ਹੈਦਰਾਬਾਦ: ਇੰਸਟਾਗ੍ਰਾਮ ਰੀਲਸ ਬਣਾਉਣ ਵਾਲੇ ਯੂਜ਼ਰਸ ਲਈ ਇੱਕ ਨਵਾਂ ਫੀਚਰ ਲੈ ਕੇ ਆ ਰਿਹਾ ਹੈ। ਇਸਦੀ ਜਾਣਕਾਰੀ ਕੰਪਨੀ ਦੇ ਸੀਈਓ ਨੇ ਆਪਣੇ ਇੰਸਟਾਗ੍ਰਾਮ ਚੈਨਲ ਰਾਹੀ ਦਿੱਤੀ ਹੈ। ਜਲਦ ਹੀ ਇੰਸਟਾਗ੍ਰਾਮ ਕ੍ਰਿਏਟਰਸ ਰੀਲ ਪੋਸਟ ਕਰਦੇ ਸਮੇਂ ਉਸ 'ਚ lyrics ਐਡ ਕਰ ਸਕਣਗੇ। ਵਰਤਮਾਨ ਸਮੇਂ 'ਚ ਇੰਸਟਾਗ੍ਰਾਮ ਰੀਲਸ 'ਚ ਅਜਿਹਾ ਕੋਈ ਆਪਸ਼ਨ ਨਹੀਂ ਮਿਲਦਾ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਕਈ ਵਾਰ ਮੁਸ਼ਕਿਲ ਗੀਤ ਲੋਕਾਂ ਨੂੰ ਯਾਦ ਨਹੀਂ ਹੁੰਦੇ ਅਤੇ ਉਹ ਸਹੀ ਤਰੀਕੇ ਨਾਲ ਉਸ ਗੀਤ ਦੇ Lyrics ਨਹੀਂ ਸਮਝ ਪਾਉਦੇ। ਇਸ ਸਮੱਸਿਆਂ ਨੂੰ ਖਤਮ ਕਰਨ ਲਈ ਕੰਪਨੀ Lyrics ਨੂੰ ਰੀਲ 'ਚ ਜੋੜਨ ਦਾ ਆਪਸ਼ਨ ਲੈ ਕੇ ਆ ਰਹੀ ਹੈ। ਇਸ ਆਪਸ਼ਨ ਦੇ ਆਉਣ ਤੋਂ ਬਾਅਦ ਕ੍ਰਿਏਟਰਸ ਰੀਲ ਨੂੰ ਐਡਿਟ ਕਰਦੇ ਸਮੇਂ ਉਸ 'ਚ Lyrics ਜੋੜ ਸਕਣਗੇ।
ਇੰਸਟਾਗ੍ਰਾਮ ਦੇ ਸੀਈਓ ਨੇ ਦਿੱਤੀ ਜਾਣਕਾਰੀ: ਇੰਸਟਾਗ੍ਰਾਮ ਦੇ ਸੀਈਓ ਨੇ ਕਿਹਾ ਕਿ ਨਵਾਂ ਫੀਚਰ ਜਲਦ ਐਂਡਰਾਈਡ ਅਤੇ IOS 'ਤੇ ਯੂਜ਼ਰਸ ਨੂੰ ਮਿਲੇਗਾ। ਇਸਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਆਉਣ ਵਾਲੇ ਸਮੇਂ 'ਚ ਕੰਪਨੀ ਇੰਸਟਾਗ੍ਰਾਮ ਰੀਲਸ ਲਈ ਕੁਝ ਹੋਰ ਨਵੇਂ ਫੀਚਰਸ ਵੀ ਲਿਆਉਣ ਵਾਲੀ ਹੈ।
ਇੰਸਟਾਗ੍ਰਾਮ ਰੀਲ 'ਚ Lyrics ਐਡ ਕਰਨ ਦਾ ਫਾਇਦਾ: ਇੰਸਟਾਗ੍ਰਾਮ ਰੀਲ 'ਚ Lyrics ਐਡ ਕਰਨ ਨਾਲ ਇਹ ਫਾਇਦਾ ਹੋਵੇਗਾ ਕਿ ਤੁਸੀਂ ਮਿਊਟ ਕਰਕੇ ਵੀ ਰੀਲ ਨੂੰ ਦੇਖ ਸਕੋਗੇ। ਇਸ ਨਾਲ ਤੁਹਾਡੇ ਆਲੇ-ਦੁਆਲੇ ਦੇ ਲੋਕਾਂ ਨੂੰ ਪਰੇਸ਼ਾਨੀ ਨਹੀਂ ਹੋਵੇਗੀ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਕੰਪਨੀ ਨੇ ਇੰਸਟਾਗ੍ਰਾਮ ਸਟੋਰੀ ਲਈ ਇਸ ਤਰ੍ਹਾਂ ਦਾ ਫੀਚਰ ਪਹਿਲਾ ਤੋਂ ਹੀ ਦਿੱਤਾ ਹੈ ਅਤੇ ਹੁਣ ਇੰਸਟਾਗ੍ਰਾਮ 'ਤੇ ਰੀਲ ਬਣਾਉਣ ਵਾਲੇ ਯੂਜ਼ਰਸ ਨੂੰ ਵੀ ਜਲਦ ਹੀ ਇਹ ਫੀਚਰ ਮਿਲੇਗਾ।
-
#Instagram is working on the ability to create an #AI friend 👀 pic.twitter.com/onAxGfGdSg
— Alessandro Paluzzi (@alex193a) October 30, 2023 " class="align-text-top noRightClick twitterSection" data="
">#Instagram is working on the ability to create an #AI friend 👀 pic.twitter.com/onAxGfGdSg
— Alessandro Paluzzi (@alex193a) October 30, 2023#Instagram is working on the ability to create an #AI friend 👀 pic.twitter.com/onAxGfGdSg
— Alessandro Paluzzi (@alex193a) October 30, 2023
ਇੰਸਟਾਗ੍ਰਾਮ 'ਤੇ ਜਲਦ ਮਿਲੇਗਾ AI: ਇਸ ਤੋਂ ਇਲਾਵਾ ਤੁਹਾਨੂੰ ਇੰਸਟਾਗ੍ਰਾਮ 'ਤੇ ਜਲਦ ਹੀ AI ਵੀ ਮਿਲੇਗਾ। ਇਸ ਗੱਲ ਦੀ ਜਾਣਕਾਰੀ Alessandro Paluzz ਨੇ ਦਿੱਤੀ ਹੈ। AI ਸਨੈਪਚੈਟ 'ਤੇਂ ਪਹਿਲਾ ਤੋਂ ਹੀ ਮੌਜ਼ੂਦ ਹੈ ਅਤੇ ਹੁਣ ਜਲਦ ਹੀ ਇੰਸਟਾਗ੍ਰਾਮ 'ਤੇ ਵੀ ਤੁਹਾਨੂੰ AI ਮਿਲੇਗਾ। AI ਤੋਂ ਤੁਸੀਂ ਸਵਾਲ ਜਵਾਬ ਕਰ ਸਕਦੇ ਹੋ। ਇਸਦੇ ਨਾਲ ਹੀ ਤੁਸੀਂ AI ਦਾ ਨਾਮ, ਪ੍ਰੋਫਾਈਲ, ਲਿੰਗ ਆਦਿ ਨੂੰ ਵੀ ਆਪਣੀ ਮਰਜ਼ੀ ਨਾਲ ਚੁਣ ਸਕਦੇ ਹੋ।