ETV Bharat / science-and-technology

Vivo X100 ਸੀਰੀਜ਼ ਦੀ ਅੱਜ ਪਹਿਲੀ ਸੇਲ, ਮਿਲਣਗੇ ਸ਼ਾਨਦਾਰ ਆਫ਼ਰਸ

Vivo X100 Series First Sale: Vivo ਨੇ ਹਾਲ ਹੀ ਵਿੱਚ ਆਪਣੇ ਗ੍ਰਾਹਕਾਂ ਲਈ Vivo X100 ਸੀਰੀਜ਼ ਨੂੰ ਲਾਂਚ ਕੀਤਾ ਸੀ। ਅੱਜ ਇਸ ਸੀਰੀਜ਼ ਦੀ ਪਹਿਲੀ ਸੇਲ ਹੋਣ ਜਾ ਰਹੀ ਹੈ।

Vivo X100 Series First Sale
Vivo X100 Series First Sale
author img

By ETV Bharat Features Team

Published : Jan 11, 2024, 10:12 AM IST

ਹੈਦਰਾਬਾਦ: Vivo ਨੇ ਹਾਲ ਹੀ ਵਿੱਚ ਆਪਣੇ ਭਾਰਤੀ ਗ੍ਰਾਹਕਾਂ ਲਈ Vivo X100 ਸੀਰੀਜ਼ ਨੂੰ ਲਾਂਚ ਕੀਤਾ ਸੀ। ਇਸ ਸੀਰੀਜ਼ 'ਚ Vivo X100 ਅਤੇ Vivo X100 ਪ੍ਰੋ ਸਮਾਰਟਫੋਨ ਸ਼ਾਮਲ ਹਨ। Vivo X100 ਸੀਰੀਜ਼ ਦੀ ਅੱਜ ਪਹਿਲੀ ਸੇਲ ਹੋਣ ਜਾ ਰਹੀ ਹੈ। ਸੇਲ ਦੌਰਾਨ ਇਸ ਸੀਰੀਜ਼ 'ਤੇ ਕਈ ਸ਼ਾਨਦਾਰ ਡਿਸਕਾਊਂਟ ਅਤੇ ਬੈਂਕ ਆਫ਼ਰਸ ਵੀ ਮਿਲਣਗੇ।

Vivo X100 ਸੀਰੀਜ਼ ਦੀ ਕੀਮਤ: Vivo X100 ਦੇ 12GB ਰੈਮ ਅਤੇ 256GB ਸਟੋਰੇਜ ਦੀ ਕੀਮਤ 63,999 ਰੁਪਏ ਹੈ, ਜਦਕਿ 16GB ਰੈਮ ਅਤੇ 512GB ਸਟੋਰੇਜ ਦੀ ਕੀਮਤ 69,999 ਰੁਪਏ ਹੈ, ਜਦਕਿ Vivo X100 ਪ੍ਰੋ ਸਮਾਰਟਫੋਨ ਨੂੰ ਇੱਕ ਸਟੋਰੇਜ ਮਾਡਲ 'ਚ ਲਿਆਂਦਾ ਗਿਆ ਹੈ। ਇਸਦੇ 16GB ਰੈਮ ਅਤੇ 512GB ਸਟੋਰੇਜ ਦੀ ਕੀਮਤ 89,999 ਰੁਪਏ ਹੈ। Vivo X100 ਨੂੰ ਬਲੈਕ, ਬਲੂ ਕਲਰ ਅਤੇ Vivo X100 ਪ੍ਰੋ ਨੂੰ ਬਲੈਕ ਕਲਰ ਆਪਸ਼ਨ 'ਚ ਪੇਸ਼ ਕੀਤਾ ਗਿਆ ਹੈ।

