ਹੈਦਰਾਬਾਦ: Asus ਨੇ ਆਪਣੇ ਭਾਰਤੀ ਗ੍ਰਾਹਕਾਂ ਲਈ Asus ROG Phone 8 ਸੀਰੀਜ਼ ਨੂੰ ਲਾਂਚ ਕਰ ਦਿੱਤਾ ਹੈ। ਇਸ ਸੀਰੀਜ਼ 'ਚ Asus ROG Phone 8, Asus ROG Phone 8 ਪ੍ਰੋ ਅਤੇ ROG Phone 8 ਪ੍ਰੋ Edition ਸ਼ਾਮਲ ਹਨ। Asus ROG Phone 8 ਸੀਰੀਜ਼ ਨੂੰ ਕੰਪਨੀ ਨੇ CES 2024 ਇਵੈਂਟ 'ਚ ਪੇਸ਼ ਕੀਤਾ ਹੈ।
-
Still as cool as ever. Maybe even more.
— ASUS India (@ASUSIndia) January 8, 2024 " class="align-text-top noRightClick twitterSection" data="
Watch the ROG Phone 8 reveal live at our CES launch on January 9, 4:30AM IST!
Save the date 👉https://t.co/Z3o4wmO3yp#ROGPhone8 #BeyondGaming pic.twitter.com/q8bEgInjHw
">Still as cool as ever. Maybe even more.
— ASUS India (@ASUSIndia) January 8, 2024
Watch the ROG Phone 8 reveal live at our CES launch on January 9, 4:30AM IST!
Save the date 👉https://t.co/Z3o4wmO3yp#ROGPhone8 #BeyondGaming pic.twitter.com/q8bEgInjHwStill as cool as ever. Maybe even more.
— ASUS India (@ASUSIndia) January 8, 2024
Watch the ROG Phone 8 reveal live at our CES launch on January 9, 4:30AM IST!
Save the date 👉https://t.co/Z3o4wmO3yp#ROGPhone8 #BeyondGaming pic.twitter.com/q8bEgInjHw
