ਸੈਨ ਫ਼੍ਰਾਂਸਿਸਕੋ : ਐੱਪਲ ਦੇ ਸੀਈਓ ਟਿਮ ਕੁੱਕ ਦਾ ਕਹਿਣਾ ਹੈ ਕਿ ਕੋਡਿੰਗ ਲਈ 4 ਸਾਲ ਦੀ ਡਿਗਰੀ ਲੈਣਾ ਬਿਲਕੁਲ ਜ਼ਰੂਰੀ ਨਹੀਂ ਹੈ। ਉਨ੍ਹਾਂ ਇਸ ਨੂੰ 'ਪੁਰਾਣਾ ਅਤੇ ਰਿਵਾਇਤੀ ਨਜ਼ਰਿਆ' ਐਲਾਨਿਆ ਹੈ।
ਇਸ ਹਫ਼ਤੇ ਦੀ ਸ਼ਰੂਆਤ ਵਿੱਚ ਕੁੱਕ ਨੇ ਆਰਲੈਂਡੋ, ਫ਼ਲੋਰਿਡਾ ਦਾ ਦੌਰਾ ਕਰ ਕੇ ਇੱਕ 16 ਸਾਲਾਂ ਕੋਡਰ ਲਿਆਮ ਰੋਸੇਨਫ਼ੇਲਡ ਨਾਲ ਮੁਲਾਕਾਤ ਕਰ ਉਸ ਨੂੰ ਹੈਰਾਨ ਕੀਤਾ ਸੀ।
ਮੈਕ ਰਿਉਮਰਜ਼ ਮੁਤਾਬਕ ਲਿਆਮ ਕੈਲੀਫ਼ੋਰਨੀਆਂ ਦੇ ਸੈਨ ਜੋਸ ਵਿੱਚ ਅਗ਼ਲੇ ਮਹੀਨੇ ਐੱਪਲ ਦੇ ਸਲਾਨਾ ਵਰਲਡਵਾਇਡ ਡਵੈਲਪਰਜ਼ ਕਾਂਨਫ਼ਰੰਸ ਵਿੱਚ ਹਿੱਸਾ ਲੈਣ ਵਾਲੇ 350 ਵਿਦਿਆਰਥੀਆਂ ਵਿੱਚੋਂ ਇੱਕ ਹੈ।
ਟੈਕਕ੍ਰੰਚ ਨੇ ਕੁੱਕ ਦੇ ਹਵਾਲੇ ਨਾਲ ਸ਼ੁੱਕਰਵਾਰ ਨੂੰ ਕਿਹਾ ਕਿ, "ਮੈਨੂੰ ਨਹੀਂ ਲੱਗਦਾ ਕਿ ਇੱਕ ਕੋਡਿੰਗ ਵਿੱਚ ਕੁਸ਼ਲਤਾ ਹਾਸਲ ਕਰਨ ਲਈ 4 ਸਾਲ ਦੀ ਡਿਗਰੀ ਲੈਣ ਦੀ ਜ਼ਰੂਰਤ ਨਹੀਂ ਹੈ।