ਹੈਦਰਾਬਾਦ: ਗੂਗਲ ਨੇ ਇੱਕ ਨਵਾਂ ਡੋਮੇਨ .ing ਲਾਂਚ ਕੀਤਾ ਹੈ। ਇਸਦੀ ਮਦਦ ਨਾਲ ਵਪਾਰੀ, ਬ੍ਰਾਂਡਸ ਅਤੇ ਆਮ ਲੋਕ ਆਸਾਨੀ ਨਾਲ ਆਪਣੀ ਵੈੱਬਸਾਈਟ ਬਣਾ ਸਕਣਗੇ। ਇਸ ਰਾਹੀ ਵੈੱਬਸਾਈਟ ਬਣਾਉਣ ਲਈ ਤੁਹਾਨੂੰ ਜ਼ਿਆਦਾ ਸ਼ਬਦਾ ਦੀ ਲੋੜ ਨਹੀਂ ਪਵੇਗੀ ਸਗੋ ਤੁਸੀਂ ਇੱਕ ਸ਼ਬਦ ਦਾ ਇਸਤੇਮਾਲ ਕਰਕੇ ਹੀ ਵੈੱਬਸਾਈਟ ਬਣਾ ਸਕੋਗੇ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਅਜੇ ਤੱਕ ਡੋਮੇਨ ਨੇਮ ਲਈ ਇੱਕ ਲੰਬਾ ਅਤੇ ਅਲੱਗ ਨਾਮ ਚਾਹੀਦਾ ਹੁੰਦਾ ਸੀ ਅਤੇ ਇਸ ਤੋਂ ਬਾਅਦ ਤੁਹਾਨੂੰ .Com ਜਾਂ .Co ਦਾ ਇਸਤੇਮਾਲ ਕਰਨਾ ਪੈਂਦਾ ਸੀ। ਇਸ ਸਮੱਸਿਆਂ ਨੂੰ ਖਤਮ ਕਰਨ ਲਈ .ing ਡੋਮੇਨ ਲਾਂਚ ਕੀਤਾ ਗਿਆ ਹੈ। ਹੁਣ ਤੁਸੀਂ ਇੱਕ ਸ਼ਬਦ 'ਚ ਹੀ ਆਪਣੀ ਵੈੱਬਸਾਈਟ ਬਣਾ ਸਕਦੇ ਹੋ। ਕੰਪਨੀ ਨੇ .ing ਡੋਮੇਨ ਲਈ ਅਰਲੀ ਐਕਸੈਸ ਦੇਣਾ ਸ਼ੁਰੂ ਕਰ ਦਿੱਤਾ ਹੈ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ .ing ਡੋਮੇਨ ਲਈ ਯੂਜ਼ਰਸ ਨੂੰ ਕੁਝ ਫੀਸ ਦੇਣੀ ਪਵੇਗੀ।
-
Build your website in a single word with .ing, our new top-level domain. https://t.co/TmM5nM7fIE, https://t.co/ymVQs3Rq5W, https://t.co/KswEQ2WmNo — there are so many possibilities. Learn how people are using these domains → https://t.co/eNnjXfni10 pic.twitter.com/4f5ADQJkeR
— Google (@Google) November 1, 2023 " class="align-text-top noRightClick twitterSection" data="
">Build your website in a single word with .ing, our new top-level domain. https://t.co/TmM5nM7fIE, https://t.co/ymVQs3Rq5W, https://t.co/KswEQ2WmNo — there are so many possibilities. Learn how people are using these domains → https://t.co/eNnjXfni10 pic.twitter.com/4f5ADQJkeR
— Google (@Google) November 1, 2023Build your website in a single word with .ing, our new top-level domain. https://t.co/TmM5nM7fIE, https://t.co/ymVQs3Rq5W, https://t.co/KswEQ2WmNo — there are so many possibilities. Learn how people are using these domains → https://t.co/eNnjXfni10 pic.twitter.com/4f5ADQJkeR
