ਹੈਦਰਾਬਾਦ: Honor ਨੇ ਹਾਲ ਹੀ ਵਿੱਚ ਆਪਣੇ ਗ੍ਰਾਹਕਾਂ ਲਈ Honor Magic 6 ਸੀਰੀਜ਼ ਨੂੰ ਲਾਂਚ ਕੀਤਾ ਸੀ। ਇਸ ਸੀਰੀਜ਼ 'ਚ Honor Magic 6 ਅਤੇ Honor Magic 6 ਪ੍ਰੋ ਸਮਾਰਟਫੋਨ ਸ਼ਾਮਲ ਹਨ। ਇਨ੍ਹਾਂ ਸਮਾਰਟਫੋਨਾਂ ਦੀ ਅੱਜ ਪਹਿਲੀ ਸੇਲ ਸੀ। ਸੇਲ ਦੌਰਾਨ Honor ਦੇ ਨਵੇਂ ਮਾਡਲਾਂ ਨੇ ਕਈ ਰਿਕਾਰਡ ਤੋੜੇ ਹਨ। Honor Magic 6 ਅਤੇ Honor Magic 6 ਪ੍ਰੋ ਦੀ ਵਿਕਰੀ 3 ਮਿੰਟ ਦੇ ਅੰਦਰ 800 ਕਰੋੜ ਰੁਪਏ ਦਾ ਅੰਕੜਾ ਪਾਰ ਕਰ ਗਈ ਹੈ।
Honor Magic 6 ਸੀਰੀਜ਼ ਦੀ ਸੇਲ: Honor Magic 6 ਸੀਰੀਜ਼ 'ਚ Honor Magic 6 ਅਤੇ Honor Magic 6 ਪ੍ਰੋ ਸਮਾਰਟਫੋਨ ਸ਼ਾਮਲ ਹਨ। ਇਸ ਸੀਰੀਜ਼ ਨੂੰ 11 ਜਨਵਰੀ ਦੇ ਦਿਨ ਲਾਂਚ ਕੀਤਾ ਗਿਆ ਸੀ ਅਤੇ ਅੱਜ ਸਵੇਰੇ 10 ਵਜੇ ਇਸ ਸੀਰੀਜ਼ ਦੀ ਸੇਲ ਸ਼ੁਰੂ ਹੋਈ ਸੀ। ਹੁਣ ਬ੍ਰੈਂਡ ਨੇ ਚੀਨੀ ਸੋਸ਼ਲ ਮੀਡੀਆ ਪਲੇਟਫਾਰਮ Weibo 'ਤੇ ਇੱਕ ਨਵਾਂ ਪੋਸਟ ਸ਼ੇਅਰ ਕਰਕੇ ਦੱਸਿਆ ਹੈ ਕਿ ਇਨ੍ਹਾਂ ਦੋਨੋ ਫੋਨਾਂ ਨੂੰ ਬਾਜ਼ਾਰ 'ਚ ਅਜਿਹੀ ਪ੍ਰਤੀਕਿਰੀਆਂ ਮਿਲੀ ਹੈ, ਜਿਵੇ ਕੀ ਇਸ ਤੋਂ ਇਲਾਵਾ ਕੋਈ ਹੋਰ ਫੋਨ ਬਚਿਆ ਹੀ ਨਾ ਹੋਵੇ।
Honor Magic 6 ਸੀਰੀਜ਼ ਨੂੰ ਮਿਲੀ ਵਧੀਆਂ ਪ੍ਰਤੀਕਿਰੀਆਂ: Honor ਨੇ Honor Magic 6 ਸੀਰੀਜ਼ ਨੂੰ ਮਿਲੀ ਵਧੀਆਂ ਪ੍ਰਤੀਕਿਰੀਆਂ ਬਾਰੇ ਜਾਣਕਾਰੀ ਦਿੰਦੇ ਹੋਏ ਲਿਖਿਆ ਹੈ ਕਿ Honor Magic 6 ਅਤੇ Honor Magic 6 ਪ੍ਰੋ ਨੂੰ ਚੀਨ 'ਚ ਈ-ਕਮਾਰਸ ਪਲੇਟਫਾਰਮ 'ਤੇ ਸ਼ੁਰੂ ਹੋਈ ਸੇਲ 'ਚ ਖਰੀਦਿਆ ਗਿਆ ਹੈ। ਕੰਪਨੀ ਨੇ ਇਨ੍ਹਾਂ ਸਮਾਰਟਫੋਨਾਂ ਦੀ ਪਹਿਲੀ ਸੇਲ 'ਚ 3 ਮਿੰਟ ਦੇ ਅੰਦਰ 864 ਕਰੋੜ ਦੀ ਕਮਾਈ ਕਰ ਲਈ ਹੈ। ਕੰਪਨੀ ਅਨੁਸਾਰ, ਇਹ ਸ਼ਾਨਦਾਰ ਵਿਕਰੀ ਕਰਨ 'ਚ ਸਿਰਫ਼ 2 ਮਿੰਟ ਅਤੇ 35 ਸਕਿੰਟ ਲੱਗੇ। ਇਸ ਤਰ੍ਹਾਂ ਕੰਪਨੀ ਨੇ ਹਰ ਸਕਿੰਟ 'ਚ 5.57 ਕਰੋੜ ਰੁਪਏ ਦੇ Honor Magic 6 ਅਤੇ Honor Magic 6 ਪ੍ਰੋ ਸਮਾਰਟਫੋਨ ਦੀ ਸੇਲ ਕੀਤੀ ਹੈ।
Honor Magic 6 ਸੀਰੀਜ਼ ਦੀ ਕੀਮਤ: ਜੇਕਰ ਕੀਮਤ ਬਾਰੇ ਗੱਲ ਕੀਤੀ ਜਾਵੇ, ਤਾਂ Honor Magic 6 ਦੇ 12GB ਰੈਮ ਅਤੇ 256GB ਸਟੋਰੇਜ ਵਾਲੇ ਮਾਡਲ ਦੀ ਕੀਮਤ 52,000 ਰੁਪਏ ਰੱਖੀ ਗਈ ਹੈ, ਜਦਕਿ Honor Magic 6 ਪ੍ਰੋ ਦੀ ਸ਼ੁਰੂਆਤੀ ਕੀਮਤ 67,500 ਰੁਪਏ ਹੈ।