ETV Bharat / science-and-technology

Galaxy Unpacked 2024 ਲਾਂਚ ਇਵੈਂਟ ਅੱਜ ਇਸ ਸਮੇਂ ਹੋਵੇਗਾ ਸ਼ੁਰੂ, ਇਸ ਤਰ੍ਹਾਂ ਦੇਖ ਸਕੋਗੇ ਲਾਈਵ - Samsung Galaxy S24 Series

Galaxy Unpacked 2024 Event: ਸੈਮਸੰਗ ਕੰਪਨੀ ਅੱਜ ਇੱਕ ਇਵੈਂਟ ਆਯੋਜਿਤ ਕਰਨ ਵਾਲੀ ਹੈ। ਇਸ ਇਵੈਂਟ ਨੂੰ ਭਾਰਤੀ ਸਮੇਂ ਅਨੁਸਾਰ, ਰਾਤ 11:30 ਵਜੇਂ ਸੈਂਟਰ ਕੈਲੀਫੋਰਨੀਆ ਵਿਖੇ ਸ਼ੁਰੂ ਕੀਤਾ ਜਾਵੇਗਾ।

Galaxy Unpacked 2024 Event
Galaxy Unpacked 2024 Event
author img

By ETV Bharat Tech Team

Published : Jan 17, 2024, 9:54 AM IST

ਹੈਦਰਾਬਾਦ: ਸੈਮਸੰਗ ਦੀ ਆਉਣ ਵਾਲੀ ਸੀਰੀਜ਼ Samsung Galaxy S24 ਨੂੰ ਲੈ ਕੇ ਕਾਫ਼ੀ ਸਮੇਂ ਤੋਂ ਚਰਚਾ ਚਲ ਰਹੀ ਹੈ। ਹੁਣ ਜਲਦ ਹੀ ਕੰਪਨੀ ਇਸ ਲਈ ਇੱਕ ਇਵੈਂਟ ਆਯੋਜਿਤ ਕਰਨ ਵਾਲੀ ਹੈ। ਇਸ ਇਵੈਂਟ 'ਚ Samsung Galaxy S24 ਸੀਰੀਜ਼ ਨੂੰ ਕਈ ਸ਼ਾਨਦਾਰ ਫੀਚਰਸ ਦੇ ਨਾਲ ਲਾਂਚ ਕੀਤਾ ਜਾਵੇਗਾ। Samsung Galaxy S24 ਸੀਰੀਜ਼ 'ਚ Samsung Galaxy S24, Samsung Galaxy S24 ਪਲੱਸ ਅਤੇ Samsung Galaxy S24 ਅਲਟ੍ਰਾ ਸਮਾਰਟਫੋਨ ਸ਼ਾਮਲ ਹਨ।

ਅੱਜ ਲਾਂਚ ਹੋਵੇਗੀ Samsung Galaxy S24 ਸੀਰੀਜ਼: ਸੈਮਸੰਗ ਨੇ ਪਹਿਲਾ ਹੀ ਪੁਸ਼ਟੀ ਕਰ ਦਿੱਤੀ ਸੀ ਕਿ ਇਸ ਸੀਰੀਜ਼ ਨੂੰ AI ਫੀਚਰ ਦੇ ਨਾਲ ਲਾਂਚ ਕੀਤਾ ਜਾਵੇਗਾ। ਇਸ ਲਈ ਕੰਪਨੀ ਅੱਜ ਇੱਕ ਇਵੈਂਟ ਆਯੋਜਿਤ ਕਰਨ ਵਾਲੀ ਹੈ। ਇਸ ਇਵੈਂਟ ਨੂੰ ਭਾਰਤੀ ਸਮੇਂ ਅਨੁਸਾਰ, ਰਾਤ 11:30 ਵਜੇ ਸੈਂਟਰ ਕੈਲੀਫੋਰਨੀਆ ਵਿਖੇ ਸ਼ੁਰੂ ਕੀਤਾ ਜਾਵੇਗਾ।

