ਹੈਦਰਾਬਾਦ: ਪੋਕੋ ਨੇ ਇਸ ਸਾਲ ਅਗਸਤ ਮਹੀਨੇ 'ਚ POCO M6 Pro 5G ਸਮਾਰਟਫੋਨ ਨੂੰ ਲਾਂਚ ਕੀਤਾ ਸੀ। ਇਸ ਸਮਾਰਟਫੋਨ ਨੂੰ 64GB ਅਤੇ 128GB ਸਟੋਰੇਜ ਦੇ ਨਾਲ 4GB ਅਤੇ 6GB ਰੈਮ ਦੇ ਨਾਲ ਪੇਸ਼ ਕੀਤਾ ਗਿਆ ਸੀ। ਇਸ ਮਾਡਲ ਦੇ ਲਾਂਚ ਹੋਣ ਤੋਂ ਬਾਅਦ ਕੰਪਨੀ ਨੇ ਇਸ ਸਮਾਰਟਫੋਨ ਨੂੰ 8GB ਰੈਮ ਅਤੇ 256GB ਸਟੋਰੇਜ 'ਚ ਵੀ ਲਾਂਚ ਕਰ ਦਿੱਤਾ ਸੀ। ਅੱਜ ਭਾਰਤ 'ਚ 8GB ਰੈਮ ਅਤੇ 256GB ਸਟੋਰੇਜ ਵਾਲੇ ਮਾਡਲ ਦੀ ਪਹਿਲੀ ਸੇਲ ਸ਼ੁਰੂ ਹੋ ਗਈ ਹੈ।
-
The POCO M6 PRO 5G sale is live on Flipkart!🔥😎 Grab the updated version with 8GB/256GB at just ₹12,999/-*
— POCO India (@IndiaPOCO) November 29, 2023 " class="align-text-top noRightClick twitterSection" data="
Check the link : https://t.co/Vzb6gXmwyD#IntoThe5GSpeedverse #POCOM6PRO5G pic.twitter.com/7YgMarY2UG
">The POCO M6 PRO 5G sale is live on Flipkart!🔥😎 Grab the updated version with 8GB/256GB at just ₹12,999/-*
— POCO India (@IndiaPOCO) November 29, 2023
Check the link : https://t.co/Vzb6gXmwyD#IntoThe5GSpeedverse #POCOM6PRO5G pic.twitter.com/7YgMarY2UGThe POCO M6 PRO 5G sale is live on Flipkart!🔥😎 Grab the updated version with 8GB/256GB at just ₹12,999/-*
— POCO India (@IndiaPOCO) November 29, 2023
Check the link : https://t.co/Vzb6gXmwyD#IntoThe5GSpeedverse #POCOM6PRO5G pic.twitter.com/7YgMarY2UG