Asus ROG Phone 8 ਸੀਰੀਜ਼ ਦੇ ਫੀਚਰਸ: Asus ROG Phone 8 ਸੀਰੀਜ਼ 'ਚ ਕੰਪਨੀ ਨੇ 6.78 ਇੰਚ ਦੀ ਸੈਮਸੰਗ AMOLED ਡਿਸਪਲੇ ਦਿੱਤੀ ਹੈ, ਜੋ ਕਿ 2500nits ਦੀ ਪੀਕ ਬ੍ਰਾਈਟਨੈੱਸ ਨੂੰ ਸਪੋਰਟ ਕਰਦੀ ਹੈ। ਪ੍ਰੋਸੈਸਰ ਦੇ ਤੌਰ 'ਤੇ ਫੋਨ 'ਚ Snapdragon 8 Gen 3 ਚਿਪਸੈੱਟ ਦਿੱਤੀ ਗਈ ਹੈ। ਕੰਪਨੀ ਦਾ ਦਾਅਵਾ ਹੈ ਕਿ ਇਹ ਫੋਨ ਗੇਮਿੰਗ ਦੇ ਨਾਲ-ਨਾਲ ਇੱਕ ਪ੍ਰੀਮੀਅਮ ਫੋਨ ਹੈ। ਇਹ ਸੀਰੀਜ਼ 24GB 8533 Mbps LPDDR5X ਤੱਕ ਰੈਮ ਅਤੇ 1TB UFS 4.0 ਤੱਕ ਦੀ ਸਟੋਰੇਜ ਦੇ ਨਾਲ ਲਿਆਂਦੇ ਗਏ ਹਨ। ਇਸ ਸੀਰੀਜ਼ 'ਚ 5,500mAh ਦੀ ਬੈਟਰੀ ਦਿੱਤੀ ਗਈ ਹੈ, ਜੋ ਕਿ 39 ਮਿੰਟ 'ਚ 0-100 ਫੀਸਦੀ ਤੱਕ ਚਾਰਜ਼ ਹੋ ਜਾਂਦੀ ਹੈ। ਜੇਕਰ ਕੈਮਰੇ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਸੀਰੀਜ਼ 'ਚ 50MP ਪ੍ਰਾਈਮਰੀ, 32MP ਟੈਲੀਫੋਟੋ ਅਤੇ 13MP ਅਲਟ੍ਰਾਵਾਈਡ ਕੈਮਰਾ ਦਿੱਤਾ ਗਿਆ ਹੈ। ਸੈਲਫ਼ੀ ਲਈ ਸੀਰੀਜ਼ 'ਚ 32MP ਦਾ ਅਲਟ੍ਰਾਵਾਈਡ ਕੈਮਰਾ ਮਿਲਦਾ ਹੈ, ਜਦਕਿ ਪ੍ਰੋ ਮਾਡਲ 'ਚ 3x ਟੈਲੀਫੋਟੋ ਲੈਂਸ ਦਿੱਤਾ ਗਿਆ ਹੈ।
ROG Phone 8 ਸੀਰੀਜ਼ ਦੀ ਕੀਮਤ: ROG Phone 8 ਪ੍ਰੋ Edition ਦੇ 24GB/1TB ਦੀ ਕੀਮਤ 119,999 ਰੁਪਏ ਅਤੇ ROG Phone 8 ਪ੍ਰੋ ਦੇ 16GB/512GB ਦੀ ਕੀਮਤ 94,999 ਰੁਪਏ ਰੱਖੀ ਗਈ ਹੈ। ਇਸ ਸੀਰੀਜ਼ ਨੂੰ ਗ੍ਰਾਹਕ Vijay Sales Store, ASUS E-Shop, ASUS Exclusive Store ਅਤੇ ROG ਸਟੋਰ ਤੋਂ ਖਰੀਦ ਸਕਦੇ ਹਨ। ਕੰਪਨੀ ਵੱਲੋ ਜਲਦ ਹੀ ਇਸ ਸੀਰੀਜ਼ ਦੀ ਸੇਲ ਡੇਟ ਬਾਰੇ ਵੀ ਜਾਣਕਾਰੀ ਦੇ ਦਿੱਤੀ ਜਾਵੇਗੀ।
Flipkart Republic Day Sale: ਇਸ ਤੋਂ ਇਲਾਵਾ, ਫਲਿੱਪਕਾਰਟ ਵੱਲੋ ਆਪਣੇ ਗ੍ਰਾਹਕਾਂ ਲਈ ਸਾਲ 2024 ਦੀ ਸਭ ਤੋਂ ਵੱਡੀ ਸੇਲ ਦਾ ਐਲਾਨ ਕਰ ਦਿੱਤਾ ਗਿਆ ਹੈ। ਗਣਤੰਤਰ ਦਿਵਸ ਤੋਂ ਪਹਿਲਾ ਪਲੇਟਫਾਰਮ 'ਤੇ Flipkart Republic Day 2024 ਸੇਲ ਸ਼ੁਰੂ ਹੋ ਰਹੀ ਹੈ ਅਤੇ ਇਸ ਸੇਲ ਦੀ ਅਧਿਕਾਰਿਤ ਡੇਟ ਦਾ ਐਲਾਨ ਕਰ ਦਿੱਤਾ ਗਿਆ ਹੈ। ਫਲਿੱਪਕਾਰਟ ਯੂਜ਼ਰਸ ਲਈ Republic Day ਸੇਲ ਅਗਲੇ ਹਫ਼ਤੇ 14 ਜਨਵਰੀ ਨੂੰ ਸ਼ੁਰੂ ਹੋਵੇਗੀ ਅਤੇ 19 ਜਨਵਰੀ ਤੱਕ ਚਲੇਗੀ।