Vivo X100 ਸੀਰੀਜ਼ 'ਤੇ ਮਿਲਣਗੇ ਆਫ਼ਰਸ: ਗ੍ਰਾਹਕ ਬੈਂਕ ਆਫ਼ਰਸ ਅਤੇ ਹੋਰ ਐਕਸਚੇਜ਼ ਬੋਨਸ ਦੀ ਮਦਦ ਨਾਲ ਇਸ ਸੀਰੀਜ਼ 'ਤੇ 10 ਫੀਸਦੀ ਤੱਕ ਦਾ ਡਿਸਕਾਊਂਟ ਪਾ ਸਕਦੇ ਹਨ। ਇਸ ਤੋਂ ਇਲਾਵਾ, Vivo X100 ਸੀਰੀਜ਼ 'ਤੇ ਤੁਹਾਨੂੰ ICICI ਬੈਂਕ ਅਤੇ SBI ਕਾਰਡ 'ਤੇ 8,000 ਰੁਪਏ ਤੱਕ ਦਾ ਵਾਧੂ ਅਪਗ੍ਰੇਡ ਬੋਨਸ ਅਤੇ 10 ਫੀਸਦੀ ਤੱਕ ਦਾ ਕੈਸ਼ਬੈਕ ਮਿਲ ਸਕਦਾ ਹੈ। ਯੂਜ਼ਰਸ EMI ਆਪਸ਼ਨ ਦਾ ਵੀ ਇਸਤੇਮਾਲ ਕਰ ਸਕਦੇ ਹੋ। ਇਸ 'ਚ ਤੁਹਾਨੂੰ HDFC ਬੈਂਕ ਅਤੇ SBI ਡੇਬਿਟ/ਕ੍ਰੇਡਿਟ ਕਾਰਡ ਅਤੇ EMI 'ਤੇ 8,000 ਰੁਪਏ ਤੱਕ ਦਾ ਐਕਸਚੇਜ਼ ਬੋਨਸ ਅਤੇ 10 ਫੀਸਦੀ ਦੀ ਛੋਟ ਮਿਲ ਸਕਦੀ ਹੈ।

Vivo X100 ਪ੍ਰੋ ਸਮਾਰਟਫੋਨ ਦੇ ਫੀਚਰਸ: Vivo X100 ਪ੍ਰੋ 'ਚ 6.78 ਇੰਚ ਦੀ AMOLED 8T LTPO ਡਿਸਪਲੇ ਦਿੱਤੀ ਗਈ ਹੈ, ਜੋ ਕਿ 3000nits ਦੀ ਪੀਕ ਬ੍ਰਾਈਟਨੈੱਸ, 2160Hz High-Frequency ਡਿਮਿੰਗ ਅਤੇ 120Hz ਦੇ ਰਿਫ੍ਰੈਸ਼ ਦਰ ਨੂੰ ਸਪੋਰਟ ਕਰੇਗੀ। ਪ੍ਰੋਸੈਸਰ ਦੇ ਤੌਰ 'ਤੇ ਫੋਨ 'ਚ ਆਕਟਾਕੋਰ 4nm ਮੀਡੀਆਟੇਕ Dimension 9300 ਚਿਪਸੈੱਟ ਮਿਲਦੀ ਹੈ, ਜਿਸਨੂੰ ਵੀਵੋ ਦੀ ਨਵੀਂ V3 ਇਮੇਜ਼ਿੰਗ ਚਿਪ, G720 GPU, 16GB ਤੱਕ LPDDR5X ਰੈਮ ਅਤੇ 512GB ਤੱਕ UFS4.0 ਸਟੋਰੇਜ ਦੇ ਨਾਲ ਜੋੜਿਆ ਗਿਆ ਹੈ। ਜੇਕਰ ਕੈਮਰੇ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਫੋਨ 'ਚ ਟ੍ਰਿਪਲ ਰਿਅਰ ਕੈਮਰਾ ਸੈਟਅੱਪ ਮਿਲ ਸਕਦਾ ਹੈ, ਜਿਸ 'ਚ OIS ਸਪੋਰਟ ਦੇ ਨਾਲ 50MP Sony IMX989 1-ਇੰਚ ਟਾਈਪ ਸੈਂਸਰ, 50MP ਦਾ ਅਲਟ੍ਰਾ ਵਾਈਡ ਐਂਗਲ ਕੈਮਰਾ ਅਤੇ 50MP ਦਾ ਕੈਮਰਾ ਦਿੱਤਾ ਗਿਆ ਹੈ। ਸੈਲਫ਼ੀ ਅਤੇ ਵੀਡੀਓ ਕਾਲਿੰਗ ਲਈ ਫੋਨ 'ਚ 32MP ਦਾ ਸੈਲਫ਼ੀ ਕੈਮਰਾ ਮਿਲਦਾ ਹੈ। Vivo X100 ਪ੍ਰੋ ਸਮਾਰਟਫੋਨ 'ਚ 5,400mAh ਦੀ ਬੈਟਰੀ ਦਿੱਤੀ ਗਈ ਹੈ, ਜੋ ਕਿ 100 ਵਾਈਰਡ ਫਾਸਟ ਚਾਰਜਿੰਗ ਅਤੇ 50 ਵਾਟ ਵਾਈਰਲੈਂਸ ਚਾਰਜਿੰਗ ਨੂੰ ਸਪੋਰਟ ਕਰਦੀ ਹੈ।