ਇਸ ਤਰ੍ਹਾਂ ਦੇਖ ਸਕੋਗੇ ਲਾਈਵ: ਸੈਮਸੰਗ ਦੇ Unpacked 2024 ਇਵੈਂਟ ਨੂੰ ਕੰਪਨੀ ਦੇ ਅਧਿਕਾਰਿਤ YouTube ਚੈਨਲ 'ਤੇ ਲਾਈਵ ਦੇਖਿਆ ਜਾ ਸਕੇਗਾ। ਇਸ ਤੋਂ ਇਲਾਵਾ, ਤੁਸੀਂ ਫੇਸਬੁੱਕ ਅਤੇ X 'ਤੇ ਵੀ ਇਸ ਇਵੈਂਟ ਨੂੰ ਲਾਈਵ ਦੇਖ ਸਕਦੇ ਹੋ। ਯੂਜ਼ਰਸ ਨੂੰ ਲਾਈਵ ਦੇਖਣ ਦਾ ਮੌਕਾ ਵੈੱਬਸਾਈਟ 'ਤੇ ਵੀ ਮਿਲੇਗਾ। ਜਿੱਥੋ ਤੁਹਾਨੂੰ 5,000 ਰੁਪਏ ਦਾ ਵਾਊਚਰ ਜਿੱਤਣ ਦਾ ਮੌਕਾ ਵੀ ਮਿਲੇਗਾ।

Samsung Galaxy S24 ਦੇ ਫੀਚਰਸ: ਜੇਕਰ ਫੀਚਰਸ ਬਾਰੇ ਗੱਲ ਕੀਤੀ ਜਾਵੇ, ਤਾਂ ਇਹ ਤਿੰਨੋ ਹੀ ਮਾਡਲ AI ਤਕਨੀਕ ਫੀਚਰਸ ਨਾਲ ਲੈਂਸ ਹੋਣਗੇ। Samsung Galaxy S24 'ਚ 6.2 ਇੰਚ ਦੀ FHD+Dynamic 2xAMOLED ਡਿਸਪਲੇ ਮਿਲ ਸਕਦੀ ਹੈ, ਜੋ ਕਿ 120Hz ਦੇ ਰਿਫ੍ਰੈਸ਼ ਦਰ ਅਤੇ 2600nits ਦੀ ਪੀਕ ਬ੍ਰਾਈਟਨੈੱਸ ਨੂੰ ਸਪੋਰਟ ਕਰੇਗੀ। ਫੋਟੋਗ੍ਰਾਫ਼ੀ ਲਈ ਫੋਨ 'ਚ ਟ੍ਰਿਪਲ ਕੈਮਰਾ ਸੈਟਅੱਪ ਮਿਲ ਸਕਦਾ ਹੈ, ਜਿਸ 'ਚ 50MP ਦਾ ਪ੍ਰਾਈਮਰੀ ਸੈਂਸਰ OIS ਸਪੋਰਟ ਦੇ ਨਾਲ, 12MP ਦਾ ਵਾਈਡ ਕੈਮਰਾ ਅਤੇ 10MP ਦਾ ਟੈਲੀਫੋਟੋ ਕੈਮਰਾ 3x ਆਪਟੀਕਲ ਜ਼ੂਮ ਦੇ ਨਾਲ ਮਿਲੇਗਾ। ਇਸਦੇ ਨਾਲ ਹੀ 12MP ਦਾ ਫਰੰਟ ਕੈਮਰਾ ਵੀ ਮਿਲ ਸਕਦਾ ਹੈ। ਇਸ ਫੋਨ 'ਚ 4,000mAh ਦੀ ਬੈਟਰੀ ਮਿਲ ਸਕਦੀ ਹੈ, ਜੋ ਕਿ ਟਾਈਪ-ਸੀ ਚਾਰਜਿੰਗ, IP68 ਰੇਟਿੰਗ ਅਤੇ Exynos 2400 ਚਿਪਸੈੱਟ ਨੂੰ ਸਪੋਰਟ ਕਰੇਗੀ।

