ ਹੀ ਵਿੱਚ ਵਟਸਐਪ ਨੇ ਯੂਜ਼ਰਸ ਲਈ ਚੈਨਲ ਦੀ ਸੁਵਿਧਾ ਪੇਸ਼ ਕੀਤੀ ਸੀ। ਇਸ ਰਾਹੀ ਵਟਸਐਪ 'ਤੇ ਕਿਸੇ ਖਾਸ ਕੰਮ ਨਾਲ ਜੁੜੇ ਲੋਕ ਆਪਣੇ ਫਾਲੋਅਰਜ਼ ਦੇ ਨਾਲ ਇੱਕ ਗਰੁੱਪ ਰਾਹੀ ਜੁੜ ਸਕਦੇ ਹਨ। ਹੁਣ ਬਹੁਤ ਜਲਦ ਵਟਸਐਪ ਯੂਜ਼ਰਸ ਚੈਨਲ 'ਚ ਫਾਲੋਅਰਜ਼ ਨੂੰ ਆਪਣੀ ਆਵਾਜ਼ ਦੇ ਨਾਲ ਮੈਸੇਜ ਦਾ ਰਿਪਲਾਈ ਕਰ ਸਕਣਗੇ।
-
📝 WhatsApp beta for Android 2.23.23.2: what's new?
— WABetaInfo (@WABetaInfo) October 23, 2023 " class="align-text-top noRightClick twitterSection" data="
WhatsApp is working on a feature to share voice messages and stickers in channels, and it will be available in a future update of the app!https://t.co/uOSS8cGfrf pic.twitter.com/nv0WrvGLmw
">📝 WhatsApp beta for Android 2.23.23.2: what's new?
— WABetaInfo (@WABetaInfo) October 23, 2023
WhatsApp is working on a feature to share voice messages and stickers in channels, and it will be available in a future update of the app!https://t.co/uOSS8cGfrf pic.twitter.com/nv0WrvGLmw📝 WhatsApp beta for Android 2.23.23.2: what's new?
— WABetaInfo (@WABetaInfo) October 23, 2023
WhatsApp is working on a feature to share voice messages and stickers in channels, and it will be available in a future update of the app!https://t.co/uOSS8cGfrf pic.twitter.com/nv0WrvGLmw
Wabetainfo ਨੇ ਵਟਸਐਪ ਚੈਨਲ ਦੇ ਨਵੇਂ ਫੀਚਰ ਦੀ ਦਿੱਤੀ ਜਾਣਕਾਰੀ: Wabetainfo ਦੀ ਇੱਕ ਨਵੀਂ ਰਿਪੋਰਟ ਸਾਹਮਣੇ ਆਈ ਹੈ। ਇਸ ਰਿਪੋਰਟ ਅਨੁਸਾਰ, ਕੰਪਨੀ ਬਹੁਤ ਜਲਦ ਵਟਸਐਪ ਚੈਨਲ ਲਈ ਕਈ ਸਾਰੇ ਨਵੇਂ ਫੀਚਰਸ ਲਿਆਉਣ ਜਾ ਰਹੀ ਹੈ। ਵਟਸਐਪ ਚੈਨਲ 'ਤੇ ਨਵੇਂ ਫੀਚਰ ਦੇ ਨਾਲ ਵਾਈਸ ਮੈਸੇਜ ਭੇਜਣ ਦੀ ਸੁਵਿਧਾ ਵੀ ਮਿਲਣ ਜਾ ਰਹੀ ਹੈ। Wabetainfo ਨੇ ਆਪਣੀ ਰਿਪੋਰਟ 'ਚ ਵਟਸਐਪ ਚੈਨਲ ਦੇ ਇਸ ਨਵੇਂ ਫੀਚਰ ਨੂੰ ਲੈ ਕੇ ਇੱਕ ਸਕ੍ਰੀਨਸ਼ਾਰਟ ਵੀ ਸ਼ੇਅਰ ਕੀਤਾ ਹੈ।
ਵਟਸਐਪ ਚੈਨਲ 'ਚ ਆ ਰਿਹਾ ਵਾਈਸ ਮੈਸੇਜ ਫੀਚਰ: ਵਟਸਐਪ ਚੈਨਲ ਰਾਹੀ ਫਿਲਹਾਲ ਇੱਕ ਚੈਨਲ ਕ੍ਰਿਏਟਰ ਨੂੰ ਲਿੰਕਸ, ਵੀਡੀਓ ਅਤੇ ਫੋਟੋ ਭੇਜਣ ਦੀ ਸੁਵਿਧਾ ਮਿਲਦੀ ਹੈ। ਚੈਨਲ ਕ੍ਰਿਏਟਰਸ ਆਪਣੇ ਚੈਨਲ 'ਚ ਵਾਈਸ ਮੈਸੇਜ ਨਹੀ ਭੇਜ ਸਕਦੇ। ਨਵੇਂ ਅਪਡੇਟ ਦੇ ਆਉਣ ਤੋਂ ਬਾਅਦ ਚੈਨਲ ਕ੍ਰਿਏਟਰ ਨੂੰ ਵਟਸਐਪ ਨਾਰਮਲ ਚੈਟ ਦੀ ਤਰ੍ਹਾਂ ਹੀ ਆਪਣੇ ਚੈਨਲ 'ਚ ਵੀ ਇੱਕ ਮਾਈਕ੍ਰੋਫੋਨ ਆਈਕਨ ਨਜ਼ਰ ਆਵੇਗਾ। ਇਸ ਮਾਈਕ੍ਰੋਫੋਨ ਆਈਕਨ 'ਤੇ ਟੈਪ ਕਰਨ ਦੇ ਨਾਲ ਹੀ ਕ੍ਰਿਏਟਰ ਆਪਣੇ ਫਾਲੋਅਰਜ਼ ਦੇ ਲਈ ਕਿਸੇ ਨਵੇਂ ਮੈਸੇਜ ਜਾਂ ਰਿਪਲਾਈ ਲਈ ਆਪਣੀ ਆਵਾਜ਼ 'ਚ ਮੈਸੇਜ ਭੇਜ ਸਕਣਗੇ।
ਇਨ੍ਹਾਂ ਯੂਜ਼ਰਸ ਲਈ ਆ ਰਿਹਾ ਵਟਸਐਪ ਦਾ ਨਵਾਂ ਫੀਚਰ: ਵਟਸਐਪ ਦਾ ਨਵਾਂ ਫੀਚਰ ਐਂਡਰਾਈਡ ਬੀਟਾ ਅਪਡੇਟ 'ਚ ਦੇਖਿਆ ਗਿਆ ਹੈ। ਐਪ ਦੇ ਐਂਡਰਾਈਡ ਬੀਟਾ ਯੂਜ਼ਰਸ ਨਵੇਂ ਅਪਡੇਟ ਦੇ ਨਾਲ ਇਸ ਫੀਚਰ ਨੂੰ ਇਸਤੇਮਾਲ ਕਰ ਸਕਦੇ ਹਨ। ਵਟਸਐਪ ਦੇ ਦੂਜੇ ਯੂਜ਼ਰਸ ਲਈ ਇਸ ਫੀਚਰ ਨੂੰ ਆਉਣ ਵਾਲੇ ਦਿਨਾਂ 'ਚ ਰੋਲਆਊਟ ਕੀਤਾ ਜਾਵੇਗਾ।