ETV Bharat / science-and-technology

Google Pixel Buds A ਸੀਰੀਜ਼ 'ਤੇ ਮਿਲ ਰਿਹਾ ਡਿਸਕਾਊਂਟ, ਸ਼ਾਨਦਾਰ ਫੀਚਰਸ ਵਾਲੇ ਏਅਰਫੋਨ ਘਟ ਕੀਮਤ 'ਚ ਖਰੀਦਣ ਦਾ ਮੌਕਾ

author img

By ETV Bharat Punjabi Team

Published : Oct 9, 2023, 12:26 PM IST

Google Pixel Buds A: Google Pixel Buds A ਏਅਰਫੋਨ ਨੂੰ ਘਟ ਕੀਮਤ 'ਚ ਖਰੀਦਣ ਦਾ ਮੌਕਾ ਮਿਲ ਰਿਹਾ ਹੈ। ਇਸ ਏਅਰਫੋਨ 'ਤੇ ਕਈ ਸ਼ਾਨਦਾਰ ਆਫ਼ਰਸ ਦਿੱਤੇ ਜਾ ਰਹੇ ਹਨ।

Google Pixel Buds A
Google Pixel Buds A

ਹੈਦਰਾਬਾਦ: ਗੂਗਲ ਨੇ ਪਿਕਸਲ ਬਡਸ A ਸੀਰੀਜ਼ ਨੂੰ ਭਾਰਤ 'ਚ 2021 'ਚ 9,999 ਰੁਪਏ ਨਾਲ ਲਾਂਚ ਕੀਤਾ ਸੀ। ਹੁਣ Google Pixel Buds A ਸੀਰੀਜ਼ 'ਤੇ ਡਿਸਕਾਊਂਟ ਮਿਲ ਰਿਹਾ ਹੈ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਇਸ ਏਅਰਫੋਨ 'ਤੇ ਡਿਸਕਾਊਂਟ ਗੂਗਲ ਦੀ ਵੈੱਬਸਾਈਟ 'ਤੇ ਨਹੀਂ ਸਗੋ ਫਲਿੱਪਕਾਰਟ ਦੀ Big Billion Days ਸੇਲ 'ਚ ਮਿਲ ਰਿਹਾ ਹੈ। ਫਲਿੱਪਕਾਰਟ ਦੀ ਸੇਲ 8 ਅਕਤੂਬਰ ਤੋਂ ਸ਼ੁਰੂ ਹੋ ਚੁੱਕੀ ਹੈ। ਇਸ ਸੇਲ ਦੌਰਾਨ ਕਈ ਡਿਵਾਈਸਾਂ 'ਤੇ ਡਿਸਕਾਊਂਟ ਦਿੱਤਾ ਜਾ ਰਿਹਾ ਹੈ। ਇਨ੍ਹਾਂ ਡਿਵਾਈਸਾਂ 'ਚ Google Pixel Buds A ਸੀਰੀਜ਼ ਵੀ ਸ਼ਾਮਲ ਹੈ।

Google Pixel Buds A Series #FlipkartBigBillionDays offer pricing pic.twitter.com/M7JOWLMiqI

— Mukul Sharma (@stufflistings) October 7, 2023

Google Pixel Buds A ਸੀਰੀਜ਼ 'ਤੇ ਮਿਲ ਰਹੇ ਸ਼ਾਨਦਾਰ ਆਫ਼ਰਸ: Google Pixel Buds A ਸੀਰੀਜ਼ ਦੀ ਅਸਲੀ ਕੀਮਤ 9,999 ਰੁਪਏ ਹੈ। ਪਰ ਫਲਿੱਪਕਾਰਟ ਦੀ Big Billon Days ਸੇਲ 'ਚ ਤੁਸੀਂ ਇਸ ਏਅਰਫੋਨ ਨੂੰ ਸਿਰਫ਼ 3,999 ਰੁਪਏ 'ਚ ਖਰੀਦ ਸਕਦੇ ਹੋ ਅਤੇ ਜੇਕਰ ਤੁਹਾਡੇ ਕੋਲ ਫਲਿੱਪਕਾਰਟ ਅਕਸੈਸ ਬੈਂਕ ਕ੍ਰੇਡਿਟ ਕਾਰਡ ਹੈ, ਤਾਂ ਤੁਸੀਂ Google Pixel Buds A ਸੀਰੀਜ਼ ਨੂੰ ਸਿਰਫ਼ 3,799 ਰੁਪਏ 'ਚ ਖਰੀਦ ਸਕਦੇ ਹੋ।

Google Pixel Buds A ਸੀਰੀਜ਼ ਦੇ ਫੀਚਰਸ: Google Pixel Buds A ਸੀਰੀਜ਼ ਦਾ ਡਿਜ਼ਾਈਨ ਸ਼ਾਨਦਾਰ ਹੈ। ਇਹ ਏਅਰਬਡਸ ਆਸਾਨੀ ਨਾਲ ਕੰਨਾਂ 'ਚ ਫਿੱਟ ਹੋ ਜਾਂਦੇ ਹਨ। ਇਸ ਏਅਰਫੋਨ 'ਚ ਸਾਊਂਡ ਲਈ 12mm ਦੇ Dynamic Driver and Bass ਦਿੱਤਾ ਗਿਆ ਹੈ। ਪਰ ਇਸ ਏਅਰਬਡਸ 'ਚ ਵਾਈਰਲੈਸ ਚਾਰਜਿੰਗ ਦੀ ਸੁਵਿਧਾ ਨਹੀਂ ਦਿੱਤੀ ਗਈ। ਇਸਦੇ ਨਾਲ ਹੀ ਕੰਪਨੀ ਦਾ ਕਹਿਣਾ ਹੈ ਕਿ Google Pixel Buds A ਸੀਰੀਜ਼ 'ਚ ਸ਼ਾਨਦਾਰ ਬੈਟਰੀ ਦਿੱਤੀ ਗਈ ਹੈ। ਇਸਦੀ ਬੈਟਰੀ ਸਿੰਗਲ ਚਾਰਜ ਚ ਪੰਜ ਘੰਟੇ ਦਾ ਬੈਕਅੱਪ ਅਤੇ ਚਾਰਜਿੰਗ ਕੇਸ ਦੇ ਨਾਲ 24 ਘੰਟੇ ਦਾ ਬੈਕਅੱਪ ਦਿੰਦੀ ਹੈ। ਇਸਦੇ ਨਾਲ ਹੀ ਇਸ ਏਅਰਫੋਨ 'ਚ Adaptive ਸਾਊਂਡ ਦਾ ਸਪੋਰਟ ਦਿੱਤਾ ਗਿਆ ਹੈ। ਇਸ ਤਕਨੀਕ ਦੇ ਐਕਟਿਵ ਹੋਣ 'ਤੇ ਆਵਾਜ਼ ਬਾਹਰੀ ਆਵਾਜ਼ ਦੇ ਹਿਸਾਬ ਨਾਲ ਖੁਦ ਹੀ ਆਵਾਜ਼ ਨੂੰ ਘਟ ਅਤੇ ਵਧ ਕਰਦੀ ਹੈ। ਇਸਦੇ ਨਾਲ ਹੀ Google Pixel Buds A 'ਚ ਟਚ ਸੈਂਸਰ ਦੇ ਨਾਲ ਗੂਗਲ Asistant ਦਾ ਸਪੋਰਟ ਵੀ ਮਿਲੇਗਾ।

ETV Bharat Logo

Copyright © 2024 Ushodaya Enterprises Pvt. Ltd., All Rights Reserved.