ਹੈਦਰਾਬਾਦ: ਵਰਤਮਾਨ ਵਿੱਚ ਜੇਕਰ ਤੁਸੀਂ ਫਲਾਇਟ ਵਿੱਚ ਸਫ਼ਰ ਕਰਦੇ ਹੋ, ਤਾਂ ਤੁਹਾਡਾ ਫੋਨ ਆਪਣੇ ਆਪ ਕੁਝ ਸਮੇਂ ਲਈ AirPlane ਮੋਡ 'ਚ ਚਲਾ ਜਾਵੇਗਾ। ਗੁਗਲ Connected Flight Mode ਫੀਚਰ 'ਤੇ ਕੰਮ ਕਰ ਰਿਹਾ ਹੈ, ਜੋ ਆਪਣੇ ਆਪ Airplane ਮੋਡ ਨੂੰ ਆਨ ਕਰ ਦਿੰਦਾ ਹੈ।
-
The feature would be like an enhanced Airplane mode. https://t.co/Wk72JZ89Lh
— Android Authority (@AndroidAuth) July 14, 2023 " class="align-text-top noRightClick twitterSection" data="
">The feature would be like an enhanced Airplane mode. https://t.co/Wk72JZ89Lh
— Android Authority (@AndroidAuth) July 14, 2023The feature would be like an enhanced Airplane mode. https://t.co/Wk72JZ89Lh
— Android Authority (@AndroidAuth) July 14, 2023
ਫਲਾਇਟ 'ਚ ਬੈਠਦਿਆ ਹੀ Airplane ਮੋਡ ਹੋ ਜਾਵੇਗਾ ਆਨ: Android Authority ਦੀ ਇੱਕ ਰਿਪੋਰਟ ਮੁਤਾਬਕ, ਗੂਗਲ ਨੇ ਹਾਲ ਹੀ ਵਿੱਚ ਇੱਕ ਪੇਟੇਂਟ ਫਾਇਲ ਕੀਤਾ ਹੈ। ਕੰਪਨੀ ਦਾ Connected Flight Mode ਫੀਚਰ ਆਪਣੇ ਆਪ Airplane ਮੋਡ ਨੂੰ ਤੁਹਾਡੇ ਫਲਾਇਟ ਵਿੱਚ ਬੈਠਦਿਆਂ ਹੀ ਆਨ ਕਰ ਦੇਵੇਗਾ ਅਤੇ ਫਲਾਇਟ ਦੇ ਵਾਪਸ ਜਮੀਨ 'ਤੇ ਆਉਦੇ ਹੀ ਇਹ ਆਫ ਹੋ ਜਾਵੇਗਾ।
Connected Flight Mode ਫੀਚਰ ਦਾ ਫਾਇਦਾ: ਇਸ ਫੀਚਰ ਦਾ ਫਾਇਦਾ ਇਹ ਹੈ ਕਿ ਵਰਤਮਾਨ ਵਿੱਚ ਜੇਕਰ ਤੁਸੀਂ Airplane ਮੋਡ ਆਨ ਕਰਦੇ ਹੋ, ਤਾਂ Wifi, ਬਲੂਟੁੱਥ ਅਤੇ ਰੇਡੀਓ ਆਦਿ ਬੰਦ ਹੋ ਜਾਂਦੇ ਹਨ। ਪਰ ਇਸ ਨਵੇਂ ਫੀਚਰ ਨਾਲ ਅਜਿਹਾ ਨਹੀਂ ਹੋਵੇਗਾ ਅਤੇ ਤੁਸੀਂ Wifi, ਬਲੂਟੁੱਥ ਨੂੰ ਆਨ ਰੱਖ ਸਕਦੇ ਹੋ। ਹਾਲਾਂਕਿ ਕੁਝ ਫੰਕਸ਼ਨਸ ਜਿਵੇਂ ਕਿ ਬੈਕਗ੍ਰਾਊਡ ਐਪ ਰਿਫ੍ਰੇਸ਼, ਅਪਡੇਟ ਆਦਿ ਇਸ ਦੌਰਾਨ ਕੰਮ ਨਹੀਂ ਕਰਨਗੇ।
Connected Flight Mode ਫੀਚਰ ਇਸ ਤਰ੍ਹਾਂ ਕਰੇਗਾ ਕੰਮ: ਗੂਗਲ ਦਾ ਇਹ ਫੀਚਰ ਤੁਹਾਨੂੰ ਫਲਾਇਟ ਹਿਸਟ੍ਰੀ, ਏਅਰਪੋਰਟ ਦੇ Wifi, ਫਲਾਇਟ ਦੇ ਏਅਰ ਪ੍ਰੇਸ਼ਰ ਅਤੇ ਰੌਲੇ ਵਿੱਚ ਬਦਲਾਅ ਵਰਗੀਆਂ ਕਈ ਚੀਜ਼ਾਂ ਨੂੰ ਪਹਿਚਾਣ ਕੇ ਇਹ ਨਿਰਧਾਰਿਤ ਕਰਦਾ ਹੈ ਕਿ ਤੁਸੀਂ ਜਹਾਜ਼ ਦੇ ਅੰਦਰ ਹੋ ਜਾਂ ਨਹੀਂ। ਨਵਾਂ ਫੀਚਰ ਫਲਾਇਟ ਦੇ ਸਟੇਜ ਦੇ ਹਿਸਾਬ ਨਾਲ ਸੈਲੂਲਰ ਨੈੱਟਵਰਕ ਨੂੰ ਛੱਡ ਕੇ ਰੇਡੀਓ ਨੂੰ ਚਾਲੂ ਕਰ ਸਕਦਾ ਹੈ। ਇਸ ਗੱਲ ਦਾ ਧਿਆਨ ਰੱਖੋ ਕਿ ਇਹ ਫੀਚਰ ਐਂਡਰਾਇਡ ਫੋਨ, ਟੈਬਲੇਟ ਅਤੇ ਲੈਪਟਾਪ ਵਿੱਚ ਆਵੇਗਾ ਜਾਂ ਨਹੀਂ ਇਸ ਗੱਲ ਦੀ ਕੋਈ ਅਧਿਕਾਰਿਤ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਕੰਪਨੀ ਹਜ਼ਾਰਾਂ ਪੇਟੇਂਟ ਫਾਇਲ ਕਰਦੀ ਹੈ ਅਤੇ ਇਸ ਵਿੱਚ ਕੁਝ ਹੀ ਫੀਚਰਸ ਐਂਡਰਾਇਡ ਫੋਨ ਵਿੱਚ ਆਉਦੇ ਹਨ।