Vivo X100 ਦੇ ਫੀਚਰਸ: Vivo X100 ਸਮਾਰਟਫੋਨ 'ਚ Vivo X100 ਪ੍ਰੋ ਮਾਡਲ ਦੇ ਬਰਾਬਰ ਹੀ ਡਿਸਪਲੇ ਦਿੱਤੀ ਗਈ ਹੈ। ਪ੍ਰੋਸੈਸਰ ਦੇ ਤੌਰ 'ਤੇ ਫੋਨ 'ਚ 4nm ਮੀਡੀਆਟੇਕ Dimension 9300 ਚਿਪਸੈੱਟ ਮਿਲਦੀ ਹੈ। ਇਸ ਸਮਾਰਟਫੋਨ 'ਚ 16GB ਤੱਕ LPDDR5X ਰੈਮ, 512GB ਸਟੋਰੇਜ ਅਤੇ Vivo V2 ਚਿਪਸੈੱਟ ਦਿੱਤੀ ਗਈ ਹੈ। ਜੇਕਰ ਕੈਮਰੇ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਫੋਨ 'ਚ ਟ੍ਰਿਪਲ ਰਿਅਰ ਕੈਮਰਾ ਸੈਟਅੱਪ ਦਿੱਤਾ ਗਿਆ ਹੈ, ਜਿਸ 'ਚ OIS ਦੇ ਨਾਲ 50MP ਦਾ ਪ੍ਰਾਈਮਰੀ Sony IMX920 VCS ਮੇਨ ਕੈਮਰਾ, 50MP ਦਾ ਅਲਟ੍ਰਾ ਵਾਈਡ ਐਂਗਲ ਕੈਮਰਾ ਅਤੇ 100x ਦੇ ਨਾਲ 64MP ਦਾ Zeiss ਸੂਪਰ-ਟੈਲੀਫੋਟੋ ਕੈਮਰਾ ਸ਼ਾਮਲ ਹੈ। ਸੈਲਫ਼ੀ ਲਈ ਫੋਨ 'ਚ 32MP ਦਾ ਕੈਮਰਾ ਦਿੱਤਾ ਗਿਆ ਹੈ। ਇਸ ਸਮਾਰਟਫੋਨ 'ਚ 5,000mAh ਦੀ ਬੈਟਰੀ ਮਿਲਦੀ ਹੈ, ਜੋ ਕਿ 120 ਵਾਟ ਦੀ ਫਾਸਟ ਚਾਰਜਿੰਗ ਨੂੰ ਸਪੋਰਟ ਕਰਦੀ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.