Poco M6 Pro 5G ਸਮਾਰਟਫੋਨ 'ਤੇ ਮਿਲ ਰਿਹਾ ਡਿਸਕਾਊਂਟ: Poco M6 Pro 5G ਸਮਾਰਟਫੋਨ ਦੇ 8GB ਰੈਮ ਅਤੇ 256GB ਸਟੋਰੇਜ ਵਾਲੇ ਮਾਡਲ ਦੀ ਕੀਮਤ 14,999 ਰੁਪਏ ਹੈ। ਇਸ ਸਮਾਰਟਫੋਨ ਦੀ ਪਹਿਲੀ ਸੇਲ ਅੱਜ 12 ਵਜੇ ਤੋਂ ਸ਼ੁਰੂ ਹੋ ਚੁੱਕੀ ਹੈ। HDFC ਅਤੇ ICICI ਬੈਂਕ ਕ੍ਰੇਡਿਟ ਕਾਰਡ ਤੋਂ ਖਰੀਦਦਾਰੀ ਕਰਨ ਵਾਲੇ ਗ੍ਰਾਹਕਾਂ ਨੂੰ 2,000 ਰੁਪਏ ਤੱਕ ਦੀ ਛੋਟ ਮਿਲੇਗੀ। ਇਸ ਛੋਟ ਤੋਂ ਬਾਅਦ ਤੁਸੀਂ ਇਸ ਫੋਨ ਨੂੰ 12,999 ਰੁਪਏ 'ਚ ਖਰੀਦ ਸਕੋਗੇ। ਤੁਸੀਂ Poco M6 Pro 5G ਸਮਾਰਟਫੋਨ ਨੂੰ ਬਲੈਕ ਅਤੇ ਗ੍ਰੀਨ ਕਲਰ ਆਪਸ਼ਨਾਂ 'ਚ ਖਰੀਦ ਸਕਦੇ ਹੋ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ Poco M6 Pro 5G ਸਮਾਰਟਫੋਨ ਦੇ 4GB ਰੈਮ+64GB ਸਟੋਰੇਜ ਵਾਲਾ ਮਾਡਲ 9,999 ਰੁਪਏ ਅਤੇ 6GB+128GB ਸਟੋਰੇਜ ਵਾਲਾ ਮਾਡਲ 11,999 ਰੁਪਏ 'ਚ ਖਰੀਦਣ ਲਈ ਪਹਿਲਾ ਤੋਂ ਹੀ ਉਪਲਬਧ ਹੈ। ਤੁਸੀਂ ਇਸ ਸਮਾਰਟਫੋਨ ਨੂੰ ਫਲਿੱਪਕਾਰਟ ਤੋਂ ਖਰੀਦ ਸਕੋਗੇ।
Poco M6 Pro 5G ਸਮਾਰਟਫੋਨ ਦੇ ਫੀਚਰਸ: Poco M6 Pro 5G ਸਮਾਰਟਫੋਨ ਨੂੰ ਫੁੱਲ HD+Resolution ਦੇ ਨਾਲ 6.79 ਇੰਚ ਦੀ IPS LCD ਡਿਸਪਲੇ ਦੇ ਨਾਲ ਪੇਸ਼ ਕੀਤਾ ਗਿਆ ਹੈ। ਇਹ ਡਿਸਪਲੇ 90Hz ਦੇ ਰਿਫ੍ਰੈਸ਼ ਦਰ ਨੂੰ ਸਪੋਰਟ ਕਰਦੀ ਹੈ। Poco M6 Pro 5G ਸਮਾਰਟਫੋਨ ਦੀ ਡਿਸਪਲੇ 'ਚ 550nits ਬ੍ਰਾਈਟਨੈੱਸ ਅਤੇ ਗੋਰਿਲਾ ਗਲਾਸ ਪ੍ਰੋਟੈਕਸ਼ਨ ਮਿਲਦੀ ਹੈ। ਪ੍ਰੋਸੈਸਰ ਦੇ ਤੌਰ 'ਤੇ ਇਸ ਫੋਨ 'ਚ ਸਨੈਪਡ੍ਰੈਗਨ 4 ਜੇਨ 2 ਚਿਪਸੈੱਟ ਦਿੱਤੀ ਗਈ ਹੈ। ਕੈਮਰੇ ਦੀ ਗੱਲ ਕੀਤੀ ਜਾਵੇ, ਤਾਂ ਇਸ ਫੋਨ 'ਚ ਦੋਹਰਾ ਰਿਅਰ ਕੈਮਰਾ ਦਿੱਤਾ ਗਿਆ ਹੈ, ਜਿਸ 'ਚ 50MP ਦਾ ਮੇਨ ਕੈਮਰਾ ਅਤੇ 2MP ਦਾ ਡੈਪਥ ਸੈਂਸਰ ਸ਼ਾਮਲ ਹੈ। ਸੈਲਫ਼ੀ ਅਤੇ ਵੀਡੀਓ ਕਾਲਿੰਗ ਲਈ ਫੋਨ 'ਚ 8MP ਦਾ ਫਰੰਟ ਕੈਮਰਾ ਮਿਲਦਾ ਹੈ। Poco M6 Pro 5G ਸਮਾਰਟਫੋਨ 'ਚ 5,000mAh ਦੀ ਬੈਟਰੀ ਦਿੱਤੀ ਗਈ ਹੈ, ਜੋ ਕਿ 18 ਵਾਟ ਦੀ ਫਾਸਟ ਚਾਰਜਿੰਗ ਨੂੰ ਸਪੋਰਟ ਕਰਦੀ ਹੈ।