ਹੈਦਰਾਬਾਦ: ਇੰਸਟਾਗ੍ਰਾਮ ਦਾ ਇਸਤੇਮਾਲ ਕਰੋੜਾਂ ਯੂਜ਼ਰਸ ਕਰਦੇ ਹਨ। ਇਸ ਲਈ ਕੰਪਨੀ ਲਗਾਤਾਰ ਐਪ ਨੂੰ ਅਪਡੇਟ ਕਰਦੀ ਰਹਿੰਦੀ ਹੈ। ਹੁਣ ਕੰਪਨੀ ਇੱਕ ਹੋਰ ਨਵੇਂ ਫੀਚਰ 'ਤੇ ਕੰਮ ਕਰ ਰਹੀ ਹੈ। ਇਸ ਗੱਲ ਦੀ ਜਾਣਕਾਰੀ Alessandro Paluzzi ਨੇ ਸ਼ੇਅਰ ਕੀਤੀ ਹੈ। ਉਨ੍ਹਾਂ ਨੇ ਟਵੀਟਰ 'ਤੇ ਇੱਕ ਪੋਸਟ ਸ਼ੇਅਰ ਕਰਕੇ ਕਿਹਾ ਕਿ ਕੰਪਨੀ 'My Week' ਨਾਮ ਦੇ ਫੀਚਰ 'ਤੇ ਕੰਮ ਕਰ ਰਹੀ ਹੈ। ਇਹ ਫੀਚਰ ਆਉਣ ਵਾਲੇ ਸਮੇਂ 'ਚ ਸਾਰਿਆਂ ਲਈ ਰੋਲਆਊਟ ਹੋ ਸਕਦਾ ਹੈ।
-
#Instagram is working on "My Week": show your stories for 7 days 👀
— Alessandro Paluzzi (@alex193a) November 18, 2023 " class="align-text-top noRightClick twitterSection" data="
⭐ Keeps stories shared over the last 7 days
⭐ You can remove any story
⭐ Quietly add a story to my week only pic.twitter.com/ytcobzIKh7
">#Instagram is working on "My Week": show your stories for 7 days 👀
— Alessandro Paluzzi (@alex193a) November 18, 2023
⭐ Keeps stories shared over the last 7 days
⭐ You can remove any story
⭐ Quietly add a story to my week only pic.twitter.com/ytcobzIKh7#Instagram is working on "My Week": show your stories for 7 days 👀
— Alessandro Paluzzi (@alex193a) November 18, 2023
⭐ Keeps stories shared over the last 7 days
⭐ You can remove any story
⭐ Quietly add a story to my week only pic.twitter.com/ytcobzIKh7
