ਹੈਦਰਾਬਾਦ: ਇੰਸਟਾਗ੍ਰਾਮ ਦਾ ਇਸਤੇਮਾਲ ਕਈ ਯੂਜ਼ਰਸ ਕਰਦੇ ਹਨ। ਇਸ ਲਈ ਕੰਪਨੀ ਲਗਾਤਾਰ ਇਸ ਐਪ ਨੂੰ ਅਪਡੇਟ ਕਰਦੀ ਰਹਿੰਦੀ ਹੈ। ਹੁਣ ਮੈਟਾ ਨੇ ਯੂਜ਼ਰਸ ਲਈ 'Instagram Reels Download' ਫੀਚਰ ਪੇਸ਼ ਕਰਨ ਦਾ ਐਲਾਨ ਕੀਤਾ ਹੈ। ਇਸ ਫੀਚਰ ਦੇ ਨਾਲ ਯੂਜ਼ਰਸ ਪਬਲਿਕ ਅਕਾਊਂਟ 'ਚ ਸ਼ੇਅਰ ਕੀਤੀਆਂ ਰੀਲਾਂ ਨੂੰ ਡਾਊਨਲੋਡ ਕਰ ਸਕਣਗੇ, ਪਰ ਜੇਕਰ ਕਿਸੇ ਯੂਜ਼ਰ ਦਾ ਅਕਾਊਂਟ ਪ੍ਰਾਈਵੇਟ ਹੈ, ਤਾਂ ਰੀਲਸ ਅਤੇ ਵੀਡੀਓ ਨੂੰ ਕੋਈ ਹੋਰ ਯੂਜ਼ਰ ਡਾਊਨਲੋਡ ਨਹੀਂ ਕਰ ਸਕੇਗਾ।
ਇਨ੍ਹਾਂ ਯੂਜ਼ਰਸ ਨੂੰ ਮਿਲੇਗਾ 'Instagram Reels Download' ਫੀਚਰ: 'Instagram Reels Download' ਫੀਚਰ ਦਾ ਇਸਤੇਮਾਲ 18 ਸਾਲ ਤੋਂ ਜ਼ਿਆਦਾ ਉਮਰ ਦੇ ਸਾਰੇ ਯੂਜ਼ਰਸ ਕਰ ਸਕਣਗੇ। ਹਾਲਾਂਕਿ, 18 ਸਾਲ ਤੋਂ ਘਟ ਉਮਰ ਦੇ ਯੂਜ਼ਰਸ ਲਈ ਇਹ ਫੀਚਰ ਡਿਫਾਲਟ ਰੂਪ 'ਚ ਬੰਦ ਰਹੇਗਾ। ਤੁਸੀਂ ਸੈਟਿੰਗ 'ਚ ਜਾ ਕੇ ਪਬਲਿਕ ਅਕਾਊਟ ਦੇ ਨਾਲ ਇਸ ਫੀਚਰ ਨੂੰ ਇਨੇਬਲ ਕਰ ਸਕਦੇ ਹੋ।
'Instagram Reels Download' ਫੀਚਰ 'ਚ ਕੀ ਹੋਵੇਗਾ?: ਜਦੋ ਤੁਸੀਂ ਇਸ ਫੀਚਰ ਦੇ ਨਾਲ ਰੀਲ ਡਾਊਨਲੋਡ ਕਰਦੇ ਹੋ, ਤਾਂ ਇੰਸਟਾਗ੍ਰਾਮ ਵਾਟਰਮਾਰਕ ਵੀ ਨਜ਼ਰ ਆਵੇਗਾ ਅਤੇ ਰੀਲਸ ਦੇ ਨਾਲ ਯੂਜ਼ਰਨੇਮ ਵਰਗੀਆਂ ਜਾਣਕਾਰੀਆਂ ਵੀ ਡਿਸਪਲੇ ਹੋਣਗੀਆਂ। ਡਾਊਨਲੋਡ ਕੀਤੀ ਗਈ ਰੀਲ ਦਾ ਵਪਾਰਕ ਮਕਸਦ ਲਈ ਇਸਤੇਮਾਲ ਨਹੀਂ ਕੀਤਾ ਜਾਵੇਗਾ। ਡਾਊਨਲੋਡ ਆਪਸ਼ਨ ਮੌਜ਼ੂਦ ਹੋਣ 'ਤੇ ਰੀਲਸ ਦੇ ਨਾਲ ਅਸਲੀ ਆਡੀਓ ਵੀ ਡਾਊਨਲੋਡ ਹੋ ਸਕਦੀ ਹੈ। ਡਾਊਨਲੋਡ ਸੈਟਿੰਗ 'ਚ ਕੀਤੇ ਗਏ ਬਦਲਾਅ ਦੇ ਕਾਰਨ ਡਾਊਨਲੋਡ ਕੀਤੀ ਰੀਲ 'ਤੇ ਕੋਈ ਬਦਲਾਅ ਨਹੀਂ ਪਵੇਗਾ। ਇਸ ਫੀਚਰ ਦੀ ਮਦਦ ਨਾਲ ਸਿਰਫ਼ ਨਵੀਂ ਰੀਲ ਨੂੰ ਹੀ ਡਾਊਨਲੋਡ ਕੀਤਾ ਜਾ ਸਕੇਗਾ।
ਇਸ ਤਰ੍ਹਾਂ ਕਰੋ 'Instagram Reels Download' ਫੀਚਰ ਦਾ ਇਸਤੇਮਾਲ: ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ 'Instagram Reels Download' ਫੀਚਰ ਦਾ ਇਸਤੇਮਾਲ ਪਹਿਲਾ ਸਿਰਫ਼ ਅਮਰੀਕਾ 'ਚ ਰਹਿਣ ਵਾਲੇ ਯੂਜ਼ਰ ਹੀ ਕਰ ਪਾ ਰਹੇ ਸੀ। ਹਾਲਾਂਕਿ, ਹੁਣ ਇਹ ਫੀਚਰ ਵਿਸ਼ਵ ਪੱਧਰ 'ਤੇ ਰੋਲਆਊਟ ਹੋ ਰਿਹਾ ਹੈ। ਕੰਪਨੀ ਨੇ ਇਸ ਫੀਚਰ ਨੂੰ 23 ਨਵੰਬਰ ਤੋਂ ਰੋਲਆਊਟ ਕਰਨਾ ਸ਼ੁਰੂ ਕਰ ਦਿੱਤਾ ਹੈ। ਨਵੇਂ ਅਪਡੇਟ ਦੇ ਨਾਲ ਤੁਸੀਂ 'Instagram Reels Download' ਫੀਚਰ ਦਾ ਇਸਤੇਮਾਲ ਕਰ ਸਕੋਗੇ।