— Google (@Google) November 1, 2023
5 ਦਸੰਬਰ ਤੋਂ ਸਾਰਿਆਂ ਲਈ ਰੋਲਆਊਟ ਹੋਵੇਗਾ .ing ਡੋਮੇਨ: ਗੂਗਲ ਨੇ ਦੱਸਿਆ ਕਿ ਯੂਜ਼ਰਸ GoDaddy ਅਤੇ 101Domain ਵਰਗੀਆਂ ਪਾਰਟਨਰ ਕੰਪਨੀਆਂ ਰਾਹੀ ਆਪਣੇ ਡੋਮੇਨ ਲਈ ਰਜਿਸਟਰ ਕਰ ਸਕਦੇ ਹਨ। ਇਸ ਡੇਮੇਨ ਤੱਕ ਸ਼ੁਰੂਆਤੀ ਪਹੁੰਚ ਦੀ ਮਿਆਦ 5 ਦਸੰਬਰ ਤੱਕ ਹੈ। ਜਿਸ 'ਚ ਰੋਜ਼ਾਨਾ ਅਨੁਸੂਚੀ ਦੇ ਅਨੁਸਾਰ ਫੀਸ ਘਟਾਈ ਜਾਵੇਗੀ। ਇਸ ਦੇ ਨਾਲ ਹੀ 5 ਦਸੰਬਰ ਤੋਂ ਬਾਅਦ ਇਹ ਪ੍ਰੋਗਰਾਮ ਸਾਰਿਆਂ ਲਈ ਰੋਲਆਊਟ ਹੋ ਜਾਵੇਗਾ ਅਤੇ ਕੋਈ ਵੀ ਬਿਨ੍ਹਾਂ ਪੈਸੇ ਦਿੱਤੇ ਇਸ ਲਈ ਰਜਿਸਟਰ ਕਰ ਸਕੇਗਾ।
.ing ਡੋਮੇਨ ਰਾਹੀ ਵੈੱਬਸਾਈਟ ਬਣਾਉਣ ਲਈ ਦੇਣੇ ਪੈਣਗੇ ਪੈਸੇ: .ing ਡੋਮੇਨ ਵਾਲੇ ਕੁਝ ਮਸ਼ਹੂਰ ਸ਼ਬਦ ਮਹਿੰਗੀ ਕੀਮਤ 'ਚ ਉਲਬਧ ਹਨ। ਜਿਵੇ ਕਿ thing.ing ਅਤੇ buy.ing 'ਤੇ ਰਜਿਸਟਰ ਕਰਨ ਲਈ 32,49,999 ਰੁਪਏ ਅਤੇ 1,08,33,332.50 ਰੁਪਏ ਹਰ ਸਾਲ ਦੀ ਲਾਗਤ ਆਉਦੀ ਹੈ। ਇਸੇ ਤਰ੍ਹਾਂ Kin.ing ਵਰਗੇ ਸ਼ਬਦਾਂ ਲਈ ਹਰ ਸਾਲ 16,249.17 ਰੁਪਏ ਦੀ ਲਾਗਤ ਆਉਦੀ ਹੈ।
- WhatsApp ਕਰ ਰਿਹਾ 'Alternate profile' ਫੀਚਰ 'ਤੇ ਕੰਮ, ਹੋਰ ਪ੍ਰੋਫਾਈਲ ਬਣਾ ਕੇ ਅਣਜਾਣ ਲੋਕਾਂ ਨਾਲ ਕਰ ਸਕੋਗੇ ਗੱਲਬਾਤ
- Facebook: ਵਿਕੀਪੀਡੀਆ ਤੋਂ ਬਾਅਦ ਹੁਣ ਐਲੋਨ ਮਸਕ ਨੇ ਫੇਸਬੁੱਕ ਨੂੰ ਦਿੱਤਾ ਇੰਨੇ ਬਿਲੀਅਨ ਡਾਲਰ ਦਾ ਆਫ਼ਰ, ਟਵੀਟ ਕਰ ਕਹੀ ਇਹ ਗੱਲ
- Diwali Sale 2023: iPhone 14 ਸਮੇਤ ਇਨ੍ਹਾਂ ਸਮਾਰਟਫੋਨਾਂ 'ਤੇ ਮਿਲੇਗਾ ਸ਼ਾਨਦਾਰ ਡਿਸਕਾਊਂਟ, ਇਸ ਦਿਨ ਸ਼ੁਰੂ ਹੋਵੇਗੀ ਦਿਵਾਲੀ ਸੇਲ
ਇਸ ਤਰ੍ਹਾਂ ਲਓ ਆਪਣਾ .ing ਡੋਮੇਨ: .ing ਡੋਮੇਨ ਲੈਣ ਲਈ ਸਭ ਤੋਂ ਪਹਿਲਾ GoDaddy, NameCheap ਜਾਂ Google Domains ਵਰਗੇ ਡੋਮੇਨ ਰਜਿਸਟਰ ਦੇ ਕੋਲ ਜਾਓ। ਹੁਣ ਉਸ .ing ਡੋਮੇਨ ਨੂੰ ਲੱਭੋ, ਜੋ ਤੁਸੀਂ ਚਾਹੁੰਦੇ ਹੋ। ਜੇਕਰ ਉਹ ਡੋਮੇਨ ਉਪਲਬਧ ਹੈ, ਤਾਂ ਤੁਸੀਂ ਪੈਸੇ ਦੇ ਕੇ ਰਜਿਸਟਰ ਕਰ ਸਕਦੇ ਹੋ। ਇੱਕ ਵਾਰ ਜਦੋ ਤੁਸੀਂ ਡੋਮੇਨ ਰਜਿਸਟਰ ਕਰ ਲੈਂਦੇ ਹੋ, ਤਾਂ ਤੁਸੀਂ ਇਸ ਡੋਮੇਨ ਦਾ ਇਸਤੇਮਾਲ ਕਰ ਸਕਦੇ ਹੋ। ਫਿਲਹਾਲ .ing ਡੋਮੇਨ ਵਰਤਮਾਨ 'ਚ ਪ੍ਰੀ-ਰਜਿਸਟ੍ਰੇਸ਼ਨ ਲਈ ਉਪਲਬਧ ਹੈ ਅਤੇ ਇਸਦੀ ਕੀਮਤ ਘਟ ਹੋਣ ਦੀ ਉਮੀਦ ਹੈ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਗੂਗਲ ਨੇ .ing ਤੋਂ ਇਲਾਵਾ .meme ਡੋਮੇਨ ਦੀ ਵੀ ਸ਼ੁਰੂਆਤ ਕੀਤੀ ਹੈ।