ਇੰਸਟਾਗ੍ਰਾਮ ਯੂਜ਼ਰਸ ਨੂੰ ਮਿਲੇਗਾ 'My Week' ਫੀਚਰ: 'My Week' ਫੀਚਰ ਦੇ ਤਹਿਤ ਯੂਜ਼ਰਸ ਆਪਣੀ ਸਟੋਰੀ ਨੂੰ 24 ਘੰਟਿਆਂ ਤੋਂ ਜ਼ਿਆਦਾ ਸਮੇਂ ਲਈ ਸੈੱਟ ਕਰ ਸਕਣਗੇ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਵਰਤਮਾਨ ਸਮੇਂ 'ਚ ਯੂਜ਼ਰਸ ਸਿਰਫ਼ 24 ਘੰਟਿਆਂ ਦੀ ਸਟੋਰੀ ਨੂੰ ਹੀ ਇੰਸਟਾਗ੍ਰਾਮ 'ਤੇ ਸ਼ੇਅਰ ਕਰ ਸਕਦੇ ਹਨ, ਪਰ ਨਵੇਂ ਫੀਚਰ ਦੇ ਆਉਣ ਤੋਂ ਬਾਅਦ ਯੂਜ਼ਰਸ ਸਟੋਰੀ ਨੂੰ 7 ਦਿਨਾਂ ਲਈ ਆਪਣੀ ਪ੍ਰੋਫਾਈਲ 'ਤੇ ਸ਼ੇਅਰ ਕਰ ਸਕਣਗੇ। ਇਸ ਤੋਂ ਇਲਾਵਾ, ਯੂਜ਼ਰਸ ਕਿਸੇ ਪੋਸਟ ਕੀਤੀ ਗਈ ਸਟੋਰੀ ਨੂੰ ਵਿੱਚੋ ਡਿਲੀਟ ਜਾਂ ਨਵੀਂ ਸਟੋਰੀ ਨੂੰ ਐਡ ਵੀ ਕਰ ਸਕਦੇ ਹਨ।
'My Week' ਫੀਚਰ ਨਾਲ ਮਿਲੇਗਾ ਇਹ ਫਾਇਦਾ: 'My Week' ਫੀਚਰ ਨਾਲ ਉਨ੍ਹਾਂ ਕ੍ਰਿਏਟਰਸ ਨੂੰ ਫਾਇਦਾ ਹੋਵੇਗਾ, ਜੋ ਸਫ਼ਰ ਕਰਦੇ ਹਨ ਅਤੇ ਆਪਣੀ ਸਟੋਰੀ ਨੂੰ ਲੱਖਾਂ ਲੋਕਾਂ ਤੱਕ ਪਹੁੰਚਾਉਣਾ ਚਾਹੁੰਦੇ ਹਨ। ਇਸ ਤੋਂ ਇਲਾਵਾ, ਕ੍ਰਿਏਟਰਸ ਨੂੰ ਆਉਣ ਵਾਲੇ ਇਵੈਂਟ ਬਾਰੇ ਵੀ ਇਸ ਫੀਚਰ ਦੀ ਮਦਦ ਨਾਲ ਜਾਣਕਾਰੀ ਦੇਣ 'ਚ ਆਸਾਨੀ ਹੋਵੇਗੀ ਅਤੇ ਉਨ੍ਹਾਂ ਨੂੰ ਵਾਰ-ਵਾਰ ਸਟੋਰੀ ਰਾਹੀ ਕਿਸੇ ਪ੍ਰੋਜੈਕਟ ਦੇ ਰਿਲੀਜ਼ ਬਾਰੇ ਲੋਕਾਂ ਨੂੰ ਅਪਡੇਟ ਨਹੀਂ ਦੇਣਾ ਪਵੇਗਾ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਫਿਲਹਾਲ ਇਸ ਫੀਚਰ ਦੀ ਟੈਸਟਿੰਗ ਚਲ ਰਹੀ ਹੈ। ਆਉਣ ਵਾਲੇ ਸਮੇਂ 'ਚ ਇਹ ਫੀਚਰ ਸਾਰਿਆਂ ਲਈ ਰੋਲਆਊਟ ਹੋ ਸਕਦਾ ਹੈ।
ਇੰਸਟਾਗ੍ਰਾਮ ਨੇ ਯੂਜ਼ਰਸ ਲਈ ਲਾਂਚ ਕੀਤਾ AI Powered ਟੂਲ: ਇਸ ਤੋਂ ਇਲਾਵਾ, ਕੰਪਨੀ ਨੇ ਯੂਜ਼ਰਸ ਲਈ ਇੱਕ AI Powered ਟੂਲ ਸਟੋਰੀ ਸੈਕਸ਼ਨ ਦੇ ਅੰਦਰ ਲਾਂਚ ਕੀਤਾ ਹੈ। ਇਸ ਟੂਲ ਰਾਹੀ ਤੁਹਾਨੂੰ ਕਿਸੇ ਵੀ ਫੋਟੋ ਜਾਂ ਵੀਡੀਓ ਤੋਂ ਸਟਿੱਕਰ ਬਣਾਉਣ ਦੀ ਸੁਵਿਧਾ ਮਿਲੇਗੀ। ਜਿਸ ਤਰ੍ਹਾਂ ਤੁਸੀਂ ਆਈਫੋਨ 'ਚ ਕਿਸੇ ਫੋਟੋ ਨੂੰ ਬੈਕਗ੍ਰਾਊਂਡ ਤੋਂ ਅਲੱਗ ਕਰਕੇ ਉਸਦਾ ਸਟਿੱਕਰ ਬਣਾ ਸਕਦੇ ਹੋ, ਉਸੇ ਤਰ੍ਹਾਂ ਦਾ ਆਪਸ਼ਨ ਹੁਣ ਕੰਪਨੀ ਨੇ ਇੰਸਟਾਗ੍ਰਾਮ ਯੂਜ਼ਰਸ ਨੂੰ ਦਿੱਤਾ ਹੈ।