ਹੈਦਰਾਬਾਦ: ਐਲੋਨ ਮਸਕ ਨੇ ਹਾਲ ਹੀ ਵਿੱਚ ਕੁਝ ਯੂਜ਼ਰਸ ਲਈ AI ਟੂਲ ਗ੍ਰੋਕ ਲਾਂਚ ਕੀਤਾ ਸੀ। ਹੁਣ ਮਸਕ xAI ਨੂੰ X 'ਚ ਲਿਆਉਣ ਵਾਲੇ ਹਨ। ਇਸ ਗੱਲ ਦੀ ਜਾਣਕਾਰੀ ਐਲੋਨ ਮਸਕ ਨੇ X 'ਤੇ ਟਵੀਟ ਸ਼ੇਅਰ ਕਰਕੇ ਦਿੱਤੀ ਹੈ। ਇਸ ਤੋਂ ਬਾਅਦ X ਯੂਜ਼ਰਸ ਐਪ ਦੇ ਅਦਰ ਹੀ ਗ੍ਰੋਕ ਦਾ ਲਾਭ ਲੈ ਸਕਣਗੇ। ਹਾਲਾਂਕਿ, ਇਸ ਗੱਲ ਦੀ ਜਾਣਕਾਰੀ ਸਾਹਮਣੇ ਨਹੀਂ ਆਈ ਹੈ ਕਿ ਇਸ ਟੂਲ ਨਾਲ ਆਮ ਲੋਕਾਂ ਨੂੰ ਕਿਵੇਂ ਫਾਇਦਾ ਹੋਵੇਗਾ ਅਤੇ ਕੀ ਸਾਰੇ ਲੋਕ ਇਸਦਾ ਲਾਭ ਲੈ ਸਕਣਗੇ ਜਾਂ ਨਹੀਂ। ਮਸਕ ਨੇ ਕਿਹਾ ਕਿ ਉਹ xAI ਨੂੰ ਇੱਕ ਐਪ ਦੇ ਰੂਪ 'ਚ ਵੀ ਲਾਂਚ ਕਰਨਗੇ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਹਾਲ ਹੀ ਵਿੱਚ xAI ਨੇ ਗ੍ਰੋਕ AI ਟੂਲ ਲਾਂਚ ਕੀਤਾ ਹੈ, ਜੋ ਸਿਰਫ਼ X ਪ੍ਰੀਮੀਅਮ ਪਲੱਸ ਯੂਜ਼ਰਸ ਨੂੰ ਦਿੱਤਾ ਗਿਆ ਹੈ।
-
Grok grok Grok?https://t.co/IJXCnrwmDN
— Elon Musk (@elonmusk) November 6, 2023 " class="align-text-top noRightClick twitterSection" data="
">Grok grok Grok?https://t.co/IJXCnrwmDN
— Elon Musk (@elonmusk) November 6, 2023Grok grok Grok?https://t.co/IJXCnrwmDN
— Elon Musk (@elonmusk) November 6, 2023
ਮਸਕ ਦੀ ਕੰਪਨੀ xAI ਦਾ ਉਦੇਸ਼: ਮਸਕ ਦੀ ਕੰਪਨੀ xAI ਦਾ ਉਦੇਸ਼ ਇੱਕ ਅਜਿਹੇ AI ਟੂਲ ਨੂੰ ਬਣਾਉਣਾ ਹੈ, ਜੋ ਲੋਕਾਂ ਨੂੰ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਨ ਅਤੇ ਗਿਆਨ ਦੇਣ 'ਚ ਮਦਦ ਕਰੇ। ਗ੍ਰੋਕ ਨੂੰ ਕੰਪਨੀ ਨੇ ਚਤੁਰਾਈ ਅਤੇ ਬੁੱਧੀ ਨਾਲ ਜਵਾਬ ਦੇਣ ਲਈ ਡਿਜ਼ਾਈਨ ਕੀਤਾ ਹੈ। xAI ਦੇ ਗ੍ਰੋਕ ਕੋਲ ਟਵਿੱਟਰ ਦੇ ਡਾਟਾ ਦਾ ਅਕਸੈਸ ਹੈ। ਜੇਕਰ ਤੁਸੀਂ ਟਵਿੱਟਰ ਨਾਲ ਜੁੜੀ ਆਪਣੀ ਕੋਈ ਸਮੱਸਿਆਂ ਇਸ ਟੂਲ ਨਾਲ ਕਰੋਗੇ, ਤਾਂ ਤੁਹਾਨੂੰ ਇਸਦਾ ਜਵਾਬ ਵੀ ਇਹ ਟੂਲ ਦੇਵੇਗਾ। ਜਦਕਿ ਕੋਈ ਹੋਰ ਚੈਟਬਾਟ ਅਜਿਹਾ ਨਹੀਂ ਕਰਦਾ। ਇਹ ਟੂਲ Bard ਅਤੇ ChatGPT ਤੋਂ ਅਲੱਗ ਹੈ।
-
Announcing Grok!