Samsung Galaxy S24 ਪਲੱਸ ਦੇ ਫੀਚਰਸ: Samsung Galaxy S24 ਪਲੱਸ ਸਮਾਰਟਫੋਨ ਦੇ ਫੀਚਰਸ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਫੋਨ 'ਚ 6.7 ਇੰਚ ਦੀ QHD+ਡਿਸਪਲੇ ਮਿਲ ਸਕਦੀ ਹੈ, ਜੋ ਕਿ 120Hz ਦੇ ਰਿਫ੍ਰੈਸ਼ ਦਰ ਨੂੰ ਸਪੋਰਟ ਕਰੇਗੀ। ਪ੍ਰੋਸੈਸਰ ਦੇ ਤੌਰ 'ਤੇ ਫੋਨ 'ਚ Exynos 2400 ਚਿਪਸੈੱਟ ਮਿਲ ਸਕਦੀ ਹੈ। ਫੋਟੋਗ੍ਰਾਫ਼ੀ ਲਈ ਫੋਨ 'ਚ ਬੇਸ ਮਾਡਲ ਦੀ ਤਰ੍ਹਾਂ ਕੈਮਰਾ ਸੈਟਅੱਪ ਮਿਲੇਗਾ। ਇਸ ਸਮਾਰਟਫੋਨ 'ਚ 4,900mAh ਦੀ ਬੈਟਰੀ ਮਿਲ ਸਕਦੀ ਹੈ।

Samsung Galaxy S24 Ultra ਦੇ ਫੀਚਰਸ: ਜੇਕਰ ਫੀਚਰਸ ਬਾਰੇ ਗੱਲ ਕੀਤੀ ਜਾਵੇ, ਤਾਂ Samsung Galaxy S24 Ultra 'ਚ 6.8 ਇੰਚ ਦੀ QHD+AMOLED ਡਿਸਪਲੇ ਮਿਲ ਸਕਦੀ ਹੈ, ਜੋ ਕਿ 120Hz ਦੇ ਰਿਫ੍ਰੈਸ਼ ਦਰ ਨੂੰ ਸਪੋਰਟ ਕਰੇਗੀ। ਪ੍ਰੋਸੈਸਰ ਦੇ ਤੌਰ 'ਤੇ ਫੋਨ 'ਚ ਸਨੈਪਡ੍ਰੈਗਨ 8 ਜੇਨ 3 SoC ਚਿਪਸੈੱਟ ਮਿਲ ਸਕਦੀ ਹੈ। ਫੋਟੋਗ੍ਰਾਫ਼ੀ ਲਈ ਇਸ ਫੋਨ 'ਚ 200MP ਦਾ ਪ੍ਰਾਈਮਰੀ ਕੈਮਰਾ OIS ਸਪੋਰਟ ਦੇ ਨਾਲ, 12MP ਦਾ ਅਲਟ੍ਰਾਵਾਈਡ ਕੈਮਰਾ, 50MP ਦਾ ਪੈਰੀਸਕੋਪ ਟੈਲੀਫੋਟੋ ਲੈਂਸ 5x ਆਪਟੀਕਲ ਜ਼ੂਮ ਅਤੇ 10MP ਦਾ ਟੈਲੀਫੋਟੋ ਸੈਂਸਰ 3x ਐਪਟੀਕਲ ਜ਼ੂਮ ਦੇ ਨਾਲ ਮਿਲ ਸਕਦਾ ਹੈ। ਇਸ ਸਮਾਰਟਫੋਨ ਨੂੰ 5,000mAh ਦੀ ਬੈਟਰੀ ਦੇ ਨਾਲ ਪੇਸ਼ ਕੀਤਾ ਜਾ ਸਕਦਾ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.