ਹੈਦਰਾਬਾਦ: ਐਲੋਨ ਮਸਕ ਆਏ ਦਿਨ ਚਰਚਾ ਦਾ ਵਿਸ਼ਾ ਬਣੇ ਰਹਿੰਦੇ ਹਨ। ਹੁਣ ਐਲੋਨ ਮਸਕ ਦਾ ਇੱਕ ਟਵੀਟ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਈਰਲ ਹੋ ਰਿਹਾ ਹੈ। ਆਪਣੀ ਨਵੀਂ ਪੋਸਟ 'ਚ ਮਸਕ ਵਿਕੀਪੀਡੀਆ ਨੂੰ ਇੱਕ ਅਰਬ ਡਾਲਰ ਦਾ ਆਫ਼ਰ ਦਿੰਦੇ ਹੋਏ ਨਜ਼ਰ ਆ ਰਹੇ ਹਨ। ਦਰਅਸਲ, ਮਸਕ ਚਾਹੁੰਦੇ ਹਨ ਕਿ ਵਿਕੀਪੀਡੀਆ ਆਪਣਾ ਨਾਮ ਬਦਲ ਲਵੇ। ਇਨ੍ਹਾਂ ਹੀ ਨਹੀਂ, ਮਸਕ ਨੇ ਵਿਕੀਪੀਡੀਆ ਨੂੰ ਆਪਣਾ ਨਾਮ ਬਦਲ ਕੇ ਨਵੇਂ ਨਾਮ ਦਾ ਸੁਝਾਅ ਵੀ ਦਿੱਤਾ ਹੈ।
-
I will give them a billion dollars if they change their name to Dickipedia https://t.co/wxoHQdRICy
— Elon Musk (@elonmusk) October 22, 2023 " class="align-text-top noRightClick twitterSection" data="
">I will give them a billion dollars if they change their name to Dickipedia https://t.co/wxoHQdRICy
— Elon Musk (@elonmusk) October 22, 2023I will give them a billion dollars if they change their name to Dickipedia https://t.co/wxoHQdRICy
— Elon Musk (@elonmusk) October 22, 2023
ਐਲੋਨ ਮਸਕ ਨੇ ਵਿਕੀਪੀਡੀਆ ਨੂੰ ਆਪਣਾ ਨਾਮ ਬਦਲਣ ਦੀ ਕਹੀ ਗੱਲ: ਐਲੋਨ ਮਸਕ ਨੇ ਆਪਣੇ ਨਵੇਂ ਪੋਸਟ 'ਚ ਵਿਕੀਪੀਡੀਆ ਨੂੰ ਆਪਣਾ ਨਾਮ ਬਦਲ ਕੇ ਡਿਕੀਪੀਡੀਆ ਰੱਖਣ ਦੀ ਗੱਲ ਕਹੀ ਹੈ। ਅਜਿਹਾ ਕਰਨ ਲਈ ਕੰਪਨੀ ਨੂੰ ਅਰਬਪਤੀ ਐਲੋਨ ਮਸਕ ਵੱਲੋ ਇੱਕ ਅਰਬ ਡਾਲਰ ਦਾ ਆਫ਼ਰ ਦਿੱਤਾ ਜਾ ਰਿਹਾ ਹੈ।