— xAI (@xai) November 5, 2023 " class="align-text-top noRightClick twitterSection" data="
Grok is an AI modeled after the Hitchhiker’s Guide to the Galaxy, so intended to answer almost anything and, far harder, even suggest what questions to ask!
Grok is designed to answer questions with a bit of wit and has a rebellious streak, so please don’t use…
">Announcing Grok!
— xAI (@xai) November 5, 2023
Grok is an AI modeled after the Hitchhiker’s Guide to the Galaxy, so intended to answer almost anything and, far harder, even suggest what questions to ask!
Grok is designed to answer questions with a bit of wit and has a rebellious streak, so please don’t use…Announcing Grok!
— xAI (@xai) November 5, 2023
Grok is an AI modeled after the Hitchhiker’s Guide to the Galaxy, so intended to answer almost anything and, far harder, even suggest what questions to ask!
Grok is designed to answer questions with a bit of wit and has a rebellious streak, so please don’t use…
AI ਟੂਲ ਗ੍ਰੋਕ ਦੀ ਵਰਤੋ ਕਰਨ ਲਈ X ਪ੍ਰੀਮੀਅਮ ਨੂੰ ਦੇਣੇ ਹੋਣਗੇ ਇੰਨੇ ਪੈਸੇ: ਭਾਰਤ 'ਚ X ਪ੍ਰੀਮੀਅਮ ਯੂਜ਼ਰਸ ਨੂੰ ਇਸ ਟੂਲ ਦੀ ਵਰਤੋ ਕਰਨ ਲਈ 1,300 ਰੁਪਏ ਹਰ ਮਹੀਨੇ ਦੇਣੇ ਪੈਣਗੇ। ਜੇਕਰ ਤੁਸੀਂ ਸਾਲਾਨਾ ਸਬਸਕ੍ਰਿਪਸ਼ਨ ਲੈਂਦੇ ਹੋ, ਤਾਂ 12 ਫੀਸਦੀ ਦਾ ਡਿਸਕਾਊਂਟ ਪਾ ਸਕਦੇ ਹੋ।
ਚੈਟ ਜੀਪੀਟੀ ਤੋਂ ਅਲੱਗ ਹੈ ਗ੍ਰੋਕ: ਗ੍ਰੋਕ 'ਚ ਤੁਹਾਨੂੰ ਅਸਲੀ ਟਾਈਮ ਜਾਣਕਾਰੀ ਦਾ ਐਕਸੈਸ ਮਿਲਦਾ ਹੈ ਜਦਕਿ ਓਪਨ AI ਦੇ ਚੈਟ ਜੀਪੀਟੀ ਦੇ ਨਾਲ ਅਜਿਹਾ ਨਹੀਂ ਹੈ। ਕਿਹਾ ਜਾ ਰਿਹਾ ਹੈ ਕਿ ਇਹ ਟੂਲ ਯੂਜ਼ਰਸ ਨੂੰ ਅਸਲੀ ਟਾਈਮ 'ਚ ਖਬਰਾਂ ਦਾ ਅਪਡੇਟ ਦੇਵੇਗਾ ਅਤੇ ਖਬਰਾਂ ਸੱਚੀਆਂ ਹੋਣਗੀਆਂ। ਇਸ ਤੋਂ ਇਲਾਵਾ ਜਨਰੇਟਿਵ AI ਮਾਡਲ ਤੁਹਾਨੂੰ ਆਵਾਜ਼ ਰਾਹੀਂ ਵੀ ਜਾਣਕਾਰੀ ਦੇਵੇਗਾ। ਐਲੋਨ ਮਸਕ ਦੀ ਕੰਪਨੀ xAI ਦਾ ਮਾਡਲ ਗ੍ਰੋਕ 'ਦ ਪਾਈਲ' ਨਾਮ ਦੇ 886.03GB ਗਿਆਨ ਅਧਾਰ 'ਤੇ ਆਧਾਰਿਤ ਹੈ। ਇਸਦੇ ਨਾਲ ਹੀ ਇਸਨੂੰ X ਦੇ ਡਾਟਾ ਤੋਂ ਵੀ ਟ੍ਰੇਨ ਕੀਤਾ ਗਿਆ ਹੈ। ਕੰਪਨੀ ਨੇ ਕਿਹਾ ਹੈ ਕਿ ਆਉਣ ਵਾਲੇ ਦਿਨਾਂ 'ਚ ਇਸ ਚੈਟਬਾਟ 'ਚ ਤਸਵੀਰ ਜਨਰੇਸ਼ਨ, ਆਵਾਜ਼ ਦੀ ਪਛਾਣ ਅਤੇ ਫੋਟੋ ਦੀ ਸੁਵਿਧਾ ਵੀ ਯੂਜ਼ਰਸ ਨੂੰ ਮਿਲੇਗੀ।