ਵਿਕੀਪੀਡੀਆ ਨੂੰ ਇਸ ਸਮੇਂ ਤੱਕ ਬਦਲਣਾ ਹੋਵੇਗਾ ਆਪਣਾ ਨਾਮ: ਵਿਕੀਪੀਡੀਆ ਲਈ ਇੱਕ ਅਰਬ ਡਾਲਰ ਦਾ ਆਫ਼ਰ ਦੇਖ ਇੱਕ X ਯੂਜ਼ਰ ਨੇ ਵਿਕੀਪੀਡੀਆ ਨੂੰ ਆਪਣਾ ਨਾਮ ਬਦਲਣ ਦੀ ਸਲਾਹ ਦਿੱਤੀ। Ed Krassenstein ਨਾਮ ਦੇ ਯੂਜ਼ਰ ਨੇ ਵਿਕੀਪੀਡੀਆ ਨੂੰ ਪੈਸੇ ਮਿਲਣ ਤੱਕ ਨਾਮ ਬਦਲਣ ਦੀ ਸਲਾਹ ਦਿੱਤੀ। ਇਸ 'ਤੇ ਐਲੋਨ ਮਸਕ ਦਾ ਜਵਾਬ ਵੀ ਸਾਹਮਣੇ ਆਇਆ ਹੈ। ਮਸਕ ਨੇ ਕਿਹਾ ਕਿ ਉਹ ਵਿਕੀਪੀਡੀਆ ਨੂੰ ਇੱਕ ਅਰਬ ਡਾਲਰ ਦੇਣ ਲਈ ਤਿਆਰ ਹਨ। ਹਾਲਾਂਕਿ, ਇਸ ਲਈ ਕੰਪਨੀ ਨੂੰ ਘਟ ਤੋਂ ਘਟ ਇੱਕ ਸਾਲ ਲਈ ਆਪਣਾ ਨਾਮ ਡਿਕੀਪੀਡੀਆ ਕਰਨਾ ਜ਼ਰੂਰੀ ਹੋਵੇਗਾ।
ਟਵਿੱਟਰ ਲਈ ਦੋ ਨਵੇਂ ਸਬਸਕ੍ਰਿਪਸ਼ਨ ਪਲੈਨ: ਐਲੋਨ ਮਸਕ ਲਗਾਤਾਰ ਟਵਿੱਟਰ 'ਚ ਬਦਲਾਅ ਕਰ ਰਹੇ ਹਨ। ਹੁਣ ਮਸਕ ਟਵਿੱਟਰ ਲਈ ਦੋ ਨਵੇਂ ਸਬਸਕ੍ਰਿਪਸ਼ਨ ਪਲੈਨ ਲਾਂਚ ਕਰਨ ਵਾਲੇ ਹਨ। ਫਿਲਹਾਲ ਕੰਪਨੀ 900 ਰੁਪਏ ਦਾ ਪਲੈਨ ਆਫ਼ਰ ਕਰਦੀ ਹੈ, ਜਿਸ 'ਚ ਕੁਝ Ads ਯੂਜ਼ਰਸ ਨੂੰ ਦਿਖਾਏ ਜਾਂਦੇ ਹਨ। ਹਾਲਾਂਕਿ ਕੁਝ ਲੋਕ ਅਜਿਹੇ ਵੀ ਹਨ, ਜੋ ਪਲੈਨ ਮਹਿੰਗਾ ਹੋਣ ਕਰਕੇ ਨਹੀ ਖਰੀਦਦੇ। ਇਸ ਸਮੱਸਿਆਂ ਨੂੰ ਖਤਮ ਕਰਨ ਲਈ ਐਲੋਨ ਮਸਕ ਦੋ ਨਵੇਂ ਸਬਸਕ੍ਰਿਪਸ਼ਨ ਪਲੈਨ ਲਾਂਚ ਕਰਨ ਵਾਲੇ ਹਨ। ਐਲੋਨ ਮਸਕ ਨੇ X 'ਤੇ ਪੋਸਟ ਸ਼ੇਅਰ ਕਰਕੇ ਦੱਸਿਆਂ ਕਿ ਘਟ ਰੁਪਏ ਵਾਲੇ ਪ੍ਰੀਮੀਅਮ ਪਲੈਨ 'ਚ ਯੂਜ਼ਰਸ ਨੂੰ ਸਾਰੇ ਫੀਚਰਸ ਮਿਲਣਗੇ, ਪਰ ਇਸ 'ਚ Ad ਵੀ ਦਿਖਾਈ ਦੇਣਗੇ। ਦੂਜੇ ਪਾਸੇ ਮਹਿੰਗੇ ਪ੍ਰੀਮੀਅਮ ਪਲੈਨ 'ਚ ਯੂਜ਼ਰਸ ਨੂੰ ਸਾਰੇ ਫੀਚਰਸ ਮਿਲਣਗੇ ਅਤੇ ਕੋਈ Ad ਦਿਖਾਈ ਨਹੀਂ ਦੇਵੇਗੀ। ਇਹ Ad ਫ੍ਰੀ ਪਲੈਨ ਹੋਵੇਗਾ। ਫਿਲਹਾਲ ਇਹ ਜਾਣਕਾਰੀ ਸਾਹਮਣੇ ਨਹੀਂ ਆਈ ਹੈ ਕਿ ਇਹ ਪਲੈਨ ਕਿਹੜੀ ਕੀਮਤ 'ਤੇ ਲਾਂਚ ਹੋਣਗੇ। ਕਿਹਾ ਜਾ ਰਿਹਾ ਹੈ ਕਿ ਇੱਕ ਪਲੈਨ 900 ਰੁਪਏ ਤੋਂ ਘਟ ਅਤੇ ਇੱਕ ਦੀ ਕੀਮਤ ਜ਼ਿਆਦਾ ਹੋਵੇਗੀ। ਇਨ੍ਹਾਂ ਪਲੈਨਸ ਨੂੰ ਮੋਬਾਈਲ ਯੂਜ਼ਰਸ ਲਈ ਲਾਂਚ ਕੀਤਾ ਜਾਵੇਗਾ।